ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ) ਦੀ ਦੋਵਾਂ ਡੀਪੀਆਈ ਨਾਲ ਹੋਈ ਮੀਟਿੰਗ
ਐੱਚਟੀ,ਸੀਐੱਚਟੀ,ਬੀਈਪੀਓ ਦੀਆਂ ਪ੍ਰਮੋਸ਼ਨਾਂ ਕਰਕੇ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ- ਡੀਪੀਆਈ (ਐਲੀ. ਸਿੱਖਿਆ)
ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਜਲਦ ਕਰਨ ਦਾ ਡੀਪੀਆਈ ਸੈਕੰਡਰੀ ਨੇ ਦਿੱਤਾ ਭਰੋਸਾ
ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ)ਪੰਜਾਬ ਦੀ ਅੱਜ ਦੋਵੇ ਡੀਪੀਆਈ ਮੈਡਮ ਹਰਿੰਦਰ ਕੌਰ ਡੀ ਪੀ ਆਈ ਐਲੀਮੈਂਟਰੀ ਸੁਖਜੀਤ ਸਿੰਘ ਡੀਪੀਆਈ(ਸੈਕੰਡਰੀ) ਨਾਲ ਮੀਟਿੰਗ ਹੋਈ। ਪ੍ਰਮੋਸ਼ਨ ਅਤੇ ਹੋਰ ਅਹਿਮ ਮੁੱਦੇ ਨੂੰ ਲੈ ਕੇ ਮੀਟਿੰਗਾਂ ਹੋਈਆਂ।ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਨੇ ਅਧਿਆਪਕ ਵਰਗ ਦੇ ਰੋਸ਼ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਭਾਗ ਵੱਲੋਂ 25 ਅਕਤੂਬਰ ਦਾ ਪ੍ਰਮੋਸ਼ਨਾਂ ਕਰਨ ਦਾ ਸਮਾਂ ਲੰਘ ਚੁੱਕਿਆ ਹੈ ਪਰ ਆਰਡਰ ਨਹੀਂ ਹੋਏ ਇਸ ਸੰਬੰਧੀ ਕੋਈ ਠੋਸ ਫੈਸਲਾ ਲਿਆ ਜਾਵੇ। ਮੀਟਿੰਗ ਵਿੱਚ ਡੀਪੀਆਈ ਐਲੀਮੈਂਟਰੀ ਨੇ ਦੱਸਿਆ ਕਿ ਪ੍ਰਾਇਮਰੀ ਪੱਧਰ ਦੀਆਂ ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਦੇ ਪ੍ਰੋਸੈੱਸ ਨੂੰ ਜਲਦ ਸਿਰੇ ਚੜ੍ਹਨ ਦਾ ਫ਼ੈਸਲਾ ਲਿਆ ਹੋਇਆ ਹੈ ।ਐਲੀਮੈਂਟਰੀ ਟੀਚਰ ਯੂਨੀਅਨ ਦੀ ਮੀਟਿੰਗ ਵਿਚ ਅੱਜ ਡੀਪੀਆਈ ਨੇ ਦੱਸਿਆ ਕਿ ਅੱਜ ਸਾਰੇ ਡੀਈਓਜ਼ ਦੀ ਯੂਮ ਮੀਟਿੰਗ ਬੁਲਾ ਕੇ ਹੈੱਡਟੀਚਰ ਦੀਆਂ ਪ੍ਰਮੋਸ਼ਨਾਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਡੀਪੀਆਈ ਮੈਡਮ ਨੇ ਦੱਸਿਆ ਕਿ ਰਹਿੰਦੇ ਜ਼ਿਲ੍ਹਿਆਂ ਦੇ ਰੋਸਟਰ ਪਾਸ ਕਰਵਾਉਣ ਲਈ ਭਲਾਈ ਵਿਭਾਗ ਨਾਲ ਲਗਾਤਾਰ ਸੰਪਰਕ ਜਾਰੀ ਹੈ।ਰਹਿੰਦੇ ਸਾਰੇ ਜਿਲਿਆਂ ਦੇ ਰੋਸਟਰ ਅੱਜਕਲ੍ਹ ਵਿਚ ਪਾਸ ਕਰਵਾ ਦਿੱਤੇ ਜਾਣਗੇ।ਮੈਡਮ ਡੀਪੀਆਈ ਨੇ ਕਿਹਾ ਦੀਵਾਲੀ ਤੋਂ ਪਹਿਲਾਂ- ਪਹਿਲਾਂ ਪ੍ਰਮੋਸ਼ਨਾਂ ਕਰਕੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਦੀਵਾਲੀ ਦਾ ਤੋਹਫਾ ਦਿੱਤਾ ਜਾਵੇਗਾ।ਜ਼ਿਲ੍ਹਾ ਪ੍ਰੀਸ਼ਦ ਦੇ ਅਧਿਆਪਕਾਂ ਦੇ ਬਕਾਇਆਂ ਸਬੰਧੀ ਡੀਪੀਆਈ ਐਲੀਮੈਂਟਰੀ ਨੇ ਦੱਸਿਆ ਕਿ ਅਧਿਆਪਕਾਂ ਦੇ ਬਕਾਇਆ ਦੀ ਅਦਾਇਗੀ ਸੰਬੰਧੀ ਵਿਭਾਗ ਵੱਲੋਂ ਵਿੱਤ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਦਾ ਸਮਾਂ ਮੰਗ ਲਿਆ ਗਿਆ ਹੈ।ਇਸ ਤੋਂ ਇਲਾਵਾ ਹੈੱਡ ਟੀਚਰਜ਼ ਦੀਆਂ 1904 ਪੋਸਟਾਂ ਨੂੰ ਬਹਾਲ ਕਰਵਾਉਣ ਲਈ ਵਿੱਤ ਵਿਭਾਗ ਕੋਲੋਂ ਜਲਦ ਫਾਈਲ ਪ੍ਰਵਾਨ ਕਰਵਾਉਣ ਲਈ ਪ੍ਰੋਸੈਸ ਚੱਲ ਰਿਹਾ ਹੈ, ਸੈਂਟਰ ਪੱਧਰ ਤੇ ਡਾਟਾ ਐਂਟਰੀ ਆਪ੍ਰੇਟਰ ਦੇਣ,ਸਕੂਲਾਂ ਵਿੱਚ ਸਫਾਈ ਸੇਵਕਾਂ ਅਤੇ ਹੋਰ ਮੰਗਾਂ ਭਰੋਸਾ ਦਿੱਤਾ।ਸੁਖਜੀਤਪਾਲ ਸਿੰਘ ਡੀਪੀਆਈ ਸੈਕੰਡਰੀ ਵੱਲੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦੀ ਚੱਲ ਰਹੀ ਪ੍ਰਕਿਰਿਆ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਜਲਦ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਦੀ ਮੀਟਿੰਗ ਵਿੱਚ ਹਰਜਿੰਦਰਪਾਲ ਸਿੰਘ ਪੰਨੂ,ਸਤਵੀਰ ਸਿੰਘ ਰੌਣੀ,ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਜਗਨੰਦਨ ਸਿੰਘ ਫ਼ਾਜ਼ਿਲਕਾ,ਅਸੋਕ ਸਰਾਰੀ,ਜਤਿੰਦਰ ਸਿੰਘ ਲਾਵੇਂ ,ਜਗਰੂਪ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭੱਟੀਆਂ ,ਜਨਕ ਰਾਜ ਤੇ ਕਈ ਹੋਰ ਆਗੂ ਹਾਜ਼ਰ ਸਨ।