Latest updates

शुक्रवार, 30 अप्रैल 2021

ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਕੀਤਾ ਪੇ੍ਰਿਤ


ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਕੀਤਾ ਪੇ੍ਰਿਤ 


ਲਖਵੀਰ ਸਿੰਘ ਸਮਰਾ ਦੇ ਲੱਗਿਆ ਇਹ ਦੂਜਾ ਕੋਵਿਡ-19 ਟੀਕਾਕਰਨ
ਲੁਧਿਆਣਾ 30 ਅਪ੍ਰੈਲ ( ਅੰਜੂ ਸੂਦ)  ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਲਖਵੀਰ ਸਿੰਘ ਸਮਰਾ ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਬਿਲਕੁਲ ਸੁਰਖਿਅਤ ਹੈ ਇਸ ਲਈ ਸਮੂਹ ਅਧਿਆਪਕਾਂ ਨੂੰ ਵੈਕਸੀਨੇਸ਼ਨ ਦਾ ਲਾਭ ਲੈਣਾ ਚਾਹੀਦਾ ਹੈ।


 ਲਖਵੀਰ ਸਿੰਘ ਸਮਰਾ ਦੇ ਕਿਹਾ ਕਿ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਕੋਵਿਡ ਵੈਕਸੀਨੇਸ਼ਨ ਸੰਬੰਧੀ ਅਫਵਾਹਾਂ ਤੋਂ ਨਹੀਂ ਡਰਨਾ ਚਾਹੀਦਾ। ਲਖਵੀਰ ਸਿੰਘ ਸਮਰਾ ਨੇ ਅੱਜ ਕੋਵਿਡ-19 ਟੀਕਾਕਰਣ ਦੀ ਦੂਜੀ ਡੋਜ ਲਗਵਾਈ।ਉਨ੍ਹਾਂ ਆਪਣੇ ਜਿਲ੍ਹੇ ਦੇ ਹਰੇਕ ਵਿੱਦਿਅਕ ਕਰਮਚਾਰੀ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।

Ads