ਸਿੱਖਿਆ ਵਿਭਾਗ ਵੱਲੋਂ ਨਵੀਂ ਪਹਿਲ, ਨਾਮ ਦੀ ਸ਼ੋਧ ਹੋਵੇਗੀ ਆਨਲਾਈਨ, ਪੜ੍ਹੋ

 

ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ / ਕਰਮਚਾਰੀਆਂ ਦੇ ਸੇਵਾ ਰਿਕਾਰਡ ਵਿੱਚ ਨਾਮ ਦੀ ਸੋਧ ਕਰਨ ਲਈ ਕਾਰਜਵਿਧੀ ਅਪਣਾਉਂਦਿਆਂ ਬੇਲੋੜੀ ਦੇਰੀ ਹੋ ਜਾਂਦੀ ਹੈ। ਇਸ ਲਈ ਕਾਰਜਵਿਧੀ ਨੂੰ ਸਰਲ ਬਣਾਉਣ ਲਈ ਆਨ-ਲਾਈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਅਤੇ ਇਸ ਮੰਤਵ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ। 


ਹਰੇਕ ਅਧਿਕਾਰੀ /ਕਰਮਚਾਰੀ ਆਪਣੇ ਨਾਮ ਦੀ ਸੋਧ ਲਈ ਆਨ-ਲਾਈਨ ਆਪਣੇ ਡੀ.ਡੀ.ਓ./ ਡੀ.ਈ.ਓ., ਸਕੂਲ ਮੁੱਖੀ / ਬੀ.ਪੀ.ਈ.ਓ. ਨੂੰ ਅਪਲਾਈ ਕਰੇਗਾ। 


ਇਸ ਸਬੰਧੀ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਕੂਲ ਮੁੱਖੀ / ਡੀ.ਡੀ.ਓ./ ਡੀ.ਈ.ਓ./ ਬੀ.ਪੀ.ਈ.ਓ ਆਪਣੇ ਜਿਲੇ ਦੇ ਸਬੰਧਤ ਐਮ.ਆਈ.ਐਸ. ਵਿੰਗ ਦੇ ਕੋ-ਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ, ਜਿੰਨ੍ਹਾਂ ਦੇ ਮੋਬਾਈਲ ਨੰਬਰ ਈ-ਪੰਜਾਬ ਸਕੂਲ ਪੋਰਟਲ ਤੇ ਉਪਲੱਬਧ ਹਨ। 


 ਇਸ ਸਬੰਧੀ ਸਕੂਲ ਡੀ.ਡੀ.ਓ. , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਸਿਸਟਮ ਨੂੰ ਆਪਣੇ ਸਕੂਲ ਜਾਂ ਦਫ਼ਤਰ ਦੇ ਈ-ਪੰਜਾਬ ਸਕੂਲ ਪੋਰਟਲ ਤੇ ਲਾਗਇੰਨ ਆਈ.ਡੀ. ਵਿੱਚ ਜਾ ਕੇ ਚੰਗੀ ਤਰ੍ਹਾਂ ਸਮਝ ਲੈਣ ਅਤੇ ਸਕੂਲ ਮੁਖੀ / ਡੀ.ਡੀ.ਓ ਵੱਲੋਂ ਅਪਲਾਈ ਕੀਤੇ ਜਾਣ ਵਾਲੇ ਕੇਸਾਂ ਤੇ ਲੋੜੀਂਦੀ ਕਾਰਵਾਈ ਸਮੇਂ ਸਿਰ ਕਰਨ ਅਤੇ ਕਿਸੇ ਪੱਧਰ ਤੇ ਵੀ ਕੋਈ ਅਰਜੀ ਲੰਬਿਤ ਨਾ ਰਹੇਂ। 


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends