AFPI ADMISSION: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਵਲੋਂ ਮੁਫ਼ਤ ਪੜਾਈ ਲਈ, ਅਰਜ਼ੀਆਂ ਮੰਗੀਆਂ

 ਪੰਜਾਬ ਸਰਕਾਰ ਦੀ ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼   ਸੰਸਥਾ ਵਿੱਚ ਸਾਲ 2021-22 ਲਈ ਦਾਖਲਾ ਸੂਚਨਾ ਜਾਰੀ ਕੀਤੀ ਗਈ ਹੈ।



ਸੰਸਥਾ ਵਿੱਚ ਦਾਖ਼ਲ ਹੋਣ ਲਈ ਪ੍ਰੋਸੈਸ

ਇਹ ਸੰਸਥਾ ਦਸਵੀਂ ਵਿੱਚ ਪੜ੍ਹਦੇ ਬੱਚਿਆਂ(ਮੁੰਡਿਆ) ਦਾ ਪੰਜਾਬ ਪੱਧਰ ਦਾ ਇੱਕ ਲਿਖਤੀ ਟੈਸਟ ਲੈਂਦੀ ਹੈ। ਜਿਹੜੇ ਮੁੰਡੇ ਇਹ ਟੈਸਟ ਕਲੀਅਰ ਕਰ ਜਾਂਦੇ ਹਨ,ਓਹਨਾ ਬੱਚਿਆ ਨੂੰ ਅੱਗੇ +1,+2 ਦੀ ਪੜ੍ਹਾਈ ਮੁਫ਼ਤ ਕਰਾਈ ਜਾਂਦੀ ਹੈ। 


ਕੀ ਹੈ ਵਿਦਿਆਰਥੀਆਂ ਲਈ  ਖ਼ਰਚਾ? 

 ਇਸ ਸੰਸਥਾ ਵਿੱਚ ਦਾਖ਼ਲਾ ਬਿਲਕੁਲ ਮੁਫਤ ਹੈ  ਹੋਸਟਲ ਦਾ ਵੀ ਕਿਸੇ ਤਰਾ ਦਾ ਖਰਚਾ ਨਹੀਂ ਹੈ,ਨਾਲ ਨਾਲ NDA ਦੀ ਤਿਆਰੀ ਵੀ ਕਰਾਈ ਜਾਂਦੀ ਹੈ।


ਜੇਹੜੇ ਵਿਦਿਆਰਥੀ +2 ਵਿੱਚੋ ਵਧੀਆ ਨੰਬਰ ਲੈਂਦੇ ਹਨ ਅਤੇ NDA ਦਾ ਟੈਸਟ, ਇੰਟਰਵਿਊ ,ਮੈਡੀਕਲ ਟੈਸਟ ਅਤੇ ਫਿਜ਼ੀਕਲ ਟੈਸਟ ਕਲੀਅਰ ਕਰ ਜਾਂਦੇ ਹਨ, ਉਹ ਆਰਮੀ ਦੀ "ਨੈਸ਼ਨਲ ਡਿਫੈਂਸ ਅਕੈਡਮੀ "ਵਿਖੇ ਪੜ੍ਹਾਈ ਸ਼ੁਰੂ ਕਰਦੇ ਹਨ। ਅੱਗੇ ਇਸ ਅਕੈਡਮੀ ਵਿੱਚ ਸਾਰਾ ਕੁੱਝ free ਹੈ। 


ਇਹ ਪੜ੍ਹਾਈ complete ਕਰਨ ਤੋ ਬਾਅਦ ਬੱਚੇ ਦੀ ਅਫ਼ਸਰ -ਕੇਡਰ ਵਿੱਚ( ਆਰਮੀ, ਏਅਰ ਫੋਰਸ, ਨੇਵੀ )ਪੋਸਟਿੰਗ ਹੋ ਜਾਂਦੀ ਹੈ। 

ਅਪਲਾਈ ਕਿਵੇਂ ਕਰਨਾ ਹੈ? 

ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਲਈ  ਸੰਸਥਾ ਦੀ ਸਾਈਟ

http://recruitment-portal.in/reccdac/Dept.aspx?id=22 ਤੇ ਕਲਿਕ ਕਰਨ ਉਪਰੰਤ ਸਾਰੇ ਵੇਰਵਿਆਂ ਨੂੰ ਦਰਜ ਕਰਨਾ ਹੈ। 

ਆਨਲਾਈਨ ਅਪਲਾਈ ਕਰਨ ਲਈ ਮਹਤਵ ਪੂਰਨ ਮਿਤੀਆਂ

ਆਨਲਾਈਨ ਅਰਜ਼ੀਆਂ 04 ਦਸੰਬਰ 2021 ਤੋਂ 03 ਜਨਵਰੀ 2022 ਤੱਕ ਦਿੱਤੀਆਂ ਜਾਣਗੀਆਂ।


ਮਹੱਤਵ ਪੂਰਨ ਲਿੰਕ: 

Official website : afpipunjab.org  

Official notification http://afpipunjab.org/wp-content/uploads/2021/11/Advertisement-Punjabi.pdf

Link for applying online

http://recruitment-portal.in/reccdac/Dept.aspx?id=22

Link  for information for admission

Link for sample paper: 

https://afpipunjab.org/question-paper/

ਹੇਠਾਂ ਦਿੱਤੇ ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ  ਹੈ 9041006305 , 01602219707।

*ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਕੇਵਲ WhatsApp msg ਕਰ ਕੇ ਹੋਰ ਜਾਣਕਾਰੀ ਲੈ ਸਕਦੇ ਹੋ-* 9417093151 ,8264571246 , 9872613426 , 9478979297

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends