ਮੇਜਰ ਮਨਦੀਪ ਭਾਟੀਆ ਦੀ ਅਲਵਰ ਵਿਖੇ ਸੜਕ ਹਾਦਸੇ ਵਿਚ ਮੌਤ, ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬੇ

 ਮੇਜਰ ਮਨਦੀਪ ਭਾਟੀਆ ਦੀ ਅਲਵਰ ਵਿਖੇ ਸੜਕ ਹਾਦਸੇ ਵਿਚ ਮੌਤ

ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬੇ

ਨਵਾਸ਼ਹਿਰ 8 ਦਸੰਬਰ ( ) ਭਾਰਤੀ ਫੌਜ ਦੇ ਮੇਜਰ ਮਨਦੀਪ ਭਾਟੀਆ ਦੀ ਮੌਤ ਦੀ ਖਬਰ ਮਿਲਦਿਆਂ ਹੀ ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬ ਗਏ।ਬੀਤੇ ਕੱਲ੍ਹ ਰਾਤ 8 ਵਜੇ ਦੇ ਕਰੀਬ ਰਾਜਸਥਾਨ ਦੇ ਅਲਵਰ ਜਿਲੇ ਵਿਚ ਇਕ ਸੜਕ ਹਾਦਸੇ ਵਿਚ ਮੇਜਰ ਮਨਦੀਪ ਭਾਟੀਆ ਦੀ ਮੌਤ ਹੋ ਗਈ ਅਤੇ ਫੌਜ ਦੇ ਦੋ ਸਿਪਾਹੀ ਫੱਟੜ ਹੋ ਗਏ।




ਉਹ ਸਾਬਕਾ ਜਿਲਾ ਸਿੱਖਿਆ ਅਧਿਕਾਰੀ ਅਤੇ ਅੰਬੇਡਕਰ ਭਵਨ ਚੈਰੀਟੇਬਲ ਰਿਲੀਜਸ ਟਰੱਸਟ ਨਵਾਂਸ਼ਹਿਰ ਦੇ ਵਾਈਸ ਪ੍ਰਧਾਨ ਦਿਲਬਾਗ ਸਿੰਘ ਭਾਟੀਆ ਅਤੇ ਸਿਹ ਵਿਭਾਗ ਵਿਚ ਮੁਲਾਜ਼ਮ ਸ਼੍ਰੀਮਤੀ ਹਰਬੰਸ ਕੌਰ ਦੇ ਬੇਟੇ ਸਨ।ਉਹਨਾਂ ਦੀ ਪਤਨੀ ਡਾਕਟਰ ਹੇਮਪ੍ਰੀਤ ਕੌਰ ਵੀ ਭਾਰਤੀ ਫੌਜ ਵਿਚ ਮੇਜਰ ਹਨ।ਉਹਨਾਂ ਦਾ ਬੇਟਾ ਅੱਵਲਜੀਤ ਸਿੰਘ ਅਜੇ ਚਾਰ ਸਾਲ ਦਾ ਬੱਚਾ ਹੈ।1988 ਨੂੰ ਜਨਮੇ ਮੇਜਰ ਮਨਦੀਪ ਭਾਟੀਆ ਨੇ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਬੀ.ਟੈਕ ਦੀ ਡਿਗਰੀ ਕਰਕੇ ਅਕਤੂਬਰ 2010 ਨੂੰ ਫੌਜ ਜੁਆਇਨ ਕੀਤੀ ਸੀ।ਦਿਲਬਾਗ ਸਿੰਘ ਭਾਟੀਆ ਆਪਣੇ ਬੇਟੇ ਦੀ ਲਾਸ਼ ਲੈਣ ਲਈ ਰਾਤ ਹੀ ਅਲਵਰ ਨੂੰ ਰਵਾਨਾ ਹੋ ਗਏ ਸਨ।ਜਿਸਨੂੰ ਵੀ ਇਸ ਦਿੱਲ ਦਹਿਲਾਉਣ ਵਾਲੇ ਹਾਦਸੇ ਦਾ ਪਤਾ ਲੱਗਾ ਉਹ ਭਾਟੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ(ਸਾਹਮਣੇ ਅੰਬੇਡਕਰ ਭਵਨ) ਨਵਾਸ਼ਹਿਰ ਵਿਖੇ ਪਹੁੰਚਿਆ।ਮੇਜਰ ਭਾਟੀਆ ਦੀ ਮ੍ਰਿਤਕ ਦੇਹ ਦੇ ਅੱਜ ਰਾਤ ਨਵਾਸ਼ਹਿਰ ਪਹੁੰਚਣ ਦੀ ਉਮੀਦ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮੇਜਰ ਮਨਦੀਪ ਭਾਟੀਆ ਦੀ ਮ੍ਰਿਤਕ ਦੇਹ ਦਾ ਸਸਕਾਰ ਕੁਝ ਦਿਨ ਬਾਅਦ ਬੰਗਾ ਰੋਡ,ਨਵਾਂਸ਼ਹਿਰ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨ ਨਾਲ ਕੀਤਾ ਜਾਵੇਗਾ।

ਕੈਪਸ਼ਨ : ਮੇਜਰ ਮਨਦੀਪ ਭਾਟੀਆ ਦੀ ਫਾਈਲ ਫੋਟੋ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends