ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਵਿਸ਼ੇਸ਼ ਟੀਮਾਂ ਵੱਲੋਂ ਜ਼ਿਲੇ ਦੀਆਂ ਸਮੂਹ 31 ਮੰਡੀਆਂ ਦੀ ਚੈਕਿੰਗ

 ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਵਿਸ਼ੇਸ਼ ਟੀਮਾਂ ਵੱਲੋਂ ਜ਼ਿਲੇ ਦੀਆਂ ਸਮੂਹ 31 ਮੰਡੀਆਂ ਦੀ ਚੈਕਿੰਗ

*ਪੂਰਾ ਦਿਨ ਲਿਫਟਿੰਗ ਰੋਕ ਕੇ ਅਨਲਿਫਟਿੰਗ ਝੋਨੇ ਅਤੇ ਰਿਕਾਰਡ ਅਨੁਸਾਰ ਖ਼ਰੀਦ ਦੀ ਕੀਤੀ ਚੈਕਿੰਗ

*ਸੁਚਾਰੂ ਅਤੇ ਨਿਰਵਿਘਨ ਖ਼ਰੀਦ ਤੇ ਲਿਫਟਿੰਗ ਲਈ ਲਗਾਤਾਰ ਜਾਰੀ ਰਹੇਗੀ ਚੈਕਿੰਗ-ਵਿਸ਼ੇਸ਼ ਸਾਰੰਗਲ

ਨਵਾਂਸ਼ਹਿਰ, 7 ਨਵੰਬਰ : ( ਪ੍ਰਮੋਦ ਭਾਰਤੀ)

  ਸਕੱਤਰ, ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਆਦੇਸ਼ਾਂ ’ਤੇ ਵੱਖ-ਵੱਖ 10 ਵਿਸ਼ੇਸ਼ ਟੀਮਾਂ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ 31 ਮੰਡੀਆਂ ਵਿਚ ਪਏ ਅਨਲਿਫਟਿੰਗ ਝੋਨੇ ਅਤੇ ਰਿਕਾਰਡ ਅਨੁਸਾਰ ਖ਼ਰੀਦ ਕੀਤੀੇ ਝੋਨੇ ਦੀ ਚੈਕਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਗਠਿਤ ਇਨਾਂ ਟੀਮਾਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਖ਼ੁਰਾਕ ਤੇ ਸਪਲਾਈ ਵਿਭਾਗ, ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਐਫ. ਸੀ. ਆਈ, ਨਗਰ ਕੌਂਸਲ, ਅਤੇ ਮੰਡੀ ਬੋਰਡ ਦੇ ਅਧਿਕਾਰੀ ਸ਼ਾਮਲ ਸਨ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਸਮੂਹ ਮੰਡੀਆਂ ਵਿਚ ਲਿਫਟਿੰਗ ਦਾ ਕੰਮ ਇਕ ਦਿਨ ਲਈ ਪੂਰੀ ਤਰਾਂ ਰੋਕ ਦਿੱਤਾ ਗਿਆ। ਸਬ-ਡਵੀਜ਼ਨ ਨਵਾਂਸ਼ਹਿਰ ਦੀਆਂ ਮੰਡੀਆਂ ਵਿਚ ਚੈਕਿੰਗ ਟੀਮਾਂ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਕੀਤੀ, ਜਦਕਿ ਸਬ-ਡਵੀਜ਼ਨ ਬੰਗਾ ਵਿਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਰਬੀਰ ਸਿੰਘ ਅਤੇ ਸਬ-ਡਵੀਜ਼ਨ ਬਲਾਚੌਰ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਨਿਗਰਾਨੀ ਹੇਠ ਟੀਮਾਂ ਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ। 

  ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਐਸ. ਡੀ. ਐਮ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਟੀਮ ਨੇ ਨਵਾਂਸ਼ਹਿਰ, ਰਾਹੋਂ, ਬਹਿਲੂਰ ਕਲਾਂ ਅਤੇ ਬਜੀਦਪੁਰ ਮੰਡੀਆਂ ਦੀ ਚੈਕਿੰਗ ਕੀਤੀ। ਇਸੇ ਤਰਾਂ ਤਹਿਸੀਲਦਾਰ ਨਵਾਂਸ਼ਹਿਰ ਲਕਸ਼ੈ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਜਾਡਲਾ, ਦੁਪਾਲਪੁਰ, ਮਝੂਰ ਤੇ ਗਰਚਾ ਅਤੇ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫਾਂਬੜਾ, ਧੈਂਗੜਪੁਰ, ਮੀਰਪੁਰ ਜੱਟਾਂ ਅਤੇ ਜੱਬੋਵਾਲ ਮੰਡੀਆਂ ਦੀ ਚੈਕਿੰਗ ਕੀਤੀ। 

  ਇਸੇ ਤਰਾਂ ਸਬ-ਡਵੀਜ਼ਨ ਬੰਗਾ ਵਿਚ ਐਸ. ਡੀ. ਐਮ ਵਿਰਾਜ ਤਿੜਕੇ ਦੀ ਅਗਵਾਈ ਵਾਲੀ ਟੀਮ ਨੇ ਬੰਗਾ, ਬਹਿਰਾਮ ਤੇ ਕਟਾਰੀਆਂ, ਈ. ਓ ਬੰਗਾ ਦੇਸ ਰਾਜ ਦੀ ਟੀਮ ਨੇ ਸੂੰਢ ਤੇ ਪਠਲਾਵਾ, ਬੀ. ਡੀ. ਪੀ. ਓ ਬੰਗਾ ਹੇਮ ਰਾਜ ਦੀ ਟੀਮ ਨੇ ਮੁਕੰਦਪੁਰ ਤੇ ਉੱਚਾ ਲਧਾਣਾ ਅਤੇ ਨਾਇਬ ਤਹਿਸੀਲਦਾਰ ਬੰਗਾ ਨਿਰਜੀਤ ਸਿੰਘ ਦੀ ਟੀਮ ਨੇ ਹਕੀਮਪੁਰ ਤੇ ਮਾਹਿਲ ਗਹਿਲਾਂ ਮੰਡੀਆਂ ਚੈੱਕ ਕੀਤੀਆਂ। 

  ਇਸ ਤੋਂ ਇਲਾਵਾ ਸਬ-ਡਵੀਜ਼ਨ ਬਲਾਚੌਰ ਵਿਚ ਐਸ. ਡੀ. ਐਮ ਦੀਪਕ ਰੁਹੇਲਾ ਦੀ ਅਗਵਾਈ ਵਾਲੀ ਟੀਮ ਨੇ ਬਲਾਚੌਰ, ਕਰਾਵਰ ਤੇ ਮੋਹਰਾ, ਤਹਿਸੀਲਦਾਰ ਬਲਾਚੌਰ ਪ੍ਰਵੀਨ ਕੁਮਾਰ ਦੀ ਟੀਮ ਨੇ ਕਾਠਗੜ, ਟੌਂਸਾ ਤੇ ਨਾਨੋਵਾਲ ਅਤੇ ਬੀ. ਡੀ. ਪੀ. ਓ ਸੜੋਆ ਰਵਿੰਦਰ ਸਿੰਘ ਦੀ ਟੀਮ ਨੇ ਸੜੋਆ, ਬਕਾਪੁਰ ਅਤੇ ਸਾਹਵਾ ਮੰਡੀਆਂ ਦੀ ਚੈਕਿੰਗ ਕੀਤੀ। 

  ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੋਈ ਵੀ ਖਾਮੀ ਸਾਹਮਣੇ ਨਹੀਂ ਆਈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਮੰਡੀਆਂ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ, ਤਾਂ ਜੋ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਸਿਰੇ ਚਾੜਿਆ ਜਾ ਸਕੇ। 

  -ਜ਼ਿਲੇ ਦੀਆਂ ਮੰਡੀਆਂ ਵਿਚ ਵਿਸ਼ੇਸ਼ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੇ ਦਿ੍ਰਸ਼।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends