ਕੇਸੀ ਕਾਲਜ ਆੱਫ ਐਜੁਕੇਸ਼ਨ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਵਿਜਿਟ
- ਇਹ ਟੂਅਰ ਸਟੂਡੈਂਟ ਦੇ ਸਿਲੇਬਸ ਦਾ ਹੀ ਹਿੱਸਾ ਡਾੱ. ਕੁਲਜਿੰਦਰ ਕੌਰ
ਨਵਾਂਸ਼ਹਿਰ, 16 ਅਕਤੂਬਰ
ਕਰਿਆਮ ਰੋਡ ਦੇ ਕੇਸੀ ਕਾਲਜ ਆੱਫ ਐਜੁਕੇਸ਼ਨ ਦੇ 50 ਸਟੂਡੈਂਟ ਆਪਣੇ ਸਟਾਫ ਦੇ ਨਾਲ ਸਿੱਖਿਅਕ ਵਿਜਿਟ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਹਵੇਲੀ ਗਏ, ਉੱਥੇ ਕਾਲਜ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਦੀ ਦੇਖਰੇਖ ’ਚ ਵਿਦਿਆਰਥੀਆਂ ਨੇ ਆਪਣੇ ਵਿਸ਼ੇ ਸਬੰਧੀ ਗਿਆਨ ਪ੍ਰਾਪਤ ਕਰ ਸਾਇੰਸ ਦੀਆਂ ਬਰੀਕੀ ਨੂੰ ਨਜਦੀਕੀ ਨਾਲ ਜਾਣਿਆ । ਇਸ ਟੂਅਰ ’ਚ ਸਟੂਡੈਂਟ ਦੇ ਨਾਲ ਗਏ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ, ਮੋਨਿਕਾ ਧੰਮ , ਅਮਨਪ੍ਰੀਤ ਕੌਰ, ਮਨਜੀਤ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਇੰਸ ਸਿਟੀ ਦੇ ਅਧਿਕਾਰੀ ਤੇਜਿੰਦਰ ਪਾਲ ਦੇ ਨਾਲ ਸਪੇਸ ਥਿਏਟਰ, ਡਿਜੀਟਲ ਪਲਾਂਟੇਰਿਅਮ, ਲੇਜਰ ਥਿਏਟਰ, ਥ੍ਰੀ ਡੀ ਥਿਏਟਰ, ਕਲਾਇਮੇਟ ਚੇਂਜ ਥਿਏਟਰ, ਅਰਥਕੁਵੇਕ ਸਿਮੁਲੇਟਰ, ਸਪੇਸ ਐਂਡ ਐਵੀਏਸ਼ਨ, ਹੈਲਥ ਗੈਲਰੀ, ਸਾਇੰਸ ਆੱਫ ਸਪੋਰਟਸ, ਫਨ ਸਾਇੰਸ, ਡਾਇਨਾਸੋਰ ਪਾਰਕ, ਡਿਫੈਂਸ ਗੈਲਰੀ, ਇਨੋਵੇਸ਼ਨ ਹੱਬ, ਡੋਮ ਥਿਏਟਰ, ਲੇਜਰ ਸ਼ੋਅ, ਫਲਾਈਟ ਸਿਮੁਲੇਟਰ, ਸਰੀਰ, ਨਸ਼ਾ ਛੁਡਾਉਣ , ਵੱਖੋ ਵੱਖ ਤਰਾਂ ਦੇ ਸ਼ੀਸ਼ੋ , ਰੋਸ਼ਨੀਆਂ ਦੀਆਂ ਗੈਲਰੀਆਂ ਦੇਖਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਬੋਟਿੰਗ ਦਾ ਵੀ ਆਨੰਦ ਲਿਆ । ਸਾਇੰਸ ਸਿਟੀ ’ਚ ਵੱਖੋ ਵੱਖ ਤਰਾਂ ਦੇ ਹੋਣ ਵਾਲੇ ਪ੍ਰਯੋਗ ’ਚ ਵੀ ਵਿਦਿਆਰਥੀਆਂ ਅਤੇ ਸਟਾਫ ਨੇ ਹਿੱਸਾ ਲਿਆ । ਰਸਤੇ ਵਿੱਚ ਸਟੂਡੈਂਟ ਨੇ ਪੁਰਾਤਨ ਕਲਚਰ ਸਬੰਧੀ ਹਵੇਲੀ ’ਚ ਰੁਕ ਕੇ ਉੱਥੇ ਦੇ ਸਮਾਨ ਨੂੰ ਦੇਖਿਆ । ਇਸਦੇ ਬਾਅਦ ਵਾਪਸ ਪਰਤਦੇ ਸਮਾਂ ਆਪਣੇ ਅਨੁਭਵ ਵੀ ਇੱਕ ਦੂਜੇ ਦੇ ਨਾਲ ਵਿਦਿਆਰਥੀਆਂ ਨੇ ਸਾਂਝੇ ਕੀਤੇ । ਡਾੱ. ਕੁਲਜਿੰਦਰ ਕੌਰ ਨੇ ਦੱਸਿਆ ਕਿ ਇਹ ਟੂਅਰ ਇਸ ਸਟੂਡੈਂਟ ਦੇ ਸਿਲੇਬਸ ਦਾ ਹੀ ਹਿੱਸਾ ਹੈ । ਇਹਨਾਂ ਟੂਅਰਾਂ ਵਿੱਚ ਹੀ ਪ੍ਰੈਕਟਲੀ ਸਿੱਖਿਆ ਦਾ ਗਿਆਨ ਲੁੱਕਿਆ ਹੈ । ਮੌਕੇ ’ਤੇ ਵਿਪਨ ਕੁਮਾਰ, ਸਤਵਿੰਦਰ ਕੌਰ, ਜਸਵਿੰਦਰ ਸਿੰਘ, ਸੁਖਵਿਦੰਰ ਕੌਰ ਆਦਿ ਹਾਜਰ ਰਹੇ ।
ਕੇਸੀ ਬੀਐਡ ਪਿ੍ਰੰਸੀਪਲ ਡਾ. ਕੁਲਜਿੰਦਰ ਕੌਰ, ਸਟਾਫ ਅਤੇ ਵਿਦਿਆਰਥੀ ਹਵੇਲੀ ਵਿੱਚ |