Wednesday, 27 October 2021

ਡੀ.ਈ.ਓ. ਵੱਲੋਂ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ

 *ਡੀ.ਈ.ਓ. ਵੱਲੋਂ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ*


*ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ : ਸੰਧਾਵਾਲੀਆ **ਗੁਰਦਾਸਪੁਰ 27 ਅਕਤੂਬਰ (ਗਗਨਦੀਪ ਸਿੰਘ ) *


*ਸਰਕਾਰੀ ਮਿਡਲ ਸਕੂਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਕੇ ਇੰਗਲਿਸ਼ ਬੂਸਟਰ ਕਲੱਬ ਵਿੱਚ ਵਧੀਆ ਭਾਗੀਦਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਕਰਦਿਆਂ ਡੀ.ਈ.ਓ. ਸੰਧਾਵਾਲੀਆ ਨੇ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਦੀ ਇੰਗਲਿਸ਼ ਬੂਸਟਰ ਕਲੱਬ ਵਿੱਚ ਜਿਲ੍ਹਾ ਅਤੇ ਸਟੇਟ ਪੱਧਰ ਤੇ ਪੇਸ਼ਕਾਰੀ ਬਹੁਤ ਵਧੀਆ ਰਹੀ ਹੈ , ਜਿਸ ਲਈ ਅਧਿਆਪਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜਾਰੀ ਤੇ ਪ੍ਰਾਪਤੀਆ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਐਨ. ਓ. ਪਰਮਜੀਤ ਕੌਰ , ਡੀ.ਐਮ. ਅੰਗਰੇਜ਼ੀ ਨਰਿੰਦਰ ਸਿੰਘ , ਡੀ.ਐਮ. ਗਣਿਤ ਗੁਰਨਾਮ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਬੀ.ਐਮ. ਚਰਨਪ੍ਰੀਤ ਸਿੰਘ, ਰਜਨੀਸ਼ ਕੁਮਾਰ , ਗੁਰਲਾਲ ਸਿੰਘ , ਸਕੂਲ ਸਟਾਫ਼ ਪਵਨ ਕੁਮਾਰ , ਸਰਪੰਚ ਜੋਗਿੰਦਰ ਸਿੰਘ , ਲੰਬੜਦਾਰ ਮੁਖ਼ਤਿਆਰ ਸਿੰਘ ਸਕੂਲ ਮੈਨਜਮੈਂਟ ਕਮੇਟੀ ਮੈਂਬਰ , ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ਼ ਮੈਂਬਰ ਪ੍ਰਭਜੀਤ ਕੌਰ , ਜਗਦੀਪ ਕੌਰ , ਮੋਹਨਬੀਰ ਕੌਰ , ਜਤਿੰਦਰ ਸਿੰਘ , ਮਨਦੀਪ ਸਿੰਘ , ਗੁਰਜੀਤ ਸਿੰਘ ਹਾਜ਼ਰ ਸਨ। *

RECENT UPDATES

Today's Highlight

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ     PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇ...