*ਅਧਿਆਪਕ ਗਠਜੋੜ ਤੇ ਨਰਸਿੰਗ ਸਟਾਫ 17 ਨੂੰ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ 'ਚ ਕਰਨਗੇ ਮਹਾਂ ਰੋਸ ਰੈਲੀ
ਜਲੰਧਰ 14 ਅਕਤੂਬਰ
24 ਕੈਟਾਗਿਰੀਜ਼ ਵਲੋਂ 13 ਨੂੰ ਪੰਜਾਬ ਭਰ ਚੋਂ ਐਸ ਡੀ ਐਮਜ਼ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਚ ਜਾਣਗੇ ਰੋਸ ਪੱਤਰ*। *( ) ਪੰਜਾਬ ਰਾਜ ਅਧਿਆਪਕ ਗੱਠਜੋੜ ਜਿਲਾ ਜਲੰਧਰ ਦੇ ਆਗੂਆਂ ਪਵਨ ਮਸੀਹ,ਰਵਿੰਦਰ ਸਿੰਘ, ਹਰਬੰਸ ਲਾਲ ਅਤੇ ਸ਼ਿਵਰਾਜ ਸਿੰਘ ਨੇ ਮੀਟਿੰਗ ਉਪਰੰਤ ਪ੍ਰੈਸ ਨੂੰ ਦੱਸਿਆ ਕਿਹਾ ਕਿ ਅਧਿਆਪਕ ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋਂ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕਾ ਚਮਕੌਰ ਸਾਹਿਬ ਵਿੱਚ ਵਿਸ਼ਾਲ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਸਰਕਾਰ ਤੇ ਵਿੱਤ ਵਿਭਾਗ ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ ਚ ਸ਼ਾਮਿਲ ਸਮੁੱਚਾ ਆਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ .ਉਹ ਸਰਕਾਰ ਵੱਲੋ ਅਜੇ ਤੱਕ ਨੋਟੀਫਿਕੇਸ਼ਨ ਨਹੀ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ,ਪੇ ਕਮਿਸ਼ਨ ਵੱਲੋ ਦਿੱਤੇ ਕਈ ਵੱਧ ਭੱਤੇ ਲਾਗੂ ਕਰਨ,ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, 01.01.2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦੂਜੇ ਮੁਲਾਜ਼ਮਾਂ ਵਾਂਗ ਸਾਰੇ ਲਾਭ ਦੇਣ,ਖਤਮ ਕੀਤੀਆ ਹੈੱਡ ਟੀਚਰਜ਼ ਸਮੇਤ ਬਾਕੀ ਪੋਸਟਾਂ ਬਹਾਲ ਕਰਨ .ਕੱਚੇ ਅਧਿਆਪਕ ਤੇ ਬੇਰੁਜ਼ਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਤੇ ਸਬੰਧੀ ਚੱਲ ਰਹੇ ਸੰਘਰਸ਼ ਬਾਅਦ ਅਧਿਆਪਕ ਗਠਜੋੜ ਦੀਆਂ ਪਿਛਲੇ ਸਮੇਂ 'ਚ 22 ਜੁਲਾਈ ਗਰੁੱਪ ਆਫ ਆਫਿਸਰਜ਼, ਫਿਰ 8 ਸਤੰਬਰ ਪ੍ਰਮੁੱਖ ਸਕੱਤਰ ਪੰਜਾਬ ਨਾਲ ਬਣੀ ਸਹਿਮਤੀਆਂ ਤੋਂ ਬਾਅਦ ਹੁਣ ਫਿਰ 28 ਸਤੰਬਰ ਨੂੰ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਚ ਅਧਿਆਪਕ ਗਠਜੋੜ ਦੀਆ ਅਹਿਮ ਮੰਗਾਂ ਸਬਂਧੀ ਨੋਟੀਫੀਕੇਸ਼ਨ ਕਰਨ ਲਈ ਬਣੀਆਂ ਸਹਿਮਤੀ ਤੇ ਪੰਜਾਬ ਕੈਬਨਿਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਹੱਲ ਹੋ ਰਿਹਾ ਹੈ ,ਹੋਣ ਵਾਲੀ ਕੈਬਨਿਟ ਮੀਟਿੰਗ ਦੀ ਉਡੀਕ ਕਰ ਲਈ ਜਾਵੇ। ਪਰੰਤੂ ਦੁੱਖ ਦੀ ਗਲ਼ ਹੈ ਕਿ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਚ ਪੇ ਕਮਿਸ਼ਨ ਤੇ ਹੋਰ ਮੰਗਾਂ ਸਬੰਧੀ ਕੋਈ ਜਿਕਰ ਨਾ ਕਰਕੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ ,ਦੂਸਰੇ ਪਾਸੇ ਗਠਜੋੜ ਤੇ ਨਰਸਿੰਗ ਆਗੂਆ ਨੇ ਕਿਹਾ ਕਿ ਸਰਕਾਰ ਦਿਮਾਗ ਚੋਂ ਭੁਲੇਖਾ ਕੱਢ ਦੇਵੇ ਕਿ ਮੁਲਾਜਮਾਂ ਨੂੰ ਕੁਝ ਦੇਣ ਦੀ ਥਾਂ ਕਾਂਗਰਸ ਦਾ ਆਪਸੀ ਕਲੇਸ਼ ਵਿਖਾਕੇ ਮੁਲਾਜਮ ਮੰਗਾਂ ਨੂੰ ਟਾਲ ਦਿੱਤਾ ਜਾਵੇਗਾ ਤੇ ਅਧਿਆਪਕਾ ਤੇ ਨਰਸਾਂ ਦੇ ਸਕੇਲ ਦੇਣ ਤੋਂ ਬਗੈਰ ਕੰਮ ਸਾਰ ਲਿਆ ਜਾਵੇਗਾ। ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਵੇਗੀ ਤੇ ਨੋਟੀਫੀਕੇਸ਼ਨਜ਼ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅਗਰ 15 ਤਰੀਕ ਤਕ ਗੌਰਮਿੰਟ ਨੋਟੀਫਿਕੇਸ਼ਨ ਨਹੀਂ ਕਰਦੀ ਤਾਂ 17 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ 'ਚ ਹੋ ਰਹੀ ਮਹਾਰੈਲੀ ਚ ਜ਼ਿਲ੍ਹਾ ਜਲੰਧਰ ਤੋਂ ਵੱਡੀ ਗਿਣਤੀ ਕਾਫਲੇ ਚਮਕੌਰ ਸਾਹਿਬ ਵਿਖੇ ਪਹੁੰਚਣਗੇ। । ਜਿਸਦੇ ਰੋਸ ਵਜੋਂ 13 ਅਕਤੂਬਰ ਨੂੰ ਤਹਿਸੀਲ ਪੱਧਰਾਂ ਤੋਂ ਐਸ.ਡੀ.ਐੱਮ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਵੀ ਭੇਜੇ ਜਾ ਰਹੇ ਹਨ।ਇਸ ਮੀਟਿੰਗ ਵਿੱਚ ਰਿਸ਼ੀ ਕੁਮਾਰ,ਸਤਵੀਰ ਸਿੰਘ ਰਿਆੜ,ਦਿਲਬਾਗ ਸਿੰਘ,ਪ੍ਰੇਮ ਪਾਲ,ਬੇਅੰਤ ਸਿੰਘ ਭੱਦਮਾ,ਅਸ਼ੋਕ ਕੁਮਾਰ,ਕਮਲਜੀਤ ਸਿੰਘ,ਜਸਪਾਲ ਸਿੰਘ,ਅਮਨਦੀਪ ਸਿੰਘ, ਸੰਜੀਵ ਜੋਸ਼ੀ,ਹਰੀਦਰਸ਼ਨ ਸਿੰਘ, ਕਸ਼ਮੀਰੀ ਲਾਲ,ਪਾਲ ਜੀ ਮੁਕੇਸ਼, ਨਰੇਸ਼ ਕੁਮਾਰ ਪਾਲ, ਆਲਮ ਦਾਊਦ,ਪਲਵਿੰਦਰ ਸਿੰਘ,ਅਮ੍ਰਿਤਪਾਲ ਸਿੰਘ,ਜਸਵੰਤ ਸਿੰਘ ਕਮਲ ਭਾਰਦਵਾਜ, ਜਗਜੀਤ ਸਿੰਘ,ਵਿਜੈ ਕੁਮਾਰ, ਮੁਨੀਸ਼ ਮੱਕੜ, ਗੁਰਿੰਦਰ ਸਿੰਘ,ਹਰਜੀਤ ਸਿੰਘ,ਸੁਖਵਿੰਦਰ ਸਿੰਘ, ਰਵਿੰਦਰ ਕੁਮਾਰ,ਸੁਖਦੇਵ ਸਿੰਘ, ਰਵੀ ਕੁਮਾਰ,ਅਮਿਤ ਚੋਪੜਾ,ਇੰਦਰਜੀਤ ਆਦਮਪੁਰ,ਨਰਿੰਦਰ ਕੁਮਾਰ,ਸੰਦੀਪ ਸੰਧੂ ਅਤੇ ਹੋਰ ਅਧਿਆਪਕ ਹਾਜ਼ਰ ਸਨ।