ਮਾਨਸਾ ਦੇ ਅਧਿਆਪਕਾਂ ਦੀ ਸਭ ਤੋਂ ਵੱਡੀ ਸੁਸਾਇਟੀ ਦੀ ਚੋਣ ਸੁੱਖੀ ਸਾਂਦੀ ਨੇਪਰੇ ਚੜ੍ਹੀ

 ਮਾਨਸਾ ਦੇ ਅਧਿਆਪਕਾਂ ਦੀ ਸਭ ਤੋਂ ਵੱਡੀ ਸੁਸਾਇਟੀ ਦੀ ਚੋਣ ਸੁੱਖੀ ਸਾਂਦੀ ਨੇਪਰੇ ਚੜ੍ਹੀ



ਸਰਵਸੰਮਤੀ ਨਾਲ ਚੁਣੇ ਗਏ 9 ਡਾਇਰੈਕਟਰ


ਚੰਡੀਗੜ੍ਹ 16 ਅਕਤੂਬਰ (ਹਰਦੀਪ ਸਿੰਘ ਸਿੱਧੂ )ਮਾਨਸਾ ਜ਼ਿਲ੍ਹੇ ਦੀ ਸਭ ਤੋਂ ਵੱਡੀ ਟੀਚਰਜ਼ ਕੋਅੱਪਰੇਟਜ਼ ਸੁਸਾਇਟੀ ਦੇ 9 ਦੇ 9 ਡਾਇਰੈਕਟਰਜ਼ ਦੀ ਚੋਣ ਸਰਬਸੰਮਤੀ ਨਾਲ ਸੁੱਖੀ ਸਾਂਦੀ ਨੇਪਰੇ ਚੜ੍ਹ ਗਈ ਹੈ। ਮਾਨਸਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਕਿ ਜਥੇਬੰਦੀਆਂ ਦੇ ਆਗੂਆਂ ਨੇ ਬਿਨਾਂ ਕਿਸੇ ਕਾਟੋ ਕਲੇਸ਼ ਇਸ ਚੋਣ ਨੂੰ ਨੇਪਰੇ ਚਾੜ੍ਹਿਆ ਹੈ,ਇਸ ਤੋਂ ਪਹਿਲਾ ਇਸ ਸੁਸਾਇਟੀ ਦੀ ਚੋਣ ਨੂੰ ਲੈ ਕੇ ਆਗੂਆਂ।ਵਿਚਕਾਰ ਖੂਬ ਇੱਟ ਖੜੱਕਾ ਦੇਖਣ ਨੂੰ ਮਿਲਦਾ ਸੀ।



 ਨਵੇਂ ਚੁਣੇ ਗਏਡਾਇਰੈਕਟਰਜ਼ ਵਿੱਚ ਪਰਮਿੰਦਰ ਕੌਰ ਸ.ਮਿ.ਸ.ਮਾਨਸਾ ਖੁਰਦ ਗੁਰਪ੍ਰੀਤ ਕੌਰ,ਮਹਿੰਦਰ ਕੌਰ ਸ.ਸ.ਸ ਮਾਨਸਾ ਕੁੜੀਆਂ,ਰਾਜਿੰਦਰ ਕੌਰ ਸ.ਸ.ਸ.ਝੁਨੀਰ,ਹਰਮਨਦੀਪ ਸਿੰਘ ਸ.ਸ.ਸ.ਰੱਲਾ ਕੁੜੀਆਂ,ਨਾਇਬ ਸਿੰਘ ਸ.ਹ.ਸ ਰੱਲਾ ਮੁੰਡੇ,ਨਰਿੰਦਰ ਸਿੰਘ ਮੋਹਲ ਸ.ਸ.ਸ.ਅੱਕਾਂਵਾਲੀ ਬਲਕਰਨ ਸਿੰਘ ਸ.ਮਿ.ਸ.ਔਤਾਂਵਾਲੀ ਜਸਪ੍ਰੀਤ ਸਿੰਘ ਸ.ਸ.ਸ.ਰੱਲੀ ਸ਼ਾਮਲ ਹਨ। ਇਹ ਵੀ ਪਤਾ ਲੱਗਿਆ ਹੈ ਇਸ ਚੋਣ ਨੂੰ ਸਿਰੇ ਚੜਾਉਣ ਲਈ ਡਿਪਟੀ ਡੀਪੀਈ ਸੈਕੰਡਰੀ ਜਗਰੂਪ ਭਾਰਤੀ, ਗੁਰਲਾਭ ਸਿੰਘ ਡਿਪਟੀ ਡੀਪੀਈ ਐਲੀਮੈਂਟਰੀ, ਬਾਬਾ ਸ਼ਮਸ਼ੇਰ ਸਿੰਘ ਦਾ ਚੰਗਾ ਯੋਗਦਾਨ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂਆਂ ਚ ਗੁਰਜੀਤ ਸਿੰਘ ਲਾਲਿਆਂ ਵਾਲੀ,ਗੁਰਪਿਆਰ ਕੋਟਲੀ, ਅਮੋਲਕ ਡੇਲੂਆਣਾ,ਗੁਰਚਰਨ ਸਿੰਘ ਮਾਨ ਸ਼ਾਮਲ ਸਨ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends