24 ਕੈਟਾਗਿਰੀਜ ਨੂੰ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਨਾ ਲਾਗੂ ਕਰਨ ਤੇ ਹੋਰ ਮੰਗਾਂ ਲਈ ਨੋਟੀਫੀਕੇਸ਼ਨ ਲਈ ਹੋਵੇਗਾ ਝੰਡਾ ਮਾਰਚ

 *ਅਧਿਆਪਕ ਗਠਜੋੜ ਤੇ ਨਰਸਿੰਗ ਸਟਾਫ  ਵੱਲੋ 13 ਨੂੰ ਮੁੱਖ ਮੰਤਰੀ ਦੇ ਹਲਕੇ ਚ ਹੋਣ ਵਾਲੇ ਝੰਡਾ ਮਾਰਚ ਤਿਆਰੀਆਂ ਲਈ ਅੱਜ ਰੋਪੜ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ।*                                                                            

*ਗਠਜੋੜ ਦੇ ਰੋਹ ਨੂੰ ਵੇਖਦਿਆ ਪ੍ਰਸ਼ਾਸ਼ਨ ਵੱਲੋ ਐਸ ਡੀ ਐਮ ਰੋਪੜ ਵੱਲੋ ਮੀਟਿਂਗ ਚ ਆਕੇ ਲਿਆ ਮੰਗ ਪੱਤਰ *।                                 



*24 ਕੈਟਾਗਿਰੀਜ ਨੂੰ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਨਾ ਲਾਗੂ ਕਰਨ ਤੇ ਹੋਰ ਮੰਗਾਂ ਲਈ  ਨੋਟੀਫੀਕੇਸ਼ਨ ਲਈ ਹੋਵੇਗਾ ਝੰਡਾ ਮਾਰਚ*।                                      

👉*2000 ਗੱਡੀਆਂ ਤੇ 500 ਮੋਟਰ ਸਾਈਕਲਾਂ ਦਾ ਕਾਫਲਾ ਰੋਪੜ ਬਜਾਰਾਂ ਚੋ ਹੁੰਦਾ ਹੋਇਆ ਚਮਕੌਰ ਸਾਹਿਬ ਵੱਲ ਹੋਵੇਗਾ ਝੰਡਾ ਮਾਰਚ *।

👉*ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਈ.ਟੀ.ਯੂ , ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ,  ਰਣਜੀਤ ਸਿੰਘ ਬਾਠ ਸੂਬਾ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ,  ਸੰਜੀਵ ਕੁਮਾਰ ਸੂਬਾ ਪ੍ਰਧਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ , ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ ਐਡ ਫਰੰਟ ਵਸ਼ਿੰਗਟਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਸੈਣੀ , ਅਵਤਾਰ ਸਿੰਘ ਧਨੋਆ,ਸਤਵੀਰ ਸਿਂਘ ਰੌਣੀ ,ਅਮਰਜੀਤ ਲਾਡੀ . ਬਲਜਿੰਦਰ ਸਿੰਘ ਸ਼ਾਂਤਪੁਰੀ, ਗੁਰਪ੍ਰੀਤ ਸਿੰਘ ਕੈਬੋਂ, ਜਤਿਂਦਰ ਪੰਡਤ ਬਲਜਿੰਦਰ ਸਿੰਘ ਵਿਰਕ ਗੁਰਮੀਤ ਸਿਂਘ ਪਾਰੋਵਾਲ ਤੇ ਹੋਰ ਵੱਡੀ ਗਿਣਤੀ ਸ਼ਾਮਿਲ ਆਗੂਆ ਨੇ ਤਿਆਰੀਆ ਸਬਂਧੀ ਮੀਟਿੰਗ ਕਰਕੇ ਕਿਹਾ ਕਿ 13 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕਾ  ਵਿੱਚ ਇੱਕ ਵਿਸ਼ਾਲ ਝੰਡਾ ਮਾਰਚ ਰੋਪੜ ਰਣਜੀਤ ਪਾਰਕ ਤੋ ਸ਼ੁਰੂ ਹੋਕੇ  ਸ਼ਹਿਰ ਵਿਚੋ ਸ਼ੁਰੂ ਹੋਕੇ ਹਲਕੇ ਦੇ ਸਾਰੇ ਪਿੰਡਾਂ ਚੋ ਹੁੰਦਾ ਹੋਇਆ ਚਮਕੌਰ ਸਾਹਿਬ ਵੱਲ 14 ਲਈ  ਤਿੱਖੇ ਐਕਸ਼ਨਾਂ ਲਈ ਵਧੇਗਾ।             ਆਗੂਆਂ ਨੇ ਸਰਕਾਰ ਤੇ ਵਿੱਤ ਵਿਭਾਗ ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ਼ ਵਿੱਚ ਸ਼ਾਮਿਲ ਸਮੁੱਚਾ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਉਹ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ,ਪੇ ਕਮਿਸ਼ਨ ਵੱਲੋਂ ਦਿੱਤੇ ਕਈ ਵੱਧ ਭੱਤੇ ਲਾਗੂ ਕਰਨ,ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, ਖਤਮ ਕੀਤੀਆਂ ਹੈੱਡ ਟੀਚਰਜ਼ ਸਮੇਤ ਬਾਕੀ ਪੋਸਟਾਂ ਬਹਾਲ ਕਰਨ, ਕੱਚੇ ਅਧਿਆਪਕ  ਅਤੇ ਬੇਰੁਜਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਤੇ ਸਬੰਧੀ ਚੱਲ ਰਹੇ ਸੰਘਰਸ਼ ਬਾਅਦ ਅਧਿਆਪਕ ਗਠਜੋੜ ਦੀਆਂ ਪਿਛਲੇ ਸਮੇਂ ਵਿੱਚ  ਗਰੁੱਪ ਆਫ ਆਫਿਸਰਜ਼ ਤੇ  ਪ੍ਰਮੁੱਖ ਸਕੱਤਰ ਪੰਜਾਬ ਨਾਲ ਵੱਖ ਵੱਖ ਮੀਟਿੰਗਾਂ ਚ ਬਣੀ ਸਹਿਮਤੀਆਂ ਤੋ ਬਾਅਦ ਵੀ  ਦੁੱਖ ਦੀ ਗੱਲ ਹੈ ਕਿ 24 ਕੈਟਾਗਿਰੀਜ ਦੀਆ  ਮੰਗਾਂ ਨੂੰ ਟਾਲਿਆ ਜਾ ਰਿਹਾ ਹੈ *।  


ਨੋਟੀਫੀਕੇਸ਼ਨਜ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ ਮੁੱਖ ਮੰਤਰੀ ਦੇ ਹਲਕੇ ਚ  ਹੋ ਰਹੇ ਝੰਡਾ  ਮਾਰਚ ਚ ਹਜ਼ਾਰਾਂ ਅਧਿਆਪਕ ਤੇ ਨਰਸਿੰਗ ਸਟਾਫ ਦੀਆਂ 24 ਕੈਟਾਗਰਿਜ਼ ਸ਼ਾਮਿਲ ਹੋਣਗੀਆਂ, ਜਿਸਦੀਆ ਤਿਆਰੀਆ ਸਬੰਧੀ ਅੱਜ ਮੀਟਿੰਗ ਕਰਕੇ ਹਰੇਕ ਤਰਾ ਦੀਆ ਡਿਊਟੀਆ ਲਗਾ ਦਿਤੀਆ ਗਈਆ ਹਨ । 2000 ਗੱਡੀ ਤੇ 500 ਮੋਟਰ ਸਾਈਕਲਾਂ ਦਾ ਕਾਫਲਾ ਹਜਾਰਾ ਅਧਿਆਪਕ ਤੇ ਨਰਸਿੰਗ ਸਟਾਫ ਨਾਲ ਕਰਨਗੇ ਝਂਡਾ ਮਾਰਚ ।

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends