ਸਿੱਖਿਆ ਬੋਰਡ 'ਚ 28 ਤੇ 29 ਦਸੰਬਰ ਨੂੰ ਹੋਵੇਗੀ ਹੜਤਾਲ ਕੰਮ ਕਾਜ ਠਪ
ਮੋਹਾਲੀ 28 ਦਸੰਬਰ; ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ
ਚੰਡੀਗੜ੍ਹ ਵੱਲੋਂ 28 ਤੇ 29 ਦਸੰਬਰ ਦੇ ਦਿੱਤੇ ਹੜਤਾਲ ਦੇ ਸੱਦੇ ਦੇ
ਸਮੂਹ ਜਥੇਬੰਦੀਆਂ ਵਲੋਂ ਇਸ ਹੜਤਾਲ ਦਾ ਸਮਰਥਨ ਕੀਤਾ ਗਿਆ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਤੇ
ਸਮੂਹ ਜ਼ਿਲ੍ਹਿਆਂ 'ਚ ਸਥਿਤ ਖੇਤਰੀ ਦਫ਼ਤਰ ਮੁਕੰਮਲ ਤੌਰ 'ਤੇ ਹੜਤਾਲ
ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ
ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ
ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਦੱਸਿਆ
ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ
ਹੈ।