ਸਕੂਲ ਵਿਦਿਆਰਥੀਆਂ ਦੀ ਸੈਪਲਿੰਗ ਦੇ ਨਾਲ ਨਾਲ ਕਰੋਨਾ ਤੋ ਬਚਣ ਦੀਆਂ ਸਾਵਧਾਨੀਆਂ ਬਾਰੇ ਦਿੱਤੀ ਜਾਣਕਾਰੀ
ਸ੍ਰੀ ਅਨੰਦਪੁਰ ਸਾਹਿਬ 27 ਅਕਤੂਬਰ ()
ਪੰਜਾਬ ਸਰਕਾਰ ਵਲੋਂ ਕਰੋਨਾ ਨੂੰ ਹਰਾਉਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।ਸਿਹਤ ਵਿਭਾਗ ਵਲੋਂ ਸਕੂਲਾ ਵਿਚ ਵਿਦਿਆਰਥੀਆਂ ਦੀ ਸੈਪਲਿੰਗ ਦੇ ਨਾਲ ਹੀ ਵਿਦਿਆਰਥੀਆਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਲਗਾਤਾਰ ਕੈਂਪ ਲਗਾ ਕੇ ਕਰੋਨਾ ਸੈਪਲਿੰਗ ਕੀਤੀ ਜਾ ਰਹੀ ਹੈ।ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਓਟ ਕਲੀਨਿਕ ਵਿਚ ਰੋਜਾਨਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਾਈਟੀ ਖਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਦਿਆਰਥੀਆਂ ਦੀ ਸੈਪਲਿੰਗ ਅਤੇ ਟੈਸਟਿੰਗ ਕੀਤੀ ਜਾ ਰਹੀ ਹੈ।ਪ੍ਰਿੰਸੀਪਲ ਮਾਈਟੀ ਖਾਲਸਾ ਸਕੂਲ ਵਲੋ ਲਗਾਤਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਕੋਵਿਡ ਦੀਆਂ ਸਾਵਧਾਨੀਆ ਵਰਤਣ, ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਅਤੇ ਸੈਨੇਟਾਈਜ਼ਰ, ਮਾਸਕ ਤੇ ਆਪਸੀ ਵਿੱਥ ਰੱਖਣ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ। ਸਕੂਲ ਵਿਚ ਸਵੱਛਤਾ ਦਾ ਵਾਤਾਵਰਣ ਕਾਇਮ ਕੀਤਾ ਗਿਆ ਹੈ।
ਡਾ.ਚਰਨਜੀਤ ਕੁਮਾਰ ਨੇ ਹੋਰ ਅੱਗੇ ਦੱਸਿਆ ਕਿ ਹੁਣ ਵੀ ਕੋਰੋਨਾ ਦਾ ਖਤਰਾ ਟਲਿਆ ਨਹੀ ਹੈ,ਇਸ ਕਰਕੇ ਕੋਈ ਵੀ ਅਣਗਹਿਲੀ ਸਾਡੇ ਲਈ ਭਾਰੀ ਪੈ ਸਕਦੀ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਸਮੇਂ-ਸਮੇਂ ਤੇ ਸਿਹਤ ਵਿਭਾਗ ਵਲ੍ਹੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰੀਏ। ਉਨ੍ਹਾਂ ਦੱਸਿਆ ਕਿ ਬਿਨਾ ਕੰਮ ਤੋਂ ਘਰੋਂ ਬਾਹਰ ਨਾ ਨਿਕਲੀਏ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੀਏ, ਮਾਸਕ ਦਾ ਪ੍ਰਯੋਗ ਕਰੀਏ, ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ਼ ਧੋਈਏ, ਭੀੜ ਵਾਲੀਆਂ ਥਾਵਾਂ ਤੇ ਦੋ ਗਜ਼ ਦੀ ਸਮਾਜਿਕ ਦੂਰੀ ਬਣਾ ਕੇ ਰੱਖੀਏ ਅਤੇ ਗਲਤ ਅਫਵਾਹਾਂ ਤੋਂ ਦੂਰ ਰਹਿ ਕੇ ਕਰੋਨਾ ਦੇ ਟੀਕੇ ਲਗਵਾ ਕੇ ਕਰੋਨਾ ਵਿਰੁੱਧ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਈਏ।