ਹਰਿੰਦਰ ਕੌਰ ਨੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਸੰਭਾਲਿਆ

 ਹਰਿੰਦਰ ਕੌਰ ਨੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਸੰਭਾਲਿਆ 


- ਸਰਕਾਰੀ ਸਕੂਲ ਵਿਚੋਂ ਪੜ੍ਹੇ ਹਰਿੰਦਰ ਕੌਰ ਨੇ ਸਕੂਲਾਂ ਦਾ ਮਾਣ ਵਧਾਇਆ 



ਐਸ ਏ ਐਸ ਨਗਰ 3 ਸਤੰਬਰ 2021 - ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਹਰਿੰਦਰ ਕੌਰ ਨੇ ਮੁੱਖ ਦਫਤਰ ਵਿਖੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਸੰਭਾਲਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਸਿੱਖਿਆ ਦੇ ਪੱਧਰ ਨੂੰ ਹੋਰ ਜ਼ਿਆਦਾ ਮਿਆਰੀ ਬਣਾਉਣ ਲਈ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਰਹਿਣਗੇ।


ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਪਟਿਆਲਾ ਤੋਂ ਪੜ੍ਹਾਈ ਕਰ ਕੇ ਹਰਿੰਦਰ ਕੌਰ ਨੇ ਜੁਲਾਈ 1991 ਵਿੱਚ ਬਤੌਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੇਵਾਸ (ਪਟਿਆਲਾ) ਵਿਖੇ ਸਰਕਾਰੀ ਨੌਕਰੀ ਵਿੱਚ ਆਏ। ਸਾਲ 2010 ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਪੱਦ ਉੱਨਤ ਹੋਏ। 2 ਸਿਤੰਬਰ 2012 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਦਾ ਕਾਰਜ ਭਾਰ ਸੰਭਾਲਿਆ ਅਤੇ ਇੱਕ ਸਾਲ ਬਾਅਦ 2013 ਤੋਂ ਨਵੰਬਰ 2016 ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਵਜੋਂ ਕਾਰਜ ਕੀਤਾ। ਇਸ ਉਪਰੰਤ ਹਰਿੰਦਰ ਕੌਰ ਨੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਵਿੱਚ ਵੀ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵੀ ਕੰਮ ਕੀਤਾ। ਅਤੇ ਫਿਰ ਦੁਬਾਰਾ 15 ਅਪ੍ਰੈਲ 2020 ਨੂੰ ਦੁਬਾਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਕਾਰਜ ਭਾਰ ਸੰਭਾਲਿਆ। 


ਇਸ ਮੌਕੇ ਡੀ ਪੀ ਆਈ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਅਤੇ ਦਫਤਰ ਦੇ ਹੋਰ ਅਧਿਕਾਰੀਆਂ ਨੇ ਹਰਿੰਦਰ ਕੌਰ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ।

Featured post

PSEB 10th result 2024 link : ਇੰਤਜ਼ਾਰ ਖਤਮ!10 ਵੀਂ ਜਮਾਤ ਦਾ ਨਤੀਜਾ ਅੱਜ, ਇੰਜ ਕਰੋ ਡਾਊਨਲੋਡ

Link For Punjab board 10th result 2024  download result here LIVE UPDATES: ਦਸਵੀਂ ਜਮਾਤ ਦਾ ਨਤੀਜਾ ਅੱਜ    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼...

RECENT UPDATES

Trends