Monday, 4 October 2021

ਅਪ੍ਰੈਂਟਿਸਸ਼ਿਪ ਮੇਲੇ 60 ਸਿੱਖਿਆਰਥੀਆਂ ਨੂੰ ਕੀਤਾ ਰਜਿਸ਼ਟਰ

 

ਅਪ੍ਰੈਂਟਿਸਸ਼ਿਪ ਮੇਲੇ 60 ਸਿੱਖਿਆਰਥੀਆਂ ਨੂੰ ਕੀਤਾ ਰਜਿਸ਼ਟਰ 


ਨੰਗਲ4 ਅਕਤੂਬਰ () 

ਕਿਰਤ ਅਤੇ ਰੋਜ਼ਗਾਰ ਵਿਭਾਗ (ਡੀਜੀਟੀ) ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਆਈਟੀਆਈ ਨੰਗਲ ਵਿਖੇ ਅਪ੍ਰੈਂਟਿਸਸ਼ਿਪ ਮੇਲੇ ਦਾ ਅਯੋਜਨ ਕੀਤਾ ਗਿਆ,ਜਿਸ ਵਿੱਚ 60 ਤੋਂ ਵੱਧ ਸਿੱਖਿਆਰਥੀਆਂ ਨੂੰ ਰਜਿਸ਼ਟਰਡ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਲਲਿਤ ਮੋਹਨ ਨੇ ਦੱਸਿਆਂ ਕਿ ਇਸ ਸਕੀਮ ਵਿੱਚ ਕੋਈ ਵੀ ਉਮੀਦਵਾਰ (ਫਰੈਸ਼ਰ ਜਾ ਆਈਟੀਆਈ ਪਾਸ) ਸਰਕਾਰੀ ਜਾ ਨਿੱਜੀ ਉਦਯੋਗ ਵਿੱਚ ਟਰੇਨਿੰਗ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਉਦਯੋਗ ਵਲੋਂ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਤਹਿਤ ਦਾਖਿਲ ਹੋਏ ਸਿੱਖਿਆਰਥੀ ਨੂੰ ਸਰਕਾਰ ਵਲੋਂ ਨਿਸਚਤ ਕੀਤੇ ਪ੍ਰਤੀ ਮਹੀਨਾ ਵਜੀਫੇ ਵੀ ਦਿੱਤਾ ਜਾਦਾ ਹੈ।ਉਨਾ ਦੱਸਿਆਂ ਕਿ ਇਸ ਸਬੰਧੀ ਬਣਾਏ ਗਏ ਪੋਰਟਲ ਤੇ ਦੇਸ਼ ਭਰ ਦੀ ਸਰਕਾਰੀ ਅਤੇ ਗੈਰ ਸਰਕਾਰੀ ਉਦਯੋਗਿਕ ਇਕਾਈਆਂ ਨਾਲ ਲਿੰਕ ਕੀਤਾ ਗਿਆ ਹੈ, ਇਸ ਸਬੰਧੀ ਸਰਕਾਰ ਵਲੋਂ ਤਹਿ ਕੀਤੇ ਨਿਯਮਾਂ ਅਨੁਸਾਰ ਇਹ ਕੰਪਨੀਆਂ/ਅਦਾਰਿਆਂ ਵਲੋਂ ਰਜਿਸ਼ਟਰਡ ਕੀਤੇ ਸਿੱਖਿਆਰਥੀਆਂ ਦੀ ਅਪ੍ਰੈਂਟਿਸਸ਼ਿਪ ਲਈ ਚੌਣ ਕੀਤੀ ਜਾਦੀ ਹੈ।ਇਸ ਮੌਕੇ ਟਰੇਨਿੰਗ ਅਫਸਰ ਨਰੋਤਮ ਲਾਲ,ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ,ਦਫਤਰੀ ਸੁਪਰਡੰਟ ਹਰਵਿੰਦਰ ਸਿੰਘ, ਅਪ੍ਰੈਂਟਿਸਸ਼ਿਪ ਸ਼ਾਖਾ ਦੇ ਇੰਚਾਰਜ ਗੁਰਦੀਪ ਕੁਮਾਰ ਅਤੇ ਹਰਮਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਸਿੱਖਿਆਰਥੀ ਹਾਜਰ ਸਨ।RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...