ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਦਫ਼ਤਰਾਂ 'ਚ ਅਚਨਚੇਤ ਚੈਕਿੰਗ ਦੌਰੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਦੇਖਿਆ ਜਾ ਸਕੇ ਕਿ ਮੁਲਾਜ਼ਮ ਸਮੇਂ ਸਿਰ ਦਫ਼ਤਰਾਂ 'ਚ ਪਹੁੰਚ ਕੇ ਆਪਣਾ ਕੰਮ ਸਹੀ ਤਰੀਕੇ ਕਰ ਰਹੇ ਹਨ ਜਾਂ ਨਹੀਂ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੇ ਪੁਲਿਸ ਮੁਖੀ ਦਫ਼ਤਰ ਵਲੋਂ ਤਾਲਮੇਲ ਬਣਾ ਕੇ ਯੋਜਨਾ ਤਿਆਰ ਕੀਤੀ ਜਾਵੇਗੀ। ਸੂਚਨਾ ਅਨੁਸਾਰ ਲੋਕਾਂ ਵਲੋਂ ਸਰਕਾਰੀ ਬਾਬੂਆਂ ਵਲੋਂ ਨਿੱਕੇ-ਨਿੱਕੇ ਕੰਮਾਂ ਲਈ ਬੇਵਜ਼ਾ ਪ੍ਰੇਸ਼ਾਨ ਕਰਨਾ ਤੇ ਕੰਮ ਨੂੰ ਲਟਕਾ ਕੇ ਰੱਖਣ ਸਬੰਧੀ ਵੀਡਬੈਕ ਦਿੱਤੀ ਗਈ ਹੈ।
ਇਸ ਦੇ ਇਲਾਵਾ ਮੁੱਖ ਮੰਤਰੀ ਦਫ਼ਤਰ ਕੋਲ ਵੀ
ਵੀਡਬੈਕ ਪੁੱਜੀ ਹੈ ਕਿ ਰਾਜ ਦੀਆਂ ਤਹਿਸੀਲਾਂ
'ਚ ਲੋਕ ਜਿੱਥੇ ਜ਼ਿਆਦਾ ਖੱਜਲ ਖ਼ੁਆਰ ਹੋ ਰਹੇ ਹਨ ਉੱਥੇ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਾਉਣੀ ਬੇਹੱਦ ਜ਼ਰੂਰੀ ਹੈ ।
ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ
ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੇ ਹੁਕਮ
ਦਿੱਤੇ ਹਨ ਕਿ ਸਾਰੇ ਸਰਕਾਰੀ ਵਿਭਾਗਾਂ ਵਿਚ
ਤਾਇਨਾਤ ਅਜਿਹੇ ਅਧਿਕਾਰੀਆਂ ਤੇ ਸਰਕਾਰੀ
ਬਾਬੂਆਂ ਦੀ ਸੂਚੀ ਤਿਆਰ ਕੀਤੀ ਜਾਵੇ ਜੋ
ਭਿਸ਼ਟਾਚਾਰ ਦੇ ਕੇਸਾਂ 'ਚ ਫਸੇ ਰਹੇ ਹਨ। ਇਹ
ਸੂਚੀ ਤਿਆਰ ਹੋਣ ਮਗਰੋਂ ਸਰਕਾਰ ਇਸ
ਗੱਲ ਨੂੰ ਯਕੀਨੀ ਬਣਾਉਣ ਦੀ ਤਿਆਰੀ 'ਚ
ਹੈ ਕਿ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫਸੇ ਸਰਕਾਰੀ
ਬਾਬੂਆਂ ਨੂੰ ਚੰਗੀ ਜਗਾ ਤਾਇਨਾਤੀ ਤੇ
ਚੰਗਾ ਅਹੁਦਾ ਨਾ ਦਿੱਤਾ ਜਾਵੇ।