ਗਿਲਜੀਆ ਵੱਲੋ ਉਸਾਰੀ ਕਿਰਤੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਮੋਬਾਇਲ ਐਪ ਲਾਂਚ

 ਗਿਲਜੀਆ ਵੱਲੋ ਉਸਾਰੀ ਕਿਰਤੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਮੋਬਾਇਲ ਐਪ ਲਾਂਚ 


 


ਮੋਬਾਇਲ ਐਪ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦਾ ਰਜਿਸਟਰਡ ਉਸਾਰੀ ਕਿਰਤੀ ਲਾਭ ਲੈ ਸਕਣਗੇ 


 


ਚੰਡੀਗੜ੍ਹ, 22 ਨਵੰਬਰ: 


 


ਪੰਜਾਬ ਰਾਜ ਦੇ ਕਿਰਤ ਮੰਤਰੀ, ਸਰਦਾਰ ਸੰਗਤ ਸਿੰਘ ਗਿਲਜੀਆ ਨੇ ਅੱਜ ਇੱਥੇ ਸੂਬੇ ਦੇ ਰਜਿਸਟਰਡ ਉਸਾਰੀ ਕਿਰਤੀਆਂ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਐਪ ਲਾਂਚ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਵਿਸੇਸ਼ ਮੁੱਖ ਸਕੱਤਰ, ਸ਼੍ਰੀਮਤੀ ਰਵਨੀਤ ਕੌਰ ਅਤੇ ਕਿਰਤ ਕਮਿਸ਼ਨਰ, ਪੰਜਾਬ ਸ਼੍ਰੀ ਪਰਵੀਨ ਕੁਮਾਰ ਥਿੰਦ ਹਾਜਰ ਸਨ। 


 



ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਗਿਲਜੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਅਧੀਨ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਦੇ ਕੋਲ ਕੁੱਲ ਲੱਗਭੱਗ 3.78 ਲੱਖ ਲਾਭਪਾਤਰੀ ਰਜਿਸਟਰਡ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ।


 


ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਨੇ ਦੱਸਿਆ ਕਿ ਇਹ ਮੋਬਾਇਲ ਐਪ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਵੈਬਸਾਈਟ (https://bocw.punjab.gov.in) ਤੇ ਉਪਲਬੱਧ ਹੈ ਅਤੇ ਜਲਦ ਹੀ Play Store ਤੇ ਉਪਲਬੱਧ ਹੋਵੇਗੀ। ਇਸ ਮੋਬਾਇਲ ਐਪ ਰਾਹੀਂ ਉਸਾਰੀ ਕਿਰਤੀ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ ਅਤੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿ ਵਜੀਫਾ ਸਕੀਮ, ਸ਼ਗਨ ਸਕੀਮ, ਪੈਂਨਸ਼ਨ ਸਕੀਮ ਅਤੇ ਐਕਸਗ੍ਰੇਸੀਆ ਆਦਿ ਦਾ ਲਾਭ ਲੈਣ ਲਈ ਆਪਣੀ ਅਰਜ਼ੀ ਆਨਲਾਈਨ ਇਸ ਮੋਬਾਇਲ ਐਪ ਰਾਹੀਂ ਭੇਜਦੇ ਹੋਏ ਪ੍ਰਵਾਨਗੀ ਉਪਰੰਤ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਹੱਕਦਾਰ ਹੋਣਗੇ।


 


ਸਰਦਾਰ ਗਿਲਜੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਅਨੁਸਾਰ ਕਿਰਤ ਵਿਭਾਗ ਵੱਲੋ ਵੱਡੇ ਪੱਧਰ ਤੇ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਵਿੱਚ ਕਿਰਤ ਵਿਭਾਗ ਵੱਲੋਂ ਲਾਭਪਾਤਰੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ” ਬਣਾਈ ਗਈ ਹੈ।


 


ਉਨ੍ਹਾਂ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਹਰ ਉਸਾਰੀ ਕਿਰਤੀ, ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ, ਉਹ ਪੰਜਾਬ ਵਿੱਚ 90 ਦਿਨ ਉਸਾਰੀ ਦੇ ਕੰਮ ਦਾ ਸਬੂਤ ਦੇ ਕੇ ਆਪਣੀ ਬਤੋਰ ਲਾਭਪਾਤਰੀ ਇੱਕ ਸਾਲ ਤੋਂ ਤਿੰਨ ਸਾਲ ਤੱਕ ਦੀ ਰਜਿਸਟਰੇਸ਼ਨ ਲਈ 25 ਰੁਪਏ ਰਜਿਸਟਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਦੇ ਹਿਸਾਬ ਨਾਲ ਇੱਕ ਸਾਲ ਲਈ ਕੁੱਲ 145/- ਰੁਪਏ ਅਤੇ ਤਿੰਨ ਸਾਲ ਤੱਕ ਲਈ ਕੁੱਲ 385 ਰੁਪਏ ਆਨ-ਲਾਈਨ ਜਮਾਂ ਕਰਵਾਉਣ ਉਪਰੰਤ ਬੋਰਡ ਦਾ ਰਜਿਸਟਰਡ ਲਾਭਪਾਤਰੀ ਬਣ ਸਕਦਾ ਹੈ। ਹਰ ਰਜਿਸਟਰਡ ਲਾਭਪਾਤਰੀ ਆਪਣੇ ਅਤੇ ਆਪਣੇ ਪਰਿਵਾਰ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵੱਖ-ਵੱਖ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਐਪ ਰਾਹੀਂ ਅਪਲਾਈ ਕਰਕੇ ਲਾਭ ਲੈ ਸਕਦਾ ਹੈ। 


 


ਸਰਦਾਰ ਗਿਲਜੀਆ ਨੇ ਸੂਬੇ ਦੇ ਸਮੂਹ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ਤੇ ਇਸ ਮੋਬਾਇਲ ਐਪ (ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ) ਦਾ ਲਾਭ ਉਠਾਉਂਦੇ ਹੋਏ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਨਾਉਣ ਤਾਂ ਜੋ ਬੋਰਡ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ। 


 


ਇਸ ਤੋਂ ਇਲਾਵਾ ਕਿਰਤ ਮੰਤਰੀ ਵੱਲੋ ਇਹ ਵੀ ਦੱਸਿਆ ਗਿਆ ਕਿ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਜਿਵੇਂ ਕਿ ਵਣ ਵਿਭਾਗ, ਪੇਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਜਲ ਸਰੋਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਨੂੰ ਵੀ ਆਪਣੇ ਅਧੀਨ ਆਉਂਦੇ ਕੰਟਰੈਕਟਰਾਂ ਰਾਹੀਂ ਕੰਮ ਕਰਦੇ ਉਸਾਰੀ ਕਿਰਤੀਆਂ ਨੂੰ ਵੀ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਐਕਟ, 1996 ਦੇ ਉਪਬੰਧਾਂ ਅਧੀਨ ਰਜਿਸਟਰ ਕਰਵਾਇਆ ਜਾ ਸਕ ਮਦਾ ਹੈ। ਇਹ ਸਾਰੀਆਂ ਸੇਵਾਵਾਂ ਦਾ ਲਾਭ ਐਪ ਤੋਂ ਇਲਾਵਾ ਸੇਵਾ ਕੇਦਰਾਂ ਦੇ ਜਰੀਏ ਵੀ ਲਿਆ ਜਾ ਸਕਦਾ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends