6TH PAY COMMISSION: ਸਰਕਾਰ ਤੋਂ ਮੁਲਾਜ਼ਮ ਹੋਏ ਖ਼ਫ਼ਾ, 8 ਅਕਤੂਬਰ ਤੋਂ ਹੜਤਾਲ ਦਾ ਐਲਾਨ

 



ਨਵਾਂਸ਼ਹਿਰ ,25 ਸਤੰਬਰ 

ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜ਼ਿਲਾ ਨਵਾਂਸ਼ਹਿਰ ਵਿਖੇ ਹੋਈ ਜਿਸ ਵਿੱਚ ਵਿੱਚ ਮਿਤੀ 08-10-2021 ਤੋਂ ਪੰਜਾਬ ਦੇ ਸਮੂਹ ਕਲੈਰੀਕਲ ਕਾਮਿਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਹੈ। 



ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਮੁਲਾਜਮਾ ਨਾਲ ਬਾਰ ਬਾਰ ਪੇ ਕਮਿਸ਼ਨ ਦੇ ਨਾਮ ਤੇ ਮਜਾਕ ਕਰ ਰਹੀ ਹੈ| ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਵੇਂ ਭਰਤੀ ਮੁਲਾਜਮਾ ਨੂੰ ਪੰਜਾਬ ਦਾ ਹੀ ਪੇ ਕਮਿਸ਼ਨ ਲਾਗੂ ਕਰਨਾ ਦੇ ਨਾਲ ਹੋਰ ਮਨਿਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਸਰਕਾਰ ਮੁਲਾਜਮਾ ਨਾਲ ਧੱਕੇਸ਼ਾਹੀ ਕਰ ਰਹੀ ਹੈ| 




ਇਸ ਦੇ ਨਾਲ ਸੂਬਾ ਜਰਨਲ ਸਕੱਤਰ ਮਨਦੀਪ ਸਿੱਧੂ ਨੇ ਵੀ ਸਰਕਾਰ ਦੀ ਨਖੇਦੀ ਕਰਦੇ ਹੋਏ ਦਸਿਆ ਕਿ ਸਰਕਾਰ ਨੇ ਮੁਲਾਜਮਾ ਨਾਲ ਮੀਟਿੰਗਾਂ ਕਰਕੇ ਆਪਣੇ ਕੀਤੇ ਵਾਅਦੇ ਪੂਰੇ ਨਾ ਕਰਕੇ ਆਪਣੀ ਮਾੜੀ ਨੀਤ ਦਾ ਸਬੂਤ ਦਿਤਾ ਹੈ ਤੇ ਮੁਲਾਜਮ ਇਸ ਧੋਖੇ ਦਾ ਜਵਾਬ ਜਰੂਰ ਦੇਣਗੇ| ਮੀਟਿੰਗ ਵਿਚ ਸੂਬਾ ਪ੍ਰਧਾਨ ਨੇ ਸੰਘਰਸ਼ਾਂ ਦਾ ਐਲਾਨ ਕਰਦੇ ਹੋਏ ਦਸਿਆ ਕਿ ਪੰਜਾਬ ਦਾ ਮਨਿਸਟੀਰੀਅਲ ਮੁਲਾਜਮ 4 ਅਤੇ 5 ਅਕਤੂਬਰ 2021 ਨੂੰ ਆਪਣੇ ਆਪਣੇ ਦਫਤਰ ਅੱਗੇ ਗੇਟ ਰੈਲੀਆਂ ਕਰਨਗੇ ਮਿਤੀ 6 ਅਕਤੂਬਰ 2021 ਨੂੰ ਜ਼ਿਲ੍ਹਾ ਪੱਧਰ ਦੀਆਂ ਰੈਲੀਆਂ ਡੀ.ਸੀ. ਦਫਤਰਾਂ ਵਿਖੇ ਕਰਕੇ ਡੀ.ਸੀ. ਸਹਿਬਾਨਾਂ ਨੂੰ ਮੰਗ ਪੱਤਰ ਦਿਤੇ ਜਾਣਗੇ| ਇਸ ਤੋਂ ਬਾਅਦ ਜੇਕਰ ਸਰਕਾਰ ਮੁਲਾਜਮਾ ਦੇ ਹੱਕ ਨਹੀਂ ਦਿੰਦੀ ਤਾਂ 8 ਤੋਂ 17 ਅਕਤੂਬਰ 2021 ਤੱਕ ਪੇਨਡਾਊਨ ਹੜਤਾਲ/ਆਨ ਲਾਈਨ ਕੰਮ ਬੰਦ ਅਤੇ ਕੰਪਿਊਟਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਇਸ ਤੋਂ ਅਗਲਾ ਸੰਘਰਸ਼ 17 ਅਕਤੂਬਰ 2021 ਨੂੰ ਦਸਿਆ ਜਾਵੇਗਾ|



 ਇਸ ਮੌਕੇ ਅਮਰੀਕ ਸੰਧੂ ਅਮਿਤ ਅਰੋੜਾ ਅਨਿਰੁੱਧ ਮੋਦਗਿਲ ਜਗਦੀਸ਼ ਠਾਕੁਰ ਮਨਜਿੰਦਰ ਸੰਧੂ ਮਨੋਹਰ ਲਾਲ ਮੋਹੰਮਦ ਸ਼ਰੀਫ ਮਹਿੰਦਰੂ ਕਮਲ ਸੰਧੂ ਨਿਸ਼ਾਂਤ ਦਵਿੰਦਰ ਜਸਮਿੰਦਰ ਅਨੁਜ ਸ਼ਰਮਾ ਨਰਿੰਦਰ ਅਜੈ ਨਵਾਂਸ਼ਹਿਰ ਪਿਪਲ ਸਿੰਘ ਵਰਿੰਦਰ ਸਿੰਘ ਜੇ.ਐਸ. ਧਾਮੀ ਸੁਖਮਿੰਦਰ ਸਿੰਘ ਸੈਣੀ ਪੂਨਮ ਦੇਸ਼ਰਾਜ ਗੁੱਜਰ ਜਸਵੀਰ ਸਿੰਘ ਸੋਨੂ ਕਸ਼ਿਅਪ ਜਗਸੀਰ ਸਿੰਘ ਲਖਵੀਰ ਸਿੰਘ ਗੁਰਕੀਰਤ ਸਿੰਘ ਕੁਲਵੀਰ ਸਿੰਘ ਭੁਪਿੰਦਰ ਸਿੰਘ ਰਵਨੀਤ ਸਿੰਘ ਹਰਦੀਪ ਸਿੰਘ ਅਮਿਤ ਕੁਮਾਰ ਅਜੈ ਕੁਮਾਰ ਤਰਨਦੀਪ ਦੁੱਗਲ ਗੁਰਪ੍ਰੀਤ ਸਿੰਘ ਸੁਨੀਲ ਕੁਮਾਰ ਗੁਰਚਰਨ ਸਿੰਘ ਕੁਲਜੀਤ ਰਾਏ ਅਕਾਸ਼ਦੀਪ ਸੰਜੀਵ ਕੁਮਾਰ ਜਗਮੋਹਨ ਸਿੰਘ ਰਾਮ ਕੁਮਾਰ ਰਾਜਵੰਤ ਕੌਰ ਸੁਰਜੀਤ ਕੁਮਾਰ ਹਰਵਿੰਦਰ ਸਿੰਘ ਅਮਰਜੀਤ ਸਿੰਘ ਸਰਵਣ ਸਿੰਘ ਸੁਖਵਿੰਦਰ ਸਿੰਘ ਕੰਵਲਜੀਤ ਕੌਰ ਸ਼ਾਮਿਲ ਰਹੇ|

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends