Tuesday, 26 October 2021

ਸਿੱਖਿਆ ਸੁਧਾਰ ਟੀਮ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਨਵੋਦਿਆ ਵਿਦਿਆਲਿਆ ਦੀ ਵਿਜਿਟ ਕੀਤੀ

 

ਸਿੱਖਿਆ ਸੁਧਾਰ ਟੀਮ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਨਵੋਦਿਆ ਵਿਦਿਆਲਿਆ ਦੀ ਵਿਜਿਟ ਕੀਤੀੀ


  ਨਵਾਂਸਹਿਰ 26 ਅਕਤੂਬਰ() ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਵਲੋਂ ਅੱਜ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਚਲਾਈ ਵਿਸ਼ੇਸ ਮੁਹਿੰਮ ਤਹਿਤ ਜਿਲਾ ਸਿਖਿਆ ਸੁਧਾਰ ਟੀਮ ਵਲੋਂ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦਾ ਵਿਸ਼ੇਸ ਨਿਰੀਖਣ ਕੀਤਾ ਅਤੇ ਪ੍ਰਿੰਸੀਪਲ ਰਵਿੰਦਰ ਕੁਮਾਰ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸਕੂਲ ਦੀ ਮਾਈਕਰੋ ਪਲਾਨਿੰਗ ਕੀਤੀ ਗਈ ।ਇਸ ਮੌਕੇ ਡਾ.ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ ਨੇ ਦੱਸਿਆ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪੰਜਾਬ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆ ਹਨ। ਇਸ ਲਈ ਹਰ ਸਕੂਲ ਮੁਖੀ ਅਤੇ ਅਧਿਆਪਕ ਇਸ ਸਰਵੇ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ ।ਇਸ ਮੌਕੇ ਉਹਨਾਂ ਨਵੋਦਿਆ ਵਿਦਿਆਲਿਆ ਵਿੱਚ ਚੱਲ ਰਹੀ ਨੈਸਨਲ ਅਚੀਵਮੈਂਟ ਸਰਵੇ ਦੀ ਤਿਆਰੀ ਦਾ ਜਾਇਜਾ ਲਿਆ ਅਤੇ ਅਗਲੇ ਦਿਨਾਂ ਦੀ ਪਲਾਨਿੰਗ ਕੀਤੀ। ਇਸ ਮੌਕੇ ਪ੍ਰਮੋਦ ਭਾਰਤੀ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, ਨਿਰਮਲ ਸਿੰਘ ਜਿਲਾ ਮਡਿੀਆ ਕੋਅਤਾਡੀਨੇਟਰ,ਵਿਨੇ ਕੁਮਾਰ ਸ਼ਰਮਾ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ ਵੀ ਹਾਜਰ ਸਨ।

RECENT UPDATES

Today's Highlight

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ     PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇ...