ਜਲੰਧਰ 7 ਨਵੰਬਰ
ਸੋਮਵਾਰ ਤੋਂ ਲਗਭਗ ਚਾਰ ਮਹੀਨਿਆਂ ਬਾਅਦ ਮਹਾਨਗਰ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੋ ਜਾਵੇਗੀ। ਚੰਡੀਗੜ੍ਹ 'ਚ ਐਤਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੈਟਰੋਲ 'ਤੇ ਵੈਟ 10 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਐਲਾਨ ਕੀਤਾ ਹੈ।
ਇਹ ਹੁਕਮ ਐਤਵਾਰ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਣਗੇ। ਇਸ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਤੋਂ ਮਹਾਨਗਰ 'ਚ ਪੈਟਰੋਲ ਦੀ ਕੀਮਤ 94.99 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇੱਕ ਲੀਟਰ ਡੀਜ਼ਲ ਲਗਭਗ 83.74 ਰੁਪਏ ਵਿੱਚ ਮਿਲੇਗਾ। ਡੀਜ਼ਲ 'ਤੇ ਵੈਟ ਦੀ ਕਟੌਤੀ 5 ਰੁਪਏ ਘਟ ਕਰ ਦਿੱਤੀ ਗਈ ਹੈ।