ਰਾਸ਼ਟਰੀ ਪ੍ਰਾਪਤੀ ਸਰਵੇਖਣ ਸਬੰਧੀ 8 ਸਤੰਬਰ ਨੂੰ ਹੋਵੇਗੀ
ਰਾਜ ਪੱਧਰੀ ਮੀਟਿੰਗ ਕਮ ਸਿਖਲਾਈ ਵਰਕਸ਼ਾਪ
ਪ੍ਰਾਇਮਰੀ ਸਕੂਲਾਂ ਵਿੱਚੋਂ ਜ਼ਿਲ੍ਹੇ ਦੇ 5-5 ਰਿਸੋਰਸ ਪਰਸਨ ਭਾਗ ਲੈਣਗੇ
ਐੱਸ.ਏ.ਐੱਸ. ਨਗਰ 7 ਸਤੰਬਰ ( )
ਦੇਸ਼ ਦੇ ਸਰਕਾਰੀ, ਏਡਿਡ, ਕੇਂਦਰੀ ਵਿਦਿਆਲਾ, ਨਵੋਦਿਆ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦਾ ਮਿਆਰ ਦੇਖਣ ਲਈ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਤਾਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸਦੇ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਬਾਰੇ ਜਾਣਕਾਰੀ ਦੇਣ ਅਤੇ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਉਚੇਰਾ ਬਣਾਉਣ ਲਈ 8 ਸਤੰਬਰ ਨੂੰ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਦਾ ਆਯੋਜਨ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਜ਼ਿਲ੍ਹੇ ਤੋਂ 5-5 ਅਧਿਆਪਕ ਬਤੌਰ ਰਿਸੋਰਸ ਪਰਸਨ ਭਾਗ ਲੈਣਗੇ। ਇਹ ਅਧਿਆਪਕ 9 ਸਤੰਬਰ ਨੂੰ ਜ਼ਿਲ੍ਹਾ ਪੱਧਰ ‘ਤੇ ਸਮੂਹ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸਿਖਲਾਈ ਦੇਣਗੇ। 10 ਸਤੰਬਰ ਨੂੰ ਬਲਾਕ/ਕਲਸਟਰ ਪੱਧਰ ‘ਤੇ ਤੀਜੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ।
ALSO READ : ALL ABOUT 6TH PAY COMMISSION NOTIFICATION DOWNLOAD HERE