28 ਤਰੀਕ ਦੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਣ ਦੀ ਸੂਰਤ ਵਿੱਚ ਹੋਵੇਗਾ ਗੁਪਤ ਐਕਸ਼ਨ

 ਡੀਸੀ ਦਫਤਰਾਂ ਵਿਖੇ ਸਮੂਹ ਪੰਜਾਬ ਵਿੱਚ ਰੋਸ ਪ੍ਰਦਰਸ਼ਨ


28 ਤਰੀਕ ਦੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਣ ਦੀ ਸੂਰਤ ਵਿੱਚ ਹੋਵੇਗਾ ਗੁਪਤ ਐਕਸ਼ਨ

 ਮੰਗਾ ਮੰਨਣ ਤੱਕ ਸਮੂਹ ਪੰਜਾਬ ਵਿੱਚ ਦੋਹਾ ਵਿਭਾਗਾਂ ਦੇ ਮੁਲਾਜ਼ਮ ਰਹਿਣਗੇ ਹੜਤਾਲ ਤੇ


ਨਿਗੂਣੀ ਤਨਖਾਹ ਤੇ ਬਿਨਾ ਕਿਸੇ ਮੈਡੀਕਲ ਯਾ ਸੋਸ਼ਲ ਸਿਕਉਰੋਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਵਲੋਂ ਸੀ ਐਮ ਸਿਟੀ ਖਰੜ ਵਿਖੇ ਸ਼ੁਰੂ ਕੀਤਾ *ਪੱਕਾ ਮੋਰਚਾ ਅੱਜ ਤੀਜੇ ਦਿਨ* ਵਿੱਚ ਦਾਖਲ ਹੋ ਗਿਆ।

ਜਥੇਬੰਦੀਆਂ ਵਲੋਂ 24 ਦਿਸੰਬਰ ਨੂੰ ਕੀਤੀ ਗਈ ਵਿਸ਼ਾਲ ਰੋਸ ਰੈਲੀ ਕਾਰਨ ਐਸ ਡੀ ਐਮ ਖਰੜ ਵਲੋਂ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਸੀ ਐਮ ਨਾਲ ਪੈਨਲ ਮੀਟਿੰਗ ਦਾ ਲਿਖਤ ਭਰੋਸਾ ਦਿੱਤਾ ਗਿਆ ਸੀ। 

ਜਥੇਬੰਦੀਆਂ ਵਲੋਂ *ਮਿਤੀ 27 ਅਤੇ 28 ਦਿਸੰਬਰ ਨੂੰ ਜ਼ਿਲਾ ਹੈੱਡਕੁਆਰਟਰ ਤੇ ਡੀ ਸੀ ਦਫਤਰਾਂ ਵਿਖੇ 10 ਤੋਂ 2 ਵਜੇ ਤੱਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।* ਜਿਸ ਦੇ ਤਹਿਤ ਅੱਜ ਜ਼ਿਲਾ___ਸ਼ਹੀਦ ਭਗਤ ਸਿੰਘ ਨਗਰ ਵਲੋਂ ਮੀਟਿੰਗ ਕੀਤੀ ਗਈ ਅਤੇ ਮੋਰਚੇ ਵਲੋਂ ਜ਼ਿਲਾ __ਸ਼ਹੀਦ ਭਗਤ ਸਿੰਘ ਨਗਰ ਦੇ ਡੀ ਸੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਆਗੂ__ਰਵੀਸ਼ ਕੁਮਾਰ , ਸੁਖਦੇਵ ਸਿੰਘ ਅਤੇ ਸਰਬਜੀਤ ਸਿੰਘ_ ਨੇ ਦੱਸਿਆ ਕੇ ਲਗਭਗ 15 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਦੇ ਰੌਂ ਵਿੱਚ ਹਨ ਅਤੇ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਜੇਕਰ 28 ਤਰੀਕ ਦੀ ਪੈਨਲ ਮੀਟਿੰਗ ਵਿੱਚ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਯਾ ਟਾਲਮਟੋਲ ਦੀ ਨੀਤੀ ਸਰਕਾਰ ਵਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ *29 ਤਰੀਕ ਨੂੰ ਜਥੇਬੰਦੀ ਵਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ* ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ।

ਇਸ ਮੌਕੇ ਜ਼ਿਲਾ ___ਸ਼ਹੀਦ _ਭਗਤ ਸਿੰਘ ਨਗਰ_____ ਵਲੋਂ ਮੋਹਿਤ ਤਾਗਰਾ, ਸੁਨੀਲ ਸਿੱਧੂ,ਸੰਗਮ, ਪਰਮਜੀਤ ਸਿੰਘ, ਸੁਨੀਤਾ ਰਾਣੀ, ਮਨਜੀਤ ਕੌਰ, ਸੁਰਿੰਦਰ ਕੌਰ, ਸਨਦੀਪ ਕੌਰ, ਗੁਰਦੀਪ ਸਿੰਘ, ਰਣਧੀਰ ਸਿੰਘ, ਚਮਨ ਲਾਲ, ਕਮਲਜੀਤ ਰਾਏ, ਗੁਰਨੇਕ ਸਿੰਘ, ਇੰਦਰਜੀਤ ਕੌਰ ਅਤੇ ਦਰਜ਼ਾ ਚਾਰ ਜਤਿੰਦਰ ਸਿੰਘ, ਸਤਨਾਮ,ਮਨੀ, ਜੀਵਨ, ਜਗਦੀਸ਼ ਕੌਰ, ਊਸ਼ਾ, ਪਰਮਜੀਤ ਸਿੰਘ, ਸੁਰਜੀਤ ਕੌਰ ਆਦਿ ਹਾਜ਼ਰ ਸਨ

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends