ਪੰਜਾਬ ਰਾਜ ਦੇ ਵੱਖ-ਵੱਖ ਅਦਾਰਿਆਂ, ਸੈਮੀ ਅਦਾਰਿਆਂ ਵਿੱਚ ਕੰਮ ਕਰ ਰਹੇਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ/ਰੈਗੂਲਰ ਕਰਨ ਸਬੰਧੀ ਪੱਤਰ ਜੋ ਕਿ ਜਾਅਲੀ(fake) ਹੈ, ਪ੍ਰਸੋਨਲ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ।
ਵੱਖ-ਵੱਖ whatsapp Groups ਤੋਂ ਵਿਸ਼ਾ ਅੰਕਿਤ ਮਾਮਲੇ ਦੇ ਸਬੰਧ ਵਿੱਚ ਪ੍ਰਸੋਨਲ
ਵਿਭਾਗ (ਪ੍ਰਸੋਨਲ ਪਾਲਿਸੀ -1 ਸ਼ਾਖਾ) ਦੀ ਮੋਹਰ ਨਾਲ ਮੀਮੋ ਨੰਬਰ 17/01/201-
ਪੀ.ਪੀ.1/1785 ਮਿਤੀ 26.08.2021 ਰਾਹੀਂ ਜਾਰੀ ਪੱਤਰ ਪ੍ਰਾਪਤ ਹੋ ਰਿਹਾ ਹੈ। ਇਹ ਪੱਤਰ ਇਸ
ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ। ਇਹ ਪੱਤਰ ਜਾਅਲੀ (fake) ਹੈ। ਇਹ ਪੱਤਰ ਕਿਸੇ
ਸ਼ਰਾਰਤੀ ਅਨਸਰ ਵਲੋਂ ਜਾਰੀ ਕੀਤਾ ਗਿਆ ਹੈ, ਜੋ ਕਿ ਗੰਭੀਰ ਮਾਮਲਾ ਹੈ।
ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਇਸ ਪੱਤਰ ਦੇ ਸਨਮੁੱਖ ਕੋਈ ਵੀ
ਕਾਰਵਾਈ ਨਾ ਕੀਤੀ ਜਾਵੇ। ਜੇਕਰ ਇਸ ਪੱਤਰ ਅਨੁਸਾਰ ਕੋਈ ਕਾਰਵਾਈ ਕੀਤੀ ਗਈ ਹੈ ਤਾਂ ਇਸ
ਪੱਤਰ ਅਨੁਸਾਰ ਕੀਤੀ ਗਈ ਕਾਰਵਾਈ ਨੂੰ ਤੁਰੰਤ ਵਾਪਸ ਲਿਆ ਜਾਵੇ।