ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਦੇ ਵਫਦ ਨੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਪਿਆ ਗਿਆ ਮੰਗ ਪੱਤਰ
ਉਪ ਮੁੱਖ ਮੰਤਰੀ ਵਲੋਂ ਯੂਨੀਅਨ ਨੂੰ ਪੈਨਲ ਮੀਟਿੰਗ ਦਾ ਦਿੱਤਾ ਭਰੋਸਾ
ਚੰਡੀਗੜ੍ਹ15 ਅਕਤੂਬਰ 2021 ( )ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ ਅਤੇ ਸੂਬਾ ਜਨਰਲ ਸਕੱਤਰ ਨਰੰਜਨਜੋਤ ਸਿੰਘ ਚਾਂਦਪੁਰੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਨੂੰ ਵਫਦ ਵਲੋਂ ਮੰਗ ਪੱਤਰ ਸੌਪਿਆ ਗਿਆ ਤੇ ਬੜੇ ਹੀ ਸੁਖਾਵੇਂ ਮਹੌਲ ਵਿੱਚ ਉਨ੍ਹਾਂ ਨਾਲ ਵਿਚਾਰ ਚਰਚਾ ਹੋਈ ਉਨ੍ਹਾ ਵਲੋਂ ਸਰਦਾਰ ਪਰਗਟ ਸਿੰਘ ਸਿੱਖਿਆ ਮੰਤਰੀ ਜੀ ਨਾਲ ਫੋਨ ਤੇ ਗੱਲ ਕੀਤੀ ਗਈ ਤੇ ਜਥੇਬੰਦੀ ਨੂੰ ਪੈਨਲ ਮੀਟਿੰਗ ਦੇਣ ਲਈ ਕਿਹਾ ਗਿਆ । ਸਿੱਖਿਆ ਮੰਤਰੀ ਵਲੋਂ ਜਥੇਬੰਦੀ ਨੂੰ ਮਿਤੀ 18.10.2021 ਦਿਨ ਸੋਮਵਾਰ ਦਾ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ। ਵਫਦ ਵਿੱਚ ਸੂਬਾ ਕਾਜਕਾਰਨੀ ਦੇ ਨਾਲ ਜਿਲ੍ਹਾ ਕਾਰਜਕਾਰਨੀ ਗੁਰਦਾਸਪੁਰ ਦੇ ਆਗੂ ਵੀ ਸ਼ਾਮਿਲ ਸਨ।
ਸੂਬਾ ਜਨਰਲ ਸਕੱਤਰ ਨਰੰਜਨਜੋਤ ਚਾਂਦਪੁਰੀ ਵਲੋਂ ਦੱਸਿਆ ਗਿਆ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੇਅ ਪੈਰਟੀ ਬਹਾਲ ਕਰਨਾ ,ਅਸਾਮੀ ਦਾ ਨਾ ਸੀਨੀਆਰ ਲੈਬਾਰਟਰੀ ਅਟੈਂਡੈਂਟ ਤੋਂ ਲੈਬਾਰਟਰੀ ਸਹਾਇਕ ਕਰਨਾ, ਬਿਨਾਂ ਸ਼ਰਤ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਵਿੱਚ ਜਲਦ ਤਰੱਕੀਆਂ ਕਰਨਾ,ਬੀ.ਐੱਡ ਕਰਨ ਲਈ ਬਿਨਾਂ ਤਨਖਾਹ ਛੁੱਟੀਆਂ ਆਦਿ ਮੰਗਾਂ ਨੂੰ ਜੇਕਰ ਸਰਕਾਰ ਪੂਰਾ ਨਹੀਂ ਕਰਦੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।