Tuesday, 15 June 2021

ਮੁੱਖ ਮੰਤਰੀ ਵੱਲੋਂ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਆਦੇਸ਼

 ਮੁੱਖ ਮੰਤਰੀ ਵੱਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਆਦੇਸ਼

ਚੰਡੀਗੜ੍ਹ, 15 ਜੂਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਿਹਤ ਅਧਿਕਾਰੀਆਂ ਨੂੰ 21 ਜੂਨ ਤੋਂ ਸਮੂਹ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਟੀਕਾਕਰਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਵਿਚਲੀਆਂ ਵਿਦਿਅਕ ਸੰਸਥਾਵਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾ ਸਕੇ।

ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਾਰੇ ਸਹਿ-ਰੋਗਾਂ ਵਾਲੇ ਅਤੇ ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ 'ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਨੇ ਕੋਵਿਡ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿੰਮ ਸਮੇਤ ਸਰਵਿਸ ਆਉਟਲੈਟਾਂ ਆਦਿ ਦੇ ਸਟਾਫ਼ ਨੂੰ ਵੀ ਜਲਦੀ ਟੀਕਾ ਲਗਾਇਆ ਜਾਵੇ।


ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਦਿੱਤੀ 21 ਦਿਨਾਂ ਦੀ ਕੋਆਰਨਟਾਈਨ ਲੀਵ


ਮੁੱਖ ਮੰਤਰੀ ਨੇ ਕਿਹਾ ਕਿ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਵੀ ਟੀਕਾਕਰਨ ਲਈ ਪਹਿਲ ਦਿੱਤੀ ਜਾਵੇ ਤਾਂ ਜੋ ਆਮ ਅਦਾਲਤੀ ਕੰਮਕਾਜ ਸੁਰੱਖਿਅਤ ਢੰਗ ਨਾਲ ਮੁੜ ਤੋਂ ਸੁਰੂ ਹੋ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਟੀਕਾਕਰਨ ਲਈ ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ, ਜਿਨ੍ਹਾਂ ਨੂੰ ਟੀਕਾਕਰਨ ਲਈ ਯੋਗ ਦਰਸਾਇਆ ਗਿਆ ਹੈ, ਤੱਕ ਸਰਗਰਮੀ ਨਾਲ ਪਹੁੰਚ ਕਰਨ ਲਈ ਕਿਹਾ। ਟੀਕਾਕਰਨ ਕਰਵਾਉਣ ਵਿੱਚ ਮਰਦਾਂ ਅਤੇ ਔਰਤਾਂ ਦਰਮਿਆਨ ਪਾੜੇ 'ਤੇ ਚਿੰਤਾ ਜ਼ਾਹਰ ਕਰਦਿਆਂ ਸਿਹਤ ਮਾਹਿਰਾਂ ਨੂੰ ਕਾਰਨਾਂ ਦੀ ਪਛਾਣ ਕਰਨ ਅਤੇ ਸਥਿਤੀ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜਿਨ੍ਹਾਂ ਸ਼ਹਿਰਾਂ/ਕਸਬਿਆਂ/ਦਿਹਾਤੀ ਖੇਤਰਾਂ ਵਿੱਚ ਪਾਜ਼ੇਟਿਵਟੀ/ਮੌਤ ਦਰ ਜ਼ਿਆਦਾ ਪਾਈ ਗਈ ਹੈ ਉੱਥੇ ਵਾਰਡ-ਵਾਰ ਅਤੇ ਪਿੰਡ-ਵਾਰ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਟੀਕਾਕਰਨ ਨੂੰ ਤਰਜੀਹ ਦਿੱਤੀ ਜਾ ਸਕੇ।

ਇਹ ਦੱਸਦਿਆਂ ਕਿ ਪੰਜਾਬ ਦੇਸ਼ ਦਾ ਸ਼ਾਇਦ ਇਕਲੌਤਾ ਸੂਬਾ ਹੈ ਜਿਸ ਨੇ 18-45 ਉਮਰ ਵਰਗ ਲਈ ਇੱਕ ਟੀਕਾਕਰਨ ਰਣਨੀਤੀ ਬਣਾਈ ਹੈ ਜਿਸ ਵਿੱਚ ਗਰੀਬਾਂ ਅਤੇ ਲੋੜਵੰਦਾਂ ਨੂੰ ਪਹਿਲ ਦਿੱਤੀ ਗਈ ਹੈ, ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਕਰੀਬ 1 ਲੱਖ ਸਹਿ-ਰੋਗਾਂ ਵਾਲੇ ਨੌਜਵਾਨਾਂ, 3.5 ਲੱਖ ਨੌਜਵਾਨ ਉਸਾਰੀ ਕਾਮਿਆਂ ਅਤੇ ਹੋਰ ਕਾਮਿਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਦੇ 70,000 ਤੋਂ ਵੱਧ ਨੌਜਵਾਨ ਪਰਿਵਾਰਕ ਮੈਂਬਰਾਂ ਨੂੰ ਟੀਕਾਕਰਨ ਲਈ ਪਹਿਲ ਦਿੱਤੀ ਗਈ ਹੈ ਜਦੋਂ ਕਿ ਰੇਹੜੀ-ਫੜ੍ਹੀ ਵਾਲਿਆਂ, ਬੱਸ ਡਰਾਈਵਰਾਂ, ਦੁਕਾਨਦਾਰਾਂ ਅਤੇ ਹੋਰ ਲੋੜਵੰਦ ਸ਼੍ਰੇਣੀਆਂ ਨੂੰ ਸੂਬਾ ਸਰਕਾਰ ਵੱਲੋਂ ਟੀਕਾ ਲਗਾਇਆ ਜਾ ਰਿਹਾ ਹੈ।

ਸਿਹਤ ਸਕੱਤਰ ਹੁਸਨ ਲਾਲ ਨੇ ਖੁਲਾਸਾ ਕੀਤਾ ਕਿ ਸੂਬੇ ਨੂੰ 18-45 ਉਮਰ ਵਰਗ ਲਈ ਹੁਣ ਤੱਕ ਕੋਵੀਸ਼ੀਲਡ ਦੀਆਂ 5,86,000 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਿਸ ਵਿਚੋਂ 5,30,610 ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਸੂਬੇ ਕੋਲ 55,390 ਖੁਰਾਕਾਂ ਦਾ ਸਟਾਕ ਪਿਆ ਹੈ। ਇਸ ਦੇ ਨਾਲ ਹੀ ਕੋਵੈਕਸੀਨ ਦੀਆਂ 150850 ਖੁਰਾਕਾਂ ਪ੍ਰਾਪਤ ਹੋਈਆਂ ਹਨ ਅਤੇ 66040 ਦੀ ਵਰਤੋਂ ਕੀਤੀ ਗਈ ਹੈ।

ਈ ਟੀ ਟੀ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਹੋਣਗੀਆਂ ਲਾਗੂ: ਸਿੱਖਿਆ ਸਕੱਤਰ

 ਈ ਟੀ ਟੀ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਹੋਣਗੀਆਂ ਲਾਗੂ


ਪੰਜਾਬ ਨੰਬਰ ਵਨ ਦਾ ਸਿਹਰਾ ਅਧਿਆਪਕਾਂ ਦੇ ਸਿਰ-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ


 ਚੰਡੀਗੜ੍ਹ 15 ਜੂਨ ( ਹਰਦੀਪ ਸਿੰਘ ਸਿੱਧੂ ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਈ.ਟੀ.ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਵਾਲੀ ਜਥੇਬੰਦੀ ਨਾਲAlso read:
 ਜੂਮ 'ਤੇ ਮੀਟਿੰਗ ਕਰਦਿਆਂ ਭਰੋਸਾ ਦਿੱਤਾ ਕਿ ਈ ਟੀ ਟੀ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਲਾਗੂ ਹੋਣਗੀਆਂ।ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਲਟਕੇ ਸਾਰੇ ਮਸਲੇ ਜਲਦੀ ਹੱਲ ਹੋਣਗੇ। ਉਸ ਤੋ ਪਹਿਲਾਂ ਸਭਨਾਂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬ ਸੂਬਾ ਦੇਸ਼ ਭਰ ਚੋਂ ਨੰਬਰ ਵਨ ਆਇਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੇ ਅਧਿਆਪਕਾਂ ਲਈ ਬਹੁਤ ਵੱਡਾ ਮਾਣ ਹੈ,ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਦਿਨ ਰਾਤ ਕੀਤਾ ਹੈ। ਮੀਟਿੰਗ ਦੌਰਾਨ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਸਕੱਤਰ ਅੱਗੇ ਮੰਗ ਰੱਖੀ ਗਈ ਕਿ 6 ਸਾਲ ਬੀਤ ਜਾਣ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ/ਨਗਰ ਕੌਂਸਲ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੇ ਬਕਾਏ ਅਜੇ ਤੱਕ ਲਟਕ ਰਹੇ ਹਨ ਤਾਂ ਇਸ ਮੰਗ ਤੇ ਸਿੱਖਿਆ ਸਕੱਤਰ ਨੇ ਮੌਕੇ ਤੇ ਹੀ ਕੇਸ ਨਾਲ ਸਬੰਧਤ ਫਾਈਲ ਮੰਗਵਾ ਕੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ । ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮੰਗ ਤੇ ਸਿੱਖਿਆ ਸਕੱਤਰ ਨੇ ਕਿਹਾ ਕਿ 21 ਜੂਨ ਤੋਂ ਕਾਫੀ ਬਦਲੀਆਂ ਲਾਗੂ ਕੀਤੀਆਂ ਜਾਣਗੀਆਂ ਅਤੇ ਬਾਕੀ ਬਦਲੀਆਂ ਵੀ ਕੋਰਟ ਕੇਸ ਨਿਬੇੜ ਕੇ ਜਲਦੀ ਲਾਗੂ ਹੋਣਗੀਆਂ l ਈਟੀਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਇਹ ਕੇਸ ਮਾਣਯੋਗ ਹਾਈ ਕੋਰਟ ਵਿੱਚ ਹੋਣ ਕਰਕੇ ਜਿਵੇਂ ਹੀ ਅਦਾਲਤ ਵੱਲੋਂ ਆਦੇਸ਼ ਜਾਰੀ ਹੁੰਦੇ ਹਨ ਤੁਰੰਤ ਤਰੱਕੀਆਂ ਹੋਣਗੀਆਂ ।


ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਖ਼ਿਲਾਫ਼ ਵੀ ਜਥੇਬੰਦਕ ਘੋਲ ਵਿੱਢਣ ਦਾ ਸੱਦਾ: ਡੀਟੀਐੱਫ

ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਕੋਰੋਨਾ ਸਮੇਂ ਦੌਰਾਨ ਜੇਕਰ ਕਿਸੇ ਅਧਿਆਪਕ ਨੂੰ ਇਕਾਂਤਵਾਸ ਹੋਣਾ ਪੈਂਦਾ ਹੈ ਤਾਂ ਉਨ੍ਹਾਂ ਲਈ ਮੈਡੀਕਲ ਛੁੱਟੀ ਦੀ ਬਜਾਏ ਇਕਾਂਤਵਾਸ ਸਪੈਸ਼ਲ ਛੁੱਟੀ ਲਾਗੂ ਕੀਤੀ ਜਾਵੇ ਤਾਂ ਇਸ ਮੰਗ ਤੇ ਸਹਿਮਤ ਹੁੰਦਿਆਂ ਸਿੱਖਿਆ ਸਕੱਤਰ ਵੱਲੋਂ ਹਾਮੀ ਭਰੀ ਗਈ ਕਿ ਜਲਦੀ ਵਿਭਾਗ ਵੱਲੋਂ ਪੱਤਰ ਜਾਰੀ ਹੋਵੇਗਾ l ਆਗੂਆਂ ਵਲੋਂ ਮੰਗ ਰੱਖੀ ਗਈ ਕਿ ਸਰਕਾਰ ਨੇ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ ਪਰ ਜ਼ਿਲ੍ਹਿਆਂ ਅੰਦਰ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਵਾਰ ਵਾਰ ਸਕੂਲਾਂ ਵਿੱਚ ਜਾਣ ਦੇ ਆਦੇਸ਼ ਕੀਤੇ ਜਾਂਦੇ ਹਨ ਇਸ ਮਾਮਲੇ ਤੇ ਸਿੱਖਿਆ ਸਕੱਤਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਵਿਭਾਗ ਵੱਲੋਂ ਛੁੱਟੀਆਂ ਸਮੇਂ ਦੌਰਾਨ ਸਕੂਲ ਵਿੱਚ ਜਾਣ ਦੇ ਕੋਈ ਆਦੇਸ਼ ਨਹੀਂ ਹਨ l

ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ


ਐਕਸ ਇੰਡੀਆ ਲੀਵ ਬਹਾਲ ਕਰਨ ਦੀ ਮੰਗ ਤੇ ਉਨ੍ਹਾਂ ਕਿਹਾ ਵਿਭਾਗ ਵੱਲੋਂ ਕੁਝ ਵੀ ਬੰਦ ਨਹੀਂ ਕੀਤਾ ਪੋਰਟਲ ਖੁੱਲ੍ਹਾ ਹੈ ਜੋ ਵੀ ਐਕਸ ਇੰਡੀਆ ਲੀਵ ਲੈਣਾ ਚਾਹੁੰਦਾ ਹੈ ਅਪਲਾਈ ਕਰੇ ਅਤੇ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ l ਇਸ ਮੀਟਿੰਗ ਵਿਚ ਜਥੇਬੰਦੀ ਦੇ ਮਾਲਵਾ ਜ਼ੋਨ ਪ੍ਰਧਾਨ ਰਣਜੀਤ ਸਿੰਘ ਭਲਾਈਆਣਾ, ਜਸਵੰਤ ਸੈਣੀ,ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹਿਲ, ਮੀਤ ਪ੍ਰਧਾਨ ਗੁਰਮੀਤ ਢਾਬਾਂ,ਤਜਿੰਦਰ ਸਿੰਘ ਸੰਗਰੂਰ,ਕੁਲਦੀਪ ਪਟਿਆਲਵੀ,ਅਮਰਜੀਤ ਸਿੰਘ ਬਿੱਟੂ, ਸ਼ਗਨ ਸਿੰਘ ਫ਼ਾਜ਼ਿਲਕਾ,ਨਵੀਨ ਸ਼ੈਮ, ਹਰਜਿੰਦਰ ਸਿੰਘ ਮਲੇਰਕੋਟਲਾ,ਸੁਖਦੇਵ ਸਿੰਘ ਮੁਕਤਸਰ ਹਾਜ਼ਰ ਸਨ l

ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਦਿੱਤੀ 21 ਦਿਨਾਂ ਦੀ ਕੋਆਰਨਟਾਈਨ ਲੀਵ


ਸਿੱਖਿਆ ਵਿਭਾਗ ਵੱਲੋਂ ਅੱਜ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਆਈ.ਈ.ਆਰ.ਟੀ. ਦੀ ਖੁਦ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਂਦੀ ਹੈ ਜਾਂ ਉਸ ਦੇ ਘਰ ਵਿੱਚ ਕੋਈ ਫੈਮਿਲੀ ਮੈਂਬਰ Covid ਟੈਸਟ ਕਰਵਾਉਣ ਤੇ ਪਾਜੀਟਿਵ ਪਾਇਆ ਜਾਂਦਾ ਹੈ ਜਾਂ ਉਸ ਦੀ ਰਿਹਾਇਸ਼, ਕੰਨਟੋਨਮੈਂਟ ਜੋਨ ਜਾਂ ਬਫਰ ਜੋਨ ਵਿੱਚ ਆਉਂਦੀ ਹੈ ਤਾਂ ਉਸ ਨੂੰ 21 ਦਿਨਾਂ ਲਈ ਤਨਖਾਹ ਸਮੇਤ Quarantine Leave ਮਿਲਣਯੋਗ ਹੋਵੇਗੀ।


ਇਥੇ ਇਸ ਤੋਂ ਇਲਾਵਾ ਜੇਕਰ ਛੁੱਟੀ ਵੱਧ ਜਾਂਦੀ ਹੈ ਤਾਂ ਇਹ ਛੁੱਟੀ ਕਰਮਚਾਰੀ ਨੂੰ ਮਿਲਣਯੋਗ ਛੁੱਟੀਆਂ ਵਿੱਚੋਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਦਿੱਤੀ ਜਾਵੇਗੀ। 
ਮਿਡ ਡੇ ਮੀਲ ਵਰਕਰ ਦੀਆਂ ਮੰਗਾਂ ਸਬੰਧੀ ਯੂਨੀਅਨ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ

 *ਮਿਡ ਡੇ ਮੀਲ ਵਰਕਰ ਦੀਆਂ ਮੰਗਾਂ ਸਬੰਧੀ ਯੂਨੀਅਨ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ*ਮਿਡ ਡੇ ਮੀਲ ਵਰਕਰ ਯੂਨੀਅਨ ਫਾਜ਼ਿਲਕਾ ਦਾ ਵਫ਼ਦ ਵਰਕਰਾਂ ਦੀਆਂ ਮੰਗਾਂ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ ਸੁਨੀਲ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਨੂੰ ਵਰਕਰਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦੀਆਂ ਬਿਮਲਾ ਰਾਣੀ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਤੋਂ ਸਕੂਲ ਮੁਖੀਆਂ ਵਲੋਂ ਜਬਰਦਸਤੀ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ,ਮਿਡ ਡੇ ਮੀਲ ਵਰਕਰਾਂ ਨੂੰ ਛੁੱਟੀਆਂ ਦੌਰਾਨ ਕੁਝ ਸਕੂਲ ਮੁਖੀਆਂ ਵਲੋਂ ਸਕੂਲ ਬੁਲਾਉਣ ਤੇ ਇਤਰਾਜ਼ ਕੀਤਾ ਗਿਆ,ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ ਜਦ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ ਹਰਿਆਣਾ ਪੈਂਟਰਨ ਤੇ 3500 ਰੁਪਏ ਮਾਣ ਭੱਤਾ ਦਿੱਤਾ ਜਾਵੇ,ਮਿਡ ਡੇ ਮੀਲ ਵਰਕਰਾਂ ਦੀ ਛਾਂਟੀ ਬੰਦ ਕੀਤੀ ਜਾਵੇ, ਵਰਕਰਾਂ ਦੀਆਂ ਸੇਵਾ ਪੱਤਰੀਆਂ ਲਗਾਕੇ ਸੀ ਪੀ ਐਫ ਕਟੌਤੀ ਸ਼ੂਰੁ ਕੀਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ


 ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ 12 ਮਹੀਨੇ ਤਨਖਾਹ ਦਿੱਤੀ ਜਾਵੇ,ਮਿਡ ਡੇ ਮੀਲ ਵਰਕਰਾਂ ਨੂੰ ਬਾਕੀ ਮਹਿਲਾ ਮੁਲਾਜ਼ਮਾਂ ਵਾਂਗ ਅਚਨਚੇਤ ਛੁੱਟੀ, ਮੈਡੀਕਲ ਛੁੱਟੀ,ਪ੍ਰਸਤੂਤਾ ਛੁੱਟੀ ਦਿੱਤੀ ਜਾਵੇ,ਗਰਮੀ ਅਤੇ ਸਰਦੀ ਦੀਆਂ ਵਰਦੀਆਂ ਦਿੱਤੀਆਂ ਜਾਣ, ਸਕੂਲਾਂ ਵਿੱਚ ਚੋਕੀਦਾਰ ਦਾ ਪ੍ਰਬੰਧ ਕੀਤਾ ਜਾਵੇ,ਮਿਡ ਡੇ ਮੀਲ ਲਈ ਸਿਲੰਡਰ ਦੀ ਸਕੂਲਾਂ ਤੱਕ ਪਹੁੰਚ ਕੀਤੀ ਜਾਵੇ, ਬੱਚਿਆਂ ਦੇ ਖਾਣੇ ਲਈ ਵਰਤੇ ਜਾਂਦੇ ਭਾਂਡੇ ਧੋਣ ਲਈ ਹੈਲਪ ਰੱਖੀ ਜਾਵੇ। ਇਹਨਾਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਬਲਾਕ ਫਾਜ਼ਿਲਕਾ-1 ਅਤੇ ਫਾਜ਼ਿਲਕਾ-2 ਦੇ ਬੀ ਪੀ ਈ ਓ ਨੂੰ ਦਿੱਤਾ ਗਿਆ ਏਸ ਮੌਕੇ ਸਰੋਜ ਰਾਣੀ,ਮੀਨਾ ਰਾਣੀ , ਸੋਨੀਆ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਕੁਲਬੀਰ ਢਾਬਾਂ, ਗੁਰਤੇਜ਼ ਸਿੰਘ ਹਾਜ਼ਰ ਸਨ।

ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਖ਼ਿਲਾਫ਼ ਵੀ ਜਥੇਬੰਦਕ ਘੋਲ ਵਿੱਢਣ ਦਾ ਸੱਦਾ: ਡੀਟੀਐੱਫ

 ~ਹੱਕ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦੇ ਸਖਤ ਨਿਖੇਧੀ


~ਕੈਪਟਨ ਅਮਰਿੰਦਰ ਸਿੰਘ ਆਪਣੇ ਰਾਜਿਆਂ ਵਾਲੇ ਰਸੂਖ਼ ਛੱਡ ਕੇ ਲੋਕਾਂ ਦੀ ਕਚਿਹਰੀ ਵਿੱਚ ਆਉਣ

~ ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਖ਼ਿਲਾਫ਼ ਵੀ ਜਥੇਬੰਦਕ ਘੋਲ ਵਿੱਢਣ ਦਾ ਸੱਦਾ  


ਸੰਗਰੂਰ, 15 ਜੂਨ: ( ) ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੁੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ 'ਤੇ ਅੱਜ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਦੀ ਰਿਹਾਇਸ਼ ਦੇ ਨੇਡ਼ੇ ਵਾਈਪੀਐਸ ਚੌਕ ਪਟਿਆਲਾ ਵਿਖੇ ਲਾਠੀਚਾਰਜ ਕਰਕੇ ਆਮ ਲੋਕਾਂ ਦੇ ਧੀਆਂ ਪੁੱਤਰਾਂ ਲਈ ਗੂੰਗੇ ਤੇ ਬੋਲੇ ਹੋਣ ਅਤੇ ਪੰਜਾਬ ਦੇ ਧੱਕੇ-ਜਬਰ ਭਰੇ  ਪੁੁਲਸੀਆ ਰਾਜ ਵਿਚ ਤਬਦੀਲ ਹੋਣ ਦਾ ਸਬੂਤ ਦਿੱਤਾ ਗਿਆ, ਜਿਸ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।
           ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਿਹਰੀ ਚੋਂ ਗਾਇਬ ਹਨ ਅਤੇ ਆਪਣੇ ਓਐੱਸਡੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ ਆਮ ਲੋਕਾਂ ਦੇ ਧੀਆਂ ਪੁੱਤਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਿੱਤ ਦਿਨ ਹੱਕ ਮੰਗਦੇ ਲੋਕਾਂ 'ਤੇ ਹੋਣ ਵਾਲੇ ਲਾਠੀਚਾਰਜ ਗਵਾਹੀ ਭਰਦੇ ਹਨ ਕਿ ਕੈਪਟਨ ਅਤੇ ਮੋਦੀ ਨੀਤੀਆਂ ਪੱਖੋਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ, ਉਪਰੋਂ ਭਾਵੇਂ ਦੋਵੇ ਅੱਡ ਅੱਡ ਪਾਰਟੀ ਪ੍ਰਮੁੱਖ ਹੋਣ ਦਾ ਦਿਖਾਵਾ ਕਰ ਰਹੇ ਹਨ।ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ


           ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਜਸਵਿੰਦਰ ਔਜਲਾ, ਸੂਬਾ ਆਗੂਆਂ ਹਰਦੀਪ ਟੋਡਰਪੁਰ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ ਅਤੇ ਪਵਨ ਕੁਮਾਰ, ਜਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਆਦਿ ਨੇ ਕਿਹਾ ਕਿ ਲੋਕਾਂ ਨੂੰ ਅਖੌਤੀ ਕਾਨੂੰਨਾਂ ਦੀ ਸਿੱਖਿਆ ਦੇਣ ਵਾਲਿਆਂ ਸੱਤਾਧਾਰੀ ਸਿਆਸੀ ਲੀਡਰਾਂ ਵੱਲੋਂ ਖੁਦ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਤਹਿਸੀਲਦਾਰਾਂ ਅਤੇ ਡੀਐਸਪੀਆਂ ਦੀਆਂ ਸਿੱਧੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਜਦ ਕਿ ਕਾਬਿਲ ਅਤੇ ਮਿਹਨਤੀ ਜੁਆਨੀ ਸੜਕਾਂ 'ਤੇ ਡੰਡੇ ਖਾਂਦੀ ਰੁਲ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਬੇਰੁਜ਼ਗਾਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ 'ਤੇ ਵਿਚਾਰ ਕੇ ਸਮੂਹ ਵਿਭਾਗਾਂ ਵਿੱਚ ਪਈਆਂ ਖਾਲੀ ਪੋਸਟਾਂ ਦੀ ਭਰਤੀ ਕਰੇ। ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਪੋਸਟਾਂ ਦਾ ਖ਼ਾਤਮਾ ਕਰਨ ਦੀ ਬਜਾਏ ਸਮੂਹ ਬੇਰੁਜ਼ਗਾਰ ਅਧਿਆਪਕਾਂ ਤੇ ਹੋਰਨਾਂ ਬੇਰੁਜ਼ਗਾਰਾਂ ਲਈ ਪੰਜਾਬ ਪੈਟਰਨ ਦੀ ਪੂਰੀ ਤਨਖਾਹ ਸਕੇਲ 'ਤੇ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ। ਡੀਟੀਐੱਫ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਵਲੋਂ ਮੋਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਆਰ-ਪਾਰ ਦੇ ਸੰਘਰਸ਼ ਤੋਂ ਸੇਧ ਲੈਂਦਿਆਂ ਵੱਖ ਵੱਖ ਵਰਗਾਂ ਨੂੰ ਜੱਥੇਬੰਦ ਹੁੰਦਿਆਂ ਪੰਜਾਬ ਦੀ ਜ਼ਾਲਮ ਕਾਂਗਰਸ ਸਰਕਾਰ ਖ਼ਿਲਾਫ਼ ਵੀ ਤਿੱਖੇ ਘੋਲ ਵਿੱਢਣੇ ਚਾਹੀਦੇ ਹਨ।

ਸਿੱਖਿਆ ਵਿਭਾਗ ਪਦ- ਉੱਨਤ ਕਾਮਰਸ ਲੈਕਚਰਾਰਾਂ ਦੀ ਵਰਚੂਅਲ ਕਪੈਸਟੀ ਬਿਲਡ ਟ੍ਰੇਨਿੰਗ ਆਯੋਜਿਤ

 ਸਿੱਖਿਆ ਵਿਭਾਗ ਪਦ- ਉੱਨਤ ਕਾਮਰਸ ਲੈਕਚਰਾਰਾਂ ਦੀ ਵਰਚੂਅਲ ਕਪੈਸਟੀ ਬਿਲਡ ਟ੍ਰੇਨਿੰਗ ਆਯੋਜਿਤ 


ਕਾਮਰਸ ਵਿਸ਼ੇ ਦੇ ਅਧਿਆਪਨ ਦੀਆਂ ਬਾਰੀਕੀਆਂ ਬਾਰੇ ਦਿੱਤੀ ਗਈ ਸਿਖਲਾਈ ਐੱਸ.ਏ.ਐੱਸ.ਨਗਰ 15 ਜੂਨ ( ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਲਗਾਤਾਰ ਸਕੂਲੀ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਉਦੇਸ਼ਾਂ ਤਹਿਤ ਨਵ-ਨਿਯੁਕਤ ਅਤੇ ਪਦ-ਉੱਨਤ ਅਧਿਆਪਕਾਂ ਦੀਆਂ ਸਮਰੱਥਾ ਉਸਾਰੀ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ। 

ਇਸੇ ਲੜੀ ਤਹਿਤ ਵਿਭਾਗ ਵੱਲੋਂ ਮਾਸਟਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਤੋਂ ਪਦ-ਉੱਨਤ ਕੀਤੇ 261 ਕਾਮਰਸ ਵਿਸ਼ਿਆਂ ਦੇ ਲੈਕਚਰਾਰਾਂ ਦੀ ਵਰਚੂਅਲ ਕਪੈਸਟੀ ਬਿਲਡ ਟ੍ਰੇਨਿੰਗ ਆਯੋਜਿਤ ਕੀਤੀ ਗਈ।


ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ 18 ਜੂਨ ਤੱਕ ਲਗਾਈ ਜਾਣ ਵਾਲੀ ਇਸ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਮੁੱਖ ਉਦੇਸ਼ ਪਦ-ਉੱਨਤ ਹੋਏ ਕਾਮਰਸ ਵਿਸ਼ੇ ਦੇ ਲੈਕਚਰਾਰਾਂ ਨੂੰ ਕਾਮਰਸ ਵਿਸ਼ੇ ਦੇ ਅਧਿਆਪਨ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਗਵਾਈ ਪ੍ਰਦਾਨ ਕਰਨਾ ਹੈ।

 ਬੁਲਾਰੇ ਨੇ ਦੱਸਿਆ ਕਿ ਇਸ ਟ੍ਰੇਨਿੰਗ ਸਬੰਧੀ ਪਵਨ ਕੁਮਰਾ ਸਟੇਟ ਰਿਸੋਰਸ ਪਰਸਨ ਕਾਮਰਸ ਤੋਂ ਮਿਲੇ ਵੇਰਵਿਆਂ ਅਨੁਸਾਰ ਆਨਲਾਈਨ ਸਿਖਲਾਈ ਵਰਕਸ਼ਾਪ ਵਿੱਚ ਪਦ-ਉੱਨਤ ਲੈਕਚਰਾਰਾਂ ਨੂੰ ਵਿਸ਼ੇ ਦੇ ਰੌਚਕਤਾ ਭਰਪੂਰ ਅਧਿਆਪਨ ਸਬੰਧੀ ਨਵੀਆਂ ਵਿਧੀਆਂ , ਵਿਸ਼ੇ ਦੇ ਅਧਿਆਪਨ ਵਿੱਚ ਟੈਕਨਾਲੋਜੀ ਦੀ ਵਰਤੋਂ , ਕਾਮਰਸ ਵਿਸ਼ੇ ਦੇ ਪਾਠਕ੍ਰਮ ਦੀ ਰੂਪ ਰੇਖਾ , ਪ੍ਰਸ਼ਨ ਪੱਤਰਾਂ ਦੇ ਨਮੂਨੇ ਆਦਿ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ। 

ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ


ਸਿਖਲਾਈ ਵਰਕਸ਼ਾਪ ਵਿੱਚ ਪਦ-ਉੱਨਤ ਲੈਕਚਰਾਰਾਂ ਨੇ ਬਹੁਤ ਦਿਲਚਸਪੀ ਨਾਲ ਭਾਗੀਦਾਰੀ ਕੀਤੀ ਅਤੇ ਭਵਿੱਖ ਵਿੱਚ ਵੀ ਵਿਭਾਗ ਵੱਲੋਂ ਅਜਿਹੀਆਂ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿਣ ਦੀ ਮੰਗ ਕੀਤੀ। ਵਿਭਾਗ ਵੱਲੋਂ ਪਹਿਲਾਂ ਤੋਂ ਹੀ ਕਾਮਰਸ ਵਿਸ਼ੇ ਦਾ ਅਧਿਆਪਨ ਕਰ ਰਹੇ ਤਕਰੀਬਨ 400 ਕਾਮਰਸ ਲੈਕਚਰਾਰਾਂ ਦਾ ਵੀ ਵਰਚੂਅਲ ਕਪੈਸਟੀ ਬਿਲਡ ਪ੍ਰੋਗਰਾਮ ਜਲਦ ਹੀ ਆਯੋਜਿਤ ਕੀਤਾ ਜਾ ਰਿਹਾ ਹੈ। 

ਟ੍ਰੇਨਿੰਗ ਦੌਰਾਨ ਪਵਨ ਕੁਮਾਰ ਸਟੇਟ ਰਿਸੋਰਸ ਪਰਸਨ ਕਾਮਰਸ,ਡਾ. ਰਵਿੰਦਰਪ੍ਰਤਾਪ ਸਿੰਘ ,ਮਨਪ੍ਰੀਤ ਕੌਰ,ਹਰਸ਼ ਖੁੱਲਰ,ਮੋਨਿਕਾ ਚੋਪੜਾ ,ਰਾਜੀਵ ਮੋਂਗਾ, ਸੰਦੀਪ ਸੇਠੀ,ਜਯੰਤ ਸ਼ਰਮਾ ਅਤੇ ਪਵਨ ਮਾਨ ਵੱਲੋਂ ਰਿਸੋਰਸ ਪਰਸਨਜ਼ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਵਰਕਸ਼ਾਪ ਵਿੱਚ ਸਮੂਹ ਜ਼ਿਲ੍ਹਿਆਂ ਦੇ ਸਮੂਹ ਜ਼ਿਲ੍ਹਾ ਰਿਸੋਰਸ ਪਰਸਨਾਂ ਨੇ ਵੀ ਸ਼ਿਰਕਤ ਕੀਤੀ।

ਮਨਿਸਟੀਰੀਅਲ ਕਾਮਿਆਂ ਦੀ ਮੁਕੰਮਲ ਹੜਤਾਲ 23 ਜੂਨ ਤੋਂ

ਪੰਜਾਬ ਸਰਕਾਰ ਦੇ ਨਵੇਂ ਆਦੇਸ਼, ਹੁਣ 50% ਨਹੀਂ 100 % ਸਟਾਫ ਰਹੇਗਾ ਹਾਜ਼ਰ

ਕੋਵਿਡ-19 ਦੀ ਦੂਜੀ ਲਹਿਰ ਦੇ ਕੇਸਾਂ ਵਿੱਚ ਕਮੀ ਆ ਰਹੀ ਹੈ। ਇਸ ਲਈ ਸਰਕਾਰ ਵੱਲੋ 50% ਸਟਾਫ ਨੂੰ ਬੁਲਾਉਣ ਸਬੰਧੀ ਹੁਕਮਾਂ ਨੂੰ ਮੁੜ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਪ੍ਰਬੰਧਕੀ ਵਿਭਾਗ ਆਪਣੇ ਅਧੀਨ ਆਉਂਦੇ ਵਿਭਾਗਾਂ/ਦਫਤਰਾਂ ਵਿੱਚ ਕੋਵਿਡ ਕੈਸੇ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰਾਂ ਵਿੱਚ ਸਟਾਫ ਨੂੰ ਬੁਲਾਉਣ ਸਬੰਧੀ ਫੈਸਲਾ ਆਪਣੇ ਪੱਧਰ ਤੇ ਲੈਣਗੇ, ਭਾਵ ਹੁਣ 100% ਸਟਾਫ਼ ਨੂੰ ਦਫ਼ਤਰਾਂ ਵਿੱਚ ਬੁਲਾਇਆ ਜਾ ਸਕਦਾ ਹੈ।


 ਵਿਭਾਗਾਂ/ਦਫਤਰਾਂ ਦੇ ਮੁੱਖੀਆ ਵੱਲੋ ਦਿਵਿਆਂਗ (ਨੇਤਰਹੀਣ, ਗਰਭਵਤੀ ਔਰਤਾਂ ਅਤੇ ਸਿਹਤ ਪੱਖੋਂ ਪੀੜਿਤ ਕਰਮਚਾਰੀਆਂ (severe comorbidities) ਨੂੰ ਅਤਿਅੰਤ ਲੋੜ ਪੈਣ ਤੇ ਹੀ ਦਫਤਰ ਵਿੱਚ ਬੁਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

 


ਕਰੋਨਾ ਬ੍ਰੇਕਿੰਗ: ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ, ਜਿਮ , ਸਿਨੇਮਾ ਘਰ, ਰੈਸਟੋਰੈਂਟ ਖੋਲਣ ਨੂੰ ਮੰਜੂਰੀ

 NO. OF PERSONS ALLOWED AT WEDDINGS/CREMATIONS INCREASED TO 50, BARS/CLUBS/AHATAS CONTINUE TO REMAIN CLOSED


·NIGHT CURFEW TO REMAIN IN PLACE FROM 8 P.M. TO 5 A.M., WEEKEND CURFEW FROM 8 P.M. SATURDAY TO 5 A.M. MONDAYWith the state’s Covid positivity rate coming down to 2%, Punjab Chief Minister Captain Amarinder Singh on Tuesday announced easing of the restrictions, allowing restaurants and other eating joints, as well as cinemas and gyms to open at 50% capacity beginning tomorrow. He also announced increase in gathering of people, including for weddings and cremations, to 50 persons.

BREAKING NEWS:ਪੰਜਾਬ ਸਰਕਾਰ ਦੇ ਨਵੇਂ ਆਦੇਸ਼, ਹੁਣ 50% ਨਹੀਂ 100 % ਸਟਾਫ ਰਹੇਗਾ ਹਾਜ਼ਰ 

ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗ 

Under the new guidelines, which will remain in effect till June 25 when they will be again reviewed, daily night curfew will be in place from 8 pm to 5 am, with weekend curfew from 8.00 pm on Saturday upto 5.00 am on Monday, across the state. However, all essential activities, including those covered under existing ‘Exemptions’, will remain unaffected, unhindered and exempted from curfew restrictions.


Chairing a high-level virtual Covid review meeting, the Chief Minister ordered opening of all Restaurants (including in hotels), Cafes, Coffee Shops, fast food outlets, Dhabas etc., Cinemas, Gyms at maximum 50% of capacity, subject to all their employees having received at least one dose of vaccination. AC buses can also ply with 50% occupation.


Bars, Pubs and ‘Ahatas’ shall, however, continue to remain closed. All educational institutions i.e. schools and colleges will also continue to be closed.


District Authorities have been asked to determine opening timings of non-essential shops, including on Sunday, on the basis of the local situation, while ensuring that crowds are avoided. District Authorities shall also continue to ensure strict implementation of all the extant directives of MHA/State Government on Covid appropriate behaviour, including social/physical distancing, wearing of face masks etc, directed the Chief Minister.


The announcements came as Chief Secretary Vini Mahajan, citing a University of Cambridge Judge Business School report of June 14, on Growth of Infection in Punjab, told the meeting that based on its findings, all districts are on downward trajectories for new cases. “The estimated trend value of the daily growth rate was -9.2% as of 14 June 2021. This implies that reported new cases will halve in 7 days, under the assumption that the growth rate remains constant. As of 14 June 2021, the estimated Reproduction number Rt for Punjab stood at 0.69, significantly below one. Newly reported COVID-19 cases are likely to decline to about 210 per day by 28 June 2021,” she added.


Further, said Vini, while numbers of cases are low, there are indications that the growth rates of cases, while negative, have recently reversed direction from their downward paths in Fazilka, Jalandhar, and Shaheed Bhagat Singh Nagar. The projected number of deaths by 28th June stand at 21.


The state had hit its second wave peak on May 8, with 9100 cases, which had come down to a low of 629 on June 14.


Giving details of curfew exemptions, an official spokesperson later said that the following activities/establishments shall, subject to observing Covid appropriate behaviour by all concerned, remain exempted from Covid restrictions.


(i) Hospitals, veterinary hospitals and all establishments, both in public and private sector, related to manufacture and supply of all medicines and medical equipment. Including the manufacturing & distribution units such as dispensaries, chemist & pharmacy(including Jan Aushadhi Kendras), laboratories, pharmaceutical research labs, clinics, nursing homes, ambulances etc. Transportation of all personnel of these establishments shall be allowed subject, however, to production of identity cards.


(ii) Shops dealing with supply of essential goods, milk, dairy and poultry products like bread, eggs, meat etc and vegetables, fruits etc.


(iii) Shops/establishments selling industrial materials including raw materials, intermediaries as well as shops/establishments engaged in export and import activities.


(iv) Activities /establishments related to fisheries such as fish, meat and its products including supply of fish seeds


(v) To and fro’ movement of passengers travelling by air, trains and buses on production of travel documents. Inter and intra state movement of all vehicles/persons carrying essential and non-essential goods.


(vi) Delivery of all essential goods including food, pharmaceuticals, medical equipment etc. through E-Commerce.


(vii) Construction activities in both urban and rural areas.


(viii) Agricultural including procurement, horticultural, animal husbandry and veterinary services.


(ix) Vaccinations out-reach camps.


(x) Activities of Manufacturing industry, Commercial & Private establishments and services given below including movement of all their employees/workers and vehicles carrying them upon production of requisite permission from their employers :


a) Telecommunication, internet services, broadcasting and cable services. IT and IT enabled services.


b) Delivery of all essential goods including food, pharmaceuticals, medical equipment etc. through E-Commerce.


c) Petrol pumps and petroleum products, LPG, petroleum and gas retail and storage outlets, coal, firewood and other fuels.


d) Power generation, transmission and distribution units and services.


e) Cold storage and warehousing services.


f) Private security services


g) Farming operations by farmers and farm workers in the field.


h) All Banking/RBI services, ATMs, Cash Vans and cash handling/ distribution services.

MASTER CADRE RECRUITMENT: ਰੋਲ ਨੰਬਰ ਜਾਰੀ , ਕਰੋ ਡਾਉਨਲੋਡ

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਸਾਇੰਸ ਵਿਸੇ ਦੀਆਂ 518, ਅੰਗਰੇਜੀ 380, ਮੈਥ ਵਿਸੇ ਦੀ 595 ਬੈਕਲਾਗ ਅਤੇ ਅੰਗਰੇਜੀ ਵਿਸੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਮਿਤੀ 06.04.2021 ਅਤੇ ਮਿਤੀ 31.03.2021 ਨੂੰ 135 ਅਤੇ ਮਿਤੀ 17.5.2021 ਨੂੰ 90 ਦਿਵਿਆਂਗ ਕੈਟਾਗਰੀ ਦੀਆਂ ਬੈਕਲਾਗ ਦੀ ਪੋਸਟਾਂ ਦਾ ਵਿਗਿਆਪਨ ਦਿੱਤਾ ਗਿਆ ਸੀ। 


ਇਨ੍ਹਾਂ ਅਸਾਮੀਆਂ ਸਬੰਧੀ ਵਿਭਾਗੀ ਲਿਖਤੀ ਟੈਸਟ ਲੈਣ ਹਿੱਤ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ। ਉਕਤ ਤੋਂ ਇਲਾਵਾ ਉਪਰੋਕਤ ਭਰਤੀ/ਵਿਸਿਆਂ ਵਿੱਚ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣਾ ਰੋਲ ਨੰਬਰ, ਉਨ੍ਹਾਂ ਵੱਲੋਂ ਰਜਿਸਟ੍ਰੇਸ਼ਨ ਕਰਨ ਸਮੇਂ ਬਣਾਏ ਗਏ ਅਕਾਊਟ ਵਿੱਚ ਡਾਊਨਲੋਡ ਪ੍ਰਿੰਟ ਕਰ ਸਕਣਗੇ। ਜਾਰੀ ਕੀਤੇ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ ਅਤੇ ਸਥਾਨ ਵੀ ਦਰਸਾਇਆ ਗਿਆ ਹੈ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਰੋਲ ਨੰਬਰ ਸਲਿੱਪ ਪੇਪਰ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ।

ਚੌਥੀ ਮਯੰਕ ਸ਼ਰਮਾ ਯਾਦਗਾਰੀ ਸਾਲਾਨਾ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਦੇ ਨਤੀਜੇ ਘੋਸ਼ਿਤ

 ਚੌਥੀ ਮਯੰਕ ਸ਼ਰਮਾ ਯਾਦਗਾਰੀ ਸਾਲਾਨਾ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਦੇ ਨਤੀਜੇ ਘੋਸ਼ਿਤ 


 ਲੁਧਿਆਣਾ, ਫ਼ਿਰੋਜ਼ਪੁਰ ,ਅੰਮ੍ਰਿਤਸਰ, ਚੰਡੀਗੜ੍ਹ ਅਤੇ ਅੰਬਾਲਾ ਦੇ ਪ੍ਰਤੀਭਾਗੀ ਰਹੇ ਸਭ ਤੋਂ ਅੱਗੇ 

 


ਫ਼ਿਰੋਜ਼ਪੁਰ (15 ਜੂਨ)


 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥੀ ਮਯੰਕ ਸ਼ਰਮਾ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਸਫਲਤਾਪੂਰਵਕ ਰਾਜ ਦੀ ਪ੍ਰਮੁੱਖ ਸਮਾਜਿਕ ਸੰਸਥਾ ਮਯੰਕ ਫਾਉਂਡੇਸ਼ਨ ਦੁਆਰਾ ਆਯੋਜਿਤ ਕੀਤੀ ਗਈ, ਜਿਸ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਅੰਬਾਲਾ ਦੇ ਪ੍ਰਤੀਭਾਗੀਆਂ ਨੇ ਵੱਧ ਤੋਂ ਵੱਧ ਇਨਾਮ ਜਿੱਤੇ । ਮੁਕਾਬਲੇ ਦਾ ਚੌਥਾ ਐਡੀਸ਼ਨ

 ਇਹ ਸੰਸਥਾ ਦੇ ਪ੍ਰਧਾਨ ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕਨਵੀਨਰ ਡਾ. ਗ਼ਜ਼ਲਪ੍ਰੀਤ ਅਰਨੇਜਾ ਨੇ ਦੱਸਿਆ ਕਿ 2020 ਅਤੇ ਇਸ ਸਾਲ 2021 ਵਿਚ ਕੋਵਿਡ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਇਸ ਮੁਕਾਬਲੇ ਨੂੰ ਆਨਲਾਈਨ ਮਾਧਿਅਮ 'ਤੇ ਲਿਆਂਦਾ ਗਿਆ ਜਿਸ ਦਾ ਜ਼ਬਰਦਸਤ ਸਮਰਥਨ ਮਿਲਿਆ । ਹੁਣ ਇਹ ਮੁਕਾਬਲਾ ਜ਼ਿਲ੍ਹਾ ਪੱਧਰ 'ਤੇ ਹੀ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਪਹੁੰਚ ਗਿਆ ਹੈ । ਸੰਸਥਾ ਦੇ ਬਾਨੀ ਮੈਂਬਰ ਦੀਪਕ ਸ਼ਰਮਾ ਨੇ ਦੱਸਿਆ ਕਿ ਪੇਂਟਿੰਗ ਆਨਲਾਈਨ ਮਾਧਿਅਮ ਟੈਲੀਗ੍ਰਾਮ ਐਪ 'ਤੇ ਸ਼੍ਰੇਣੀ ਅਨੁਸਾਰ ਸਮੂਹ ਬਣਾ ਕੇ ਪ੍ਰਾਪਤ ਕੀਤੀ ਗਈ ਸੀ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਦੀ ਸਹਾਇਤਾ ਨਾਲ 20 ਮੈਂਬਰੀ ਜਿਊਰੀ ਨੇ ਪੂਰਾ ਮੁਕਾਬਲਾ ਯੋਜਨਾਬੱਧ ਤਰੀਕੇ ਨਾਲ ਮੁਕੰਮਲ ਕੀਤਾ ।

ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ ਮੁਕਾਬਲੇ ਦੇ ਨਤੀਜੇ ਸਿੱਧੇ ਤੌਰ 'ਤੇ ਪਾਰਦਰਸ਼ੀ ਢੰਗ ਨਾਲ ਵੱਡੇ ਪਰਦੇ 'ਤੇ ਜੇਤੂਆਂ ਦੀਆਂ ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕਰਦਿਆਂ ਫੇਸਬੁੱਕ 'ਤੇ ਲਾਈਵ ਐਲਾਨੇ ਗਏ । ਪੰਜ ਸ਼੍ਰੇਣੀਆਂ ਵਿਚੋਂ 50 ਜੇਤੂਆਂ ਅਤੇ 50 ਤਸੱਲੀ ਦੇ ਇਨਾਮ ਤਕਸੀਮ ਕੀਤੇ ਗਏ, ਕੁੱਲ 100 ਸਰਬੋਤਮ ਪੇਂਟਿੰਗਜ਼ ਕੱਢੀਆਂ ਗਈਆਂ । ਮੁੱਖ ਤੌਰ ਤੇ ਬੀ.ਸੀ.ਐੱਮ ਸਕੂਲ ਲੁਧਿਆਣਾ ਦੇ 7, ਆਰਮੀ ਪਬਲਿਕ ਸਕੂਲ ਅੰਬਾਲਾ ਕੇ 6, ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ ਲੁਧਿਆਣਾ ਤੋਂ 5, ਭਵਨ ਜੂਨੀਅਰ ਸਕੂਲ ਚੰਡੀਗੜ੍ਹ ਤੋਂ 4, ਸ਼ਿਵਾਲਿਕ ਪਬਲਿਕ ਸਕੂਲ ਪਟਿਆਲਾ ਤੋਂ 4, ਦਾਸ ਐਂਡ ਬ੍ਰਾਊਨ ਵਰਲਡ ਸਕੂਲ ਫਿਰੋਜ਼ਪੁਰ ਤੋਂ 3, ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ 3 ਨੇ ਇਨਾਮ ਜਿੱਤੇ । ਪਹਿਲੀ ਸ਼੍ਰੇਣੀ ਵਿਚੋਂ 'ਮੇਰਾ ਮਨਪਸੰਦ ਕਾਰਟੂਨ ਚਰਿੱਤਰ', ਦੂਜੀ ਸ਼੍ਰੇਣੀ ਵਿਚੋਂ 'ਕਲੀਨ ਇੰਡੀਆ ਗ੍ਰੀਨ ਇੰਡੀਆ', ਤੀਜੀ ਸ਼੍ਰੇਣੀ ਵਿਚੋਂ 'ਲਵ ਫਾਰ ਨੇਚਰ', ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਚੌਥੀ ਸ਼੍ਰੇਣੀ ਵਿਚੋਂ 'ਇਤਿਹਾਸ ਅਤੇ ਵਿਰਾਸਤ' ਸ਼ਾਮਲ ਹਨ । , ਭਾਗੀਦਾਰਾਂ ਨੇ 'ਜੇ ਕਿਸਾਨ ਨਹੀਂ ਤਾਂ ਭੋਜਨ ਨਹੀਂ' ਅਤੇ 'ਜ਼ਿੰਦਗੀ ਦੇ ਰੰਗ' ਵਿਸ਼ੇ 'ਤੇ ਵੱਧ ਤੋਂ ਵੱਧ ਪੇਂਟਿੰਗਾਂ ਬਣਾਈਆਂ । ਦੱਖਣੀ ਭਾਰਤ ਦੇ ਪ੍ਰਤੀਭਾਗੀਆਂ ਨੇ ਗੂੜ੍ਹੇ ਰੰਗਾਂ ਨਾਲ ਆਪਣੀ ਵੱਖਰੀ ਸ਼ੈਲੀ ਵਿਚ ਪੇਂਟਿੰਗਾਂ ਬਣਾਈਆਂ ।


 ਇਸ ਮੁਕਾਬਲੇ ਦਾ ਇਕ ਮੁੱਖ ਆਕਰਸ਼ਣ ਇਹ ਸੀ ਕਿ ਲੁਧਿਆਣਾ ਦੀ ਰਾਧਾ ਅਰੋੜਾ ਅਤੇ ਉਸ ਦੇ ਪਿਤਾ ਪ੍ਰੋਫੈਸਰ ਮਨੋਜ ਅਰੋੜਾ ਦੋਵੇਂ ਜੇਤੂ ਬਣੇ ।

PAINTING COMPETITION: Participants from Ludhiana, Ferozpur,Amritsar, Chandigarh and Ambala bagged maximum prizes

 Participants from Ludhiana, Ferozpur,Amritsar, Chandigarh and Ambala bagged maximum prizes in 4th edition of Painting Competition organised by Mayank FoundationFerozpur (15 June )


Mayank Foundation, Ferozepur successfully organised 4th Mayank Sharma Memorial Online Painting Competition. In this fourth edition of the competition most of winners were from Ferozepur, Ludhiana, Amritsar, Chandigarh and Ambala. This competition was organized under the leadership of Anirudh Gupta, President of the organization.

ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ  Giving details, Project Convener Dr. Gazal Preet Arneja said that despite the adverse circumstances of pandemic due to Covid-19 during the year 2020 and 2021, this competition was organised on virtual platform to help engage youth in co-curricular activities while staying safe at home. With passage of time, this painting competition has gained popularity to the extent that it has reached at International level. Founder member Deepak Sharma told that the participants shared their paintings by uploading on Telegram app. A panel of experienced artistic 20 jury members was formed to evaluate the paintings.

The result of this competition was announced live on Facebook page of Mayank Foundation. During this live session, the winning paintings were displayed on the big LED screen. Total 50 winners and 50 consolation prizes were declared in all five categories. The schools which bagged winning and consolation prizes, viz BCM Schools Ludhiana (7), Army Public School Ambala (6) , D.C.M. Presidency School Ludhiana (5),Bhawan Junior School Chandigarh (4), Shivalik Public School, Patiala (4), Das & Brown World School Ferozepur (3) and Dev Samaj College, Ferozepur (3).


The themes of this competition were 'My Favorite Cartoon Character' from the first category, 'Clean India Green India' from the second category, 'Love for Nature' from the third category, 'Artificial Intelligence' and 'History and Heritage' for the fourth and fifth category respectively. The participants made the maximum number of paintings on the themes of 'History and Heritage', 'No farmers no food' and 'Colors of Life'. Participants from South India made paintings in their own distinctive style with vibrant colors.

ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗ

 ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਕੱਚੇ ਅਧਿਆਪਕਾਂ ਦੀ ਮੀਟਿੰਗ 15 ਜੂਨ ਨੂੰ ਹੋਣੀ ਸੀ, ਜੋ ਕਿ ਨਹੀਂ ਹੋ ਰਹੀ। ਕੱਚੇ ਅਧਿਆਪਕਾਂ ਨਾਲ ਮੀਟਿੰਗ ਦਾ ਵਾਅਦਾ ਕਰਕੇ ਮੁੱਕਰੇ ਸਿੰਗਲਾ ਖਿਲਾਫ਼ ਅਧਿਆਪਕਾਂ ਵਿੱਚ ਭਾਰੀ ਰੋਸ ਹੈ।


ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ


ਦੂਜੇ ਪਾਸੇ ਡੀਸੀ ਸੰਗਰੂਰ ਨੇ ਪੱਤਰ ਜਾਰੀ ਕਰਕੇ ਕਿਹਾ ਹੈ ਕਿ 15 ਜੂਨ ਨੂੰ  ਹੋਣ ਵਾਲੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਕੱਚੇ ਅਧਿਆਪਕਾਂ ਦੀ ਮੀਟਿੰਗ ਹੁਣ 22 ਜੂਨ ਨੂੰ ਹੋਵੇਗੀ।

Also read:


BREAKING: PUNJAB CABINET MEETING ON 18TH JUNE

ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਹੁਣ 18 ਜੂਨ ਦਿਨ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ ਬਾਅਦ ਦੁਪਹਿਰ 3 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਏਗੀ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

Also read:
11 ਵੀਂ ਅਤੇ 12 ਵੀਂ ਜਮਾਤਾਂ ਦੀ ਜੁਲਾਈ ਮਹੀਨੇ ਦੀਆਂ ਪ੍ਰੀਖਿਆਵਾਂ ਦੀ ਡੇਟਸੀ਼ਟ ਜਾਰੀ

Also read:
ਬਦਲੀਆਂ ਤੇ ਰੋਕ ਜਾਰੀ, ਹੁਣ ਆਈ ਨਵੀਂ ਤਾਰੀਖ

 ਬਦਲੀਆਂ ਤੇ ਰੋਕ ਜਾਰੀ, ਹੁਣ ਆਈ ਨਵੀਂ ਤਾਰੀਖ

ਸਿੱਖਿਆ ਵਿਭਾਗ ਵੱਲੋਂ ਲਗਾਤਾਰ 12ਵੀਂ ਵਾਰ ਬਦਲੀਆਂ ਤੇ ਰੋਕ ਜਾਰੀ ਰਖਦੇ ਹੋਏ ਹੁਣ , ਬਦਲੀਆਂ ਦੇ ਲਾਗੁ ਹੋਣ ਦੀ ਤਾਰੀਖ  21 ਜੂਨ ਕਰ ਦਿੱਤੀ ਗਈ ਹੈ। 

Also read:
ਬਦਲੀਆਂ ਦੀ ਉਡੀਕ ਕਰ ਰਹੇ 5000 ਦੇ ਕਰੀਬ ਅਧਿਆਪਕਾਂ ਨੂੰ ਅੱਜ ਵੀ ਨਾਮੋਸ਼ੀ ਹੀ ਮਿਲੀ ਹੈ। ਇਹਨਾਂ ਅਧਿਆਪਕਾਂ ਨੂੰ ਆਰਡਰ ਜਾਰੀ ਹੋਇਆਂ ਤਕਰੀਬਨ 70 ਦਿਨ ਹੋ ਗਏ ਹਨ, ਪਰੰਤੂ ਬਦਲੀਆਂ ਲਾਗੂ ਨਹੀਂ ਹੋ ਸਕੀਆਂ ਹਨ।

ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ


RECENT UPDATES

Today's Highlight