ਮੁਹਾਲੀ 10 ਸਤੰਬਰ, ()
ਇਸ ਸਮੇਂ ਐੱਸ.ਸੀ.ਈ.ਆਰ.ਟੀ. ਡਾਇਰੈਕਟੋਰੇਟ ਵਿਖੇ
ਪੰਜਾਬ ਅਚੀਵਮੈਂਟ ਸਰਵੇ (PAS) ਅਤੇ ਨੈਸ਼ਨਲ ਅਚੀਵਮੈਂਟ ਸਰਵੇ (NAS) ਦਾ ਕੰਮ ਪੂਰੇ ਜੋਰਾਂ ਤੇ
ਚੱਲ ਰਿਹਾ ਹੈ, ਪ੍ਰੰਤੂ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੀ ਅਸਾਮੀ ਖਾਲੀ ਹੋਣ ਕਾਰਨ ਇਹ ਕੰਮ
ਪ੍ਰਭਾਵਿਤ ਹੋ ਰਿਹਾ ਹੈ। ਕਿਉਂਕਿ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਸ੍ਰੀ ਜਗਤਾਰ ਸਿੰਘ ਕੁਲੜੀਆ ਮਿਤੀ 31.08.2021 ਨੂੰ ਰਿਟਾਇਰ ਹੋ ਚੁੱਕੇ ਹਨ।
ਇਸ ਲਈ ਦਫ਼ਤਰੀ ਹਿੱਤ ਵਿੱਚ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੀ
ਅਸਾਮੀ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਸ੍ਰੀ ਜਰਨੈਲ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ
(ਸੈ.ਸਿ), ਐੱਸ.ਏ.ਐੱਸ. ਨਗਰ ਨੂੰ ਆਪਣੇ ਮੌਜੂਦਾ ਕੰਮ ਦੇ ਨਾਲ-ਨਾਲ ਦਿੱਤਾ ਗਿਆ ਹੈ। ।
ਇਹ ਹੁਕਮ ਪੰਜਾਬ ਸਰਕਾਰ ਸਕੱਤਰ
ਸਕੂਲ ਸਿੱਖਿਆ ਵਲੋਂ ਜਾਰੀ ਕੀਤੇ ਗਏ ਹਨ ।