Friday, 1 October 2021

ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਹੋਇਆ ਲਾਠੀਚਾਰਜ, ਕੀਤਾ ਗ੍ਰਿਫ਼ਤਾਰ

 *ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਹੋਇਆ ਲਾਠੀਚਾਰਜ ਕੀਤਾ ਗ੍ਰਿਫ਼ਤਾਰ*  ਅੱਜ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਸੂਬਾ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਿੱਚ ਗੁਪਤ ਐਕਸ਼ਨ ਉਲੀਕਦੇ ਹੋਏ ਸੀਐਮ ਹਾਊਸ ਚੰਡੀਗਡ਼੍ਹ ਦਾ ਘਿਰਾਓ ਕੀਤਾ।ਜਿਸ ਵਿੱਚ ਵੱਡੀ ਸੰਖਿਆ ਵਿਚ ਮਹਿਲਾਵਾਂ ,ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ ।ਪ੍ਰਸ਼ਾਸਨ ਵੱਲੋਂ ਪਹਿਲਾਂ ਸੀਐਮ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ।ਅਚਾਨਕ ਪੁਲੀਸ ਪ੍ਰਸ਼ਾਸਨ ਨੇ ਅਧਿਆਪਕਾਂ ਤੇ ਲਾਠੀਚਾਰਜ ਕਰ ਦਿੱਤਾ ਤੇ ਘੜੀਸਦੇ ਹੋਏ ਇਨ੍ਹਾਂ ਨੂੰ ਬੱਸਾਂ ਵਿਚ ਲਿਜਾ ਕੇ ਗ੍ਰਿਫ਼ਤਾਰ ਕਰ ਲਿਆ ਕਈ ਅਧਿਆਪਕਾਂ ਨੂੰ ਸੱਟਾਂ ਲੱਗੀਆਂ। ਇਕ ਅਧਿਆਪਕ ਸੋਹਣ ਸਿੰਘ ਦੀ ਦਸਤਾਰ ਉਤਰ ਗਈ।ਗ੍ਰਿਫ਼ਤਾਰ ਹੋਏ ਅਧਿਆਪਕਾਂ ਵਿਚ ਸੂਬਾ ਪ੍ਰਧਾਨ ਕਮਲ ਠਾਕੁਰ, ਦੀਪਕ ਫਾਜ਼ਿਲਕਾ, ਰਾਕੇਸ਼ ਕੁਮਾਰ, ਸੰਦੀਪ ਜ਼ੀਰਾ, ਪਵਨ ਅਬੋਹਰ, ਕਮਲ ਜ਼ੀਰਾ, ਸੋਹਣ ਸਿੰਘ ਅਤੇ 170ਦੇ ਲਗਪਗ ਅਧਿਆਪਕ ਅਤੇ ਅਧਿਆਪਕਾਵਾਂ ਹਨ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...