Thursday, 10 June 2021

PUNJAB CM ASKS ACS POWER TO UNDERTAKE RATIONALIZATION OF STAFF ON PATTERN OF SCHOOL EDUCATION MODEL

 PUNJAB CM ASKS ACS POWER TO UNDERTAKE RATIONALIZATION OF STAFF ON PATTERN OF SCHOOL EDUCATION MODEL


 


· DIRECTS TO EXPLORE POSSIBILITY OF MAKING ZONE-WISE FRESH RECRUITMENT FOR PROPER UTILIZATION OF MANPOWER


 


Chandigarh, June 10:


 Punjab Chief Minister Captain Amarinder Singh on Thursday asked the Additional Chief Secretary Power Anurag Aggarwal to examine the model of School Education department for rationalization of the excessive staff posted in certain parts of the state.


          Reviewing the functioning of the Power department, the Chief Minister directed Aggarwal to implement a viable rationalization policy to judiciously deploy its staff as per the requirement on the pattern of separate cadre created for teachers working in the border areas. Likewise, the Chief Minister also asked him to work out modalities for making zone-wise fresh recruitment for proper utilization of manpower in PSPCL.


          Showing concern over huge pendency of electricity bills worth Rs.2142 crore outstanding towards various departments, Captain Amarinder Singh directed the Principal Secretary Finance to enhance the budgetary allocation of the concerned departments so as to enable them to make prompt payment in this regard.


          The Chief Minister also asked the CMD PSPCL A. Venu Prasad to ensure eight hour interrupted power supply to the farmers during the ensuing paddy sowing season. At the same time, he said the domestic power supply should also not be affected in view of summer season.


          On the installation of new power substations in the state, the Chief Minister directed the CMD PSPCL to prioritize 66KV substations especially in hospitals like AIIMS, Bathinda and Cancer Hospital, Sangrur besides other critical sectors.


          Making a brief presentation, ACS Power Anurag Aggarwal apprised the Chief Minister regarding the incomplete/pending projects, interdepartmental issues, fiscal requirements and important initiatives taken by the department.


          With regard to the ongoing projects, Aggarwal updated the Chief Minister about status of Shahpur Kandi Dam project and DDUGJY Scheme. The Chief Minister was further apprised that 7 new 66 KV Sub-Stations with total cost of Rs.26 Crore are being commissioned and the work will be completed by December 31, 2021. Further, works of 10 new 66 KV Lines with total cost of Rs.38 Crore are in progress and would be likely to be completed by November 30, 2021. The Walled City Project with a total cost of Rs.40 Crore has been approved for power related improvement works in the walled city of Patiala and the work is in progress and likely to be completed by December 31, 2021.


          Meanwhile, A. Venu Prasad also informed the Chief Minister about the preparedness of PSPCL to supply power in the ongoing paddy season. He also informed that Government of India has recently given concurrence to the PSPCL to go ahead for cancellation of high cost Power Purchase Agreements (PPAs) with NTPC and NHPC. He also briefed about the important initiatives such as construction of new 66KV Sub-Stations, promotion of digital payments, introduction of smart meters to reduce losses etc.


          The meeting was also informed that under the New and Renewable Energy Sector 169.55 MW capacity small hydro power projects have been commissioned in the State, 20 MW capacity canal top solar PV projects are in operation, 73.9 MW capacity rooftop solar power plants have been installed on Govt. and private buildings including Govt. schools in the State so far and another 15.37 MW capacity projects shall be completed by March 2022. 89423 Solar Street lights have been installed in the villages in the State and another 19000 solar street lights shall be installed by March, 2022.


          Under the programme solarisation of agriculture pumps, 3000 solar pumps have been installed and another 6500 solar pumps shall be installed by March, 2022. Total 220 MW capacity solar power plants of 1&2 MW capacity shall be allocated to farmers for supply of agriculture power to 66 KV sub-station in the State. In addition to the above 25000 grid connected pumps shall be solarised through feeder level solarisation programme, added ACS Power.

ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ: ਵਿਜੈ ਇੰਦਰ ਸਿੰਗਲਾ

 ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ: ਵਿਜੈ ਇੰਦਰ ਸਿੰਗਲਾ


ਕੇਜਰੀਵਾਲ ਨੇ ਸਿਆਸੀ ਲਾਹਾ ਖੱਟਣ ਲਈ ਦਿੱਲੀ ਮਾਡਲ ਸਕੂਲਾਂ ਦੀ ਇਸ਼ਤਿਹਾਰਬਾਜ਼ੀ `ਤੇ ਬਰਬਾਦ ਕੀਤੇ ਕਰੋੜਾਂ ਰੁਪਏ: ਕੈਬਨਿਟ ਮੰਤਰੀ ਸਿੰਗਲਾ


ਚੰਡੀਗੜ੍ਹ, 10 ਜੂਨ:

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਜਾਰੀ ਕੀਤੇ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਦੇ ਆਧਾਰ ’ਤੇ ਕੇਜਰੀਵਾਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਸਰਕਾਰ ਨੂੰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਲਈ ਪੰਜਾਬ ਤੋਂ ਸਿੱਖਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਿਵੇਸ਼ ਕਰਨ ਦੀ ਬਜਾਏ ਟੈਕਸਦਾਤਾਵਾਂ ਦੇ ਪੈਸੇ ਇਸ਼ਤਿਹਾਰ ਮੁਹਿੰਮਾਂ ‘ਤੇ ਬਰਬਾਦ ਕੀਤੇ ਹਨ। ਕੈਬਨਿਟ ਮੰਤਰੀ ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣਨ ਲਈ ਵਧਾਈ ਦੇਣ ਵਾਸਤੇ ਵਰਚੁਅਲ ਪ੍ਰੋਗਰਾਮ ਵਿਖੇ ਸ਼ਿਰਕਤ ਕਰ ਰਹੇ ਸਨ।

             

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੇ ਨਿਰੰਤਰ ਸਮਰਥਨ ਅਤੇ ਦੂਰਦਰਸ਼ੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਅਗਲੇ ਸਾਲ 100 ਫ਼ੀਸਦੀ ਅੰਕ ਪ੍ਰਾਪਤ ਕਰਨ ਲਈ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਚੋਟੀ ਦਾ ਅਹੁਦਾ ਬਰਕਰਾਰ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਖੇਤਰ ਵਿੱਚ ਸ਼ਤ ਪ੍ਰਤੀਸ਼ਤ ਅੰਕ (150/150) ਪ੍ਰਾਪਤ ਕੀਤੇ ਜਿਸ ਵਿੱਚ ਕਲਾਸਰੂਮ, ਲੈਬਾਂ, ਪਖਾਨੇ, ਪੀਣ ਵਾਲੇ ਪਾਣੀ ਅਤੇ ਲਾਇਬ੍ਰੇਰੀਆਂ ਦੀ ਉਪਲਬਧਤਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੇ ਇਕਵਿਟੀ (228/230) ਅਤੇ ਐਕਸੈਸ (79/80) ਡੋਮੇਨ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਸ ਵਿਚ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਉਪਕਰਣ, ਦਾਖਲਾ ਅਨੁਪਾਤ, ਸਕੂਲ ਵਿੱਚ ਬਣੇ ਰਹਿਣ ਦੀ ਦਰ, ਸੰਚਾਰ ਦਰ ਅਤੇ ਸਕੂਲਾਂ ਦੀ ਉਪਲਬਧਤਾ ਸ਼ਾਮਲ ਸਨ।


ਸ੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਰੋਤਾਂ ਦੀ ਸਰਬੋਤਮ ਵਰਤੋਂ ਨੂੰ ਵੀ ਯਕੀਨੀ ਬਣਾਇਆ ਹੈ ਕਿਉਂਕਿ ਸਿੱਖਿਆ ਵਿਭਾਗ ਨੇ 100 ਫ਼ੀਸਦੀ ਫੰਡਾਂ ਦੀ ਵਰਤੋਂ ਉਲਟੀ ਬੋਲੀ ਪ੍ਰਕਿਰਿਆ ਵਾਲੇ ਜੈੱਮ ਪੋਰਟਲ ਰਾਹੀਂ ਸਭ ਤੋਂ ਪਾਰਦਰਸ਼ੀ ਢੰਗ ਨਾਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫੰਡਾਂ ਦੀ ਸਮੇਂ ਸਿਰ ਅਤੇ ਸਹੀ ਵਰਤੋਂ ਨੇ ਵਿਭਾਗ ਨੂੰ ਅਗਲੀਆਂ ਕਿਸ਼ਤਾਂ ਨੂੰ ਸਮੇਂ ਸਿਰ ਪ੍ਰਾਪਤ ਕਰਨ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਨਵੀਆਂ ਪਹਿਲਕਦਮੀਆਂ ਅਤੇ ਸੁਧਾਰ ਵੀ ਸਕੂਲ ਸਿੱਖਿਆ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਨੀਤੀ, ਆਨਲਾਈਨ ਤਬਾਦਲਾ ਨੀਤੀ, ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟਫੋਨਾਂ ਦੀ ਵੰਡ, ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸਕੂਲਾਂ ਵਿਚ ਸ਼ੁਰੂਆਤ ਅਤੇ ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਆਨਲਾਈਨ ਕਲਾਸਾਂ ਜ਼ਰੀਏ ਸਿੱਖਿਆ ਦੇ ਮਿਆਰੀ ਪੱਧਰ ਨੂੰ ਕਾਇਮ ਰੱਖਣਾ, ਮੁੱਖ ਕਾਰਕ ਸਨ ਜੋ ਸੂਬੇ ਨੂੰ ਬਿਹਤਰ ਪਰਫਾਰਮੈਂਸ ਗਰੇਡਿੰਗ ਇੰਡੈਕਸ ਹਾਸਲ ਕਰਨ ਵਿਚ ਸਹਾਈ ਸਿੱਧ ਹੋਏ।


ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ ਪਰਫਾਰਮੈਂਸ ਗਰੇਡਿੰਗ ਇੰਡੈਕਸ ਹੀ ਨਹੀਂ ਸਗੋਂ ਹੋਰਨਾਂ ਮਾਪਦੰਡਾਂ ਵਿਚ ਵੀ ਸਕੂਲ ਸਿੱਖਿਆ ਦੇ ਖੇਤਰ ਵਿਚ ਅਥਾਹ ਸੁਧਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਪਿਛਲੇ ਚਾਰ ਸਾਲਾਂ ਦੌਰਾਨ ਦਾਖਲਿਆਂ ਵਿਚ 29 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਹਰ ਪਹਿਲੂ ਵਿਚ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਹੋਰਨਾਂ ਸੂਬਿਆਂ ਲਈ ਮਿਸਾਲ ਹੈ।

ਸਰਕਾਰ ਆਪਣੇ ਚਹੇਤਿਆਂ ਨਾਲ ਮੀਟਿੰਗ ਦਾ ਡਰਾਮਾ ਬੰਦ ਕਰੇ : ਸਾੰਝਾ ਅਧਿਆਪਕ ਮੋਰਚਾ

 


ਚੰਡੀਗੜ੍ਹ,10ਜੂਨ2021:ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਹਿਲਾਂ ਹੀ ਤੈਅ ਕੀਤੇ ਸਿਰਫ 7 ਅਧਿਆਪਕਾਂ ਨਾਲ ਆਨਲਾਈਨ ਮੀਟਿੰਗ ਨੂੰ ਡਰਾਮਾ ਕਰਾਰ ਦਿੰਦਿਆਂ ਇਸ ਤਰਾਂ ਦੇ ਪ੍ਰ੍ਰੋਗਰਾਮ ਬੰਦ ਕਰਨ ਦੀ ਨਸੀਹਤ ਦਿੱਤੀ ਹੈ। ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੀ ਮੌਜੂਦ ਸਨ।ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ ਅਤੇ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਜਦੋਂ ਸੋਸ਼ਲ ਮੀਡੀਆ, ਜਿਸ ਰਾਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਰੂ-ਬ-ਰੂ ਹੋ ਰਹੇ ਸਨ ਉਸ ਦੀ ਯੂਟਿਊਬ ਵੀਡੀਓ ’ਤੇ ਲਾਇਕ ਨਾਲੋਂ ਡਿਸਲਾਈਕ (ਪਸੰਦ ਕਰਨ ਨਾਲੋਂ ਨਾ ਪਸੰਦ) ਕਰਨ ਵਾਲਿਆਂ ਦੀ ਗਿਣਤੀ ਢਾਈ-ਤਿੰਨ ਗੁਣਾ ਵੱਧ ਹੈ ਜੋਕਿ ਨਮੋਸ਼ੀ ਵਾਲੀ ਗੱਲ ਅਤੇ ਪੰਜਾਬ ਸਰਕਾਰ ਤੇ ਅੰਕੜਿਆਂ ਦੀ ਬਾਜੀਗਰੀ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਬੇੜੀ ਡੋਬਣ ਵਾਲੇ ਸਿੱਖਿਆ ਅਧਿਕਾਰੀਆਂ ਨੂੰ ਦਿਖਾਇਆ ਸ਼ੀਸ਼ਾ ਹੈ।  


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੀ ਗਿਣਤੀ ਮੋਹਰੀ ਸੂਬਿਆਂ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਅੱਜ ਵਿੱਚ ਆਨਲਾਈਨ ਮੀਟਿੰਗ ਕਰਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਸਿਫਤੲ ਕੀਤੀਆਂ ਸਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਾਈਵ ਹੋਣ ਤੋਂ ਚਾਰ ਘੰਟੇ ਬਾਅਦ ਹੀ ਡਿਸਲਾਇਕ ਕਰਨ ਵਾਲਿਆਂ ਦੀ ਗਿਣਤੀ 5000 ਤੋਂ ਵਧੇਰੇ ਪਹੁੰਚ ਗਈ, ਜਦੋਂ ਕਿ ਲਾਇਕ ਕਰਨ ਵਾਲੇ ਸਿਰਫ 1700 ਹੀ ਸਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਆਪਕਾਂ ਨੇ ਅਨੇਕਾਂ ਸਵਾਲ ਕੀਤੇ, ਪ੍ਰੰਤੂ ਉਨਾਂ ਕਿਸੇ ਇਕ ਸਵਾਲ ਦਾ ਜਵਾਬ ਨਹੀਂ ਦਿੱਤਾ ਜੋਕਿ ਪੂਰੀ ਤਰਾਂ ਡਰਾਮੇਬਾਜੀ ਹੈ। ਉਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਾਸਾ ਵੱਟਣ ਅਤੇ ਲੋਕਾਂ ’ਚੋਂ ਭਗੌੜੇ ਮੁੱਖ ਮੰਤਰੀ ਨੂੰ ਚਹੇਤਿਆਂ ਨਾਲ ਮੁਲਾਕਾਤ ਵਾਲੇ ਡਰਾਮੇ ਬੰਦ ਕਰਨ ਲਈ ਕਿਹਾ ਕਿਉਂਕਿ ਇੰਨ੍ਹਾਂ ਨੇ ਸਿੱਖਿਆ ਦਾ ਕੁੱਝ ਵੀ ਸੰਵਾਰਨਾ ਨਹੀਂ ਹੈ।


ਉਨ੍ਹਾਂ ਦੱਸਿਆ ਕਿ ਕੁੱਝ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਕਿਹਾ ਕਿ ਜਿਨ੍ਹਾਂ ਅੰਕੜਿਆਂ ਦਾ ਸਰਕਾਰ ਵਿਖਾਵੇਂ ਕਰ ਰਹੀ ਹੈ, ਉਹ ਨਿਰੇ ਝੂਠੇ ਹਨ।ਇਸ ਲਾਈਵ ਦੌਰਾਨ ਸਿਰਫ 7 ਅਧਿਆਪਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ ਸਿਰਫ ਸਰਕਾਰ ਦਾ ਗੁਣਗਾਨ ਹੀ ਕੀਤਾ। ਅਧਿਆਪਕ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਇਸ ਨੂੰ ਫਿਕਸ ਲਾਈਵ ਕਰਾਰ ਦਿੰਦਿਆਂ ਕਿਹਾ ਕਿ ਬੋਲਣ ਵਾਲੇ ਅਧਿਆਪਕਾਂ ਨੂੰ ਪਹਿਲਾਂ ਹੀ ਹੋਮ ਵਰਕ ਕਰਵਾਇਆ ਗਿਆ ਸੀ ਕਿ ਇਸ ਮੌਕੇ ਕੀ-ਕੀ ਬੋਲਣਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੁਆਰਾ ਕੀਤੇ ਗਏ ਡਿਸਲਾਇਕ ਨੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅਧਿਆਪਕਾਂ ਵਿੱਚ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਕਿਉਂ ਵਿਸਾਰੀਆਂ ਅਤੇ ਕਿਉਂ ਸਿਰਫ ਸੱਤ ਹੀ ਅਧਿਆਪਕਾਂ ਨੂੰ ਮੀਟਿੰਗ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ ਜਦੋਂਕਿ ਹੋਰ ਵੀ ਅਧਿਆਪਕਾਂ ਨੂੰ ਆਪਣੀ ਪੂਰੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ ਸੀ।


ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕੋ-ਕਨਵੀਨਰ ਸੁਖਰਾਜ ਕਾਹਲੋ, ਸੁਖਜਿੰਦਰ ਹਰੀਕਾ, ਪਰਮਵੀਰ ਸਿੰਘ ਪਟਿਆਲਾ, ਸੂਬਾਈ ਆਗੂ ਸੁਰਿੰਦਰ ਕੁਮਾਰ ਪੁਆਰੀ, ਐਨ.ਡੀ. ਤਿਵਾੜੀ, ਕੁਲਦੀਪ ਦੌਡਕਾ, ਮੁਕੇਸ਼ ਕੁਮਾਰ ਅਤੇ ਲਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਕੇ ਕਿਹਾ ਕਿ ਸਿੱਖਿਆ ’ਚ ਤਾਂ ਨਹੀਂ ਪੰਜਾਬ ਸਰਕਾਰ ਸਵਾ ਸਾਲ ਤੋਂ ਵਿਦਿਆਰਥੀਆਂ ਨੂੰ ਘਰਾਂ ‘ਚ ਤਾੜਕੇ, ਝੂਠੇ ਅੰਕੜਿਆਂ ਰਾਹੀਂ ਆਨਲਾਇਨ ਸਿੱਖਿਆ ਦਾ ਡਰਾਮਾ ਕਰਕੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ‘ਚੋਂ ਪੂਰੀ ਤਰ੍ਹਾਂ ਬਾਹਰ ਕਰਨ ਅਤੇ ਸਿੱਖਿਆ ਦਾ ਮਿਆਰ ਅਤੇ ਗੁਣਵੱਤਾ ਨੂੰ ਮਿੱਟੀ ਘੱਟੇ ਰੋਲਣ ਤੋਂ ਇਲਾਵਾ ਸਕੂਲਾਂ ’ਚ ਭਰਤੀ ਕਰਨ ਦੀ ਥਾਂ ਬੇਰੁਜਗਾਰਾਂ ਦਾ ਕੁਟਾਪਾ ਚਾੜ੍ਹਨ, ਸਾਂਝਾ ਅਧਿਆਪਕ ਮੋਰਚੇ ਨੂੰ ਗਿਆਰਾਂ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਨਕਰ ਹੋਣ ,ਕੱਚੇ ਮੁਲਾਜਮ ਪੱਕੇ ਅਤੇ ਚੈਗੂਲਰ ਦੇ ਨਾਂ ਤੇ ਤਨਖਾਹਾਂ ਛਾਂਗਣ,ਤਨਖਾਹ ਕਮਸ਼ਿਨ ਦੀ ਰਿਪੋਰਟ ਲਟਕਾਉਣ, ਅਧਿਆਪਕਾਂ ਤੇ ਪਰਚੇ ਪਾਉਣ ਤੇ ਛੁੱਟੀਆਂ ’ਚ ਫਾਲਤੂ ਉਲਝਾਉਣ,ਮੋਦੀ ਸਰਕਾਰ ਨਾਲ ਜੋਟੀ ਪੁਗਾਉਣ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਅਤੇ ਕੰਪਿਊਟਰ ਅਧਿਆਪਕਾਂ ਦੇ ਸੋਸ਼ਣ ਲਈ ਪਹਿਲੇ ਨੰਬਰ ਤੇ ਹੈ।

ਪੰਜਾਬ ਯੂਨੀਵਰਸਿਟੀ : ਆਨਲਾਈਨ ਐਗਜਾਮੀਨੇਸ਼ਨ ਲਈ ਡੇਟਸੀਟ ਜਾਰੀ

 

For all other datesheet click here

ਐਸ ਏ ਐਸ ਨਗਰ: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਆਦੇਸ਼ ਜਾਰੀ

 ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਆਦੇਸ਼ ਜਾਰੀ


ਸਾਰੀਆਂ ਦੁਕਾਨਾਂ ਤੇ ਅਦਾਰੇ ਸੋਮਵਾਰ ਤੋਂ ਸ਼ਨੀਵਾਰ ਤੱਕ ਸ਼ਾਮ 6 ਵਜੇ ਤੱਕ ਖੋਲ੍ਹੇ ਜਾ ਸਕਣਗੇ


-ਹਫ਼ਤਾਵਾਰੀ ਕਰਫਿਊ ਹੁਣ ਐਤਵਾਰ ਨੂੰ ਰਹੇਗਾ ਤੇ ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ


ਐਸ ਏ ਐਸ ਨਗਰ, 10 ਜੂਨ:


ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਆਪਣੇ ਪੁਰਾਣੇ ਹੁਕਮਾਂ 'ਚ ਤਬਦੀਲੀ ਕਰਕੇ ਜ਼ਿਲ੍ਹੇ ਅੰਦਰ ਲਾਗੂ ਕਰਫਿਊ 'ਚ ਛੋਟ ਦਿੰਦਿਆਂ ਹੁਣ ਸਾਰੇ ਜਰੂਰੀ ਤੇ ਗ਼ੈਰ ਜਰੂਰੀ ਦੁਕਾਨਾਂ ਤੇ ਅਦਾਰਿਆਂ ਨੂੰ ਸੋਮਵਾਰ ਤੋਂ ਸ਼ਨੀਵਾਰ ਨੂੰ ਸਵੇਰੇ 05 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਖੋਲ੍ਹੇ ਜਾਣ ਦੀ ਇਜ਼ਾਜਤ ਦਿੱਤੀ ਹੈ।


ਜਦੋਂਕਿ ਜ਼ਿਲ੍ਹੇ 'ਚ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਪਾਸ ਤੋਂ ਬਿਨਾਂ ਜ਼ਰੂਰੀ ਗਤੀਵਿਧੀਆਂ, ਪਰਮਿਟਿਡ ਗੀਵਿਧੀਆਂ ਲਈ ਆਵਾਜਾਈ ਦੀ ਛੋਟ ਹੋਵੇਗੀ।  


ਇਸ ਤੋਂ ਇਲਾਵਾ ਜ਼ਿਲ੍ਹੇ 'ਚ ਦਾਖਲ ਹੋਣ ਵਾਲਿਆਂ ਲਈ ਟੀਕਾਕਰਨ ਸਰਟੀਫਿਕੇਟ ਜਾ ਫੇਰ 72 ਘੰਟੇ ਦੇ ਅੰਦਰ ਕਰਵਾਈ ਆਰਟੀ ਪੀਸੀ ਆਰ ਰਿਪੋਰਟ ਲੈਕੇ ਆਉਣ ਲਾਜ਼ਮੀ ਹੋਵੇਗੀ। ਜਨਤਕ ਆਵਾਜਾਈ ਦੇ ਸਾਧਨ (ਬੱਸ, ਟੈਕਸੀ, ਆਟੋ) ਆਪਣੀ ਸਵਾਰੀਆਂ ਲਿਜਾਉਣ ਦੀ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੇ। ਸਾਰੇ ਵਿਦਿਅਕ ਆਦਰੇ ਸਕੂਲ ਤੇ ਕਾਲਜ ਬੰਦ ਰਹਿਣਗੇ, ਪ੍ਰੰਤੂ ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਖੋਲੇ ਜਾ ਸਕਣਗੇ।


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਨੌਕਰੀਆਂ ਸਬੰਧੀ ਲਏ ਜਾਣ ਵਾਲੇ ਇਮਤਿਹਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰਵਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਸਾਰੀਆਂ ਖੇਡਾਂ ਅਤੇ ਟਰੇਨਿੰਗਾਂ ਕੀਤੀਆਂ ਜਾ ਸਕਦੀਆਂ ਹਨ।


ਜ਼ਿਲ੍ਹੇ ਮੈਜਿਸਟਰੇਟ ਵੱਲੋਂ ਲਾਗੂ ਹੋਏ ਇਨ੍ਹਾਂ ਹੁਕਮਾਂ 'ਚ ਮਾਲ ਅਤੇ ਮਲਟੀਪਲੈਕਸ ਦੀਆਂ ਸਾਰੀਆਂ ਦੁਕਾਨਾਂ ਸਵੇਰੇ 05 ਵਜੇ ਤੋਂ ਸ਼ਾਮ 06 ਵਜੇ ਦਰਮਿਆਨ ਖੁੱਲ ਸਕਣਗੀਆਂ ਤੇ ਰੈਸਟੋਰੈਂਟਾਂ, ਹੋਟਲਾਂ ਤੇ ਢਾਬਿਆਂ ਆਦਿ ਤੋਂ ਸਾਮਾਨ ਘਰ ਲਿਜਾਇਆ ਜਾ ਸਕੇਗਾ। ਜਦੋ ਕਿ ਇਹ ਅਦਾਰੇ ਰਾਤ 9 ਵਜੇ ਤੱਕ ਹੋਮ ਡਿਲਵਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿੱਜੀ ਦਫ਼ਤਰ ਆਪਣੇ 50 ਫ਼ੀਸਦੀ ਸਟਾਫ਼ ਨਾਲ ਕੰਮ ਕਰ ਸਕਦੇ ਹਨ, ਜਦਕਿ ਸਰਕਾਰੀ ਦਫ਼ਤਰਾਂ 'ਚ ਹਾਜ਼ਰੀ ਦਾ ਫੈਸਲਾ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ ਲਿਆ ਜਾ ਸਕਦਾ ਹੈ, ਪਰ ਗੰਭੀਰ ਬਿਮਾਰੀਆਂ ਵਾਲੇ, ਦਿਵਿਆਂਗਜਨ ਕਰਮਚਾਰੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈ।


ਜ਼ਿਲ੍ਹੇ ਅੰਦਰ ਸਮੇਤ ਵਿਆਹਾਂ ਤੇ ਅੰਤਿਮ ਸੰਸਕਾਰਾਂ ਆਦਿ ਵਿੱਚ 20 ਵਿਅਕਤੀਆਂ ਤੋਂ ਵਧੇਰੇ ਕਿਸੇ ਵੀ ਇਕੱਠ ਦੀ ਇਜ਼ਾਜਤ ਨਹੀਂ ਹੋਵੇਗੀ, ਹਰੇਕ ਉਸ ਇਕੱਠ ਜਿਸ 'ਚ 20 ਤੋਂ ਵੱਧ ਵਿਅਕਤੀ ਇਕੱਠੇ ਹੋਣਗੇ, ਲਈ ਪ੍ਰਵਾਨਗੀ ਦੀ ਲੋੜ ਹੋਵੇਗੀ, ਮ੍ਰਿਤਕ ਪ੍ਰਾਣੀ ਦੇ ਅੰਤਿਮ ਸਸਕਾਰ ਲਈ ਪ੍ਰਵਾਨਗੀ ਤੋਂ ਛੋਟ ਹੋਵੇਗੀ। ਵਿਆਹਾਂ ਸਬੰਧੀ ਕਰਫਿਊ ਸਮਾਂ ਲਾਗੂ ਹੋਵੇਗਾ। ਹੁਕਮਾਂ 'ਚ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਦਫ਼ਤਰ ਲੋਕਾਂ ਦੀ ਮੁਸ਼ਕਲਾਂ ਵਰਚੂਅਲ/ਆਨਲਾਈਨ ਤਰੀਕੇ ਨਾਲ ਸੁਣਨ ਅਤੇ ਦਫ਼ਤਰ 'ਚ ਪਬਲਿਕ ਡਿੰਲੀਗ ਘੱਟ ਰੱਖੀ ਜਾਵੇ ਤੇ ਸਿਰਫ਼ ਨਾ ਟਲਣ ਵਾਲੇ ਹਾਲਾਤ 'ਚ ਹੀ ਆਗਿਆ ਦਿੱਤੀ ਜਾਵੇ।


ਛੋਟਾਂ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਦਿਆਂ ਹਸਪਤਾਲਾਂ, ਨਰਸਿੰਗ ਹੋਮਜ, ਵੈਟਰਨਰੀ ਹਸਪਤਾਲ, ਲੈਬਾਰਟਰੀਜ, ਮੈਡੀਕਲ ਅਦਾਰੇ ਤੇ ਸਾਰੇ ਨਿਜੀ ਤੇ ਸਰਕਾਰੀ ਖੇਤਰ ਦੇ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਦੇ ਅਦਾਰੇ ਤੇ ਇਨ੍ਹਾਂ ਨਾਲ ਸਬੰਧਤ ਆਵਾਜਾਈ ਨੂੰ ਲੋੜੀਂਦੇ ਦਸਤਾਵੇਜ ਦਿਖਾ ਕੇ ਚਲਣ ਦੀ ਛੋਟ ਹੈ। ਜ਼ਰੂਰੀ ਸਾਮਾਨ ਜਿਵੇ ਕਿ ਦੁੱਧ, ਡੇਅਰੀ ਉਤਪਾਤ, ਪੋਲਟਰੀ ਉਤਪਾਦ (ਆਂਡੇ, ਮੀਟ), ਸਬਜੀਆਂ ਤੇ ਫਲਾਂ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ। ਈ ਕਮਾਰਸ, ਵਸਤਾਂ ਦੀ ਢੋਆ-ਢੋਆਈ, ਪਿੰਡਾਂ ਤੇ ਸ਼ਹਿਰਾਂ 'ਚ ਉਸਾਰੀ ਗਤੀਵਿਧੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਮੱਛੀ ਪਾਲਣ ਨਾਲ ਸਬੰਧਤ ਸੇਵਾਵਾਂ ਜਿਸ ਮੱਛੀ, ਮੀਟ ਅਤੇ ਫ਼ਿਸ ਸੀਡ ਨੂੰ ਪਾਬੰਦੀ ਦੌਰਾਨ ਛੋਟ ਦਿੱਤੀ ਗਈ ਹੈ।


ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਛੋਟ ਰਹੇਗੀ, ਵੈਕਸੀਨੇਸ਼ਨ ਕੈਂਪ ਲੱਗਣਗੇ। ਉਤਪਾਦਨ ਉਦਯੋਗ ਤੇ ਸੇਵਾ ਖੇਤਰ ਦੀ ਇੰਡਸਟਰੀ ਤੇ ਇਨ੍ਹਾਂ ਨਾਲ ਸਬੰਧਤ ਮੁਲਾਜਮਾਂ ਦੀ ਆਵਾਜਾਈ ਨੂੰ ਵੀ ਛੋਟ ਹੈ, ਪੈਟਰੋਲ ਪੰਪਾਂ, ਗੈਸ ਸਟੇਸ਼ਨਾਂ, ਆਈ.ਟੀ. ਟੈਲੀਕਮਿਉਨੀਕੇਸ਼ਨ, ਇੰਟਰਨੈਟ ਬਰਾਡਕਾਸਟਿਕ ਤੇ ਕੇਬਲ ਸੇਵਾਵਾਂ, ਬਿਜਲੀ ਨਾਲ ਸਬੰਧਤ, ਕੋਲਡ ਤੇ ਵੇਅਰਹਾਊਸ ਸੇਵਾਵਾਂ, ਬੈਂਕਾਂ, ਏ.ਟੀ.ਐਮ. ਕੈਸ਼ ਵੈਨਾਂ ਆਦਿ ਨੂੰ ਵੀ ਛੋਟ ਰਹੇਗੀ।

ਸ੍ਰੀ ਮੁਕਤਸਰ ਸਾਹਿਬ: 6 ਮੌਤਾਂ, 51 ਨਵੇਂ ਕਰੋਨਾ ਪਾਜ਼ਿਟਿਵ

 


ਫਾਜ਼ਿਲਕਾ: 24 ਘੰਟਿਆਂ `ਚ 208 ਜਣੇ ਹੋਏ ਠੀਕ, 116 ਆਏ ਨਵੇਂ ਕੇਸ -ਡਿਪਟੀ ਕਮਿਸ਼ਨਰ

 24 ਘੰਟਿਆਂ `ਚ 208 ਜਣੇ ਹੋਏ ਠੀਕ, 116 ਆਏ ਨਵੇਂ ਕੇਸ -ਡਿਪਟੀ ਕਮਿਸ਼ਨਰ

ਫਾਜ਼ਿਲਕਾ, 10 ਜੂਨ

ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 18210 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲਿਆਂ ਦੀ ਦਰ ਬਹੁਤ ਵਧੀ ਹੈ ਜ਼ੋ ਕਿ ਜ਼ਿਲ੍ਹਾ ਵਾਸੀਆਂ ਲਈ ਚੰਗੀ ਖਬਰ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 19449 ਵਿਅਕਤੀ ਪਾਜੀਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਅੱਜ 116 ਜਣੇ ਜਿਥੇ ਪਾਜੀਟਿਵ ਆਏ ਹਨ ਉਥੇ 208 ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 756 ਹੈ ਅਤੇ ਮੌਤਾਂ ਦੀ ਗਿਣਤੀ 483 ਹੋ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੈਸਟਿੰਗ ਤੇ ਵੈਕਸੀਨੇਸ਼ਨ ਹਰ ਵਿਅਕਤੀ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਹਰ ਵਿਅਵਕਤੀ ਨੂੰ ਵੈਕਸੀਨੇਸ਼ਨ ਲਗਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਂਦੇ ਹੋਏ ਆਪਣਾ ਟੈਸਟ ਅਤੇ ਵੈਕਸੀਨੇਸ਼ਨ ਜ਼ਰੂਰ ਕਰਵਾਉਣ ਤੇ ਕਰੋਨਾ ਦੇ ਪ੍ਰਕੋਪ ਨੂੰ ਜੜੋਂ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ।

Ferozepur : 5 ਮੌਤਾਂ, 68 ਨਵੇਂ ਕਰੋਨਾ ਪਾਜ਼ਿਟਿਵ

 


ਬਠਿੰਡਾ: 9 ਮੌਤਾਂ, 88 ਨਵੇਂ ਕੇਸ ਤੇ 218 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋ ਕੇ ਪਰਤੇ ਘਰ

 

                 ਘਰੇਲੂ ਇਕਾਂਤਵਾਸ ਤੇ ਐਕਟਿਵ ਕੇਸ ਘਟੇ: ਡਿਪਟੀ ਕਮਿਸ਼ਨਰ

            9 ਮੌਤਾਂ, 88 ਨਵੇਂ ਕੇਸ ਤੇ 218 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋ ਕੇ ਪਰਤੇ ਘਰ

        #ਬਠਿੰਡਾ, 10 ਜੂਨ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਲਈ ਵੱਡੀ ਰਾਹਤ ਵਾਲੀ ਖਬਰ ਇਹ ਹੈ ਕਿ ਬੀਤੇ 24 ਘੰਟਿਆਂ ਦੌਰਾਨ ਘਰੇਲੂ ਇਕਾਂਤਵਾਸ ਤੇ ਐਕਟਿਵ ਕੇਸਾਂ ਵਿਚ ਕਮੀ ਦੇਖਣ ਨੂੰ ਮਿਲੀ ਹੈ।

        ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 9 ਵਿਅਕਤੀਆਂ ਦੀ ਮੌਤ, 88 ਨਵੇਂ ਕੇਸ ਅਤੇ 218 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤ ਗਏ ਹਨ ।

        ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 357012 ਸੈਂਪਲ ਲਏ ਗਏ, ਜਿਨਾਂ ਚੋਂ 40265 ਪਾਜੀਟਿਵ ਕੇਸ ਆਏ, ਜਿਸ ਚੋਂ 38196 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।

        ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 1092 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 977 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 983 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

ਅੰਮ੍ਰਿਤਸਰ:ਅੱਜ 115 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ,6 ਵਿਅਕਤੀਆਂ ਦੀ ਮੌਤ

 

ਕੋਰੋਨਾ ਤੋਂ ਮੁਕਤ ਹੋਏ 164 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 115 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 1805

ਅੰਮਿ੍ਰਤਸਰ, 10 ਜੂਨ --- ਜਿਲਾ ਅੰਮਿ੍ਰਤਸਰ ਵਿੱਚ ਅੱਜ 115 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 164 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 42565 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 1805 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1520 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 6 ਵਿਅਕਤੀ ਦੀ ਮੌਤ ਹੋਈ ਹੈ।

GOVERNMENT IS INDEBTED TO TEACHERS FOR MAKING PUNJAB LEADER IN THE FIELD OF EDUCATION-CM CAPT AMARINDER SINGH

 GOVERNMENT IS INDEBTED TO TEACHERS FOR MAKING PUNJAB LEADER IN THE FIELD OF EDUCATION-CM CAPT AMARINDER SINGH


CM DIRECTS THE EDUCATION DEPARTMENT TO IMPART FOREIGN LANGUAGE TO STUDENTS FOR COMPETING GLOBALLY


INTERACTS WITH TEACHER FRATERNITY AFTER PUNJAB TOPS IN SCHOOL EDUCATION IN COUNTRY


TEACHERS SAY CHIEF MINISTER ACCORDED TOP PRIORITY TO EDUCATION


Ludhiana, June 10- ( Anju sood)

Punjab Chief Minister Capt Amarinder Singh on Thursday said that his government and people of the state would ever remain indebted to the teacher fraternity for their strenuous efforts which made Punjab number one in school education in the country.  



Interacting with the teachers of the state in his thanksgiving virtual conference, Chief Minister Capt Amarinder Singh said that Punjab has been already scaling new heights in the field of education since 2017 and now it has been ranked first in the country which is the result of sheer hard work and commitment of teachers and administrators.

Also READ: 

ਮੁੱਖ ਮੰਤਰੀ ਨੇ ਵਰਚੁਅਲ ਸਮਾਗਮ ਦੌਰਾਨ ਨਵਾਂਸ਼ਹਿਰ ਦੀ ਅਧਿਆਪਕਾ ਪੂਜਾ ਸ਼ਰਮਾ ਨਾਲ ਕੀਤੀ ਗੱਲਬਾਤ 


PUNJAB CM ASKS SCHOOL EDUCATION DEPARTMENT TO EXPLORE POSSIBILITY FOR TEACHING FOREIGN LANGUAGES IN GOVERNMENT SCHOOLS

A district level function was held at Bachat Bhawan here today in which Deputy Commissioner Varinder Kumar Sharma was the chief guest. The function was also attended by PYDB Chairman Sukhwinder Singh Bindra, PMIDB Chairman Amarjeet Singh Tikka, PLIDB Chairman Pawan Dewan, ADC (General) Amarjeet Bains, besides several others.

He appealed to them to continue to exhibit the same dedication and sincerity in the future to impart quality education to each student and told them that the state government is committed to ensuring that students from weaker and underprivileged sections of society are benefitted from the government policies.

Chief Minister also asked the education department to launch a program to introduce foreign language as an optional subject for the students of government schools emphasizing that such course would enable the students to compete globally by learning foreign languages and would help to shape their career.

Meanwhile, Karamjeet Kaur, principal, Government Girls Senior Secondary Smart School, Sahnewal, expressed gratitude towards Chief Minister and said that distribution of smartphones among the students is one of historic decision of state government which enabled every student to attend online classes.

Preeti Batish, an English Lecturer from Shaheed-e-Azam Sukhdev Thapar Senior Secondary Smart School said that good infrastructure and quality education in the government schools have prompted people to admit their wards there and it is because of the government, that enrollment has witnessed a multifold jump.

Manjeet Kaur, a Punjabi teacher in Government Model Secondary School, Cemetery road said that students in government schools have outnumbered private schools’ students and the state government has taken several initiatives which have made Punjab a front runner in the education field.

ਸਕੂਲ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ, ਸਰਕਾਰ ਅਧਿਆਪਕ ਭਾਈਚਾਰੇ ਦੀ ਸੁ਼ਕਰਗੁਜਾਰ - ਸੀ.ਐਮ. ਕੈਪਟਨ ਅਮਰਿੰਦਰ ਸਿੰਘ

 ਸਕੂਲ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ, ਸਰਕਾਰ ਅਧਿਆਪਕ ਭਾਈਚਾਰੇ ਦੀ ਸੁ਼ਕਰਗੁਜਾਰ - ਸੀ.ਐਮ. ਕੈਪਟਨ ਅਮਰਿੰਦਰ ਸਿੰਘ

- ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਨਿਰਦੇਸ਼, ਵਿਸ਼ਵਵਿਆਪੀ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਵਿਦੇਸ਼ੀ ਭਾਸ਼ਾਵਾਂ ਬਾਰੇ ਵੀ ਦਿੱਤੀ ਜਾਵੇ ਸਿੱਖਿਆ

-ਦੇਸ਼ ਭਰ 'ਚ ਸਕੂਲ ਸਿੱਖਿਆ 'ਚ ਅਵੱਲ ਆਉਣ 'ਤੇ ਅਧਿਆਪਕ ਵਰਗ ਨਾਲ ਕੀਤੀ ਗੱਲਬਾਤ

-ਅਧਿਆਪਕਾਂ ਨੇ ਕਿਹਾ! ਮੁੱਖ ਮੰਤਰੀ ਵੱਲੋਂ ਸਿੱਖਿਆ ਨੂੰ ਬਣਦਾ ਮਾਣ ਤੇ ਤਵੱਜੋ ਦਿੱਤੀ


ਲੁਧਿਆਣਾ, 10 ਜੂਨ (ਅੰਜੂ ਸੂਦ ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕਿਹਾ ਗਿਆ ਕਿ ਉਨ੍ਹਾਂ ਦੀ ਸਰਕਾਰ ਅਤੇ ਸੂਬੇ ਦੇ ਲੋਕ ਅਧਿਆਪਕ ਭਾਈਚਾਰੇ ਵੱਲੋਂ ਕੀਤੇ ਗਏ ਵਡਮੁੱਲੇ ਯਤਨਾਂ ਲਈ ਸਦਾ ਰਿਣੀ ਰਹਿਣਗੇ, ਜਿਨ੍ਹਾਂ ਸਦਕਾ ਪੰਜਾਬ ਦੇਸ਼ ਦੀ ਸਕੂਲ ਸਿੱਖਿਆ ਵਿੱਚ ਪਹਿਲੇ ਨੰਬਰ 'ਤੇ ਹੈ।



ਆਪਣੀ ਸ਼ੁਕਰਗੁਜ਼ਾਰ ਵਰਚੁਅਲ ਕਾਨਫ਼ਰੰਸ ਵਿੱਚ ਸੂਬੇ ਦੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 2017 ਤੋਂ ਹੀ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਵੱਲ ਵੱਧ ਰਿਹਾ ਹੈ ਅਤੇ ਹੁਣ ਇਹ ਦੇਸ਼ ਭਰ ਵਿੱਚ ਪਹਿਲੇ ਸਥਾਨ 'ਤੇ ਆ ਗਿਆ ਹੈ ਜੋ ਕਿ ਅਧਿਆਪਕਾਂ ਅਤੇ ਪ੍ਰਬੰਧਕਾਂ ਦੀ ਸਖਤ ਮਿਹਨਤ ਅਤੇ ਵਚਨਬੱਧਤਾ ਦਾ ਨਤੀਜਾ ਹੈ.


Also READ: 

ਮੁੱਖ ਮੰਤਰੀ ਨੇ ਵਰਚੁਅਲ ਸਮਾਗਮ ਦੌਰਾਨ ਨਵਾਂਸ਼ਹਿਰ ਦੀ ਅਧਿਆਪਕਾ ਪੂਜਾ ਸ਼ਰਮਾ ਨਾਲ ਕੀਤੀ ਗੱਲਬਾਤ 


PUNJAB CM ASKS SCHOOL EDUCATION DEPARTMENT TO EXPLORE POSSIBILITY FOR TEACHING FOREIGN LANGUAGES IN GOVERNMENT SCHOOLS

ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਵਿੱਚ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਪੀ.ਐਲ.ਆਈ.ਡੀ.ਬੀ. ਦੇ ਚੇਅਰਮੈਨ ਸ੍ਰੀ ਪਵਨ ਦੀਵਾਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਹਰੇਕ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਦੇਣ ਲਈ ਇਸੇ ਸਮਰਪਣ ਅਤੇ ਸੁਹਿਰਦਤਾ ਦਾ ਪ੍ਰਦਰਸ਼ਨ ਕਰਦੇ ਰਹਿਣ ਅਤੇ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਸਮਾਜ ਦੇ ਗਰੀਬ ਤੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਨੀਤੀਆਂ ਤੋਂ ਲਾਭ ਮਿਲੇਗਾ।


ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਦੇਸ਼ੀ ਭਾਸ਼ਾ ਨੂੰ ਵਿਕਲਪਿਕ ਵਿਸ਼ੇ ਵਜੋਂ ਪੇਸ਼ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਲਈ ਵੀ ਜ਼ੋਰ ਦਿੱਤਾ ਜੋ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਕੋਰਸ ਨਾਲ ਵਿਦਿਆਰਥੀ ਵਿਦੇਸ਼ੀ ਭਾਸ਼ਾਵਾਂ ਸਿੱਖ ਕੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰ ਸਕਣਗੇ ਅਤੇ ਉਨ੍ਹਾਂ ਦੇ ਕੈਰੀਅਰ ਨੂੰ ਬਣਾਉਣ ਵਿਚ ਸਹਿਯੋਗ ਕਰਨਗੇ।


ਵਰਚੂਅਲ ਪ੍ਰੋਗਰਾਮ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਾਹਨੇਵਾਲ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਸਮਾਰਟਫੋਨ ਦੀ ਵੰਡ ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਵਿਚੋਂ ਇਕ ਹੈ ਜਿਸ ਨਾਲ ਹਰ ਵਿਦਿਆਰਥੀ ਨੂੰ ਆਨਲਾਈਨ ਕਲਾਸਾਂ ਲਾਉਣ ਦੇ ਯੋਗ ਬਣਾਇਆ ਜਾਂਦਾ ਹੈ।


ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਇੰਗਲਿਸ਼ ਲੈਕਚਰਾਰ ਪ੍ਰੀਤੀ ਬਾਤਿਸ਼ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵਧੀਆ ਬੁਨਿਆਦੀ ਢਾਂਚੇ ਅਤੇ ਮਿਆਰੀ ਸਿੱਖਿਆ ਨੇ ਲੋਕਾਂ ਨੂੰ ਆਪਣੇ ਬੱਚੇ ਇਨ੍ਹਾਂ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ ਹੈ ਅਤੇ ਇਹ ਸਰਕਾਰ ਦੇ ਬਹੁਪੱਖੀ ਯਤਨਾਂ ਕਰਕੇ ਹੀ ਸੰਭਵ ਹੋ ਸਕਿਆ ਹੈ।


ਸਰਕਾਰੀ ਮਾਡਲ ਸੈਕੰਡਰੀ ਸਕੂਲ, ਸਿਮਿਟਰੀ ਰੋਡ ਵਿੱਚ ਇੱਕ ਪੰਜਾਬੀ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਕਈ ਉਪਰਾਲੇ ਕੀਤੇ ਹਨ ਜਿਸ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਗਿਆ ਹੈ।

I

ਮੁੱਖ ਮੰਤਰੀ ਦੀ ਗਲਬਾਤ, ਅਧਿਆਪਕਾਂ ਨੂੰ ਨਹੀਂ ਆਈ ਰਾਸ, ਲਾਈਕ ਘਟ ਡਿਸਲਾਇਕ ਜ਼ਿਆਦਾ

ਮੁੱਖ ਮੰਤਰੀ ਦੀ ਗਲਬਾਤ, ਅਧਿਆਪਕਾਂ ਨੂੰ ਨਹੀਂ ਆਈ ਰਾਸ, ਲਾਈਕ ਘਟ ਡਿਸਲਾਇਕ ਜ਼ਿਆਦਾ



 ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੀ ਗਿਣਤੀ A++ ਵਾਲੇ ਮੋਹਰੀ ਸੂਬਿਆਂ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁੱਖ ਮੰਤਰੀ ਸਾਹਮਣੇ ਸਿੱਖਿਆ ਵਿਭਾਗ ਵੱਲੋਂ ਆਪਣੀਆਂ ਪ੍ਰਾਪਤੀਆਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ। ਪ੍ਰੰਤੂ ਹਾਲਤ ਉਸ ਸਮੇਂ ਨਮੋਸ਼ੀ ਭਰੀ ਬਣ ਗਈ ਜਦੋਂ ਸੋਸ਼ਲ ਮੀਡੀਆ, ਜਿਸ ਰਾਹੀ ਮੁੱਖ ਮੰਤਰੀ ਅਧਿਆਪਕਾਂ ਨਾਲ ਰੂ-ਬ-ਰੂ ਹੋ ਰਹੇ ਸਨ ਉਸ ਉਤੇ ਲਾਇਕ ਨਾਲੋਂ ਡਿਸਲਾਈਕ (ਪਸੰਦ ਕਰਨ ਨਾਲੋਂ ਨਾ ਪਸੰਦ) ਕਰਨ ਵਾਲਿਆਂ ਦੀ ਗਿਣਤੀ ਢਾਈ ਗੁਣਾ ਹੋ ਗਈ।

Also READ: 

ਮੁੱਖ ਮੰਤਰੀ ਨੇ ਵਰਚੁਅਲ ਸਮਾਗਮ ਦੌਰਾਨ ਨਵਾਂਸ਼ਹਿਰ ਦੀ ਅਧਿਆਪਕਾ ਪੂਜਾ ਸ਼ਰਮਾ ਨਾਲ ਕੀਤੀ ਗੱਲਬਾਤ 


PUNJAB CM ASKS SCHOOL EDUCATION DEPARTMENT TO EXPLORE POSSIBILITY FOR TEACHING FOREIGN LANGUAGES IN GOVERNMENT SCHOOLS

 

ਸੋਸ਼ਲ ਮੀਡੀਆ ਯੂਟਿਊਬ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਅਕਾਊਂਟ ਉਤੇ ਲਾਈਵ ਹੋਣ ਤੋਂ ਚਾਰ ਘੰਟੇ ਬਾਅਦ ਡਿਸਲਾਇਕ ਕਰਨ ਵਾਲਿਆਂ ਦੀ ਗਿਣਤੀ 4500  ਦੇ ਕਰੀਬ ਪਹੁੰਚ ਗਈ, ਜਦੋਂ ਕਿ ਲਾਇਕ ਕਰਨ ਵਾਲੇ ਸਿਰਫ 1600 ਹੀ ਸਨ। ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਆਪਕਾਂ ਨੇ ਅਨੇਕਾਂ ਸਵਾਲ ਕੀਤੇ, ਪ੍ਰੰਤੂ ਉਨਾਂ ਕਿਸੇ ਇਕ ਸਵਾਲ ਦਾ ਜਵਾਬ ਨਹੀਂ ਦਿੱਤਾ। ਕਈ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਇਸ ਲਾਈਵ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਾਸਾ ਵੱਟਣ ਵਾਲੇ, ਲੋਕਾਂ ’ਚੋਂ ਭਗੌੜੇ ਮੁੱਖ ਮੰਤਰੀ ਜੀ, ਚਹੇਤਿਆਂ ਨਾਲ ਮੁਲਾਕਾਤ ਦੀ ਡਰਾਮੇਬਾਜ਼ੀ ਬੰਦ ਕਰੋ। ਕੁਝ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਕਿਹਾ ਕਿ ਜਿਨ੍ਹਾਂ ਅੰਕੜਿਆਂ ਉਤੇ ਸਰਕਾਰ ਵਿਖਾਵੇਂ ਕਰ ਰਹੀ ਹੈ, ਉਹ ਅੰਕੜੇ ਝੂਠੇ ਹਨ।


ਘਰ ਘਰ ਰੋਜ਼ਗਾਰ:  ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

ਸਿਹਤ ਦਾ ਰੱਖੋ ਖ਼ਿਆਲ ਪੜ੍ਹੋ 

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ 

ਇਸ ਲਾਈਵ ਦੌਰਾਨ ਸਿਰਫ 7 ਅਧਿਆਪਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ ਸਿਰਫ ਸਰਕਾਰ ਦਾ ਗੁਣਗਾਨ ਹੀ ਕੀਤਾ। ਅਧਿਆਪਕਾਂ ਨੇ ਸੋਸ਼ਲ ਮੀਡੀਆ ਉਤੇ ਇਸ ਨੂੰ ਫਿਕਸ ਲਾਈਵ ਕਰਾਰ ਦਿੰਦਿਆਂ ਕਿਹਾ ਕਿ *ਬੋਲਣ ਵਾਲੇ ਅਧਿਆਪਕਾਂ ਨੂੰ ਪਹਿਲਾਂ ਹੀ ਹੋਮ ਵਰਕ ਕਰਵਾਇਆ ਗਿਆ ਸੀ ਕਿ ਉੱਥੇ ਕੀ-ਕੀ ਬੋਲਣਾ ਹੈ।*

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਸਿਖਣਗੇ ਵਿਦੇਸ਼ੀ ਭਾਸ਼ਾਵਾਂ, ਮੁੱਖ ਮੰਤਰੀ ਨੇ ਦਿੱਤੇ ਹੁਕਮ

 PUNJAB CM ASKS SCHOOL EDUCATION DEPARTMENT TO EXPLORE POSSIBILITY FOR TEACHING FOREIGN LANGUAGES IN GOVERNMENT SCHOOLS


· CONGRATULATES TEACHERS FOR MAKING PUNJAB NO.1 IN SCHOOL EDUCATION


Chandigarh, June 10: In a bid to keep pace with the changing times, the Punjab Chief Minister Captain Amarinder Singh on Thursday emphasized the need to offer an opportunity to the students desirous of learning foreign languages as optional subjects in the government schools.



In his address, the Chief Minister asked the School Education department to work out modalities to enable the students to learn the foreign languages like Chinese, Arabic and French as these languages could be instrumental in improving their chances of employability across the globe. He, however, said that though Punjabi is our mother tongue and English is already being taught in schools and now the additional knowledge of foreign languages would help our students to excel in their career. Sharing his experience about our people's resilience and spirit to do something new, Captain Amarinder Singh said long back while travelling in Kapurthala district he noticed a placard in a rural area which pointed towards a location where Italian language was taught. He said this incident reveals that our people especially the youth are keen to learn foreign languages to settle abroad and such initiative of the School Education department would help the students to cherish their aspirations.


Also read: 

ਪੰਜਾਬ ਸਿੱਖਿਆ ਬੋਰਡ ਵੀ ਬਾਰਵੀਂ ਸ਼੍ਰੇਣੀ ਮਾਰਚ 2021 ਦਾ ਨਤੀਜਾ ਵੀ ਸੀਬੀਐਸਈ ਦੀ ਤਰਜ਼ ਤੇ ਐਲਾਨ ਕਰੇਗਾ : ਚੇਅਰਮੈਨ 


ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਕਲਿਕ ਕਰੋ

Underlining the need to motivate students to take up sports as a character building exercise, the Chief Minister also directed the School Education Minister to explore the possibility of developing playgrounds in the schools as sports not only develops one's overall personality but also imbibe the leadership qualities of self discipline and sportsman spirit amongst them to become ideal citizens of the society. Referring to a famous quote, "The battle of Waterloo was won on the playing fields of Eton", Captain Amarinder Singh said it is popularly ascribed to the Generals who spearheaded the command of this famous battle, were trained in the playgrounds of Eton in U.K. during their early school days.


While congratulating the teachers and the entire staff of School Education department for making Punjab No.1 State across the country in Performance Grading Index (PGI) 2019-20 released by the Government of India, the Chief Minister said it was really a matter of sheer pride that Punjab has achieved this rare feat, which is the outcome of their collective efforts coupled with hard work, dedication and sincerity. He also urged the School Education department especially its Secretary to maintain this position for times to come. He lauded few path-breaking initiatives like online teacher transfer policy, smart schools policy, pre-primary education, digital education and special cadre of teachers working in border areas, which has led to remarkable improvement in the quality of education across the state. He said it was reflective from the fact that nearly 5.6 lakh students have shifted from private to government schools with 29% increase in the enrollment since last four years thus their parents reposing faith in government schools again.


While speaking on the occasion, School Education Minister Vijay Inder Singla assured the Chief Minister that the department would closely work with the digital platforms offering the facility of online courses in foreign languages to enable our students to learn foreign languages of their choice. Regarding the facility of playgrounds in the schools, Singla said a budgetary provision for 250 playgrounds has already been made. He said Punjab is not only amongst the best five states/UTs but has also emerged as the topper by jumping to Grade I++ in 2019-20 from Grade II in 2018-19.


He said that while Chandigarh (UT), Tamil Nadu, Kerala, Andaman & Nicobar islands are other four states/UTs among the top five, National Capital Region Delhi has achieved the sixth place in the ranking contrary to its much hyped campaign in the print media to project it as the best state in the field of School Education. He also apprised the Chief Minister that the school education department has utilized 100% funds of Union Government in a transparent manner for up-gradation of infrastructure in the government schools.


ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

PPCC President Sunil Jakhar highly appreciated the visionary leadership of Captain Amarinder Singh for bringing a sea change in raising the standard of School Education in the state besides bringing significant reforms like online teacher transfer policy under which nearly 21,600 teachers have been transferred in a fair and transparent manner. He said earlier the political functionaries were unhappy with this policy but now all of them are satisfied as the teachers were being transferred to the stations of their choice strictly according to the parameters laid down without any favoritism or prejudice. Likewise, he also lauded the stewardship of Secretary School Education in ensuring appointment of teachers besides direct recruitment of principals and headmasters in a fair and transparent manner purely on the merit. He also underscored the need for immediate School upgradation policy in view of increased population besides introduction of vocational courses with a thrust on technical education at 10+2 level in the government schools to fulfill the underlying objective of 10+2 system of education in the right earnest. 


Secretary School Education Krishan Kumar in his address said it is a matter of great honour that Punjab has improved its position of overall performance in School Education from 22nd rank to 13th and now finally to No.1 during the past three years. He said the Government of India has introduced Performance Grading Index (PGI) ranking in 2017 and our state got the first position at the national level this year by securing 929 marks out of 1000 in the 70 parameters laid by the Government of India.


Meanwhile, the Chief Secretary Vini Mahajan appreciated the coordinated efforts of School Education department and the implementation of programmes and policies by the teachers at ground level in ensuring quality education to the students. She assured the Chief Minister of similar results in future also to keep State's top ranking intact with his able guidance and visionary approach.


On the occasion, several teachers including Pooja Sharma (Shaheed Bhagat Singh Nagar), Jaspreet Singh (Sangrur), Manpreet Kaur (Amritsar), Sharanjit Singh (Jalandhar), Rajni Sodhi (Gurdaspur), Karamjit Kaur (Ludhiana) and Farzana (Faridkot) interacted with the Chief Minister to share their experiences for bringing improvement in school education and assured him of leaving no stone unturned to live up to the expectations of the department.

ਪੰਜਾਬ ਦਾ ਮੌਸਮ: ਤਪੇ ਹੋਏ ਮਾਹੌਲ ਤੋਂ ਬਾਅਦ ਹਨੇਰੀ ਤੂਫਾਨ ਅਲਰਟ

 #ਹਨੇਰੀ_ਤੂਫਾਨ_ਅਲਰਟ🌧️🌪️⛈️


ਰਾਤਾਂ ਦਾ ਪਾਰਾ ਇੱਕ ਵਾਰ ਫੇਰ 30° ਦੇ ਪਾਸ ਜਾ ਲੱਗਾ ਹੈ ਤੇ ਪੰਜਾਬ ਉੱਪਰ ਚੱਕਰਵਾਤੀ ਹਵਾਵਾਂ ਵੀ ਵਿਕਸਿਤ ਹੋਣ ਲੱਗ ਪਈਆਂ ਹਨ। ਜਿਸ ਕਰਕੇ ਇੱਕ ਵਾਰ ਫੇਰ ਸਵੇਰੇ ਪੁਰਾ ਖੁੱਲ੍ਹਣ ਲੱਗ ਪਿਆ ਹੈ। 


ਅਜਿਹੇ ਤਪੇ ਹੋਏ ਮਾਹੌਲ ਚ "ਵੈਸਟਰਨ ਡਿਸਟਰਬੇਂਸ" ਸੂਬੇ ਚ ਧੂੜ-ਤੂਫਾਨਾਂ ਨਾਲ ਚੰਗੀਆਂ ਬਰਸਾਤਾਂ ਨੂੰ ਸੱਦਾ ਦੇਣ ਲਈ ਤਿਆਰ ਹੈ।


 ਜੂਨ 12-13-14 ਨੂੰ ਲਗਪਗ ਸਮੁੱਚੇ ਸੂਬੇ ਚ ਹਨੇਰੀ-ਤੂਫਾਨ(80-100kph) ਨਾਲ਼ ਦਰਮਿਆਨੇ ਮੀਂਹ ਦੀ ਉਮੀਦ ਹੈ। ਪਾਰੇ ਚ 2-3 ਘੰਟਿਆਂ ਚ 15 ਤੋਂ 18°C ਦੀ ਗਿਰਾਵਟ ਦਰਜ ਹੋਵੇਗੀ। ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ ਦੇ ਇਲਾਕਿਆਂ ਚ ਭਾਰੀ ਦੀ ਉਮੀਦ ਹੈ। ਪੰਜਾਬ ਦੀ ਹਿਮਾਚਲ ਬੈਲਟ ਤੇ ਆਸਪਾਸ ਕੱਲ੍ਹ ਸ਼ੁੱਕਰਵਾਰ ਵੀ ਕਾਰਵਾਈਆਂ ਸੰਭਾਵਿਤ ਹਨ।


 ਮਾਨਸੂਨ_ਅਪਡੇਟ ਇਹਨੀਂ ਦਿਨੀਂ ਮਾਨਸੂਨ ਉਤਰਾਖੰਡ ਤੇ ਯੂ.ਪੀ. ਚ ਦਸਤਕ ਦੇ ਦੇਵੇਗੀ। ਪੰਜਾਬ ਚ ਵੀ 7 ਤੋਂ 10 ਦਿਨ ਅਗੇਤੀ ਮਾਨਸੂਨ ਦੀ ਉਮੀਦ ਕੀਤੀ ਜਾ ਸਕਦੀ ਹੈ, ਜੋ ਕਿਰਸਾਨੀ ਲਈ ਲਾਹੇਵੰਦ ਰਹੇਗੀ। ਪੰਜਾਬ ਦੇ ਉੱਤਰੀ ਤੇ ਹਿਮਾਚਲ ਬੈਲਟ ਦੇ ਇਲਾਕਿਆਂ ਚ ਆਗਾਮੀ 3-4 ਦਿਨਾਂ ਚ ਮਾਨਸੂਨ ਦੀ ਦਸਤਕ ਤੋਂ ਇਨਕਾਰ ਨਹੀਂ। 




ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

 

ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ

ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ

ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


 ਇਸ ਸਬੰਧੀ ਡਾ. ਚਰਨਜੀਤ ਸਿੰਘ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਵੱਧ ਰਹੀ ਤਪਸ਼ ਵਿਚ ਲੂ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ। 



 ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਢੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ, ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। 


ਉਨ੍ਹਾਂ ਕਿਹਾ ਕਿ ਪੀਕ ਘੰਟੇ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂ ਆਪਣੀ ਪੂਰੇ ਜੋਰਾਂ ਤੇ ਹੁੰਦੀ ਹੈ। ਸਿਵਲ ਸਰਜਨ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੂਆਂ ਦੀ ਸਹੂਲਤ ਲਈ ਫਸਟ ਏਡ ਬਾਕਸ ਅਤੇ ਪੀਣ ਵਾਲੇ ਦਾ ਇੰਤਜਾਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਲੇਬਰ ਵਿਭਾਗ ਅਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਮਜਦੂਰਾਂ ਅਤੇ ਮਗ-ਨਰੇਗਾ ਦੇ ਕਾਮਿਆਂ ਦੇ ਸਮੇਂ ਵਿੱਚ ਬਦਲਾਅ ਕਰਨ ਅਤੇ 12 ਤੋਂ 3 ਵਜੇ ਤੱਕ ਤਪਸ਼ ਸਮੇਂ ਮਜਦੂਰੀ ਕਰਨ ਤੋਂ ਗੁਰੇਜ ਕੀਤਾ ਜਾਵੇ।  

  ਸਿਵਲ ਸਰਜਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ। 

ਉਨਾਂ ਨੇ ਦੱਸਿਆ ਕਿ ਲੂ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚੱਮਣੀ, ਮਾਂਸਪੇਸ਼ਿਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਰਗਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

 ਸਿਵਲ ਸਰਜਨ ਨੇ ਦੱਸਿਆ ਕਿ ਜ਼ਰੂਰਤ ਪੈਣ ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104 ’ਤੇ ਕਾਲ ਕੀਤੀ ਜਾ ਸਕਦੀ ਹੈ। 

==============

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਧਿਆਪਕਾਂ ਨਾਲ ਕਰਨਗੇ ਵਿਚਾਰ-ਵਟਾਂਦਰਾ, ਦੇਖੋ ਲਾਈਵ


 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 11:30 ਵਜੇ  ਸੂਬੇ ਦੇ ਸਰਕਾਰੀ ਅਧਿਆਪਕਾਂ ਨਾਲ ਰੂਬਰੂ ਹੋਣਗੇ। ਪੰਜਾਬ ਸਕੂਲ ਸਿੱਖਿਆ ਵਿੱਚ ਭਾਰਤ ਵਿੱਚੋਂ ਪਹਿਲੇ ਸਥਾਨ 'ਤੇ ਇਸ ਸ਼ਾਨਦਾਰ ਪ੍ਰਾਪਤੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਕੂਲ ਅਧਿਆਪਕਾਂ ਨਾਲ ਅੱਜ ਸਵੇਰੇ 11:30 ਵਜੇ ਵਿਚਾਰ-ਵਟਾਂਦਰਾ ਕਰਨਗੇ। 

Also read: 


  

ਇਸ ਸਮਾਗਮ ਨੂੰ ਇਸ ਫੇਸਬੁੱਕ ਪੇਜ ਤੋਂ ਸਿੱਧਾ ਪ੍ਰਸਾਰਤ ਕੀਤਾ ਜਾਵੇਗਾ।ਫੇਸਬੁੱਕ ਪੇਜ ਤੋਂ ਸਿੱਧਾ ਪ੍ਰਸਾਰਣ ਦੇਖਣ ਲਈ ਕਲਿਕ ਕਰੋ ।

https://www.facebook.com/1412317599064359/posts/2859034221059349/


ਸਿਹਤ ਦਾ ਰੱਖੋ ਧਿਆਨ, ਪੜ੍ਹੋ ਕਿਵੇਂ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ 

ਪੰਜਾਬ ਦੇ ਅਧਿਆਪਕਾਂ/ਅਧਿਆਪਕ ਯੂਨੀਅਨਾਂ ਵੱਲੋਂ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਨਾਂ ਕੀਤੇ ਜਾਣ ਦੇ ਵਿਰੋਧ ਵਿੱਚ ਲਗਾਤਾਰ ਮੈਸਜ ਫੇਸਬੁੱਕ ਪੇਜ ਤੇ ਭੇਜੇ ਜਾ ਰਹੇ ਹਨ।

ਫੇਸਬੁੱਕ ਮੈਂਸੇਜ ਰਾਹੀਂ ਅਧਿਆਪਕ ਆਪਣੀ ਮੰਗਾਂ ਬਦਲੀਆਂ ਸਬੰਧੀ, ਰੈਗੂਲਰ ਕਰਨ ਸਬੰਧੀ ,ਪੇ ਕਮਿਸ਼ਨ ਆਦਿ ਦੀ ਮੰਗ ਕਰ ਰਹੇ ਹਨ।





ਅਪ੍ਰੈਲ ਅਤੇ ਮਈ ਦੇ ਮਹੀਨੇ ਦੀ ਅਨਾਜ ਦੀ ਵੰਡ ਕਿਵੇਂ ਕਰੀਏ , ਪੜ੍ਹੋ

ਸਿੱਖਿਆ ਵਿਭਾਗ ਪੰਜਾਬ ਵੱਲੋਂ ਕੁਕਿੰਗ ਕਾਸਟ ਆਨਲਾਈਨ ਅਤੇ ਰਾਸ਼ਨ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਦੋਰਾਨ ਛੁੱਟੀਆਂ ਵਿੱਚ ਵੀ ਦੇਣ ਦਾ ਐਲਾਨ ਕੀਤਾ ਹੈ



ਅਨਾਜ ਦੀ ਵੰਡ ਅਤੇ ਕੁਕਿੰਗ ਕਾਸਟ ਈ-ਟਰਾਸਫਰ ਕਰਨ ਸਮੇ  ਦੀ ਸਕੂਲ ਵਿੱਚ ਵਿਦਿਆਰਥੀਆਂ ਦੇ  ਦਾਖਲਾ ਮਿਤੀ ਦਾ ਧਿਆਨ ਰੱਖਣਾ ਜ਼ਰੂਰੀ ਹੈ।





 ਅਪ੍ਰੈਲ 2021 ਦੇ ਕੁੱਲ ਕੰਮਕਾਜ ਦੇ ਦਿਨ = 20
 ਕਣਕ ਦੇ ਦਿਨ = 10
 ( ਮਿਤੀ-5,7,9,12,16,19,23,26,28,30) 
ਚਾਵਲ ਦੇ ਦਿਨ = 10
 ( ਮਿਤੀ- 1,3,6,15,17,20,22,24,27,29)
 ਛੁੱਟੀਆਂ -10 ਦਿਨ - ( ਮਿਤੀ - 2,4,8,10,11,13,14,18,21,25) 






ਮਈ 2021 ਦੇ ਕੁੱਲ ਕੰਮਕਾਜ ਦੇ ਦਿਨ = 16
 ਕਣਕ ਦੇ ਦਿਨ = 8 ( ਮਿਤੀ- 3,5,7,10,12,17,19,21 ) ਚਾਵਲ ਦੇ ਦਿਨ = 8 ( ਮਿਤੀ- 4,6,11,13,15,18,20,22 ਛੁੁੱਟੀਆਂ -15 ਦਿਨ -
( ਮਿਤੀ -1,2,8,9,14,16,23,24,25,26,27,28,29,30,31)

 ਜੇਕਰ ਕੋਈ ਵਿਦਿਆਰਥੀ ਲੇਟ ਦਾਖਲ ਹੋਇਆ ਤਾਂ ਉਹ ਦਿਨ ਵਿਚੋਂ ਘਟ ਕਰਕੇ ਰਾਸ਼ਣ ਦੀ ਵੰਡ ਕੀਤੀ ਜਾਵੇ।

ਪੰਜਾਬ ਸਿੱਖਿਆ ਬੋਰਡ ਵੀ ਬਾਰਵੀਂ ਸ਼੍ਰੇਣੀ ਮਾਰਚ 2021 ਦਾ ਨਤੀਜਾ ਵੀ ਸੀਬੀਐਸਈ ਦੀ ਤਰਜ਼ ਤੇ ਐਲਾਨ ਕਰੇਗਾ : ਚੇਅਰਮੈਨ

 

ਪੰਜਾਬ ਸਕੂਲ ਸਿੱਖਿਆ ਬੋਰਡ ( PSEB)  ਬਾਰਵੀਂ ਸ਼੍ਰੇਣੀ ਮਾਰਚ 2021 ਦਾ ਨਤੀਜਾ ਵੀ ਸੀਬੀਐਸਈ ਦੀ ਤਰਜ਼ ਤੇ ਹੀ ਘਸ਼ਿਤ ਕਰੇਗਾ। ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਚਾਰ ਅਧੀਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਕੀਤਾ  । ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਤੀਜਾ ਘੋਸ਼ਿਤ ਕਰਨ ਦੀ ਕਾਰਵਾਈ ਦੀ ਪੂਰੀ ਤਿਆਰੀ ਕੀਤੀ ਗਈ ਹੈ ਉਨ੍ਹਾਂ ਆਦੇਸ਼ ਕੀਤੇ ਹਨ ਕਿ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਪ੍ਰੈਕਟੀਕਲ ਵਿਸ਼ੇ ਦੀ ਪ੍ਰੀਖਿਆ ਦੇਣ ਤੋਂ ਰਹਿ ਗਿਆ ਹੈ ਉਸ ਦਾ ਪ੍ਰੈਕਟੀਕਲ ਲੈ ਲਿਆ ਜਾਵੇ। 

Also read: 


  

ਇਸ ਦੇ ਨਾਲ ਹੀ ਜੋ ਘਰੇਲੂ ਪ੍ਰੀਖਿਆਵਾਂ ਦੇ ਇੰਟਰਨਲ ਅਸੈਸਮੈਂਟ ਰਹਿੰਦੀ ਹੈ ਉਹ ਵੀ ਤੁਰੰਤ ਮੰਗਵਾ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਉਹ ਨਤੀਜਾ ਘੋਸ਼ਿਤ ਕਰਨ ਤੇ ਪਹਿਲਾਂ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਇਸ ਸਬੰਧੀ ਮਾਣਯੋਗ ਸੁਪਰੀਮ ਅਧਾਰਤ ਕੋਰਟ ਇਸ ਸਬੰਧੀ ਕੀ ਦਿਸਾ ਨਿਰਦੇਸ ਜਾਰੀ ਕਰਦੇ ਹਨ। 



 ਡਾ ਯੋਗਰਾਜ ਨੇ ਕਿਹਾ ਕਿ ਉਨਾਂ ਦੀ ਕੋਸਿਸ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਡਿਗਰੀਆਂ ਵੀ ਭਾਰਤ ਦੇ ਬਾਕੀ ਵਿਦਿਆਰਥੀਆਂ ਦੀਆਂ ਡਿਗਰੀਆਂ ਤੋਂ ਕਿਸੇ ਵੀ ਤਰਾਂ ਘੱਟ ਨਾ ਸਮਝੀਆਂ ਜਾਣ।

RECENT UPDATES

Today's Highlight