ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਕੋਸ਼ਿਸ਼

 ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਕੋਸ਼ਿਸ਼



ਦਲਜੀਤ ਕੌਰ ਭਵਾਨੀਗੜ੍ਹ




ਜਲੰਧਰ, 22 ਦਸੰਬਰ, 2021: ਸਿੱਖਿਆ ਮੰਤਰੀ ਪਰਗਟ ਸਿੰਘ ਦੀ ਸਥਾਨਕ ਦਸਮੇਸ਼ ਐਵੀਨਿਓ ਵਿੱਚ ਸਥਿਤ ਕੋਠੀ ਅੱਗੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਹੈ ਜਦੋਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁਝ ਅਧਿਆਪਕਾਂ ਵੱਲੋਂ ਆਪਣੇ ਉੱਪਰ ਤੇਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਿ ਹਾਜ਼ਰ ਪੁਲਿਸ ਕਰਮੀਆਂ ਅਤੇ ਬੇਰੁਜ਼ਗਾਰਾਂ ਨੇ ਕਾਬੂ ਵਿੱਚ ਕਰ ਲਿਆ।



ਅੱਜ ਲੱਗਭਗ ਦੋ ਢਾਈ ਵਜੇ ਬੇਰੁਜ਼ਗਾਰਾਂ ਦਾ ਕਾਫ਼ਲਾ ਸਥਾਨਿਕ ਬੱਸ ਸਟੈਂਡ ਤੋਂ ਸਿੱਖਿਆ ਮੰਤਰੀ ਦੀ ਕੋਠੀ ਕੋਲ ਪਹੁੰਚਿਆ ਜਿੱਥੇ ਬੇਰੁਜ਼ਗਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਧੱਕਾ ਮੁੱਕੀ ਕੀਤੀ ਗਈ। ਇਸ ਦੌਰਾਨ ਹੀ ਬੇਰੁਜ਼ਗਾਰ ਅਧਿਆਪਕ ਸੰਦੀਪ ਗਿੱਲ, ਅਮਨ ਸੇਖਾ ਅਤੇ ਜੱਗੀ ਜਲੂਰ ਨੇ ਆਪਣੇ ਉੱਪਰ ਤੇਲ ਛਿੜਕ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁੱਕਰ ਚੁੱਕੀ ਹੈ ਜਿਸ ਕਾਰਨ ਪੰਜਾਬ ਦੀ ਪੜੀ ਲਿਖੀ ਬੇਰੁਜ਼ਗਾਰ ਜਵਾਨੀ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ।



ਬੇਰੁਜ਼ਗਾਰ ਅਧਿਆਪਕਾਂ ਨੇ ਲੰਮਾ ਸਮਾਂ ਕੋਠੀ ਨੇੜੇ ਰੋਸ ਮੁਜ਼ਾਹਰਾ ਕੀਤਾ ਉੱਧਰ ਸਿੱਖਿਆ ਮੰਤਰੀ ਨਾਲ 23 ਦਸੰਬਰ ਦੀ ਮੀਟਿੰਗ ਤੈਅ ਹੋਣ ਮਗਰੋਂ ਰੋਸ ਪ੍ਰਦਰਸ਼ਨ ਖਤਮ ਕੀਤਾ। ਉੱਧਰ ਮੁਨੀਸ ਅਤੇ ਜਸਵੰਤ ਜਿਉਂ ਦੀ ਤਿਉਂ ਟੈੰਕੀ ਤੇ ਡਟੇ ਹੋਏ ਹਨ। 



ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਸਮੇਤ ਘੱਟੋ-ਘੱਟ 9000 ਅਸਾਮੀਆਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਸੜਕਾਂ ਤੇ ਰੁਲ ਰਹੇ ਹਨ।



ਜ਼ਿਕਰਯੋਗ ਹੈ ਕਿ ਸਥਾਨਿਕ ਬੱਸ ਸਟੈਂਡ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਆਪਣੇ ਭਰਤੀ ਦੇ ਇਸ ਇਸ਼ਤਿਹਾਰ ਲਈ ਮੁਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ ਟੈਂਕੀ ਤੇ ਚੜ੍ਹੇ ਹੋਏ ਹਨ। ਟੈਂਕੀ ਦੇ ਹੇਠਾਂ ਬੱਸ ਸਟੈਂਡ ਵਿੱਚ ਬੇਰੁਜ਼ਗਾਰਾਂ ਵੱਲੋਂ ਮੋਰਚਾ ਜਾਰੀ ਹੈ। 



ਇਸ ਮੌਕੇ ਬਲਰਾਜ ਮੋੜ, ਸੁਖਜੀਤ ਸਿੰਘ, ਗਗਨਦੀਪ ਕੌਰ ਗਰੇਵਾਲ, ਰਸਪਾਲ ਸਿੰਘ, ਹਰਦੀਪ ਭਦੌੜ, ਗੁਰਪ੍ਰੀਤ ਖੇੜੀ, ਸੁਖਦੇਵ ਸਿੰਘ, ਗੁਰਮੇਲ ਬਰਗਾੜੀ, ਲਖਵਿੰਦਰ ਮੁਕਤਸ਼ਰ, ਰਸ਼ਨਪ੍ਰੀਤ ਝਾੜੋਂ, ਕੁਲਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਮਨਦੀਪ ਭੱਦਲਵੱਡ, ਬਲਵਿੰਦਰ ਕੌਰ ਤੇ ਨਵਪ੍ਰੀਤ ਕੌਰ ਦੋਵੇਂ ਮੋਗਾ, ਅਲਕਾ ਫਗਵਾੜਾ, ਹਰਦੀਪ ਕੌਰ ਕੁੱਪ ਕਲਾਂ, ਮਲਿਕਪ੍ਰੀਤ ਤੇ ਗੁਰਪ੍ਰੀਤ ਕੌਰ ਦੋਵੇਂ ਮਲੇਰਕੋਟਲਾ ਆਦਿ ਸਮੇਤ ਵੱਡੀ ਗਿਣਤੀ ਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends