ਪੈਨਸ਼ਨਰਾਂ ਉਪਰ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਚੰਨੀ ਨੇ ਦਿੱਤੀ ਹਰੀ ਝੰਡੀ
ਕਿਸੇ ਵੇਲੇ ਵੀ ਜਾਰੀ ਹੋ ਸਕਦੀ ਹੈ ਨੋਟੀਫਿਕੇਸ਼ਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੈਨਸ਼ਨਰਾਂ ਉਪਰ ਲਾਗੂ ਕਰਨ ਦੀ ਫਾਈਲ ਕਲੀਅਰ ਕਰਕੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਹੈ। ਵਿੱਤ ਵਿਭਾਗ ਕਿਸੇ ਪਲ ਵੀ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਮੁੱਖ ਮੰਤਰੀ ਦੇ ਪੈਨਸ਼ਨਰਾਂ ਨੂੰ ਗੱਫੇ ਦੇਣ ਦੇ ਅੱਜ ਅਖਬਾਰਾਂ ਵਿਚ ਇਸ਼ਤਿਹਾਰ ਛਪਣ ਤੋਂ ਬਾਅਦ ਸਵਾਲ ਉਠਣ ਲੱਗ ਪਏ ਸਨ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਸਰਕਾਰ ਫੋਕੇ ਦਾਅਵੇ ਕਰ ਰਹੀ ਹੈ। ਕੋਨੈਕਟ ਐਫ ਐਮ ਵੱਲੋਂ ਅੱਜ ਪੰਜਾਬ ਸਕੱਤਰੇਤ ਵਿਚ ਇਸ ਸਬੰਧੀ ਕੀਤੀ ਘੋਖ ਤੋਂ ਬਾਅਦ ਪੱਕੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਚੰਨੀ ਨੇ ਅੱਜ ਸਵੇਰੇ ਹੀ ਪੈਨਸ਼ਨਰਾਂ ਦੀ ਫਾਈਲ ਨੂੰ ਹਰੀ ਝੰਡੀ ਦੇ ਕੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਭੇਜ ਦਿੱਤੀ ਹੈ