ਬਿਜਲੀ ਵਿਭਾਗ ਵਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਮਾਫ ਕਰਨ ਲਈ ਵਿਸੇਸ ਸੁਵਿਧਾ ਕੈਂਪ 28 ਤੇ 29 ਅਕਤੂਬਰ ਨੂੰ ਲੱਗੇਗਾ
ਸ੍ਰੀ ਅਨੰਦਪੁਰ ਸਾਹਿਬ 27 ਅਕਤੂਬਰ()
ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਤੋਂ ਬਾਅਦ l ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਕੈਂਪ ਲਗਾ ਕੇ ਲੋਕਾਂ ਦੇ ਬਕਾਏ ਬਿੱਲ ਮਾਫ ਕਰਨ ਦੇ ਫਾਰਮ ਭਰ ਰਹੇ ਹਨ।ਬਿਜਲੀ ਵਿਭਾਗ ਦੇ ਉਪ ਮੰਡਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਰਾਜੇਸ ਕੁਮਾਰ ਨੇ ਦੱਸਿਆ ਕਿ 2 ਕਿਲੋਵਾਟ ਮਨਜੂਰਸ਼ੁਦਾ ਲੋਡ ਤਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ 29 ਸਤੰਬਰ, 2021 ਤੱਕ ਬਕਾਇਆ ਖੜੇ ਬਿਜਲੀ ਦੇ ਬਿਲਾਂ ਨੂੰ ਮਾਫ਼ ਕਰਨ ਅਤੇ ਕੁਤਾਹੀ ਰਕਮ ਕਾਰਨ ਕੱਟੇ ਹੋਏ ਕੁਨੈਕਸ਼ਨ ਬਹਾਲ ਕਰਨ ਸਬੰਧੀ ਕੈਂਪ 28 ਅਤੇ 29 ਅਕਤੂਬਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਦੌਰਾਨ ਪੀ.ਐਸ.ਪੀ.ਸੀ.ਐਲ ਉਪ-ਮੰਡਲ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਯੋਗ ਖ਼ਪਤਕਾਰਾਂ ਦੇ ਬਕਾਇਆ ਬਿਲਾਂ ਦੀ ਮਾਫ਼ੀ ਸਬੰਧੀ ਫ਼ਾਰਮ ਮੌਕੇ ਤੇ ਹੀ ਭਰੇ ਜਾਣਗੇ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਸਮੂਹ ਯੋਗ ਖ਼ਪਤਕਾਰ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਉਠਾਉਣ।ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋ ਲਗਾਤਾਰ ਇਸ ਦੇ ਲਈ ਯੋਗ ਖਪਤਕਾਰਾਂ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਹੈ ਤਾ ਜੋ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਤੋ ਕੋਈ ਵੀ ਯੋਗ ਵਿਅਕਤੀ ਵਾਝਾ ਨਾ ਰਹੇ।