ਆਪਣੀ ਪੋਸਟ ਇਥੇ ਲੱਭੋ

Monday, 27 September 2021

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਰਾਂਲੀ ਦੀ ਸਾਂਭ ਸੰਭਾਲ ਲਈ ਆਈ ਖੇਤ ਪੰਜਾਬ ਐਪ ਜਾਰੀ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਰਾਂਲੀ ਦੀ ਸਾਂਭ ਸੰਭਾਲ ਲਈ ਆਈ ਖੇਤ ਪੰਜਾਬ ਐਪ ਜਾਰੀ

ਆਈ ਖੇਤ ਪੰਜਾਬ ਐਪ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਹੋਰ ਆਮਦਨ ਦੇ ਸ੍ਰੋਤ ਪੈਦਾ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ- ਡਾ.ਅਵਤਾਰ ਸਿੰਘ
ਸ੍ਰੀ ਅਨੰਦਪੁਰ ਸਾਹਿਬ 27 ਸਤੰਬਰ ()

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜਰੂਰਤ ਪੂਰੀ ਕਰਨ ਲਈ ਆਈ ਖੇਤ ਪੰਜਾਬ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋ ਇਹ ਐਪ ਪਲੇਅ ਸਟੋਰ ਤੇ ਆਈ ਖੇਤ ਪੰਜਾਬ ਦੇ ਨਾਮ ਤੇ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾਓ, ਪੈਂਡੀ ਸਟਰਾਅ ਚੋਰਪ ਸਰੈਡਰ, ਬੇਲਰ ਅਤੇ ਰੋਕਰ ਜਿਹੀਆਂ ਨਵੀ ਤਕਨੀਕ ਮਸ਼ੀਨਾ ਦੀ ਖਰੀਦ ਨਹੀ ਕਰ ਸਕਦੇ, ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲੱਬਧ ਹੈ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਿਰਾਏ ਤੇ ਚਲਾਉਣ ਲਈ ਉਨ੍ਹਾ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ਤੇ ਦੇ ਸਕਦਾ ਹੈ। ਇਸ ਤਰਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾ ਤਰੀਕਾ ਵਰਤ ਕੇ ਵਧੀਆ ਮੁਨਾਫਾ ਪਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਕਿਸਾਨ ਇਸ ਦਾ ਲਾਭ ਲੈਣ, ਇਸ ਦੀ ਵਰਤੋ ਨਾਲ ਪੰਜਾਬ ਦੇ ਕਿਸਾਨ ਨੂੰ ਹੋਰ ਆਮਦਨ ਦੇ ਸ੍ਰੋਤ ਪੈਦਾ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ, ਜਿਸ ਦਾ ਲਾਭ ਲੋੜਵੰਦ ਕਿਸਾਨਾਂ ਨੂੰ ਵੀ ਹੋਵੇਗਾ।

  ਡਾ.ਅਵਤਾਰ ਸਿੰਘ ਨੇ ਹੋਰ ਦੱਸਿਆ ਕਿ 0 ਬਰਨਿੰਗ ਦਾ ਟੀਚਾ ਪੂਰਾ ਕਰਨ ਲਈ ਹਰ ਕਿਸਾਨ ਤੱਕ ਆਧੁਨਿਕ ਮਸ਼ੀਨਰੀ ਦੀ ਪਹੁੰਚ ਬੇਹੱਦ ਜਰੂਰੀ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਆਧੁਨਿਕ ਮਸ਼ੀਨਰੀ ਦੀ ਮੱਦਦ ਨਾਲ ਹੀ ਨਿਪਟਾਇਆ ਜਾ ਵਰਤਿਆ ਜਾ ਸਕਦਾ ਹੈ।ਵਿਭਾਗ ਕਿਸਾਨਾਂ ਨੂੰ ਮਸ਼ੀਨਰੀ ਉਪਲੱਬਧ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ।ਕਿਸਾਨ ਗਰੁੱਪ ਸਰਕਾਰ ਤੋ ਸਬਸਿਡੀ ਲੈ ਕੇ ਮਸ਼ੀਨਰੀ ਨਾਲ ਵੱਡੀਆ ਪੁਲਾਗਾ ਪੁੱਟ ਰਹੇ ਹਨ।ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਯੋਜਨਾਵਾ ਉਲੀਕਿਆ ਜਾ ਰਹੀਆਂ ਹਨ ਅਤੇ ਲੋੜਵੰਦ ਕਿਸਾਨਾਂ ਤੱਕ ਉਨ੍ਹਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।

RECENT UPDATES

Today's Highlight

PUNJAB SCHOOL CLOSED: ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ

ਮੋਹਾਲੀ, 25 ਜਨ਼ਵਰੀ  ਪੰਜਾਬ ਸਰਕਾਰ ਵਲੋਂ  ਜਾਰੀ ਹੁਕਮਾਂ ਵਿੱਚ  ਸਮੂਹ  ਵਿਦਿਅਕ ਅਦਾਰਿਆਂ ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਕੂਲਾਂ ਨੂੰ ਵਿਦਿਆ...