Labels
Monday, 14 June 2021
ਐਨ. ਐਸ. ਕਿਉ. ਐਫ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ 18 ਜੂਨ ਨੂੰ
ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ
ਬ੍ਰੇਕਿੰਗ ਨਿਊਜ਼: ਪੀਐਸਈਬੀ 12 ਵੀਂ ਬੋਰਡ ਦੀ ਪ੍ਰੀਖਿਆ 2021, ਅਪਡੇਟ
ਪੀਐਸਈਬੀ 12 ਵੀਂ ਬੋਰਡ ਦੀ ਪ੍ਰੀਖਿਆ 2021
ਪੀਐਸਈਬੀ 12 ਵੀਂ ਬੋਰਡ ਦੀ ਪ੍ਰੀਖਿਆ 2021: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12 ਵੀਂ ਕਲਾਸ ਦੀ ਪ੍ਰੈਕਟਿਕਲ ਪ੍ਰੀਖਿਆ 15 ਜੂਨ 2021 ਤੋਂ 26 ਜੂਨ 2021 ਤੱਕ ਆਨਲਾਈਨ ਢੰਗ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਸਕੂਲਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਵਿਹਾਰਕ ਪ੍ਰੀਖਿਆ ਵਾਲੇ ਦਿਨ ਵੀ ਅੰਕ ਅਪਲੋਡ ਕਰਨੇ ਪੈਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਕੋਵਿਡ -19 ਮਹਾਂਮਾਰੀ ਦੇ ਦੌਰਾਨ 15 ਜੂਨ ਤੋਂ 26 ਜੂਨ ਤੱਕ ਆਨਲਾਈਨ ਢੰਗ ਵਿੱਚ 12 ਵੀਂ ਕਲਾਸ ਦੀ ਪ੍ਰੈਕਟੀਕਲ ਪ੍ਰੀਖਿਆ ਲਵੇਗਾ. ਪੀਐਸਈਬੀ ਪਹਿਲਾਂ ਹੀ ਕਿੱਤਾਮੁਖੀ ਅਤੇ ਐਨਐਸਕਿਉਐਫ ਦੇ ਵਿਸ਼ਿਆਂ ਲਈ ਪ੍ਰੈਕਟੀਕਲ ਪ੍ਰੀਖਿਆ ਲੈ ਚੁੱਕੀ ਹੈ।
ਧਿਆਨ ਦੇਣ ਯੋਗ ਹੈ ਕਿ ਪੀਐਸਈਬੀ 12 ਵੀਂ ਦਾ ਪ੍ਰੈਕਟਿਕਲ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਸਬੰਧਤ ਸਕੂਲ ਦੇ ਵਿਸ਼ੇ ਅਧਿਆਪਕ ਦੁਆਰਾ ਨਿਰਧਾਰਤ ਕੀਤਾ ਜਾਵੇਗਾ।
ਪੰਜਾਬ ਬੋਰਡ ਨੇ 12 ਵੀਂ ਦੀ ਪ੍ਰੀਖਿਆ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ
Also read:ਸੀਬੀਐਸਈ ਸਮੇਤ ਕਈ ਰਾਜਾਂ ਨੇ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਪਰ ਪੰਜਾਬ ਰਾਜ ਨੇ ਅਜੇ ਤੱਕ ਪੀਐਸਈਬੀ 12 ਵੀਂ ਦੀ ਪ੍ਰੀਖਿਆ ਦੇ ਆਯੋਜਨ ਜਾਂ ਰੱਦ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਦੇ ਨਾਲ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਬੋਰਡ 12 ਵੀਂ ਜਮਾਤ ਦੀ ਹਰੇਕ ਧਾਰਾ ਵਿਚੋਂ ਤਿੰਨ ਲਾਜ਼ਮੀ ਵਿਸ਼ਿਆਂ ਦੀ ਥਿਉਰੀ ਪ੍ਰੀਖਿਆਵਾਂ ਕਰਵਾ ਸਕਦਾ ਹੈ।
ਇਸ ਦੇ ਨਾਲ ਹੀ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਸ ਦਿਨ ਪ੍ਰੈਕਟੀਕਲ ਪ੍ਰੀਖਿਆ ਲਈ ਜਾਏਗੀ, ਉਸੇ ਦਿਨ ਸਕੂਲਾਂ ਨੂੰ ਪ੍ਰੀਖਿਆ ਦੇ ਅੰਕ ਅਪਲੋਡ ਕਰਨੇ ਪੈਣਗੇ। ਸਕੂਲਾਂ ਨੂੰ 29 ਜੂਨ, 2021 ਤੱਕ ਪੀਐਸਈਬੀ ਦੇ 12 ਵੀਂ ਅੰਕ ਜਮ੍ਹਾਂ ਕਰਵਾਉਣੇ ਪੈਣਗੇ।
ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ
ਇਸਦੇ ਨਾਲ ਹੀ, ਬੋਰਡ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ, ਸਕੂਲਾਂ ਨੂੰ ਕੰਪਿਊਟਰ ਸਾਇੰਸ ਅਤੇ ਸਵਾਗਤ ਜਿਹੇ ਵਿਸ਼ਿਆਂ ਦੀ ਗਰੇਡਿੰਗ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਨਾ ਕਰਨ ਲਈ ਕਿਹਾ ਗਿਆ ਹੈ. ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਅਤੇ ਸਕੂਲ ਅਧਿਕਾਰੀਆਂ ਲਈ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੈ.
ਹਾਲ ਹੀ ਵਿੱਚ, ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਸੀ ਕਿ ਮਹਾਂਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਰਾਜ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਸਬੰਧ ਵਿੱਚ ਹਰ ਸੰਭਵ ਕਦਮ ਚੁੱਕੇ ਜਾਣਗੇ। ਧਿਆਨ ਯੋਗ ਹੈ ਕਿ ਪੰਜਾਬ ਨੇ 5, 8 ਅਤੇ 10 ਜਮਾਤ ਦੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦਾ ਫੈਸਲਾ ਪਹਿਲਾਂ ਹੀ ਲਿਆ ਸੀ। 8 ਵੀਂ, 10 ਅਤੇ 5 ਜਮਾਤ ਦੇ ਨਤੀਜੇ ਪਹਿਲਾਂ ਹੀ ਘੋਸ਼ਿਤ ਕੀਤੇ ਜਾ ਚੁੱਕੇ ਹਨ.
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਲਈ 4026 ਲੱਖ ਦੀ ਸਕੂਲ ਗ੍ਰਾਂਟ ਜਾਰੀ
ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਲਈ 4026 ਲੱਖ ਦੀ ਸਕੂਲ ਗ੍ਰਾਂਟ ਜਾਰੀ
ਸਮੱਗਰ ਸਿੱਖਿਆ ਅਧੀਨ ਸਕੂਲੀ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਮੁੱਖ ਮੰਤਵ
ਐੱਸ.ਏ.ਐੱਸ.ਨਗਰ 14 ਜੂਨ(ਪ੍ਰਮੋਦ ਭਾਰਤੀ )
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਸਰਪ੍ਰਸਤੀ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੇ ਮਾਰਗਦਰਸ਼ਨ ਤਹਿਤ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ। ਇਹੀ ਕਾਰਨ ਹੈ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਕੌਮੀ ਪ੍ਰਦਰਸ਼ਨ ਇੰਡੈਕਸ ਵਿੱਚ ਵੀ ਪੰਜਾਬ ਸਮੁੱਚੇ ਪ੍ਰਾਂਤਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਮੋਹਰੀ ਰਿਹਾ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੱਗਰ ਸਿੱਖਿਆ ਤਹਿਤ ਸਾਲ 2021-22 ਲਈ ਸਮੂਹ ਸਰਕਾਰੀ ਸਕੂਲਾਂ ਲਈ ਸਕੂਲ ਗ੍ਰਾਂਟ ਜਾਰੀ ਕੀਤੀ ਗਈ ਹੈ।
ਜਿਸ ਤਹਿਤ ਸਿਰਫ਼ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਢਾਂਚਾਗਤ ਵਿਕਾਸ ਲਈ 4026 .05 ਲੱਖ ਰੁਪਏ ਸਕੂਲ ਗ੍ਰਾਂਟ ਦੇ ਰੂਪ ਵਿੱਚ ਜਾਰੀ ਕੀਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਗ੍ਰਾਂਟ ਹਰੇਕ ਸਕੂਲ ਵੱਲੋਂ ਖ਼ਰਾਬ ਅਵਸਥਾ ਵਿੱਚ ਪਏ ਕਿਸੇ ਵੀ ਸਾਧਨ ਨੂੰ ਵਰਤੋਂ ਯੋਗ ਬਣਾਉਣ, ਖੇਡਾਂ ਦੇ ਸਮਾਨ ਦੀ ਖ੍ਰੀਦਦਾਰੀ ਲਈ ,ਲੈਬਾਰਟਰੀਆਂ ਦੇ ਵਿਕਾਸ ਲਈ ,ਬਿਜਲਈ ਖ਼ਰਚਿਆਂ ਲਈ, ਇੰਟਰਨੈੱਟ ਸੇਵਾਵਾਂ ਲਈ , ਪਾਣੀ ਦੀ ਵਿਵਸਥਾ ਲਈ ਅਤੇ ਸਿੱਖਣ-ਸਿਖਾਉਣ ਸਮੱਗਰੀ ਲਈ ਖ਼ਰਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਕੂਲ ਵੱਲੋਂ ਇਮਾਰਤ ਦੇ ਰੱਖ-ਰਖਾਵ , ਪਖਾਨਿਆਂ ਲਈ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਾਰਜਸ਼ੀਲ ਕੀਤੀਆਂ ਯੋਜਨਾਵਾਂ ਜਿਵੇਂ ਸਵੱਛ ਭਾਰਤ ਯੋਜਨਾ ਅਤੇ ਇਸ ਅਧੀਨ ਸ਼ੁਰੂ ਕੀਤੇ ਸਵੱਛ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਗ੍ਰਾਂਟ ਵਰਤੀ ਜਾਵੇਗੀ। ਵਿਭਾਗ ਵੱਲੋਂ ਸਕੂਲਾਂ ਨੂੰ ਇਹ ਗ੍ਰਾਂਟ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਣਾਈਆਂ ਮਨੈਜਮੈਂਟ ਕਮੇਟੀਆਂ ਆਦਿ ਦੇ ਸਹਿਯੋਗ ਨਾਲ ਪੂਰੀ ਪਾਰਦਰਸ਼ਤਾ ਸਹਿਤ ਖਰਚ ਕੀਤੇ ਜਾਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
Also read:ਪਸ਼ੂ ਪਾਲਣ ਵਿਭਾਗ ਵਿੱਚ 968 ਅਸਾਮੀਆਂ ਤੇ ਭਰਤੀ ਪ੍ਰਕ੍ਰਿਆ ਸ਼ੁਰੂ: ਚੇਅਰਮੈਨ
ਬੁਲਾਰੇ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਲਈ ਜਾਰੀ ਕੀਤੇ ਗਏ 4026.05 ਲੱਖ ਰੁਪਇਆਂ ਦੀ ਸਕੂਲ ਗ੍ਰਾਂਟ ਨੂੰ ਸਬੰਧਿਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪੰਜ ਵਰਗਾਂ ਵਿੱਚ ਜਿਵੇਂ ਕਿ ਵਿਦਿਆਰਥੀਆਂ ਦੀ ਗਿਣਤੀ 1 ਤੋਂ 30 ਤੱਕ, ਵਿਦਿਆਰਥੀਆਂ ਦੀ ਗਿਣਤੀ 31-100 ਤੱਕ ,ਵਿਦਿਆਰਥੀਆਂ ਦੀ ਗਿਣਤੀ 101-250 ਤੱਕ ,ਵਿਦਿਆਰਥੀਆਂ ਦੀ ਗਿਣਤੀ 250-1000 ਤੱਕ ਅਤੇ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਵੱਧ ਵਾਲੇ ਸਕੂਲਾਂ ਵਿੱਚ ਵੰਡਿਆ ਗਿਆ ਹੈ। ਜਿਸ ਅਨੁਸਾਰ ਜ਼ਿਲ੍ਹਾਵਾਰ ਇਸ ਗ੍ਰਾਂਟ ਦੀ ਰਾਸ਼ੀ ਕ੍ਰਮਵਾਰ ਅੰਮ੍ਰਿਤਸਰ ਜ਼ਿਲ੍ਹੇ ਲਈ 331.50 ਲੱਖ ਰੁ. , ਬਰਨਾਲਾ ਜ਼ਿਲ੍ਹੇ ਲਈ 70.15 ਲੱਖ ਰੁ., ਬਠਿੰਡਾ ਜ਼ਿਲ੍ਹੇ ਲਈ 171.31 ਲੱਖ ਰੁ. , ਫ਼ਰੀਦਕੋਟ ਜ਼ਿਲ੍ਹੇ ਲਈ 104.10 ਲੱਖ ਰੁ. , ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਲਈ 113.65 ਲੱਖ ਰੁ., ਫ਼ਾਜ਼ਿਲਕਾ ਜ਼ਿਲ੍ਹੇ ਲਈ 192.95 ਲੱਖ ਰੁ., ਫ਼ਿਰੋਜ਼ਪੁਰ ਜ਼ਿਲ੍ਹੇ ਲਈ 193.10 ਲੱਖ ਰੁ. , ਗੁਰਦਾਸਪੁਰ ਜ਼ਿਲ੍ਹੇ ਲਈ 265.50 ਲੱਖ ਰੁ. , ਹੁਸ਼ਿਆਰਪੁਰ ਜ਼ਿਲ੍ਹੇ ਲਈ 224.05 ਲੱਖ ਰੁ., ਜਲੰਧਰ ਜ਼ਿਲ੍ਹੇ ਲਈ 269.50 ਲੱਖ ਰੁ. ,ਕਪੂਰਥਲਾ ਜ਼ਿਲ੍ਹੇ ਲਈ 135.90 ਲੱਖ ਰੁ., ਲੁਧਿਆਣਾ ਜ਼ਿਲ੍ਹੇ ਲਈ 350.70 ਲੱਖ ਰੁ., ਮਾਨਸਾ ਜ਼ਿਲ੍ਹੇ ਲਈ 122.15 ਲੱਖ ਰੁ., ਮੋਗਾ ਜ਼ਿਲ੍ਹੇ ਲਈ 137.70 ਲੱਖ ਰੁ. ,ਮੋਹਾਲੀ ਜ਼ਿਲ੍ਹੇ ਲਈ 153.90 ਲੱਖ ਰੁ., ਮੁਕਤਸਰ ਜ਼ਿਲ੍ਹੇ ਲਈ 139.30 ਲੱਖ ਰੁ. ,ਨਵਾਂ ਸ਼ਹਿਰ ਜ਼ਿਲ੍ਹੇ ਲਈ 107.85 ਲੱਖ ਰੁ., ਪਠਾਨਕੋਟ ਜ਼ਿਲ੍ਹੇ ਲਈ 86.65 ਲੱਖ ਰੁ. ,ਪਟਿਆਲਾ ਜ਼ਿਲ੍ਹੇ ਲਈ 280.85 ਲੱਖ ਰੁ. , ਰੂਪਨਗਰ ਜ਼ਿਲ੍ਹੇ ਲਈ 130.85 ਲੱਖ ਰੁ. ,ਸੰਗਰੂਰ ਜ਼ਿਲ੍ਹੇ ਲਈ 222.65 ਲੱਖ ਰੁ. ਅਤੇ ਤਰਨਤਾਰਨ ਜ਼ਿਲ੍ਹੇ ਲਈ 189.75 ਲੱਖ ਰੁ. ਜਾਰੀ ਕੀਤੀ ਗਈ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਲਿਾਫ ਐਸ.ਸੀ ਐਸ.ਟੀ ਐਕਟ ਅਧੀਨ ਕੇਸ ਹੋਵੇ ਦਰਜ: ਆਪ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਲਿਾਫ ਐਸ.ਸੀ ਐਸ.ਟੀ ਐਕਟ ਅਧੀਨ ਕੇਸ ਹੋਵੇ ਦਰਜ: ਆਪ
15 ਜੂਨ ਨੂੰ ਪੰਜਾਬ ਦੇ ਸਾਰੇ ਜਿਿਲ੍ਹਆਂ ਵਿੱਚ ਡਿਪਟੀ ਕਮਿਸਨਰਾਂ ਦੇ ਦਫਤਰਾਂ ਅੱਗੇ ਭੁੱਖ ਹੜਤਾਲ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ
ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੇ ਐਲਾਨ ਮੁਤਾਬਕ ਪੁਲੀਸ ਹਿਰਾਸਤ ਵਿੱਚ ਹੀ ਸੁਰੂ ਕੀਤੀ ਭੁੱਖ ਹੜਤਾਲ
ਚੰਡੀਗੜ੍ਹ, 14 ਜੂਨ
ਕਾਂਗਰਸ ਸਰਕਾਰ ਵੱਲੋਂ ਦਲਿਤ ਵਰਗ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸਪਿ (ਵਜੀਫਾ) ਰਾਸੀ ਵਿੱਚ ਕੀਤੇ ਘੁਟਾਲੇ ਖਿਲਾਫ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ ਅੱਗੇ ਧਰਨਾ ਪ੍ਰਦਰਸਨ ਕੀਤਾ ਗਿਆ। ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦੇ ਨਾਲ ਨਾਲ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾਂ ਮਾਸਟਰ ਬਲਦੇਵ ਸਿੰਘ ਜੈਤੋਂ, ਪ੍ਰਿੰਸੀਪਲ ਬੁੱਧ ਰਾਮ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਨਜੀਤ ਸਿੰਘ ਬਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੋਸ ਪ੍ਰਦਰਸਨ ਕੀਤਾ। ਜੋਰ ਸੋਰ ਨਾਲ ਚੱਲ ਰਹੇ ਧਰਨੇ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਆਪ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਜਬਰਦਰਸਤੀ ਹਿਰਾਸਤ ਵਿੱਚ ਲੈ ਕੇ ਸੈਕਟਰ 17 ਦੇ ਥਾਣੇ ਵਿੱਚ ਭੇਜ ਦਿੱਤਾ ਗਿਆ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਆਪ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੇ ਐਲਾਨ ਮੁਤਾਬਕ ਪੁਲੀਸ ਹਿਰਾਸਤ ਵਿੱਚ ਹੀ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ।
ਇਸ ਸਮੇਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦਲਿਤ ਵਰਗ ਦੇ ਦੋ ਲੱਖ ਵਿਦਿਆਰਥੀਆਂ ਦੀ ਵਜੀਫਾ ਰਾਸੀ ਵਿੱਚ ਕਰੋੜਾਂ ਰੁਪਏ ਘੁਟਾਲਾ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਹਿ ‘ਤੇ ਪੁਲੀਸ ਪ੍ਰਸਾਸਨ ਨੇ ਸਾਡਾ ਰੋਸ ਪ੍ਰਦਰਸਨ ਕਰਨ ਦਾ ਸੰਵਿਧਾਨ ਹੱਕ ਮਾਰਿਆ ਹੈ, ਪਰ ਆਮ ਆਦਮੀ ਪਾਰਟੀ ਆਪਣਾ ਸੰਘਰਸ ਜਾਰੀ ਰੱਖੇਗੀ ਅਤੇ ਆਪ ਵਰਕਰਾਂ ਵਲੋਂ 15 ਜੂਨ ਨੂੰ ਪੰਜਾਬ ਦੇ ਸਾਰੇ ਜਿਿਲ੍ਹਆਂ ਵਿੱਚ ਡਿਪਟੀ ਕਮਿਸਨਰਾਂ ਦੇ ਦਫਤਰਾਂ ਅੱਗੇ ਭੁੱਖ ਹੜਤਾਲ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਜਦੋਂ ਤੱਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਲਿਾਫ ਐਸ.ਸੀ ਐਸ.ਟੀ ਐਕਟ ਅਧੀਨ ਕੇਸ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਪ ਦਾ ਸੰਘਰਸ ਜਾਰੀ ਰਹੇਗਾ।
ਇਹ ਵੀ ਪੜ੍ਹੋ:
ਪਸ਼ੂ ਪਾਲਣ ਵਿਭਾਗ ਵਿੱਚ 968 ਅਸਾਮੀਆਂ ਤੇ ਭਰਤੀ ਪ੍ਰਕ੍ਰਿਆ ਸ਼ੁਰੂ: ਚੇਅਰਮੈਨ
ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸੀਨੀਅਰ ਆਈ.ਏ.ਐਸ ਅਧਿਕਾਰੀ ਕਿਰਪਾ ਸੰਕਰ ਸਿਰੋਜ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਪਿ ਘੁਟਾਲੇ ਦੀ ਦਿੱਤੀ ਜਾਂਚ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸਮਾਜ ਭਲਾਈ ਮੰਤਰੀ ਵੱਲੋਂ ਵਜੀਫਾ ਰਾਸੀ ਆਪਣੇ ਨਜਦੀਕੀ ਨਕਲੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ ਹੈ। ਇਸ ਕਾਰਨ ਪ੍ਰਾਈਵੇਟ ਕਾਲਜਾਂ ਨੂੰ ਰਕਮ ਪ੍ਰਾਪਤ ਨਹੀਂ ਹੋਈ ਅਤੇ ਲੱਖਾਂ ਦਲਿਤ ਵਿਦਿਆਰਥੀਆਂ ਤੋਂ ਪੜ੍ਹਾਈ ਦਾ ਹੱਕ ਖੋਹ ਲਿਆ ਗਿਆ ਹੈ। ਗਿਆਸਪੁਰਾ ਨੇ ਐਲਾਨ ਕੀਤਾ ਕਿ ਪੁਲੀਸ ਹਿਰਾਸਤ ਦੌਰਾਨ ਵੀ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ।
ਅਹਿਮ ਖਬਰ : 320 ਅਸਾਮੀਆਂ ਲਈ ਇਸ ਯੂਨੀਵਰਸਿਟੀ ਵਲੋਂ ਅਰਜ਼ੀਆਂ ਦੀ ਮੰਗ , ਪੜ੍ਹੋ
ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਲਿਤ ਵਿਦਿਆਰਥੀਆਂ ਦੀ ਵਜੀਫਾ ਰਾਸੀ ਦੇ ਘੁਟਾਲੇ ਖਲਿਾਫ ਆਵਾਜ ਬੁਲੰਦ ਕਰਨ ‘ਤੇ ਭਾਵੇਂ ਕੈਪਟਨ ਸਰਕਾਰ ਨੇ ਕੁੱਝ ਰਕਮ ਪ੍ਰਾਈਵੇਟ ਕਾਲਜਾਂ ਨੂੰ ਜਾਰੀ ਕੀਤੀ ਹੈ, ਪਰ ਜਦੋਂ ਤੱਕ ਬਕਾਇਆ ਰਾਸੀ 1539 ਕਰੋੜ ਰੁਪਏ ਸਰਕਾਰ ਜਾਰੀ ਨਹੀਂ ਕਰਦੀ ਉਦੋਂ ਤੱਕ ਦਲਿਤ ਵਿਦਿਆਰਥੀ ਆਪਣੀਆਂ ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕਣਗੇ। ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਦਲਿਤ ਵਰਗ ਦੇ ਹੱਕਾਂ ‘ਤੇ ਡਾਕੇ ਮਾਰੇ ਹਨ। ਸਰਕਾਰ ਨੇ ਜਿੱਥੇ ਦਲਿਤ ਵਿਦਿਆਰਥੀਆਂ ਦੀ ਵਜੀਫਾ ਰਾਸੀ ਦਾ ਘੁਟਾਲਾ ਕੀਤਾ ਹੈ, ਉਥੇ ਹੀ ਦਲਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਮੁਲਾਜਮਾਂ ਨੂੰ ਤਰੱਕੀਆਂ ਦੇਣ ਵਿੱਚ ਪੱਖਪਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਦੇਖ ਕੇ ਕੈਪਟਨ ਸਰਕਾਰ ਪੋਸਟ ਮੈਟ੍ਰਿਕ ਸਕਾਲਰਸਪਿ ਰਾਸੀ ਦੀ ਕੁੱਝ ਰਕਮ ਜਾਰੀ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਬੇਇਨਸਾਫੀਆਂ ਦਾ ਹਿਸਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਕੋਲੋਂ ਜਰੂਰ ਲਣਗੇ।
BFU RECRUITMENT 2021: DOWNLOAD OFFICIAL NOTIFICATION HERE
Baba Farid University of Health Sciences, Faridkot invites online applications through University's website www.bfuhs.ac.in from eligible candidates for recruitment of 320 posts of Community Health Officers under National Health Mission, Punjab as per schedule mentioned below:-
Important Dates Start of online application form on University's website Date:- 12.06.2021 http://www.bfuhs.ac.in
Last Date of submission of online application form on University's website Date:- 25.06.2021
Written Test Date:- 04.07.2021
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
DIRECT LINK FOR APPLYING ONLINE ,CLICK HERE
ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ 320 ਅਸਾਮੀਆਂ ਤੇ ਭਰਤੀ ਨੋਟੀਫਿਕੇਸ਼ਨ ਜਾਰੀ, ਆਨ-ਲਾਈਨ ਅਰਜੀਆਂ ਦੀ ਮੰਗ
ਗ੍ਰੇਜੁਏਸਨ ਪਾਸ ਲਈ ਨੌਕਰੀ ਦਾ ਮੌਕਾ , ਪੰਜਾਬ ਸਰਕਾਰ ਵੱਲੋਂ 112 ਅਸਾਮੀਆਂ ਤੇ ਭਰਤੀ , ਪੜ੍ਹੋ ਪੂਰੀ ਖਬਰ