Sunday, 6 June 2021

ਪੰਜਾਬ ਦਾ ਮੌਸਮ: ਜੂਨ 11 ਤੋਂ ਪੰਜਾਬ ਸਣੇ ਪੂਰੇ ਉੱਤਰ ਭਾਰਤ ਚ ਪ੍ਰੀ ਮਾਨਸੂਨੀ ਬਰਸਾਤਾਂ ਦੇ ਹਨੇਰੀ/ਤੂਫਾਨਾਂ ਨਾਲ਼ ਤੇਜੀ ਫੜਨ ਦੀ ਉਮੀਦ


ਸੂਬੇ ਚ 2 ਜੂਨ ਤੋਂ ਅਰਬ ਸਾਗਰ ਦੀ ਸ਼ਾਖਾ ਚੋਂ ਨਮੀ ਪੁੱਜਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਆਮ ਤੌਰ ਤੇ ਜੇਠ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਦੀ ਜਗ੍ਹਾ, ਪੂਰਬੀ ਜਿਲਿਆਂ ਚ ਅਸਾਧਾਰਨ ਨਮੀ ਤੇ ਸ਼ੀਤਲਤਾ ਦੇਖੀ ਜਾ ਸਕਦੀ ਹੈ। ਫਲਸਰੂਪ, ਪੂਰਬੀ ਪੰਜਾਬ ਚ ਤਕੜੀਆਂ ਪ੍ਰੀ ਮਾਨਸੂਨ ਦੀਆਂ ਬਰਸਾਤਾਂ ਵੀ ਦਰਜ ਹੋਈਆਂ ਹਨ ਅਤੇ ਸੂਬੇ ਦੇ ਪੂਰਬੀ ਤੇ ਪੱਛਮੀ ਜਿਲਿਆਂ ਦੇ ਮੌਸਮ ਚ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ। ਜਿੱਥੇ ਬਠਿੰਡਾ 40° ਦੇ ਆਸਪਾਸ ਚੱਲ ਰਿਹਾ ਹੈ ਜਦਕਿ ਪੂਰਬੀ ਜਿਲਿਆਂ ਚ ਭਰਪੂਰ ਜਮੀਨੀ ਨਮੀ ਨਾਲ ਪਾਰਾ 34-35° ਦੇ ਕਰੀਬ ਦਰਜ ਹੋ ਰਿਹਾ ਹੈ ਤੇ ਮਾਨਸੂਨ ਦੇ ਆਗਮਨ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਗਾਮੀ 3-4 ਦਿਨ ਪੂਰਬੀ ਜਿਲਿਆਂ ਚ ਵੀ ਪਾਰਾ 40° ਪਾਰ ਕਰਨ ਲਈ ਤਿਆਰ ਹੈ। ਹਾਲਾਂਕਿ ਵਾਤਾਵਰਣ ਚ ਮੌਜੂਦ ਨਮੀ ਕਾਰਨ ਟੁੱਟਵੀ ਹਲਚਲ ਤੋਂ ਇਨਕਾਰ ਨਹੀਂ। 

ਮਾਨਸੂਨ_2021🌧️⛈️

10 ਜੂਨ ਨੂੰ ਖਾੜੀ ਬੰਗਾਲ ਚ ਮਾਨਸੂਨੀ ਸਿਸਟਮ ਬਣਨ ਜਾ ਰਿਹਾ ਹੈ, ਜਿਸਦੇ ਫਲਸਰੂਪ ਪੂਰੇ ਮੁਲਕ ਚ ਮਾਨਸੂਨ ਦੇ ਰਫਤਾਰ ਫੜਨ ਦੀ ਉਮੀਦ ਹੈ। 

   ਜੂਨ 11 ਤੋਂ ਪੰਜਾਬ ਸਣੇ ਪੂਰੇ ਉੱਤਰ ਭਾਰਤ ਚ ਪ੍ਰੀ ਮਾਨਸੂਨੀ ਬਰਸਾਤਾਂ ਦੇ ਹਨੇਰੀ/ਤੂਫਾਨਾਂ ਨਾਲ਼ ਤੇਜੀ ਫੜਨ ਦੀ ਉਮੀਦ ਹੈ। 

Source : PUNJAB DA MOUSAM

          

ਐਸ ਏ ਐਸ ਨਗਰ: 1 ਮਰੀਜ ਦੀ ਮੌਤ,90 ਨਵੇਂ ਪਾਜ਼ੀਟਿਵ ਕੇਸ

 ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 67294 ਮਿਲੇ ਹਨ ਜਿਨ੍ਹਾਂ ਵਿੱਚੋਂ 64728 ਮਰੀਜ਼ ਠੀਕ ਹੋ ਗਏ ਅਤੇ 1579 ਕੇਸ ਐਕਟੀਵ ਹਨ । ਜਦਕਿ 987 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।


ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 269 ਮਰੀਜ਼ ਠੀਕ ਹੋਏ ਹਨ ਅਤੇ 90 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 1 ਮਰੀਜ ਦੀ ਮੌਤ ਹੋਈ

ਸ੍ਰੀ ਮੁਕਤਸਰ ਸਾਹਿਬ: 7 ਮੌਤਾਂ, 37 ਨਵੇਂ ਕਰੋਨਾ ਪਾਜ਼ਿਟਿਵ

 


ਫਾਜ਼ਿਲਕਾ: 87 ਲੋਕ ਪਾਜੀਟਿਵ , 234 ਵਿਅਕਤੀ ਹੋਏ ਤੰਦਰੁਸਤ

 ਜ਼ਿਲੇ੍ਹ ਵਿਚ ਹੁਣ ਤੱਕ 17595 ਵਿਅਕਤੀ ਹੋਏ ਸਿਹਤਯਾਬ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 6 ਜੂਨ

ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 17595 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲਿਆਂ ਦੀ ਦਰ ਬਹੁਤ ਵਧੀ ਹੈ ਜ਼ੋ ਕਿ ਜ਼ਿਲ੍ਹਾ ਵਾਸੀਆਂ ਲਈ ਚੰਗੀ ਖਬਰ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 19187 ਵਿਅਕਤੀ ਪਾਜੀਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਅੱਜ 87 ਜਣੇ ਜਿਥੇ ਪਾਜੀਟਿਵ ਆਏ ਹਨ ਉਥੇ 234 ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 1120 ਹੈ ਅਤੇ ਮੌਤਾਂ ਦੀ ਗਿਣਤੀ 472 ਹੋ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੈਸਟਿੰਗ ਤੇ ਵੈਕਸੀਨੇਸ਼ਨ ਹਰ ਵਿਅਕਤੀ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਹਰ ਵਿਅਵਕਤੀ ਨੂੰ ਵੈਕਸੀਨੇਸ਼ਨ ਲਗਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਂਦੇ ਹੋਏ ਆਪਣਾ ਟੈਸਟ ਅਤੇ ਵੈਕਸੀਨੇਸ਼ਨ ਜ਼ਰੂਰ ਕਰਵਾਉਣ ਤੇ ਕਰੋਨਾ ਦੇ ਪ੍ਰਕੋਪ ਨੂੰ ਜੜੋਂ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ।

Ferozepur COVID UPDATE: 2 ਮੌਤਾਂ,52 ਕਰੋਨਾ ਪਾਜ਼ਿਟਿਵ

 


ਅੰਮ੍ਰਿਤਸਰ: 4 ਵਿਅਕਤੀਆਂ ਦੀ ਮੌਤ,11 ਲੋਕ ਕਰੋਨਾ ਪਾਜ਼ਿਟਿਵ

 I/192444/2021 ਦਫਤਰ ਜਿਲਾ ਲੋਕ ਸੰਪਰਕ ਅਫਸਰ ਅੰਮਿ੍ਰਤਸਰ

ਕੋਰੋਨਾ ਤੋਂ ਮੁਕਤ ਹੋਏ 200 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 11 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 2061

ਅੰਮਿ੍ਰਤਸਰ, 6 ਜੂਨ --- ਜਿਲਾ ਅੰਮਿ੍ਰਤਸਰ ਵਿੱਚ ਅੱਜ 111 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 200 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 41885 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 2061 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1490 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 4 ਵਿਅਕਤੀ ਦੀ ਮੌਤ ਹੋਈ ਹੈ।

ਪੰਜਾਬ ਸਰਕਾਰ ਵੱਲੋਂ ਐਸਪੀ ਅਤੇ ਡੀਐਸਪੀ ਅਧਿਕਾਰੀਆਂ ਦੇ ਤਬਾਦਲੇ

 


ਗ੍ਰਾਂਟਾ ਦੀ ਸੁਯੋਗ ਵਰਤੋ ਕਰਦਿਆ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਕੂਲ ਮੁੱਖੀ ਸਨਮਾਨਿਤ

 ਗ੍ਰਾਂਟਾ ਦੀ ਸੁਯੋਗ ਵਰਤੋ ਕਰਦਿਆ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਕੂਲ ਮੁੱਖੀ ਸਨਮਾਨਿਤ

ਫਾਜ਼ਿਲਕਾ, 5 ਜੂਨ

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਮਾਰਟ ਸਕੂਲ ਮੁਹਿੰਮ ਜਾਰੀ ਹੈ ਜਿਸ ਅਧੀਨ ਸਰਕਾਰੀ ਸਕੂਲਾਂ ਵਿੱਚ ਕਮਰੇ, ਕਿਚਨ, ਮੈਥ ਪਾਰਕ, ਸਾਇੰਸ ਪਾਰਕ, ਲੈਬ, ਟੁਆਇਲਟ ਆਦਿ ਦਾ ਕੰਮ ਵਿਭਾਗ ਵੱਲੋਂ ਭੇਜੀਆਂ ਗ੍ਰਾਟਾਂ ਨਾਲ ਜੰਗੀ ਪੱਧਰ `ਤੇ ਜਾਰੀ ਹੈ।ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਜਿਲ੍ਹੇ ਦੇ ਬਹੁਤ ਸਾਰੇ ਸਕੂਲ ਮੁੱਖੀਆਂ ਨੇ ਆਪਣੀ ਕੁਸ਼ਲ ਅਗਵਾਈ ਸਦਕਾ ਗ੍ਰਾਂਟਾ ਦੀ ਸੁਚੱਜੀ ਵਰਤੋਂ ਕਰਦਿਆਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਬਹੁਤ ਹੀ ਸਲਾਘਾਯੋਗ ਕੰਮ ਕਰਦੇ ਹੋਏ ਆਪਣੇ ਸਕੂਲਾਂ ਨੂੰ ਪੂਰਨ ਸਮਾਰਟ ਬਣਾਕੇ ਸਕੂਲਾਂ ਦੀ ਨੁਹਾਰ ਬਦਲੀ ਹੈ। ਜਿਸ ਦੇ ਮੱਦੇਨਜ਼ਰ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋ ਜਿਲ੍ਹਾ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਵਾਲੀ ਦੇ ਪ੍ਰਿੰਸੀਪਲ ਬਿਸ਼ਨੂ ਪੂਨੀਆਂ, ਬਾਬੂ ਸਿੰਘ ਸਸਸਸ ਬੱਲੂਆਣਾ, ਕਪਿਲ ਦੇਵ ਸਰਕਾਰੀ ਪ੍ਰਾਇਮਰੀ ਸਕੂਲ ਮਹਿਰਾਜਪੁਰ, ਮੈਡਮ ਹਰਜੋਤ ਕੌਰ ਸਪਸ ਅਜੀਮਗੜ, ਲਵਜੀਤ ਸਿੰਘ ਗਰੇਵਾਲ ਸਟੇਟ ਅਵਾਰਡੀ ਸਪਸ ਚਾਨਣ ਵਾਲਾ, ਰਮੇਸ਼ ਕੁਮਾਰ ਸਪਸ ਪੱਟੀਬਿੱਲਾ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

ਇਸ ਤੋਂ ਇਲਾਵਾ ਗੁਰਦੀਪ ਕੁਮਾਰ ਸਸਸਸ ਖੂਈਖੇੜਾ, ਮੈਡਮ ਰੰਜਨਾ ਸਸਸਸ ਘੁਬਾਇਆ, ਸਤੀਸ਼ ਕੁਮਾਰ ਪ੍ਰਿਸੀਪਲ ਸਸਸਸ ਡੰਗਰਖੇੜਾ, ਮੈਡਮ ਸਾਧਨਾ ਸਮਸ ਲਾਧੂਕਾ, ਨਰੇਸ਼ ਕੁਮਾਰ ਸਪਸ ਢਾਣੀ ਅਮਰ ਸਿੰਘ, ਰਜੀਵ ਮੱਕੜ ਸਸਸਸ ਕੌੜਿਆਵਾਲੀ, ਮੈਡਮ ਸੁਰਿੰਦਰਪਾਲ ਕੌਰ ਸਹਸ ਆਲਮਗੜ, ਸ਼ੁਸ਼ੀਲ ਕੁਮਾਰ ਸਮਸ ਬਹਾਵਵਾਲਾ, ਮੈਡਮ ਪੁਸ਼ਪਾ ਰਾਣੀ ਸਪਸ ਬਹਾਵਵਾਲਾ, ਹਰੀ ਚੰਦ ਕੰਬੋਜ ਪ੍ਰਿਸੀਪਲ ਸਸਸਸ ਲਾਧੂਕਾ, ਅਵਤਾਰ ਸਿੰਘ ਸਹਸ ਬਜੀਦਪੁਰ ਭੋਮਾ, ਪ੍ਰਦੀਪ ਕੁਮਾਰ ਪ੍ਰਿਸੀਪਲ ਸਸਸਸ ਕੰਧਵਾਲਾ ਹਾਜਰ ਖਾਂ, ਸੰਜੀਵ ਕੰਬੋਜ ਪ੍ਰਿਸੀਪਲ ਸਸਸਸ ਮੰਡੀ ਅਮੀਨਗੰਜ, ਬਾਘ ਸਿੰਘ ਸੀਐਚਟੀ ਸਪਸ ਖੂਈਆਂ ਸਰਵਰ, ਸੁਭਾਸ਼ ਚੰਦਰ ਸਪਸ ਪੰਜਾਵਾ ਮਾਡਲ, ਰਮੇਸ਼ ਚੰਦਰ ਸਪਸ ਅਬਦੁਲ ਖਾਲਿਕ, ਸਤੀਸ਼ ਕੁਮਾਰ ਸਪਸ ਨੰ 1 ਅਬੋਹਰ, ਮਨੋਜ ਕੁਮਾਰ ਧੂੜੀਆਂ ਸਪਸ ਝੁੱਗੇ ਮਹਿਤਾਬ ਸਿੰਘ, ਮੈਡਮ ਦੀਪਿਕਾ ਸਹਸ ਦੀਵਾਨ ਖੇੜਾ ਅਤੇ ਮੈਡਮ ਸੋਨਿਕਾ ਗੁਪਤਾ ਸਹਸ ਸਕੂਲ ਚੁਆੜਿਆਵਾਲੀ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

ਉੱਪ ਜਿਲ੍ਹਾ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ, ਉੱਪ ਜਿਲ੍ਹਾ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸਮੂਹ ਬੀਪੀਓਜ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਾਜਿੰਦਰ ਕੁਮਾਰ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵੱਲੋਂ ਇਹਨਾਂ ਅਧਿਆਪਕ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆਂ।

ਨਵੇਂ ਪਦ-ਉੱਨਤ ਹੋਏ ਅੰਗਰੇਜ਼ੀ ਲੈਕਚਰਾਰਾਂ ਦੀ 4 ਰੋਜ਼ਾ ਰਾਜ ਪੱਧਰੀ ਇੰਡਕਸ਼ਨ ਟ੍ਰੇਨਿੰਗ ਹੋਈ ਮੁਕੰਮਲ

 ਨਵੇਂ ਪਦ-ਉੱਨਤ ਹੋਏ ਅੰਗਰੇਜ਼ੀ ਲੈਕਚਰਾਰਾਂ ਦੀ 4 ਰੋਜ਼ਾ ਰਾਜ ਪੱਧਰੀ ਇੰਡਕਸ਼ਨ ਟ੍ਰੇਨਿੰਗ ਹੋਈ ਮੁਕੰਮਲ


ਐੱਸ.ਏ.ਐੱਸ.ਨਗਰ 6 ਜੂਨ ( ਪ੍ਰਮੋਦ ਭਾਰਤੀ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਵਿੱਚ ਨਵੇਂ ਪਦ-ਉੱਨਤ ਹੋਏ ਦੋ ਸੌ ਤੋਂ ਵੱਧ ਅੰਗਰੇਜ਼ੀ ਲੈਕਚਰਾਰਾਂ ਦੀ 2 ਜੂਨ ਤੋਂ ਸ਼ੁਰੂ ਹੋਈ ਚਾਰ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਅੱਜ ਮੁਕੰਮਲ ਹੋ ਗਈ। 


 ਸਿੱਖਿਆ ਸਕੱਤਰ ਵੱਲੋਂ ਪਹਿਲੇ ਦਿਨ ਟ੍ਰੇਨਿੰਗ ਦਾ ਆਗਾਜ਼ ਕਰਦੇ ਹੋਏ ਸਾਰੇ ਪਦ-ਉੱਨਤ ਲੈਕਚਰਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਅੰਗਰੇਜ਼ੀ ਦੀਆਂ ਚਾਰ ਸਕਿੱਲਜ਼ ਜਿਵੇਂ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ ਨੂੰ ਪੜ੍ਹਾਉਣ ਦੀ ਮਹੱਤਤਾ ਦੱਸਦੇ ਹੋਏ ਸਪੀਕਿੰਗ ਸਕਿੱਲ ਉਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਇੱਕ ਅਧਿਆਪਕ ਨੂੰ ਨਵੇਂ-ਨਵੇਂ ਢੰਗ ਤਰੀਕੇ ਅਪਣਾ ਕੇ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਰੌਚਕ ਬਣਾਉਣਾ ਚਾਹੀਦਾ ਹੈ।

 ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਵੀ ਇਨ੍ਹਾਂ ਸਭ ਲੈਕਚਰਾਰਾਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਆ। 

 ਇਸ ਸਿਖਲਾਈ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ (ਟ੍ਰੇਨਿੰਗਾਂ) ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਸਾਰਿਆਂ ਨੂੰ ਜੋਸ਼ ਅਤੇ ਜਜ਼ਬੇ ਨਾਲ ਭਰ ਦਿੱਤਾ । ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲ ਹਰ ਤਰ੍ਹਾਂ ਦੀ ਚੁਣੌਤੀ ਨੂੰ ਪਾਰ ਕਰਦੇ ਹੋਏ ਸਰਵੋਤਮ ਸਾਬਤ ਹੋਣਗੇ।

 ਸ੍ਰੀਮਤੀ ਵਰਿੰਦਰ ਕੌਰ ਸੇਖੋਂ ਸਟੇਟ ਰਿਸੋਰਸ ਪਰਸਨ ਅਤੇ ਚੰਦਰਸ਼ੇਖਰ ਸਟੇਟ ਰਿਸੋਰਸ ਪਰਸਨ ਵੱਲੋਂ 2 ਜੂਨ ਤੋਂ 5 ਜੂਨ ਤੱਕ ਆਯੋਜਿਤ ਕਰਵਾਈ ਗਈ ਇਸ ਚਾਰ ਰੋਜ਼ਾ ਟ੍ਰੇਨਿੰਗ ਵਿੱਚ ਨੌਂ ਰਿਸੋਰਸ ਪਰਸਨਜ਼ ਵੱਲੋਂ ਲੈਕਚਰਾਰਾਂ ਨੂੰ ਅਹਿਮ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀ ਗਈ। 

  ਸਿਖਲਾਈ ਦੌਰਾਨ ਜਲੰਧਰ ਜ਼ਿਲ੍ਹੇ ਦੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸ਼ਰਨਜੀਤ ਸਿੰਘ ਵੱਲੋਂ ਵਿਭਾਗ ਵਿੱਚ ਵਿਸ਼ੇਸ਼ ਤੌਰ ਤੇ ਚੱਲ ਰਹੇ ਸਪੋਕਨ ਇੰਗਲਿਸ਼ ਦੇ ਪ੍ਰਾਜੈਕਟ ਈ.ਬੀ.ਸੀ. ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸ਼੍ਰੀਮਤੀ ਵਰਿੰਦਰ ਕੌਰ ਸੇਖੋਂ, ਸ੍ਰੀਮਤੀ ਅਨੁਰਾਗ ਸਿੱਧੂ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਫ਼ਰਜ਼ਾਨਾ ਸ਼ਮੀਮ, ਦੀਪਕ ਸ਼ਰਮਾ, ਰੋਹਿਤ ਸਿੰਘ ਸੈਣੀ, ਸ਼ਕਤੀ ਕੁਮਾਰ, ਜਤਿੰਦਰ ਕੈਂਥ ਅਤੇ ਸ੍ਰੀਮਤੀ ਯੋਗਿਤਾ ਜੋਸ਼ੀ ਨੇ ਬਤੌਰ ਰਿਸੋਰਸ ਪਰਸਨ ਸੇਵਾ ਨਿਭਾਈ। ਇਸ ਟ੍ਰੇਨਿੰਗ ਦੌਰਾਨ ਵਿਭਾਗ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਤੋਂ ਇਲਾਵਾ ਫੋਨੈਟਿਕਸ, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਟੀਚਿੰਗ ਆਫ ਪਰੋਜ਼ , ਟੀਚਿੰਗ ਆਫ਼ ਪੋਇਟਰੀ, ਏਨਰਜਾਇਜਰਜ਼ ਅਤੇ ਟੀਚਿੰਗ ਆਫ਼ ਗਰਾਮਰ ਵਿਸ਼ਿਆਂ ਨਾਲ ਸਬੰਧਿਤ ਵਿਸ਼ੇਸ਼ ਐਕਟੀਵਿਟੀ ਓਰੀਐਂਟਿਡ ਸੈਸ਼ਨ ਲਗਾਏ ਗਏ। ਸਿਖਲਾਈ ਪ੍ਰਾਪਤ ਕਰ ਰਹੇ ਲੈਕਚਰਾਰਾਂ ਨੂੰ ਵੱਖ-ਵੱਖ ਐਕਟੀਵਿਟੀਜ਼ ਦੁਆਰਾ ਟ੍ਰੇਨਿੰਗ ਪ੍ਰਦਾਨ ਕਰਦਿਆਂ ਨਵੀਂਆਂ ਤਕਨੀਕਾਂ ਸਿਖਾਈਆਂ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਪਣੇ ਢੰਗ-ਤਰੀਕਿਆਂ ਨੂੰ ਨਵਾਂ ਰੂਪ ਦੇ ਸਕਣ। ਟ੍ਰੇਨਿੰਗ ਦੇ ਆਖ਼ਰੀ ਦਿਨ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਜ਼ਿਲ੍ਹਾ ਰਿਸੋਰਸ ਪਰਸਨਾਂ ਨਾਲ ਵੀ ਇਹਨਾਂ ਲੈਕਚਰਾਰਾਂ ਦਾ ਤਾਅਰੁਫ਼ ਕਰਵਾਇਆ ਗਿਆ ਤਾਂ ਜੋ ਜ਼ਿਲਾ ਪੱਧਰ ਤੇ ਵੀ ਇਨ੍ਹਾਂ ਲੈਕਚਰਾਰਾਂ ਨੂੰ ਲਗਾਤਾਰ ਯੋਗ ਅਗਵਾਈ ਦਿੱਤੀ ਜਾ ਸਕੇ। 

  ਇਸ ਟ੍ਰੇਨਿੰਗ ਦੇ ਅਖੀਰਲੇ ਦਿਨ ਸ਼੍ਰੀਮਤੀ ਵਰਿੰਦਰ ਕੌਰ ਸੇਖੋਂ, ਸਟੇਟ ਰਿਸੋਰਸ ਪਰਸਨ ਨੇ ਸਭ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਜਿਹੀਆਂ ਸ਼ਾਰਟ ਟਰਮ ਟਰੇਨਿੰਗਾਂ ਲਾ ਕੇ ਲਗਾਤਾਰ ਲੈਕਚਰਾਰਾਂ ਨੂੰ ਯੋਗ ਅਗਵਾਈ ਦਿੱਤੀ ਜਾਂਦੀ ਰਹੇਗੀ। ਸਾਰੇ ਹੀ ਟ੍ਰੇਨੀਜ਼ ਵੱਲੋਂ ਪੂਰੇ ਜੋਸ਼ੋ-ਖ਼ਰੋਸ਼ ਨਾਲ ਇਸ ਟ੍ਰੇਨਿੰਗ ਵਿੱਚ ਵੱਧ-ਚਡ਼੍ਹ ਕੇ ਹਿੱਸਾ ਲਿਆ ਗਿਆ ਅਤੇ ਇਹ ਟ੍ਰੇਨਿੰਗ ਯਾਦਗਾਰ ਹੋ ਨਿੱਬੜੀ ।

PGI CHANDIGARH : ਨਰਸਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ


Applications are invited for the following post under the Project (VIS649- 201) in the Department of Nephrology. 
Name of the Post  : Staff Nurse  
 Essential Qualification    : B.Sc. Nursing / GNM
Experience : Taking care of Nephrology patients (CAPD, Hemodialysis, CRRT and Vascular Access) and renal transplant recipients.

Salary   :  Rs. 20,000/- p.m 

How to apply : Interested eligible candidates may send their CV to the email hodnephropgi@gmail.com for the above post till 9.6.2021. A virtual interview of top 10 applicants according to their CV will be taken. The date for the same will be informed in due course. 

ਮੁਲਜ਼ਮਾਂ ਦੀ ਤਨਖ਼ਾਹ ਚ ਹੁਣ ਨਹੀਂ ਹੋਵੇਗੀ ਦੇਰੀ , ਐਤਵਾਰ ਨੂੰ ਵੀ ਮਿਲੇਗੀ ਤਨਖਾਹ

 ਰਾਸ਼ਟਰੀ ਸਵੈਚਾਲਿਤ ਕਲੀਅਰਿੰਗ ਹਾਊਸ   (NACH ) ਦੀ ਸਹੂਲਤ ਹੁਣ ਹਫ਼ਤੇ ਵਿਚ ਸੱਤ ਦਿਨ ਉਪਲਬਧ ਹੋਵੇਗੀ।  ਮੁਦਰਾ ਨੀਤੀ ਸਮੀਖਿਆ ਦੇ ਫੈਸਲੇ  ਦੀ  ਜਾਣਕਾਰੀ ਦਿੰਦੇ ਹੋਏ ਆਰਬੀਆਈ ਦੇ  ਗਵਰਨਰ  ਸ਼ਕਤੀਕੰਤ ਦਾਸ  ਨੇ ਸ਼ੁੱਕਰਵਾਰ  ਨੂੰ ਇਸ ਦਾ ਐਲਾਨ ਕੀਤਾ। ਇਹ ਪ੍ਰਬੰਧ  1 ਅਗਸਤ ਤੋਂ ਲਾਗੂ ਹੋਵੇਗਾ। ਇਸ ਦਾ  ਸਿੱਧਾ ਮਤਲਬ ਹੈ ਕਿ ਕੋਈ ਤਨਖਾਹ ਹੁਣ ਸਿਰਫ ਇਸ ਕਾਰਨ ਨਹੀਂ  ਬੰਦ ਹੋ ਜਾਵੇਗੀ  ਕਿਉਂਕਿ ਨਿਰਧਾਰਤ ਮਿਤੀ ਨੂੰ ਬੈਂਕ ਬੰਦ ਹਨ।  ਇਸ ਤੋਂ ਇਲਾਵਾ, ਹੋਮ ਲੋਨ, ਆਟੋ ਲੋਨ ਅਤੇ ਨਿੱਜੀ ਲੋਨ ਸਮੇਤ ਕੋਈ ਵੀ  ਮਹੀਨਾਵਾਰ ਕਿਸ਼ਤ (EMI) ਜਾਂ ਕੋਈ ਹੋਰ ਕਿਸੇ ਵੀ ਕਿਸਮ ਦੇ ਲੋਨ ਦੀ ਕਿਸ਼ਤ ਜਿਸ ਦਿਨ ਨਿਸ਼ਚਤ ਕੀਤੀ  ਗਈ  ਹੈ, ਹੁਣ ਉਹ ਰਕਮ ਉਸੇ ਦਿਨ ਖਾਤੇ ਵਿੱਚੋਂ  ਕਟਿਆ  ਜਾਵੇਗਾ।  

 ਮੌਜੂਦਾ ਸਿਸਟਮ ਦੇ ਅਧੀਨ ਬੈਂਕਾਂ ਦੁਆਰਾ  NACH ਦਾ ਸੰਚਾਲਨ ਸਿਰਫ ਹਫਤੇ ਦੇ ਕੰਮ ਵਾਲੇ  ਦਿਨ ਹੁੰਦਾ ਹੈ। ਹਾਲਾਂਕਿ ਰਿਣ ਗਾਹਕਾਂ ਦਾ ਇੱਕ ਫਾਇਦਾ  ਹੁੰਦਾ ਸੀ  ਜੇਕਰ  ਨਿਰਧਾਰਤ ਮਿਤੀ ਉਨ੍ਹਾਂ ਦੇ ਖਾਤੇ ਵਿਚ ਈ.ਐੱਮ.ਆਈ. ਲਈ  ਜੇ  ਰਕਮ  ਨਹੀਂ ਹੈ, ਤਾਂ ਬੈਂਕ ਛੁੱਟੀ ਹੋਣ ਤੇ EMI  ਅਗਲੇ ਦਿਨ ਕਟੌਤੀ ਕਰਦੇ  ਸਨ।   ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ, ਜੇਕਰ ਲੋਨ ਦੀ ਕਿਸ਼ਤ ਵਾਲੇ ਦਿਨ ਭਾਵੇਂ ਐਤਵਾਰ ਹੀ ਕਿਉਂ  ਨਾ ਹੋਵੇ ਲੋਨ  ਦੀ ਕਿਸ਼ਤ ਤੁਹਾਡੇ ਖਾਤੇ ਤੌ ਕਤੀ ਜਾਵੇਗੀ।  

Admission alert : PGI Chandigarh Admission 2021 , B.Sc Nursing and other courses 


NACH ਦੀ ਸਹੂਲਤ ਸੱਤ ਦਿਨਾਂ ਲਈ  ਮੌਜੂਦ ਨਾ ਹੋਣ ਦੀ ਸੂਰਤ  ਵਿਚ  ਪੇਸ਼ੇਵਰਾਂ ਨੂੰ ਮਿਲਣ ਵਾਲਿਆਂ  ਵੱਖ ਵੱਖ ਕਿਸਮਾਂ ਦੀਆਂ ਸਹੂਲਤਾਂ  , ਉਨ੍ਹਾਂ ਦੇ ਖਾਤੇ ਵਿਚ ਤਨਖਾਹ ਲੈਣ ਲਈ ਲਾਭਅੰਸ਼ ਅਤੇ ਵਿਆਜ ਆਦਿ ਨਿਰਧਾਰਿਤ  ਤਾਰੀਖ ਨੂੰ  ਨਹੀਂ ਆਉਂਦੇ ਹਨ।  


JOBS ALERT : PRE PRIMARY RECRUITMENT, apply now 

Anganwadi Recruitment all you want to know 

 ਉਦਾਹਰਣ ਲਈ, ਜੇ ਤਨਖਾਹ ਜਾਂ ਲਾਭਅੰਸ਼ ਦੀ ਮਿਤੀ ਨੂੰ  ਜੇਕਰ  ਉਸ ਦਿਨ  ਛੁੱਟੀ ਹੈ ਤਾਂ ਬੈਂਕ ਉਸਨੂੰ ਅਗਲੇ ਦਿਨ  ਰਕਮ ਮਿਲਦੀ ਸਨ।  ਨਵੀਂ ਪ੍ਰਣਾਲੀ ਤਹਿਤ ਬੈਂਕ ਖਾਤੇ ਵਿਚ ਮਾਸਿਕ ਤਨਖਾਹ ਭਾਵੇਂ ਇਹ ਐਤਵਾਰ ਹੈ ਜਾਂ ਛੁੱਟੀ ਦਾ ਕੋਈ ਹੋਰ ਦਿਨ, ਉਸੇ ਦਿਨ ਨਿਰਧਾਰਤ ਮਿਤੀ ਨੂੰ ਆਵੇਗਾ. ਆਰਬੀਆਈ ਨੇ ਕਿਹਾ ਕਿ ਗਾਹਕ ਸਹੂਲਤ ਵਧਾਉਣ ਅਤੇ ਅਸਲ ਸਮੇਂ ਦੀ ਕੁੱਲ ਮੁਕੰਮਲ ਬੰਦੋਬਸਤ (ਆਰਟੀਜੀਐਸ) ਲਾਭ ਪ੍ਰਾਪਤ ਕਰਨ ਲਈ ਹਫਤੇ ਦੇ ਸੱਤ ਦਿਨ ਅਤੇ ਚੌਵੀ ਘੰਟੇ ਜਾਰੀ ਰਹਿਣ ਦਾ ਫੈਸਲਾ ਲਿਆ ਗਿਆ ਹੈ।  

PUNJAB EDUCATIONAL NEWS READ HERE

ਮੁਲਜ਼ਮਾਂ ਦੀ ਤਨਖ਼ਾਹ ਚ ਹੁਣ ਨਹੀਂ ਹੋਵੇਗੀ ਦੇਰੀ , ਐਤਵਾਰ ਨੂੰ ਵੀ ਮਿਲੇਗੀ ਤਨਖ਼ਾਹ

 ਰਾਸ਼ਟਰੀ ਸਵੈਚਾਲਿਤ ਕਲੀਅਰਿੰਗ ਹਾਊਸ   (NACH ) ਦੀ ਸਹੂਲਤ ਹੁਣ ਹਫ਼ਤੇ ਵਿਚ ਸੱਤ ਦਿਨ ਉਪਲਬਧ ਹੋਵੇਗੀ।  ਮੁਦਰਾ ਨੀਤੀ ਸਮੀਖਿਆ ਦੇ ਫੈਸਲੇ  ਦੀ  ਜਾਣਕਾਰੀ ਦਿੰਦੇ ਹੋਏ ਆਰਬੀਆਈ ਦੇ  ਰਾਜਪਾਲ ਸ਼ਕਤੀਕੰਤ ਦਾਸ  ਨੇ ਸ਼ੁੱਕਰਵਾਰ  ਨੂੰ ਇਸ ਦਾ ਐਲਾਨ ਕੀਤਾ। 

ਇਹ ਪ੍ਰਬੰਧ  1 ਅਗਸਤ ਤੋਂ ਲਾਗੂ ਹੋਵੇਗਾ। ਇਸ ਦਾ  ਸਿੱਧਾ ਮਤਲਬ ਹੈ ਕਿ ਕੋਈ ਤਨਖਾਹ ਹੁਣ ਸਿਰਫ ਇਸ ਕਾਰਨ ਨਹੀਂ ਹੈ ਬੰਦ ਹੋ ਜਾਵੇਗੀ  ਕਿਉਂਕਿ ਨਿਰਧਾਰਤ ਮਿਤੀ ਨੂੰ ਬੈਂਕ ਬੰਦ ਹਨ।.  ਇਸ ਤੋਂ ਇਲਾਵਾ, ਹੋਮ ਲੋਨ, ਆਟੋ ਲੋਨ ਅਤੇ ਨਿੱਜੀ ਲੋਨ ਸਮੇਤ ਕੋਈ ਵੀ  ਮਹੀਨਾਵਾਰ ਕਿਸ਼ਤ (EMI) ਜਾਂ ਕੋਈ ਹੋਰ ਕਿਸੇ ਵੀ ਕਿਸਮ ਦ=ਦੇ ਲੋਨ ਦੀ ਕਿਸ਼ਤ ਜਿਸ ਦਿਨ ਨਿਸ਼ਚਤ ਕੀਤੀ  ਗਈ  ਹੈ, ਹੁਣ ਉਹ ਰਕਮ ਉਸੇ ਦਿਨ ਖਾਤੇ ਵਿੱਚੋਂ  ਕਟਿਆ  ਜਾਵੇਗਾ।  

 ਮੌਜੂਦਾ ਸਿਸਟਮ ਦੇ ਅਧੀਨ ਬੈਂਕਾਂ ਦੁਆਰਾ  NACH ਦਾ ਸੰਚਾਲਨ ਸਿਰਫ ਹਫਤੇ ਦੇ ਕੰਮ ਵਾਲੇ  ਦਿਨ ਹੁੰਦਾ ਹੈ। ਹਾਲਾਂਕਿ ਰਿਣ ਗਾਹਕਾਂ ਦਾ ਇੱਕ ਫਾਇਦਾ  ਹੁੰਦਾ ਸੀ  ਜੇਕਰ  ਨਿਰਧਾਰਤ ਮਿਤੀ ਉਨ੍ਹਾਂ ਦੇ ਖਾਤੇ ਵਿਚ ਈ.ਐੱਮ.ਆਈ. ਲਈ  ਜੇ  ਰਕਮ  ਨਹੀਂ ਹੈ, ਤਾਂ ਬੈਂਕ ਛੁੱਟੀ ਹੋਣ ਤੇ EMI  ਅਗਲੇ ਦਿਨ ਕਟੌਤੀ ਕਰਦੇ  ਸਨ।   ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ, ਜੇਕਰ ਲੋਨ ਦੀ ਕਿਸ਼ਤ ਵਾਲੇ ਦਿਨ ਭਾਵੇਂ ਐਤਵਾਰ ਹੀ ਕਿਉਂ  ਨਾ ਹੋਵੇ ਲੋਨ  ਦੀ ਕਿਸ਼ਤ ਤੁਹਾਡੇ ਖਾਤੇ ਤੌ ਕਤੀ ਜਾਵੇਗੀ।  NACH ਦੀ ਸਹੂਲਤ ਸੱਤ ਦਿਨਾਂ ਲਈ  ਮੌਜੂਦ ਨਾ ਹੋਣ ਦੀ ਸੂਰਤ  ਵਿਚ  ਪੇਸ਼ੇਵਰਾਂ ਨੂੰ ਮਿਲਣ ਵਾਲਿਆਂ  ਵੱਖ ਵੱਖ ਕਿਸਮਾਂ ਦੀਆਂ ਸਹੂਲਤਾਂ  , ਉਨ੍ਹਾਂ ਦੇ ਖਾਤੇ ਵਿਚ ਤਨਖਾਹ ਲੈਣ ਲਈ ਲਾਭਅੰਸ਼ ਅਤੇ ਵਿਆਜ ਆਦਿ ਨਿਰਧਾਰਿਤ  ਤਾਰੀਖ ਨੂੰ  ਨਹੀਂ ਆਉਂਦੇ ਹਨ।  


 ਉਦਾਹਰਣ ਲਈ, ਜੇ ਤਨਖਾਹ ਜਾਂ ਲਾਭਅੰਸ਼ ਦੀ ਮਿਤੀ ਨੂੰ  ਜੇਕਰ  ਉਸ ਦਿਨ  ਛੁੱਟੀ ਹੈ ਤਾਂ ਬੈਂਕ ਉਸਨੂੰ ਅਗਲੇ ਦਿਨ  ਰਕਮ ਮਿਲਦੀ ਸਨ।  ਨਵੀਂ ਪ੍ਰਣਾਲੀ ਤਹਿਤ ਬੈਂਕ ਖਾਤੇ ਵਿਚ ਮਾਸਿਕ ਤਨਖਾਹ ਭਾਵੇਂ ਇਹ ਐਤਵਾਰ ਹੈ ਜਾਂ ਛੁੱਟੀ ਦਾ ਕੋਈ ਹੋਰ ਦਿਨ, ਉਸੇ ਦਿਨ ਨਿਰਧਾਰਤ ਮਿਤੀ ਨੂੰ ਆਵੇਗਾ. ਆਰਬੀਆਈ ਨੇ ਕਿਹਾ ਕਿ ਗਾਹਕ ਸਹੂਲਤ ਵਧਾਉਣ ਅਤੇ ਅਸਲ ਸਮੇਂ ਦੀ ਕੁੱਲ ਮੁਕੰਮਲ ਬੰਦੋਬਸਤ (ਆਰਟੀਜੀਐਸ) ਲਾਭ ਪ੍ਰਾਪਤ ਕਰਨ ਲਈ ਹਫਤੇ ਦੇ ਸੱਤ ਦਿਨ ਅਤੇ ਚੌਵੀ ਘੰਟੇ ਜਾਰੀ ਰਹਿਣ ਦਾ ਫੈਸਲਾ ਲਿਆ ਗਿਆ ਹੈ।  

NETAJI SUBHAS UNIVERSITY Invites applications for teaching faculty

NETAJI SUBHAS UNIVERSITY OF TECHNOLOGY A STATE UNIVERSITY UNDER ACT 06 OF 2018,GOVT. OF NCT OF DELHI (FORMERLY NETAJI SUBHAS INSTITUTE OF TECHNOLOGY) Azad Hind Fauj Marg, Sector – 3, Dwarka, New Delhi – 110 078.

 

Online Applications in the prescribed format, are invited from eligible candidates for direct recruitment to the following faculty positions as per details given below: 
Age limit: 
Name of the Post  Age Limit
Professor.                 55 years 
Associatee Professor 50 years
  Assistant Professor 35 years 

Fees: 
For General/OBC /EWS Category Candidates: 
Registration Fees - Rs. 1,000/- (Rupees One Thousand Only) 
Processingg Fee - Rs. 1,000/- (Rupees One Thousand Only) 
Total - Rs. 2,000/- (Rupees Two Thousand Only) For SC/ST/PWD Category Candidates: Registration Fees - Nil 

Processing Fee - Rs. 1,000/- (Rupees One Thousand Only)

 Total - Rs. 1000/- (Rupees One Thousand Only) 

Important links

 Download Official notification for more details here


link for applying online click here

PGI CHANDIGARH ADMISSION:ਬੀ.ਐੱਸ.ਸੀ. ਕੋਰਸਾਂ ਵਿਚ ਦਾਖਲੇ ਲਈ, ਅਰਜ਼ੀਆਂ ਦੀ ਮੰਗ

 

ਸਤੰਬਰ 2021 ਦੇ ਸੈਸ਼ਨ ਲਈ ਹੇਠ ਦਿੱਤੇ ਬੀ.ਐੱਸ.ਸੀ. ਕੋਰਸਾਂ ਵਿਚ ਦਾਖਲੇ ਲਈ ਭਾਰਤੀ ਨਾਗਰਿਕਾਂ ਤੋਂ  ਆਨਲਾਈਨ ਅਰਜ਼ੀਆਂ  ਦੀ ਮੰਗ ਕੀਤੀ ਹੈ।
ਕੋਰਸ ਦਾ ਨਾਮ             ਆਖਰੀ ਤਾਰੀਖ  
ਬੀ.ਐੱਸ.ਸੀ. ਪੈਰਾਮੈਡੀਕਲ,
ਬੈਚਲਰ ਆਫ  ਫਿਜ਼ੀਕਲ ਥੈਰੇਪੀ, 
ਪਬਲਿਕ ਹੈਲਥ ਅਤੇ ਬੈਚਲਰ ਆਡੀਓਓਲੋਜੀ ਐਂਡ ਥਿੰਕਿੰਗ  ਭਾਸ਼ਾ ਪੈਥੋਲੋਜੀ                            2-7-2021 ਬੀਐਸਸੀ ਨਰਸਿੰਗ (4 ਸਾਲ) 24-06-2021
ਬੀ.ਐੱਸ.ਸੀ. ਨਰਸਿੰਗ (ਪੋਸਟ ਬੇਸਿਕ)             24-06-2021 

 ਉਪਰੋਕਤ ਕੋਰਸਾਂ ਲਈ ਚੋਣ ਵੱਖ ਵੱਖ ਸ਼ਹਿਰ ਦੇ ਕੇਂਦਰਾਂ ਵਿੱਚ  ਸਥਾਪਤ ਕੰਪਿਊਟਰ ਅਧਾਰਤ ਪ੍ਰੀਖਿਆ ਲਈ ਜਾ ਰਹੀ ਹੈ  ਯੋਗਤਾ ਦੇ ਮਾਪਦੰਡ, ਆਨ-ਲਾਈਨ ਅਰਜ਼ੀ ਫਾਰਮ ਭਰਨ ਦੀ ਪ੍ਰਕਿਰਿਆ, ਅਰਜ਼ੀ ਫੀਸ ਦੇ ਸੰਬੰਧ ਵਿੱਚ  ਵੇਰਵਿਆਂ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਲਈ, ਉਮੀਦਵਾਰ ਪੀਜੀਐਮਈਆਰ ਦੀ ਵੈਬਸਾਈਟ www.pgimer.edu.in ਤੇ ਜਾ ਸਕਦੇ ਹਨ. 

RECENT UPDATES

Today's Highlight