ਪੰਜਾਬ ਦੇ ਪੈਨਸ਼ਨਰ 17 ਨੂੰ ਮੋਹਾਲੀ ਵਿੱਚ ਕਰਨਗੇ ਆਪਣੀ ਤਾਕਤ ਦਾ ਮੁਜਾਹਰਾ :
'ਪੰਜਾਬ ਗੋਰਮਿੰਟ ਪੈਨਸਨਰਜ਼ ਜੁਆਇੰਟ ਫਰੰਟ ਪੰਜਾਬ ਦੀ ਸੂਬਾ ਆਗੂ ਟੀਮ ਦੀ ਮੀਟਿੰਗ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ, 17 ਨਵੰਬਰ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਰੋਸ ਵਿਖਾਵੇ ਦੀ ਤਿਆਰੀ ਲਈ ਅੱਜ ਮੋਰਿੰਡਾ ਵਿਖੇ ਪ੍ਰੇਮ ਸਾਗਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ - ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਸਮੂਹ ਕਨਵੀਨਰਜ , ਨੇ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੁਆਰਾ ਕੀਤੀਆਂ ਸਿਫਾਰਸ਼ਾ ਨੂੰ ਪੰਜਾਬ ਸਰਕਾਰ ਨੇ ਅੱਖੋ ਪਰੋਖੇ ਕਰਦੇ ਹੋਏ ਦਿੱਤੇ ਹੋਏ ਗੁਣਾਕ 2.59 ਦੀ ਥਾਂ ਪੈਨਸਨਰਾਂ ਦੇ ਘਾਟੇ ਵਾਲਾ ਲਈ ਪੈਨਸਨ ਸੋਧ ਫਾਰਮੂਲਾ ਪੇਸ਼ ਕਰਕੇ ਪੰਜਾਬ ਦੇ ਸਾਢੇ ਤਿੰਨ ਲੱਖ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ।
ਸਰਕਾਰ ਨੇ ਵਿਤਵਿਭਾਗ ਅਤੇ ਕੈਬਨਿਟ ਵੱਲੋਂ ਪਾਸ ਕੀਤੇ ਗੁਣਾਕ ਦੀ ਥਾਂ ਦਸੰਬਰ 2015 ਦੀ ਬੇਸਿਕ ਪੈਨਸ਼ਨ + 113%ਡੀ. ਏ ਜੋੜ ਕੇ ਉਸ ਤੇ 15% ਲਾਭ ਦੇਣ ਦਾ ਜੋ ਨੇਟੀਫਿਕੇਸ਼ਨ ਜਾਰੀ ਕੀਤਾ ਹੈਂ ਉਹ 2.45 ਤੋਂ ਵੀ ਘੱਟ ਬਣਦਾ ਹੈ। ਜਦੋਂ ਕਿ ਘੱਟੋ ਘੱਟ ਗੁਣਾਕ 2.59ਛੇਵੇਂ ਪੇ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਕਰਮ ਸਿੰਘ ਧਨੋਆ, ਠਾਕੁਰ ਸਿੰਘ ਜਗਦੀਸ਼ ਸਿੰਘ ਸਰਾਓ , ਪ੍ਰੇਮ ਚੰਦ ਅਗਰਵਾਲ, ਹਰਜੀਤ ਸਿੰਘ, ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਹਰਬੰਸ ਸਿੰਘ ਰਿਆੜ, ਸੁਖ ਰਾਮ ਅਤੇ ਸੁਰਿੰਦਰ ਰਾਮ ਕੁੱਸਾ ਨੇ ਪੰਜਾਬ ਸਰਕਾਰ ਦੇ ਆਪਾ-ਬਣਾਏ ਨੋਟੀਫਿਕੇਸ਼ਨ ਨੂੰ ਸਰਬਸੰਮਤੀ ਨਾਲ ਰੱਦ ਕਰਦੇ ਹੋਏ ਮੰਗ ਕੀਤੀ ਕਿ ਛੇਵੇਂ ਪੇਕਮਿਸ਼ਨ ਦੁਆਰਾ ਦਿੱਤਾ ਘੱਟੋ ਘੱਟ ਗੁਣਾਕ 2.59 ਜਾਰੀ ਕੀਤਾ ਜਾਵੇ, ਨੋਸ਼ਨਲ ਫਿਕਸੇਸ਼ਨ ਦਾ ਫਾਰਮੂਲਾ ਸਰਲ ਅਤੇ ਪਾਸ ਕਰਨ ਦੀ ਵਿਧੀ ਕੇਵਲ ਡੀ. ਡੀ ਓ ਨੂੰ ਹੀ ਦਿੱਤੀੈ ਜਾਵੇ ,ਪੈਨਸ਼ਨ ਸੋਧਣ ਲਈ ਰੀਵਾਈਜਡ ਅਤੇ ਅਣ ਰਿਵਾਈਜਡ ' ਵਿੱਚੋਂ ਇੱਕ ਤੇ ਆਪਸ਼ਨ ਲੈਣ ਦਾ ਅਧਿਕਾਰ ਵੀ ਦਿੱਤਾ ਜਾਵੇ।, ਇਸ ਸਬੰਧੀ ਵਾਧੂ ਝੰਜਟ ਖਤਮ ਕੀਤਾ ਜਾਵੇ |
ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸਾਂ ਮੁਤਾਬਕ ਬਣਦਾ ਬਕਾਇਆ ਸਮੂਹ ਪੈਨਸਨਰਾਂ ਨੂੰ ਯੱਕ ਮੁਸ਼ਤ ਦਸੰਬਰ 2021 ਤੋਂ ਪਹਿਲਾਂ ਦਿੱਤਾ ਜਾਵੇ ਕਿਉਂਕਿ ਪੈਨਸ਼ਨਰ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹੋਣ ਕਰਕੇ, ਬਕਾਇਆ ਨਾ ਮਿਲਣ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵੱਲ ਜਾ ਰਹੇ ਹਨ।ਪੈਨਸ਼ਨਰ ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਇਲਾਜ ਲਈ,ਮੈਡੀਕਲ ਪ੍ਰਤੀ ਪੂਰਤੀ ਨੂੰ ਸਰਲ ਬਣਾਇਆ ਜਾਵੇ ਅਤੇ ਕੈਸ਼ ਲੈਸ ਸਕੀਮ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਦਾ 166 ਮਹੀਨੇ ਦਾ ਬਕਾਇਆ ਵੀ ਜਾਰੀ ਕਰੇ ਅਤੇ ਨਵੇਂ ਸਕੇਲਾਂ ਤੇ ਡੀ. ਏ ਕੇਂਦਰ ਸਰਕਾਰ ਦੀ ਤਰਜ ਤੇ ਜੁਲਾਈ 2021 ਤੋਂ 31%ਜਾਰੀ ਕੀਤਾ ਜਾਵੇ।।