Monday, 13 September 2021

ਨਵਾਂਸ਼ਹਿਰ: ਇੱਕ ਰੋਜ਼ਾ ਕਾਮਰਸ ਲੈਕਚਰਾਰਾਂ ਦੇ ਸੈਮੀਨਾਰ ਵਿੱਚ ਡਾਇਟ ਨੌਰਾ ਵਿਖੇ ਨੈਸ ਸਬੰਧੀ ਕੀਤੀ ਚਰਚਾ :

 ਨਵਾਂਸ਼ਹਿਰ , 13 ਸਤੰਬਰ  (ਪ੍ਰਰਮੋ ਭਾਰਤੀ) ਮਇੱਕ ਰੋਜ਼ਾ ਕਾਮਰਸ ਲੈਕਚਰਾਰਾਂ ਦੇ ਸੈਮੀਨਾਰ ਵਿੱਚ ਡਾਇਟ ਨੌਰਾ ਵਿਖੇ ਨੈਸ ਸਬੰਧੀ ਕੀਤੀ ਚਰਚਾ :ਜਿਲ੍ਹਾ ਸਿੱਖਿਆ ਅਫਸਰ ਸ.ਜਗਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਇਟ ਨੌਰਾ ਵਿਖੇ ਇੱਕ ਰੋਜ਼ਾ ਕਾਮਰਸ ਲੈਕਚਰਾਰਾਂ ਦਾ ਸੈਮੀਨਾਰ ਨੈਸ ਅਤੇ ਪੇੈਸ ਸੰਬੰਧੀ ਮਿਤੀ 9/9/2021 ਲਗਾਇਆ ਗਿਆ ।ਇਸ ਸੈਮੀਨਾਰ ਦਾ ਸੰਚਾਲਨ ਡੀ.ਆਰ .ਪੀ ਸ੍ਰੀ ਸੰਜੀਵ ਕੁਮਾਰ ਅਤੇ ਪਿ੍ੰਸੀਪਲ ਵਰਿੰਦਰ ਕੁਮਾਰ ਡਾਈਟ ਨੌਰਾ ਵੱਲੋਂ ਕੀਤਾ ਗਿਆ ।ਇਸ ਸੈਮੀਨਾਰ ਵਿੱਚ ਨੈਸ ਅਤੇ ਕਾਮਰਸ ਵਿਸ਼ੇ ਨੂੰ ਤਕਨਾਲੋਜੀ ਨਾਲ ਜੋੜ ਕੇ ਪੜ੍ਹਾਉਣ ਬਾਰੇ ਚਰਚਾ ਕੀਤੀ ਗਈ।ਇਸ ਸੈਮੀਨਾਰ ਵਿਚ ਜ਼ਿਲ੍ਹੇ ਦੇ ਸਾਰੇ ਕਾਮਰਸ ਲੈਕਚਰਾਰ ਸ਼ਾਮਲ ਸਨ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਜਗਜੀਤ ਸਿੰਘ ਨੇ ਨੈਸ ਅਤੇ ਪੇੈਸ ਦੀ ਸਫ਼ਲਤਾ ਲਈ ਲਗਨ ਨਾਲ ਮਿਹਨਤ ਕਰਨ ਗੱਲ ਕੀਤੀ । ਇਸ ਮੌਕੇ ਤੇ ਕੋ.ਐੱਸ. ਆਰ .ਪੀ . ਸ਼੍ਰੀ ਰਵਿੰਦਰ ਪ੍ਰਤਾਪ ,ਵਰਿੰਦਰ ਬੰਗਾ ਡੀ ਐੱਮ ਅੰਗਰੇਜ਼ੀ ਅਤੇ ਜਸਵੀਰ ਸਿੰਘ ਬੀ.ਐਮ ਪੰਜਾਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...