Wednesday, 10 November 2021

ਅਧਿਆਪਕਾਂ ਨੂੰ ਬੀਐਲਓ ਡਿਊਟੀ ਤੇ ਨਾਂ ਲਗਾਉਣ ਦੀ ਮੰਗ

 

ਬਲਾਕ ਫਗਵਾੜਾ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਟਾਊਨ ਹਾਲ ਵਿਖੇ ਹੋਈ। ਮੀਟਿੰਗ ਦੌਰਾਨ ਅਧਿਆਪਕ ਦਲ ਫਗਵਾੜਾ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆ ਬੂਥ ਲੈਵਲ ਅਫ਼ਸਰ (ਬੀਐੱਲਓ) ਦੀ ਡਿਊਟੀ 'ਤੇ ਸਿਰਫ ਨਾਨ-ਟੀਚਿੰਗ ਸਟਾਫ ਨੂੰ ਹੀ ਲਾਇਆ ਜਾਵੇ। 


ਇਸ ਮੌਕੇ ਪੰਜਾਬ ਇੰਟਕ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਭੰਗੂ ਤੇ ਪ੍ਰਾਇਮਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਸੈਣੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ।


 ਚੋਣ ਅਧਿਕਾਰੀ ਪ੍ਰੀਖਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਟੀਚਿੰਗ ਸਟਾਫ ਦੀਆ ਬੀਐੱਲਓ ਡਿਊਟੀ ਤੁਰੰਤ ਰੱਦ ਕਰਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਮੂਹ ਡੀਸੀ ਦਫਤਰਾਂ ਨੂੰ ਪਹਿਲਾਂ ਹੀ ਪੱਤਰ ਜਾਰੀ ਹੋ ਚੁੱਕਾ ਹੈ।ਇਸ ਮੌਕੇ ਪੰਕਜ ਸਿੰਘ ਰਾਵਤ, ਗੌਰਵ ਰਾਠੌਰ, ਕੁਲਵਿੰਦਰ ਰਾਏ, ਪਰਮਿੰਦਰ ਪਾਲ ਸਿੰਘ, ਸੁਰਜੀਤ ਲਾਲ, ਰਾਕੇਸ਼ ਰਾਏ, ਪਵਨ ਕੁਮਾਰ ਆਦਿ ਹਾਜ਼ਰ ਸਨ।


Also read:

RECENT UPDATES

Today's Highlight