Tuesday, 6 April 2021

ਬਦਲੀਆਂ ਹੋਣ ਉਪਰੰਤ ਵੀ ਬੀਐਮਜ/ਡੀਐਮਜ ਪਹਿਲਾਂ ਵਾਂਗ ਕਰਨਗੇ : ਸਕੱਤਰ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ


ਨੰਗਲ 6 ਅਪ੍ਰੈਲ:( ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇ ਯੋਗਦਾਨ ਲਈ ਡਾ. ਜੇ.ਪੀ.ਐਸ. ਸਾੰਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ ਕੀਤਾ ਗਿਆ ਹੈ। ਪ੍ਰਿੰਸੀਪਲ ਮੋਨਿਕਾ ਭੁਟਾਨੀ ਨੇ ਦਸਿਆ ਕਿ ਡਾ. ਜੇ.ਪੀ.ਐਸ. ਸਾੰਘਾ, ਸਾੰਘਾ ਹਸਪਤਾਲ ਰੂਪਨਗਰ ਵਲੋਂ ਸੈਸਨ 2020-21 ਲਈ 2000 ਕਾਪੀਆਂ ਅਤੇ ਸੈਸ਼ਨ 2021-22 ਲਈ 3228 ਕਾਪੀਆਂ ਭਲਾਣ ਸਕੂਲ ਦੇ ਵਿਦਿਆਰਥੀਆਂ ਨੂੰ ਦਿਤੀਆਂ ਹਨ, ਜਿਸ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਡਾ. ਜੇ.ਪੀ.ਐਸ ਸਾੰਘਾ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮੂਹ ਸਟਾਢ , ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਡਾ. ਜੇ.ਪੀ.ਐਸ. ਸੰਘਾ ਦੀ ਇਸ ਮਦਦ ਦਾ ਧੰਨਵਾਦ ਕਰਦੇ ਹਨ । 


ਇਹ ਜਾਣਕਾਰੀ ਸਕੂਲ ਮੀਡੀਆ ਕੋਆਰਡੀਨਟਰ ਲੈਕਚਰਾਰ ਫਿਜਿਕਸ ਦੇਵਰਾਜ ਵਲੋਂ ਦਿਤੀ ਗਈ , ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰੇਕ ਤਰਾਂ ਦੀਆਂ ਸਹੂਲਤਾਂ ਮੌਜੂਦ ਹਨ ਅਤੇ ਅਪੀਲ ਕੀਤੀ ਕਿ ਬੱਚਿਆਂ ਨੂੰ ਭਲਾਣ ਸਕੂਲ ਵਿਚ ਚਲ ਰਹੀਆਂ ਜਮਾਤਾਂ ਸਾਂਇੰਸ , ਕਾਮਰਸ , ਆਰਟਸ , ਹੌਰਟੀਕਲਚਰ , ਮਾਡਰਨ ਆਫਿਸ ਪਰੈਕਟਿਸ , ਹੈਲਥਕੇਅਰ ਅਤੇ ਕੰਸਟ੍ਰਕਸ਼ਨ ਵਿਚ ਦਾਖਲ ਕਰਵਾਉਣ ਅਤੇ ਵਧੀਆ ਸਹੂਲਤਾਂ ਦਾ ਲਾਭ ਲੈਣ।

ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਦੀ ਛੁੱਟੀ ਘੋਸ਼ਿਤ

 


Applications invited from teachers for second round transfers

 Applications invited from teachers for second round transfers

Chandigarh, April 6(Pramod Bharti)


The Punjab School Education Department has invited the application from school teachers for the second round of transfers. This request can be made on epunjabschoolportal by April 7.


 


Disclosing this here today a spokesperson of the school education department said that as a result of the first round of transfers, various cadre posts of teachers have become vacant in many schools. Therefore, the department has invited applications for the second round of transfers from all the teachers who have not been transferred in the first round or who have got canceled their transfer after. According to the spokesperson, the teachers who did not participate in the selection process of the station under the first round of transfers have also been invited to apply against the vacant vacancies for transfers. Teachers who want mutual transfer can also apply online during this second round.


 


According to the spokesperson, the transfer request would be accepted online only and a teacher can apply only as per the list of vacant vacancies published on the website of the department.

ਅਧਿਆਪਕਾਂ ਤੋਂ ਦੂਜੇ ਗੇੜ ਦੀਆਂ ਬਦਲੀਆਂ ਲਈ 7 ਤੱਕ ਅਰਜੀਆਂ ਦੀ ਮੰਗ


ਚੰਡੀਗੜ, 6 ਅਪ੍ਰੈਲ(ਪ੍ਰਮੋਦ ਭਾਰਤੀ)

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਵਾਸਤੇ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ ’ਤੇ ਇੰਪਲਾਈ ਲੋਗਇੰਨ ਆਈ ਡੀ ’ਤੇ ਲੋਗਇੰਨ ਕਰਕੇ ਕੀਤੀ ਜਾ ਸਕਦੀ ਹੈ।



ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ। ਇਸ ਕਰਕੇ ਵਿਭਾਗ ਵੱਲੋਂ ਦੂਜੇ ਗੇੜ ਦੀਆਂ ਬਦਲੀਆਂ ਲਈ ਸਮੂਹ ਅਧਿਆਪਕਾਂ ਤੋਂ ਅਰਜੀਆਂ ਮੰਗੀਆਂ ਗਈਆਂ ਹਨ ਜਿਨਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋਂ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਆ ਹੈ। ਬੁਲਾਰੇ ਅਨੁਸਾਰ ਜਿਨਾਂ ਅਧਿਆਪਕਾਂ ਨੇ ਪਹਿਲੇ ਗੇੜ ਦੀਆਂ ਬਦਲੀਆਂ ਅਧੀਨ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਨਹੀਂ ਲਿਆ, ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਵੀ ਇਸ ਦੂਜੇ ਗੇੜ ਦੌਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਹਨ।

ਬੁਲਾਰੇ ਅਨੁਸਾਰ ਤਬਾਦਲੇ ਲਈ ਬੇਨਤੀ ਕੇਵਲ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਕੇਵਲ ਵਿਭਾਗ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਅਸਾਮੀਆਂ ਦੀ ਸੂਚੀ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ।

------------

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

 ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਸਿੱਖਿਆ ਸਕੱਤਰ ਨੇ ਕਰਮਚਾਰੀਆਂ ਨੂੰ ਕੀਤਾ ਪ੍ਰੇਰਿਤ

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

45 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦਫ਼ਤਰਾਂ ਵਿੱਚ ਜਾਰੀ

ਐੱਸ.ਏ.ਐੱਸ. ਨਗਰ 6 ਅਪ੍ਰੈਲ (ਪ੍ਮੋਦ ਭਾਰਤੀ  )

ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਉਹਨਾਂ ਸਮੂਹ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਵਿਖੇ ਕਰਮਚਾਰੀਆਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਫੀਡ ਬੈਕ ਸੀ ਕਿ ਉਹਨਾਂ ਨੂੰ ਬਾਹਰ ਜਾ ਕੇ ਅਤੇ ਲਾਇਨਾਂ ਵਿੱਚ ਲੱਗ ਕੇ ਅਤੇ ਫਿਰ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਾਉਣ ਲਈ ਲਾਭਪਾਤਰੀ ਬਣਨਾ ਪੈਂਦਾ ਹੈ। ਜਿਸਦੇ ਫਲਸਰੂਪ ਵਿਭਾਗ ਨੇ ਸਿਹਤ ਵਿਭਾਗ ਨਾਲ ਮਿਲ ਕੇ ਮੁੱਖ ਦਫ਼ਤਰ ਵਿਖੇ ਹੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ ਤਾਂ ਜੋ ਮੌਕੇ 'ਤੇ ਹੀ ਰਜਿਸਟਰੇਸ਼ਨ ਕਰਵਾ ਕੇ ਸੁਰੱਖਿਅਤ ਢੰਗ ਨਾਲ ਕੋਵਿਡ ਦੇ ਵੈਕਸੀਨ ਦੀ ਡੋਜ਼ ਲੈਣ ਵਿੱਚ ਅਸਾਨੀ ਹੋਵੇ।



ਇਸ ਮੌਕੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਨੇ ਵੀ ਕੋਵਿਡ ਟੀਕਾਕਰਨ ਕੈਂਪ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।

ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦਿਨ ਵਿਭਾਗ ਦੇ 45 ਸਾਲ ਦੀ ਉਮਰ ਤੋਂ ਵੱਧ ਦੇ ਲਗਭਗ 125 ਕਰਮਚਾਰੀਆਂ ਨੇ ਟੀਕਾ ਲਗਵਾਇਆ। ਵਿਭਾਗ ਵੱਲੋਂ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਿਹਤ ਵਿਭਾਗ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਵੈਕਸੀਨੇਸ਼ਨ ਕੀਤੀ ਗਈ ਹੈ। ਕਰਮਚਾਰੀਆਂ ਦੀ ਰਜਿਸਟਰੇਸ਼ਨ ਮੌਕੇ 'ਤੇ ਹੀ ਕੀਤੀ ਜਾ ਰਹੀ ਹੈ। ਟੀਕਾ ਲਗਵਾਉਣ ਉਪਰੰਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ 40 ਮਿੰਟ ਤੱਕ ਆਰਾਮ 'ਤੇ ਬੈਠਣ ਦਾ ਸਮਾਂ ਵੀ ਦਿੱਤਾ ਗਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਨਿਰਧਾਰਿਤ 28 ਦਿਨਾਂ ਤੋਂ ਬਾਅਦ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਅਮਨਦੀਪ ਕੌਰ ਅਤੇ ਪਰਵਿੰਦਰ ਕੌਰ ਸਟਾਫ਼ ਨਰਸ ਦੇ ਨਾਲ ਸਾਹਿਲ ਵੀ ਮੌਜੂਦ ਰਹੇ।

ਆਪਸੀ ਬਦਲੀ/ਦੂਸਰੇ ਗੇੜ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਸੁਰੂ

 

RECENT UPDATES

Today's Highlight