ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਲੇਰਕੋਟਲਾ
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵੱਲੋਂ ਮਲੇਰਕੋਟਲਾ ਦਾ ਦੌਰਾ
- ਮਲੇਰਕੋਟਲਾ ਵਿਖੇ ਪਿੰਡ ਤੇਗਾਹੇੜੀ ਅਤੇ ਪਿੰਡ ਛਤਰੀਵਾਲ ਦੇ ਐਸ.ਸੀ. ਭਾਈਚਾਰੇ ਦੀ ਸਿਕਾਇਤਾਂ ਦੇ ਮਾਮਲੇ ਦੀ ਪੜਤਾਲ ਲਈ ਆਈ
ਮਲੇਰਕੋਟਲਾ 12 ਅਕਤੂਬਰ :
ਮਲੇਰਕੋਟਲਾ ਵਿਖੇ ਪਿੰਡ ਤੇਗਾਹੇੜੀ ਅਤੇ ਪਿੰਡ ਛਤਰੀਵਾਲਾ ਦੇ ਐਸ.ਸੀ. ਭਾਈਚਾਰੇ ਸਬੰਧੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ ਦੀ ਪੜਤਾਲ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਚੰਦੇਸ਼ਵਰ ਸਿੰਘ ਮੋਹੀ ਅੱਜ ਪਿੰਡ ਤੇਗਾਹੇੜੀ ਵਿਖੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਕਲੱਬ ਹਾਊਸ ਮਲੇਰਕੋਟਲਾ ਵਿਖੇ ਐਸ.ਈ. ਭਾਈਚਾਰੇ ਦੀਆਂ ਸ਼ਿਕਾਇਤਾਂ ਸੁਣਨ ਲਈ ਪੁੱਜੇ ।
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਮਿਸ਼ਨਰ ਨੂੰ ਮਿਲਿਆ ਸਿਕਾਇਤਾਂ ਸਬੰਧੀ ਚਰਚਾ ਵੀ ਕੀਤੀ ਅਤੇ ਕਿਹਾ ਕਿ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਸੁਲਝਾਇਆ ਲਿਆ ਜਾਵੇਗਾ ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਸ੍ਰੀ ਚੰਦੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਸ੍ਰੀ ਸਿਕੰਦਰ ਸਿੰਘ ਪਿੰਡ ਤੇਗਾਹੇੜੀ ਅਤੇ ਸ੍ਰੀ ਬਲਜੀਤ ਸਿੰਘ ਪਿੰਡ ਛਤਰੀਵਾਲਾ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ।ਮੈਂਬਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਨ੍ਹਾਂ ਸਿਕਾਇਤਾਂ ਸਬੰਧੀ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਅਤੇ ਉਨ੍ਹਾਂ ਨੇ ਇੱਥੇ ਪੁੱਜ ਕੇ ਸ਼ਿਕਾਇਤ ਕਰਤਾ ਧਿਰ, ਦੂਜੀ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਸ੍ਰੀ ਚੰਦੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ ਇਸ ਮਾਮਲੇ 'ਚ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਹੋਰ ਕਿਹਾ ਪਿੰਡ ਛਤਰੀਵਾਲਾ(ਤੇਗਾਹੇੜੀ) ਵਿਖੇ ਮਨਰੇਗਾ ਜਾਬ ਕਾਰਡ ਹੋਲਡਰ ਮਨਰੇਗਾ ਸਕੀਮ ਤਹਿਤ ਕੰਮ ਕਰਨਾਂ ਚਾਹੁੰਦਾ ਹੈ ਉਸ ਨੂੰ ਕੰਮ ਦਿੱਤਾ ਜਾਵੇਗਾ ।
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਏ.ਐਸ.ਪੀ.ਅਮਰਗੜ੍ਹ ਆਈ.ਪੀ.ਐਸ. ਮਿਸ ਜਯੋਤੀ ਯਾਦਵ,ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀਮਤੀ ਅਮਨਦੀਪ ਕੌਰ, ਨਾਇਬ ਤਹਿਸੀਲਦਾਰ ਸ੍ਰੀ ਗੁਰਦੀਪ ਸਿੰਘ, ਆਦਿ ਨਾਲ ਵੀ ਗੱਲਬਾਤ ਕੀਤੀ।