ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਦੀ ਕਾਊਂਸਲਿੰਗ ਸਬੰਧੀ, ਅਹਿਮ ਸੂਚਨਾ, ਪੜ੍ਹੋ

ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਸਬੰਧੀ 



। ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਸਬੰਧੀ    ਵਿਗਿਆਪਨ ਮਿਤੀ 19-10-2021 ਦੇ ਆਧਾਰ ਤੋਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਗਿਆਪਨ ਮਿਤੀ 19-10-2021 ਦੇ ਸਬੰਧੀ ਭਰਤੀ ਲਈ ਮਿਤੀ 20-11-2021, 21-11-2021 ਅਤੇ 22- 11-2021 ਨੂੰ ਲਈ ਗਈ ਪ੍ਰੀਖਿਆ ਦੇ ਨਤੀਜੇ ਜਲਦ ਹੀ ਘੋਸ਼ਿਤ ਕੀਤੇ ਜਾ ਰਹੇ ਹਨ , ਜਿਸ ਉਪਰੰਤ ਉਮੀਦਵਾਰਾਂ ਦੇ ਦਸਤਾਵੇਜਾਂ ਦੀ ਸਕਰੂਟਨੀ ਕੀਤੀ ਜਾਵੇਗੀ । 


ਇਸ ਲਈ ਉਮੀਦਵਾਰਾਂ ਨੂੰ ਇਹ ਸੂਚਿਤ ਕੀਤਾ ਜਾਦਾ ਹੈ ਕਿ ਉਹ ਆਪਣੇ ਹਰ ਤਰਾਂ ਦੇ ਸਰਟੀਫਿਕੇਟ ਜਿਵੇਂ ਕਿ ਆਪਣੀਆਂ ਵਿਦਿਅਕ ਯੋਗਤਾਵਾਂ , ਤਜ਼ਰਬਾ ਸਰਟੀਫ਼ਿਕੇਟ (ਸਿਰਫ ਸਰਕਾਰੀ ਕਾਲਜਾਂ ਦੇ ਪਾਰਟ ਟਾਈਮ/ ਗੈਸਟ ਫੈਕਲਟੀ ਕੰਟਰੈਕਟ ਅਧਿਆਪਕਾਂ ਲਈ ਲਾਗੂ), ਜਾਤੀ ਸਰਟੀਫਿਕੇਟ ,ਐਕਸ ਸਰਵਿਸ ਮੈਨ ਸਰਟੀਫਿਕੇਟ, ਸਪੋਰਟਸ ਰੇਡੇਸ਼ਨ ਸਰਟੀਫਿਕੇਟ ਆਦਿ ਤਿਆਰ ਰੱਖਣ । ਕਾਊਂਸਲਿੰਗ ਸਬੰਧੀ ਸਮੁੱਚੀ ਜਾਣਕਾਰੀ http://eservices.edu.ac.in/govtrecruitment ਵੈਬਸਾਇਟ ਤੇ ਉਪਲੱਬਧ ਹੋਵੇਗੀ । ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਵੈਬਸਾਇਟ ਨੂੰ ਸਮੇਂ-ਸਮੇਂ ਸਿਰ ਵੇਖ ਲਿਆ ਜਾਵੇ। ਕਿਸੇ ਉਮੀਦਵਾਰ ਵੱਲੋਂ ਸੂਚਨਾ ਨਾ ਚੈਕ ਕਰਨ ਦੀ ਸੂਰਤ ਵਿੱਚ ਜੇਕਰ ਕੋਈ ਉਮੀਦਵਾਰ ਭਰਤੀ ਪ੍ਰਕਿਆ ਦੇ ਕਿਸੇ ਵੀ ਪੜਾਅ ਵਿੱਚ ਸਾਮਿਲ ਨਹੀਂ ਹੋ ਪਾਉਂਦਾ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਉਸ ਦੀ ਖੁਦ ਦੀ ਹੋਵੇਗੀ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends