Thursday, 18 November 2021

ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ’ਤੇ ਯੋਗ ਵਿਅਕਤੀਆਂ ਤੋਂ ਪ੍ਰਾਪਤ ਕਰਨਗੇ ਫਾਰਮ : ਅਪਨੀਤ ਰਿਆਤ

 ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ’ਤੇ ਯੋਗ ਵਿਅਕਤੀਆਂ ਤੋਂ ਪ੍ਰਾਪਤ ਕਰਨਗੇ ਫਾਰਮ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ 18 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਨੂੰ ਵੋਟ ਬਨਵਾਉਣ ਦੀ ਕੀਤੀ ਅਪੀਲ

ਕਿਹਾ ਯੋਗ ਵਿਅਕਤੀ ਵੋਟ ਬਨਵਾਉਣ ਲਈ 30 ਨਵੰਬਰ ਤੱਕ ਬੀ.ਐਲ.ਓਜ਼ ਜਾਂ ਈ.ਆਰ.ਓਜ਼ ਦਫ਼ਤਰ ’ਚ ਜਮ੍ਹਾਂ ਕਰਵਾ ਸਕਦੇ ਹਨ ਫਾਰਮ

ਵੋਟ ਬਨਾਉਣ, ਦਰੁਸਤ ਕਰਵਾਉਣ ਤੇ ਕਟਵਾਉਣ ਲਈ ਕਮਿਸ਼ਨ ਦੀ ਵੈਬਸਾਈਟ ਜਾਂ ਵੋਟਰ ਹੈਲਪਲਾਈਨ ਐਪ ’ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ

ਹੁਸ਼ਿਆਰਪੁਰ, 17 ਨਵੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਆਪਣੀ ਵੋਟ ਬਨਾਉਣ ਲਈ 30 ਨਵੰਬਰ ਤੱਕ ਆਪਣੇ ਫਾਰਮ ਸਬੰਧਤ ਬੀ.ਐਲ.ਓਜ਼,ਈ.ਆਰ.ਓਜ਼ ਦਫ਼ਤਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਵਿਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਵਿਚ ਬੀ.ਐਲ.ਓਜ਼ ਆਪਣੇ-ਆਪਣੇ ਪੋਲਿੰਗ ਸਟੇਸ਼ਨ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਯੋਗ ਵਿਅਕਤੀਆਂ ਤੋਂ ਫਾਰਮ ਪ੍ਰਾਪਤ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਵੀਂ ਵੋਟ ਬਨਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦਰੁੱਸਤੀ ਲਈ ਫਾਰਮ ਨੰਬਰ 8 ਤੇ ਵਿਧਾਨ ਸਭਾ ਹਲਕੇ ਅੰਦਰ ਵੋਟ ਬਦਲੀ ਕਰਵਾਉਣ ਲਈ ਫਾਰਮ ਨੰਬਰ 8 ਅ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਯੋਗ ਵਿਅਕਤੀ ਆਪਣੀ ਵੋਟ ਬਨਾਉਣ, ਦਰੁਸਤੀ ਕਰਵਾਉਣ ਤੇ ਕਟਵਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ nvsp.in ਜਾਂ ਵੋਟਰ ਹੈਲਪਲਾਈਨ ਐਪ ’ਤੇ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਵੋਟ ਸਬੰਧੀ ਕੋਈ ਵੀ ਜਾਣਕਾਰੀ ਜ਼ਿਲ੍ਹੇ ਦੇ ਟੋਲ ਫਰੀ ਨੰਬਰ 1950 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

RECENT UPDATES

Today's Highlight

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ     PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇ...