ਸੋਹਣ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ ਵਿਰੁੱਧ ਦੋਸ਼ ਹੈ ਕਿ ਉਸ ਵੱਲੋਂ ਝੂਠਾ ਜਾਤੀ ਸਰਫੀਫਿਕੇਟ (ਮਜ਼ਬੀ ਸਿੱਖ) ਅਨੁਸੂਚਿਤ ਜਾਤੀ ਪੇਸ਼ ਕਰਕੇ ਸਰਕਾਰੀ ਨੌਕਰੀ ਲਈ ਗਈ ਹੈ ਜਦਕਿ ਉਨ੍ਹਾਂ ਦੀ ਅਸਲ ਜਾਤੀ ਕੰਬੋਜ ਹੈ ਜੋ ਕਿ ਪੰਜਾਬ ਸਰਕਾਰੀ ਦੀ ਰਾਖਵਾਂਕਰਨ ਨੀਤੀ ਅਨੁਸਾਰ ਪੱਛੜੀ ਸ਼੍ਰੇਣੀ ਵਿੱਚ ਆਉਂਦੀ ਹੈ।
ਇਸ ਤਰ੍ਹਾਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ ਵੱਲੋਂ ਆਪਣੇ ਨਿਜੀ ਫਾਇਦੇ ਲਈ ਸਰਕਾਰ ਨਾਲ ਧੋਖਾਧੜੀ ਕੀਤੀ ਗਈ ਹੈ।
ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ ਸਰਕਾਰੀ ਨੌਕਰੀ ਲੈਣ ਲਈ ਜਾਇਜ਼ ਉਮੀਦਵਾਰ ਨਹੀਂ ਹੈ। ਨਾਜਾਇਜ਼ ਤਰੀਕੇ ਨਾਲ
ਸਰਕਾਰ ਦੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਗਈਆਂ ਹਨ, ਜੋ ਕਿ ਕੇਵਲ ਅਨੁਸੂਚਿਤ ਜਾਤੀ ਦੇ
ਵਿਅਕਤੀਆਂ ਨਾਲ ਸਬੰਧਤ ਹਨ।
ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ
ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਸਜ਼ਾ ਦਿੱਤੇ ਜਾਣ ਲਈ ਕਾਰਵਾਈ ਕਰਨ
ਦਾ/ਸਜ਼ਾ ਦਿੱਤੇ ਜਾਣ ਲਈ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ।