ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

 *ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ*  


*17 ਨਵੰਬਰ ਨੂੰ ਮੋਹਾਲੀ ਰੋਸ ਰੈਲੀ ਉਪਰੰਤ ਚੰਡੀਗਡ਼੍ਹ ਵੱਲ ਹੋਵੇਗਾ ਮਾਰਚ*  ਨਵਾਂ ਸ਼ਹਿਰ 9 ਨਵੰਬਰ ( )   ਅੱਜ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸੋਮ ਲਾਲ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਮਦਨ ਲਾਲ ਅਤੇ ਜੋਗਾ ਸਿੰਘ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਪਿਛਲੇ ਤਨਖ਼ਾਹ ਕਮਿਸ਼ਨਾਂ ਦੀ ਰਿਪੋਰਟ ਲਾਗੂ ਹੋਣ ਦੀ ਤਰੀਕ ਤੇ ਮਿਲਦੀਆਂ ਅੰਤਰਿਮ ਰਾਹਤ ਦੀਆਂ ਕਿਸ਼ਤਾਂ ਅਤੇ ਡੀ ਏ ਜੋੜਨ ਵਾਂਗ 1-1-2016 ਨੂੰ ਅੰਤਰਿਮ ਰਾਹਤ ਦੀ ਕਿਸ਼ਤ ਅਤੇ 125% ਡੀ ਏ ਜੋੜ ਕੇ 2.59 ਦੇ ਗੁਣਾਂਕ ਅਨੁਸਾਰ ਵਾਧਾ ਦੇਣ, ਪੈਨਸ਼ਨਾਂ ਦਾ ਨੋਟੀਫ਼ਿਕੇਸ਼ਨ ਮੁੜ ਸੋਧ ਕੇ ਜਾਰੀ ਕਰਨ, ਨੋਸ਼ਨਲ ਪੈਨਸ਼ਨ ਫਿਕਸੇਸ਼ਨ ਦੀ ਵਿਧੀ ਨੂੰ ਸਰਲ ਬਣਾਉਣ, 1-1-2016 ਤੋਂ 30-6-2021 ਤੱਕ ਦਾ ਬਕਾਇਆ ਅਦਾਲਤੀ ਫ਼ੈਸਲੇ ਅਨੁਸਾਰ ਯਕਮੁਸ਼ਤ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਮੁੜ ਲਾਗੂ ਕਰਨ, 80 ਸਾਲ ਦੀ ਉਮਰ ਵਿੱਚ 100% ਅਡੀਸ਼ਨਲ ਪੈਨਸ਼ਨ ਅਨੁਸਾਰ ਦਰਾਂ ਵਿੱਚ ਸੋਧ ਕਰਨ, ਲੋਕਲ ਬਾਡੀਜ਼ ਅਤੇ ਬਿਜਲੀ ਬੋਰਡ ਦੇ ਪੈਨਸ਼ਨਰਾਂ ਦੇ ਨੋਟੀਫਿਕੇਸ਼ਨ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਹੀ ਜਾਰੀ ਕਰਦਿਆਂ ਮੁਲਾਜ਼ਮਾਂ ਵਾਂਗ ਮੁਫ਼ਤ ਸਹੂਲਤਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ।  

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਤਿਹਾਸਕ ਫੈਸਲੇ ਪੜ੍ਹੋ ਇਥੇ 


6TH PAY COMMISSION: 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ, ਅੱਜ ਹੋਈਆਂ 3 ਨੋਟੀਫਿਕੇਸ਼ਨ ਜਾਰੀ, ਪੜ੍ਹੋ ਇਥੇ


             ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕਰਨ ਤੇ 17 ਨਵੰਬਰ ਨੂੰ ਮੋਹਾਲੀ ਵਿਖੇ ਰੋਸ ਰੈਲੀ ਉਪਰੰਤ ਚੰਡੀਗਡ਼੍ਹ ਵੱਲ ਮਾਰਚ ਕਰਨ ਦਾ ਨੋਟਿਸ ਵੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।

           ਇਸ ਸਮੇਂ ਅਵਤਾਰ ਸਿੰਘ, ਪਿਆਰਾ ਸਿੰਘ, ਅਰਵਿੰਦਰ ਕੁਮਾਰ, ਬਖਤਾਵਰ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ ਕਾਹਲੋਂ, ਕੇਵਲ ਰਾਮ, ਧਰਮਪਾਲ, ਰਣਜੀਤ ਸਿੰਘ, ਹਰਦਿਆਲ ਸਿੰਘ, ਇੰਦਰਜੀਤ ਸੋਢੀ, ਸ਼ਿੰਗਾਰਾ ਸਿੰਘ, ਰਾਮ ਪਾਲ, ਕੁਲਦੀਪ ਸਿੰਘ ਦੌੜਕਾ ਆਦਿ ਹਾਜ਼ਰ ਸਨ।

RECENT UPDATES