ਕਾਸ਼! ਮੁੜ ਆਉਣ ਕਿਰਤੀਆਂ ਦੇ ਸਕੂਲਾਂ ਵੱਲ... ਕਿਰਤੀਆਂ ਦੇ ਕ੍ਰਿਸ਼ਨ ਜੀ.....
ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲਪੁਰ ਦੀ ਫੇਸਬੁੱਕ ਤੋਂ...
ਪਟਿਆਲਾ 9 ਅਕਤੂਬਰ (ਪੱਤਰ ਪ੍ਰੇਰਕ )4 ਅਕਤੂਬਰ ਦਾ ਦਿਨ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਅਤੇ ਇਸ ਖੇਤਰ ਨੂੰ ਪਿਆਰ ਕਰਨ ਵਾਲਿਆਂ ਲਈ ਕਾਫੀ ਉਥਲ ਪੁਥਲ ਜਿਹਾ ਸੀ।ਕਿਰਤੀਆਂ ਲਈ ਜਿਨ੍ਹਾਂ ਦੇ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਹਨ ਉਹਨਾਂ ਦੇ ਮਾਪਿਆਂ ਲਈ ਬਹੁਤ ਮਨਹੂਸ ਲੱਗਿਆ ਹੋਵੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਸਕੂਲਾਂ ਦੇ ਰਹਿਬਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਬਦਲ ਗਏ। ਜਿਸ ਤਰ੍ਹਾਂ ਕਈ ਅੱਧੇ ਗਲਾਸ ਵਿਚ ਭਰੇ ਨੂੰ ਅੱਧਾ ਖਾਲੀ ਕਹਿੰਦੇ ਕਈ ਖਾਲੀ । ਮਤਲਬ ਦੁਨੀਆਂ ਦੋ ਮੂਹੀ ਹੈ ਜੁਗਾਂਤਰਾ ਤੋਂ ਹੈ ਮੈਂ ਇਸ ਪੋਸਟ ਰਾਹੀਂ ਇਕ ਕੁੱਝ ਜਨਤਕ ਗੱਲਾਂ ਕਰਨ ਲੱਗਿਆਂ ਜਿਨ੍ਹਾਂ ਦੀ ਕੁੱਝ ਅੱਧੇ ਖਾਲੀ ਗਿਲਾਸ(ਦਿਮਾਗ)ਵਾਲਿਆਂ ਨੂੰ ਤਕਲੀਫ਼ ਸ਼ਾਇਦ ਹੋਵੇ ,,,
ਜਿਸ ਸਮੇਂ ਤੋਂ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ (ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ)ਆਏ ਉਸ ਸਮੇ ਤੋ ਸਕੂਲਾਂ ਦੀ ਦਿਸ਼ਾ ਦਸ਼ਾ ਬਦਲੀ । ਜਿਸ ਵੀ ਅਹੁਦੇ ਤੇ ਗਏ ਉਸ ਦੀ ਅਹਿਮੀਅਤ ਵਧਾ ਦਿੱਤੀ ਇਸ ਆਈ ਏ ਐਸ ਵਰਕਰ ਨੇ।
ਜਿਨ੍ਹਾਂ ਸਕੂਲਾਂ ਨੂੰ ਵੇਖ ਦਲਿੱਦਰੀ ਦ੍ਰਿਸ਼ ਦੇਖਣ ਨੂੰ ਮਿਲਦੇ ਸਨ ਉਹਨਾਂ ਨੂੰ ਦਰਸ਼ਨੀ ਬਣਾ ਦਿੱਤਾ।
ਕਦੇ ਬਿਜਲੀ ਦਾ ਬਿੱਲ ਸਕੂਲ ਦਾ ਦੇਣ ਲਈ ਫਿਕਰ ਪਿਆ ਰਹਿੰਦਾ ਸੀ ਉਹ ਬਿਜਲੀ ਬਿੱਲ ਭਾਵੇਂ ਆਉਂਦੇ ਸਕੂਲ ਸਨ ਪਰ ਉਹਨਾਂ ਦੀ ਅਦਾਇਗੀ ਮਹਿਕਮਾ ਆਪ ਹੀ ਕਰ ਦਿੰਦਾ ਭਾਵੇਂ 20000 ਹਜਾਰ ਭਾਵੇਂ ਜਿਨ੍ਹਾਂ ਮਰਜੀ ਹੋਵੇ।
ਖੇਡਾਂ, ਲਾਇਬ੍ਰੇਰੀ, ਕਿਚਨ, ਸਬਜ਼ੀਆਂ ਬੀਜਣ, ਬੈਂਚ, ਕਾਰਪੇਟ, ਕੁਰਸੀਆਂ, ਟੇਬਲ, ਕੀ ਕੀ ਲਿਖਾਂ ਸਭ ਕੁੱਝ ਸਰਕਾਰ ਵਿਭਾਗ ਵਲੋਂ।
ਇਹ ਸ਼ਬਦ ਆਮ ਹੁੰਦੇ ਸਕੂਲਾਂ ਦੇ ਮੁਲਾਜਮਾਂ ਦੇ ਕਿ ਗ੍ਰਾਂਟਾਂ ਐਨੀਆਂ ਆਈ ਜਾਂਦੀਆਂ ਖਰਚੀਏ ਕਿਵੇਂ ਮਤਲਬ ਜਿਨ੍ਹਾਂ ਸਕੂਲਾਂ ਨੂੰ ਇਕ ਸਾਲ ਵਿੱਚ 10 ਕੁ ਹਜਾਰ ਹਾਈ, ਸੈਕੰਡਰੀ ਸਕੂਲਾਂ ਨੂੰ 7 ਕੁ ਹਜਾਰ ਪ੍ਰਾਇਮਰੀ ਨੂੰ ਆਓਂਦੀ ਸੀ ਉਹ ਲੱਖਾਂ ਵਿੱਚ ਆਓਂਦੀ ਸੀ।
ਜਿਹੜੀਆਂ ਬਦਲੀਆਂ ਕਰਵਾਉਣ ਲਈ ਐੱਮ ਐਲ ਏ ਦਫਤਰਾਂ ਜਾਂ ਸਿਫ਼ਾਰਿਸ਼ਾਂ ਕਰਵਾ ਕੇ ਹੁੰਦੀਆਂ ਸਨ ਉਹ ਬਿਨਾ ਪੈਸੇ ਤੋਂ ਘਰ ਬੈਠੇ ਹੋਈਆਂ। ਨਹੀਂ ਜਿਸ ਦੀ ਸਰਕਾਰ ਉਸ ਦੀ ਬਦਲੀ ਹੋ ਜਾਂਦੀ ਜਿਸ ਦਾ ਕੋਈ ਨਹੀਂ ,ਉਹ ਰੁਲਦਾ। ਬਦਲੀਆਂ ਸਮੇ ਕਰੋੜਾਂ ਦਾ ਕਾਲਾ ਧੰਦਾ ਜੋ ਹੁੰਦਾ ਸੀ ਬੰਦ ਹੋ ਗਿਆ। ਦੱਸੇ ਕੋਈ ਜੇ ਨਿਯਮਾਂ ਤੋਂ ਬਾਹਰ ਕਿਸੇ ਦੀ ਬਦਲੀ ਹੋਈ ਜਾਂ ਨਾ ਹੋਈ ਹੋਵੇ।ਨਵੀਆਂ ਤਕਨੀਕਾਂ ਨਾਲ ਪੜਾਈ। ਘਰ ਬੈਠੇ ਟੀਚਰਜ਼ , ਬੱਚਿਆਂ ਦੇ ਕੰਮ ਹੁੰਦੇ ਸਨ ਜੋ ਪਹਿਲਾਂ ਦਫਤਰਾਂ ਦੇ ਚੱਕਰ ਕਟ ਕਟ ਵੀ ਨਹੀਂ ਹੁੰਦੇ ਸਨ ਕਿਸੇ ਨੇ ਕੋਈ ਫੰਡ ਲੈਣਾ, ਕੋਈ ਛੁੱਟੀ ਲੈਣੀ ਸਭ ਆਨਲਾਈਨ ਪਾਰਦਰਸ਼ੀ ਤਰੀਕੇ ਨਾਲ ਕੰਮ ਹੁੰਦਾ ਸੀ। ਕੋਈ ਬੇਈਮਾਨੀ ਨਹੀਂ। ਕਿਹੜਾ ਆਈ ਏ ਐਸ ਅਫਸਰ ਘਰ ਘਰ ਬੱਚਿਆਂ ਦੇ ਸਕੂਲਾਂ ਦੇ ਪਿੰਡਾਂ ਦੇ ਵਿਚ ਜਾ ਜਾ ਬੱਚੇ ਦਾਖਿਲ ਕਰੇ ਦਰਿਆ ਪਾਰ ਕਰ ਸਕੂਲਾਂ ਵਿੱਚ ਜਾਵੇ ਇਹ ਸਭ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕੀਤਾ।
ਕੰਮ ਚੋਰਾਂ, ਬੇਈਮਾਨਾਂ , ਰਿਸ਼ਵਤਖੋਰਾਂ ਨੂੰ ਸੁਫ਼ਨੇ ਵਿੱਚ ਵੀ ਕ੍ਰਿਸ਼ਨ ਕੁਮਾਰ ਸਿਰਹਾਣੇ ਬੈਠਾ ਲੱਗਦਾ ਹੁੰਦਾ ਸੀ ਮਤਲਬ ਸਭ ਕੰਮ ਕਰਨ ਦੇ ਆਦੀ ਹੋਏ ਭੱਜ ਭੱਜ ਕੰਮ ਕਰਦੇ ਸਨ। ਪ੍ਰਾਇਮਰੀ ਸਕੂਲਾਂ ਦੇ ਸੀ ਐੱਚ ਟੀ ਨੂੰ ਐਨੇ ਸਾਧਨ ਦਿਤੇ ਕਿ ਔਖ ਨਾ ਆਵੇ ਹਰੇਕ ਨੂੰ ਲੈਪਟਾਪ ਦਿਤੇ ਜਿਨ੍ਹਾਂ ਵਿਚ ਬਹੁਤਿਆਂ ਨੂੰ ਚਲਾਉਣੇ ਨਹੀਂ ਆਉਂਦੇ ਸਨ ਉਹ ਵੀ ਸਿਖਾਏ। ਸਵੇਰੇ ਤਿੰਨ ਵਜੇ ਤੋਂ ਸਕੱਤਰ ਸਾਹਿਬ ਸਕੂਲਾਂ ਦੇ ਕੰਮ ਪ੍ਰਤੀ ਡਟ ਜਾਂਦੇ ,ਆਨਲਾਈਨ ਦੇਰ ਰਾਤ ਤੱਕ ਲੱਗੇ ਰਹਿੰਦੇ। ਬਸ ਰੋਜ਼ਮਰਾ ਨਿੱਜੀ ਜ਼ਿੰਦਗੀ ਦੇ ਲਈ 2 ਕੁ ਘੰਟੇ ਦਿੰਦੇ।
ਜਦੋ ਕੋਈ ਸਰਕਾਰੀ ਦਫਤਰਾਂ ਦੇ ਕੰਮ ਵਿਚ ਵਿਘਨ ਪਾ ਦਿੰਦੇ ਜਿਵੇਂ ਹੜਤਾਲ ਜਾ ਧਰਨਾ ਤਾਂ ਸਕੱਤਰ ਸਾਹਿਬ ਕਿਸੇ ਢਾਬੇ ਦੀ ਨੁੱਕਰ ਵਿਚ ਬੈਠੇ ਕੰਮ ਕਰਦੇ ਹੁੰਦੇ ਜੋ ਮੈਂ ਅੱਖੀ ਆਪ ਵੇਖਿਆ। ਮਤਲਬ ਬੱਚਿਆਂ ਦਾ ਡਿਊਟੀ ਦਾ ਐਨਾ ਫਿਕਰ ਸਮਰਪਿਤ।
ਪੰਜਾਬ ਦਾ ਇਕ ਵੀ ਜਿਲ੍ਹਾ ਜਾਂ ਸਕੂਲ ਇਹੋ ਜਿਹਾ ਨਹੀਂ ਜਿਸ ਦਾ ਸਕੱਤਰ ਸਾਹਿਬ ਨੇ ਦੌਰਾ ਨਾ ਕੀਤਾ ਹੋਵੇ ਜਾਂ ਉਸ ਨੂੰ ਨਿੱਜੀ ਤੌਰ ਤੇ ਨਾ ਵਾਚਿਆ ਹੋਵੇ।ਕਿਹੜਾ ਆਈ ਏ ਐਸ ਅਫਸਰ ਪੀਅਨ ਦੀ ਤਰੱਕੀ ਲਈ, ਵੀ ਤੜਫੇ, ਸਭ ਨੂੰ ਪ੍ਰਮੋਸ਼ਨ ਦਿਤੀਆਂ ਯੋਗਤਾ ਅਨੁਸਾਰ।ਸਾਰੇ ਚੰਗਾ ਕੰਮ ਕਰਦਿਆਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ।
ਕੰਮ ਚੋਰਾਂ ਨੂੰ ਕੰਮ ਕਰਨ ਲਈ ਮਜਬੂਰ ਖੁਸ਼ੀ ਖੁਸ਼ੀ ਕੀਤਾ।
ਸਕੂਲ ਸਟਾਫ ਜਿਨ੍ਹਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਟੀਚਰ ਲੈਕਚਰਾਰ ਆਦਿ ਦੀ ਸ਼ਖ਼ਸੀਅਤ ਉਭਰ ਕੇ ਟੀ ਵੀ ਰਾਹੀਂ ਸਕੂਲਾਂ ਦੇ ਸੋਸ਼ਲ ਮੀਡੀਆ ਰਾਹੀਂ ਉੱਭਰ ਸਾਹਮਣੇ ਆਈ ।
ਸਕੂਲਾਂ ਲਈ ਜੋ ਮਟੀਰੀਅਲ ਦਿੱਤੋ ਉਸ ਵਿਚ ਬੱਚਿਆਂ ਲਈ ਸਹਾਇਕ ਸਮੱਗਰੀ ਦਾ ਮਿਆਰ ਐਨਾ ਕਿ ਜੋ ਸਕੂਲਾਂ ਵਿੱਚ ਬੱਚਿਆਂ ਲਈ ਬੈਂਚ ਆਏ ਇਕੱਲਾ ਕਹਿਰਾ ਵਿਅਕਤੀ ਉਸ ਨੂੰ ਚੁੱਕ ਨੀ ਸਕਦਾ ਐਨਾ ਵਧੀਆ ਮਟੀਰੀਅਲ। ਵੱਖ ਵੱਖ ਐੱਪ ਰਾਹੀਂ ਕੋਵਿੰਡ19 ਦੋਰਾਨ ਵਿੱਚ ਕੰਮ ਸੌਖਾ ਕੀਤਾ। ਸਾਡੇ ਸਰਕਾਰੀ ਸਕੂਲਾਂ ਦੀ ਨਕਲ ਕਰਨ ਲੱਗੇ ਪ੍ਰਾਈਵੇਟ ਸਕੂਲ ਵੀ ਕਿਉਂ ਗੁਣਵੱਤਾ ਸਿੱਖਿਆ ਸੀ।
ਜੇਕਰ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਉਸ ਨਾਲ ਨਵੀਆਂ ਪੋਸਟਾਂ ਬਣੀਆਂ ਵਾਧੂ ਹੋਣ ਵਾਲੇ ਹਲਾਤਾਂ ਨੂੰ ਯਾਦ ਕਰੋ। ਕੌਣ ਕੌਣ ਔਖੇ ਹੋਏ ?? ਕੰਮਚੋਰ, ਪ੍ਰਾਈਵੇਟ ਸਕੂਲ ਮਾਫ਼ੀਆ, ਬੇਈਮਾਨ ਕੁੱਝ ਤੇ ਸ਼ਿਫਾਰਸ਼ੀ ਸੁਭਾਅ ਆਦਿ ਵਾਲੇ।
ਖੁਸ਼ ਹੋਏ ::ਦੇਸ਼ ਭਗਤ ਜਿਨ੍ਹਾਂ ਦੇ ਸਕੂਲਾਂ ਦੇ ਤਾਲੇ ਲੱਗ ਗਏ ਸਨ ਲੱਗ ਰਹੇ ਸਨ ,ਜਿਨ੍ਹਾਂ ਨੂੰ ਦਫ਼ਤਰੀ ਕੰਮ ਸਮੇ ਰਿਸ਼ਵਤ ਤੋਂ ਨਿਜਾਤ ਮਿਲੀ।
ਮੇਰੇ ਅਨੁਸਾਰ ਖਾਲੀ ਖੀਸੇ ਪੰਜਾਬ ਸਰਕਾਰ ਦੀ ਹਾਲਤ ਹੋਣ ਕਰਕੇ ਕੇਂਦਰ ਤੋਂ ਫ਼ੰਡਜ਼ ਲੈ ਕਿ ਸਕੂਲਾਂ ਦਾ ਸਭ ਕੁੱਝ ਸੁਧਾਰਿਆ।
ਢਾਂਚੇ ਪੱਖੋਂ ਮੋਹਰੀ ਹੋਏ ਗੁਣਵੱਤਾ ਪੱਖੋਂ ਵਧੇਰੇ ਯਤਨਸ਼ੀਲ ਹੋਏ।ਇਹ ਜ਼ਰੂਰ ਹੋਇਆ ਖਾਲੀ ਅਸਾਮੀਆਂ ਬਹੁਤੀਆਂ ਹੇਠਲੇ ਪੱਧਰ ਤੇ ਭਰਨ ਨੂੰ ਰਹਿ ਗਈਆਂ ਕੁੱਝ ਸਿੱਧੀਆਂ ਭਾਰਤੀਆਂ ਹੋਈਆਂ ਜੋ ਸਮੇ ਦੀ ਲੋੜ ਸੀ । ਜੋ ਜਿੰਮੇਵਾਰੀ ਸਰਕਾਰ ਦੀ ਸੀ ਅਫਸਰ ਦੀ ਨਹੀਂ।ਪੰਜਾਬ ਦੇ ਨਹੀਂ ਵਿਦੇਸ਼ਾਂ ਵਿਚ ਬੈਠੇ ਲੋਕ ਵੀ ਇਹ ਗੱਲ ਕਹਿੰਦੇ ਕਿ ਜੇ ਸਭ ਕ੍ਰਿਸ਼ਨ ਕੁਮਾਰ ਵਰਗੇ ਇਮਾਨਦਾਰ ਹੋ ਜਾਣ ਤਾਂ ਭਾਰਤ ਮੁੜ ਸੋਨੇ ਦੀ ਚਿੜੀ ਬਣ ਸਕਦਾ ।ਕਿਉਂ ਗਰੀਬਾਂ ਦਾ ਮਸੀਹਾ ਇਮਾਨਦਾਰੀ ਤੇ ਦਿਆਨਤਦਾਰੀ ਦਾ ਮੁਜੱਸਮਾ ਇਹ ਧਰਤੀ ਪੁੱਤਰ ਇੰਝ ਹੀ ਲੋਕਾਂ ਦੀਆਂ ਅਸੀਸਾਂ ਲੈਂਦੇ ਰਹਿਣ।ਜਿਨ੍ਹਾਂ ਕੁੱਝ ਸਕੂਲਾਂ ਲਈ ਤੇ ਸਟੂਡੈਂਟਸ ਲਈ ਸਤਿਕਾਰਯੋਗ ਕ੍ਰਿਸ਼ਨ ਕੁਮਾਰ ਜੀ ਨੇ ਕੀਤਾ ਜਾਂ ਕਰ ਗਏ ਉਨ੍ਹਾਂ ਕੁੱਝ ਮੈਂ ਸ਼ਬਦਾਂ ਵਿੱਚ ਸਸਮੇਟ ਨਹੀਂ ਸਕਿਆ। ਜੀ ਇਸ ਲਈ ਖਿਮਾ ਕਰਨਾ ਜੀ।
ਹੋ ਸਕਦਾ ਮੇਰੀ ਪੋਸਟ ਕੁੱਝ ਕੁ ਨੂੰ ਚੁੱਭੇ । ਪਰ ਦਿਲ ਤੇ ਹੱਥ ਰੱਖ ਜਦ ਸੋਚੋਗੇ ਫੇਰ ਅੰਤਰ ਆਤਮਾ ਜੋ ਬੋਲੇਗੀ ਓਹੀ ਸਮਝ ਲੈਣਾਂ ।
ਮੁੜ ਵੇਖ ਲਿਓ ਕਿਰਤੀਆਂ ਦੇ ਬੱਚਿਆਂ ਦੇ ਸਰਕਾਰੀ ਸਕੂਲਾਂ ਨੂੰ,,,, । ਅਮੀਨ ! ਸ਼੍ਰੀ ਕ੍ਰਿਸ਼ਨ ਕੁਮਾਰ ਜੀ ਮੁੜ ਪਰਤਣ ਇਸ ਵਿਭਾਗ ਵਿੱਚ ਜੋ ਦੇਸ਼ ਦਾ ਭਵਿੱਖ ਸਵਾਰਦਾ....।