ਕੇਂਦਰੀ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੰਧਿਕ ਪੱਧਰ ਜਾਣਨ ਲਈ ਨੈਸ਼ਨਲ ਅਚੀਵਮੈਂਟ ਸਰਵੇਖਣ ਕਰਵਾਇਆ ਜਾਵੇਗਾ।
ਇਹ ਪ੍ਰੀਖਿਆ ਦੇਸ਼ ਭਰ ਦੇ
ਸਕੂਲਾਂ ਚ 12 ਨਵੰਬਰ ਨੂੰ ਹੋਵੇਗੀ।
ਇਸ ਪ੍ਰੀਖਿਆ ਦੇ ਆਧਾਰ ਤੇ ਦੇਸ਼ ਭਰ
ਦੇ ਸਕੂਲਾਂ ਦੀ ਰੈਂਕਿੰਗ ਕੀਤੀ ਜਾਵੇਗੀ।
ਐੱਨਸੀਈਆਰਟੀ ਵੱਲੋਂ ਕਰਵਾਈ ਜਾ
ਰਹੀ ਇਹ ਪ੍ਰੀਖਿਆ ਦੇਸ਼ ਭਰ ਦੇ
1,23,729 ਸਕੂਲਾਂ ਦੇ 38,87,759
ਵਿਦਿਆਰਥੀ ਦੇਣਗੇ, ਜਦਕਿ ਇਸ
ਦੀ ਰਿਪੋਰਟ ਸੀਬੀਐੱਸਈ ਵੱਲੋਂ
ਤਿਆਰ ਕੀਤੀ ਜਾਵੇਗੀ।
ਪ੍ਰੀਖਿਆ
ਲਈ ਪੰਜਾਬ ਤੇ 3722, ਹਰਿਆਣਾ ਦੇ
3230 ਤੇ ਚੰਡੀਗੜ੍ਹ ਦੇ 106 ਸਕੂਲਾਂ ਦੀ
ਚੋਣ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ
ਪ੍ਰੀਖਿਆ ਦੇ ਆਧਾਰ 'ਤੇ ਮਾੜੇ
ਨਤੀਜਿਆਂ ਵਾਲੇ ਸਕੂਲਾਂ ਮੁਖੀਆਂ ਦੀ
ਜਵਾਬਦੇਹੀ ਤੈਅ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ
ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ
ਜਮਾਤ ਦੇ ਵਿਦਿਆਰਥੀਆਂ ਲਈ
ਹੋਵੇਗੀ।
ਇਨ੍ਹਾਂ ਵਿਦਿਆਰਥੀਆਂ ਦੀ
ਭਾਸ਼ਾ, ਗਣਿਤ, ਵਿਗਿਆਨ,
ਸਮਾਜਿਕ ਸਿੱਖਿਆ ਦੀ ਪ੍ਰੀਖਿਆ ਇਕੋ
ਦਿਨ ਜਾਵੇਗੀ।
ਇਸ ਪ੍ਰੀਖਿਆ ਦੇ ਅਧਾਰ ਤੇ
ਵਿਦਿਆਰਥੀਆਂ ਦੀਆਂ ਖਾਮੀਆਂ ਨੂੰ
ਜਾਂਚਿਆ ਜਾਵੇਗਾ।