ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਹਿਮ ਸੂਬਾ ਪੱਧਰੀ ਹੰਗਾਮੀ ਮੀਟਿੰਗ...
*ਐਨ ਪੀ ਐਸ ਮੁਲਾਜ਼ਮ ਹਰ ਜਿਲ੍ਹੇ ਵਿੱਚ ਸੱਤਾਧਿਰ ਆਗੂਆਂ ਦਾ ਕਰਨਗੇ ਕਾਲੀਆਂ ਝੰਡੀਆਂ ਨਾਲ ਸੁਆਗਤ*
5 *ਦਸੰਬਰ ਨੂੰ ਮੋਰਿੰਡਾ ਵਿਖੇ ਹੋਵੇਗੀ ਪੈਨਸ਼ਨ ਅਧਿਕਾਰ ਮਹਾਰੈਲੀ*
14 ਨਵੰਬਰ ( ਮੋਰਿੰਡਾ)
ਅੱਜ ਇਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੁਬਾਈ ਆਗੂਆਂ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਵਿਚ ਹੋਈ।
ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ।
ਮੀਟਿੰਗ ਤੋ ਬਾਦ ਪ੍ਰੈਸ ਕੰਨਵੀਨਰ ਜਸਵੀਰ ਸਿੰਘ ਤਲਵਾੜਾ ਜੀ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜੋ ਫੈਸਲੇ ਲਏ ਹਨ ਉਨ੍ਹਾਂ ਤਹਿਤ 21 ਨਵੰਬਰ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਜਿਲ੍ਹਾ ਕਮੇਟੀਆਂ ਅਪਣੀ ਰਣਨੀਤੀ ਤੈਅ ਕਰਨਗੀਆਂ, ਇਸ ਵਿੱਚ 23ਨਵੰਬਰ ਨੂੰ ਬਲਾਕ ਪੱਧਰ ਤੇ ਪੰਜਾਬ ਸਰਕਾਰ ਦੀ ਲਾਰਿਆਂ ਦੀ ਪੰਡ ਫੂਕੀ ਜਾਣੀ ਹੈ ਅਤੇ 23 ਨਵੰਬਰ ਤੋਂ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜਿਲ੍ਹੇ ਵਿੱਚ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਕੇ ਰੋਸ ਕੀਤਾ ਜਾਵੇਗਾ। 5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇੱਕੋ ਇੱਕ ਤਰੀਕਾ ਹੈ ਉਹ ਇਹ ਪੁਰਾਣੀ ਪੈਨਸ਼ਨ ਬਹਾਲ ਕਰੇ।
ਜਿਕਰਯੋਗ ਹੈ ਕਿ ਸੂਬਾ ਆਗੂਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਚਿਹਰੇ ਦੀ ਮਾਰਕੀਟਿੰਗ ਵੱਧ ਤੇ ਮਸ਼ਲੇ ਘੱਟ ਹੱਲ ਕਰ ਰਹੀ ਹੈ। ਅੱਜ ਸਮੂਹ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਅਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੀ ਪੀ ਬੀ ਐਸ ਸੀ ਲਗਾਤਾਰ ਸੰਘਰਸ਼ ਕਰ ਰਹੀ ਹੈ ਨਤੀਜੇ ਵਜੋਂ ਜੋ ਫੈਮਲੀ ਪੈਨਸ਼ਨ ਸਰਕਾਰ ਨੇ ਐਨ ਪੀ ਐਸ ਮੁਲਾਜਮਾਂ ਨੂੰ ਦਿੱਤੀ ਹੈ ਉਸਦਾ ਫਾਇਦਾ ਸਰਵਿਸ ਦੌਰਾਨ ਮਰਨ ਵਾਲੇ ਮੁਲਾਜਮ ਦੇ ਪਰਿਵਾਰ ਨੂੰ ਮਿਲਣਾ ਜਿਸਦੇ ਦਾਇਰੇ ਵਿੱਚ ਬਹੁਤ ਹੀ ਘੱਟ ਮੁਲਾਜਮ ਆਉਣਗੇ। ਲੜਾਈ ਤਾਂ ਮੁਲਾਜਮ ਦੇ ਸੁਰੱਖਿਅਤ ਬੁਢਾਪੇ ਲਈ ਲੜੀ ਜਾ ਰਹੀ ਹੈ ਹੱਲ ਰੁਲਦੇ ਬੁਢਾਪੇ ਦਾ ਕਰਨਾ ਹੈ ਤੇ ਸਰਕਾਰ ਚੁਣਾਵੀ ਮਾਰਕੀਟਿੰਗ ਲਈ ਮਸੌਦਾ ਤਿਆਰ ਕਰ ਰਹੀ ਜਾਪਦੀ ਹੈ।
ਇਸ ਤਰਾਂ ਕਰਨ ਨਾਲ ਪੰਜਾਬ ਦੀ ਸਰਕਾਰ ਪੂਰੇ ਭਾਰਤ ਵਿੱਚ ਉਹ ਪਹਿਲੀ ਸਰਕਾਰ ਬਣ ਜਾਵੇਗੀ ਜਿਸਨੇ ਐਨ ਪੀ ਐਸ ਦੇ ਕਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੋਵੇ ਅਤੇ ਲੋਕ ਪੱਖੀਹੋਣ ਦਾ ਸਬੂਤ ਦਿੱਤਾ ਹੋਵੇ।
ਇਸ ਮੌਕੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ,ਸੂਬਾ ਕੋ ਕਨਵੀਨਰ ਅਜੀਤਪਾਲ ਸਿੰਘ ਜਸੋਵਾਲ ,ਜਗਸੀਰ ਸਿੰਘ ਸਹੋਤਾ,ਵਰਿੰਦਰ ਵਿੱਕੀ ,ਪ੍ਰਭਜੀਤ ਸਿੰਘ ਰਸੂਲਪੁਰ ,ਪ੍ਰੇਮ ਸਿੰਘ ਠਾਕੁਰ, ਗੁਰਦੀਪ ਸਿੰਘ ਚੀਮਾ,ਵਿਕਰਮਜੀਤ ਸਿੰਘ ਕੱਦੋਂ,ਸ਼ਿਵਪ੍ਰੀਤ ਸਿੰਘ , ਹਰਪ੍ਰੀਤ ਸਿੰਘ ਉੱਪਲ , ਹਾਕਮ ਸਿੰਘ ਖਨੌੜਾ , ਅਜਮੇਰ ਸਿੰਘ,ਗੁਰਿੰਦਰਪਾਲ ਸਿੰਘ ਖੇੜੀ ,ਬਲਵਿੰਦਰ ਸਿੰਘ ਰੈਲੋਂ, ਸੰਜੀਵ ਧੂਤ ,ਬਲਵਿੰਦਰ ਸਿੰਘ ਲੋਧੀਪੁਰ,ਕਰਨੈਲ ਸਿੰਘ ਫਲੌਰ,ਪਰਮਿੰਦਰਪਾਲ ਸਿੰਘ,ਹਰਭਜਨ ਸਿੰਘ, ਰਵੀ ਧੀਮਾਨ , ਅੰਮ੍ਰਿਤਪਾਲ ਸਿੰਘ , ਕੁਲਵਿੰਦਰ ਸਿੰਘ , ਜੋਗਾ ਸਿੰਘ ਆਦਿ ਹਾਜ਼ਰ ਸਨ ।
ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਜਸਵੀਰ ਸਿੰਘ ਤਲਵਾੜਾ ਅਤੇ ਹੋਰ ਸੂਬਾ ਰੈਲੀ ,ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਐਕਸ਼ਨਾਂ ਬਾਰੇ ਜਾਣਕਾਰੀ ਦਿੰਦੇ ਹੋਏ |
।