ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ, ਜਿਸ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ।
ਮੌਸਮ
ਵਿਭਾਗ ਨੇ ਪੰਜਾਬ ਵਿੱਚ 24 ਘੰਟੇ ਅਤੇ
ਹਰਿਆਣਾ ਵਿੱਚ 48 ਘੰਟੇ ਮੀਂਹ ਪੈਣ ਦੀ
ਭਵਿੱਖਬਾਣੀ ਕੀਤੀ ਹੈ। ਪ੍ਰਾਪਤ
ਜਾਣਕਾਰੀ ਅਨੁਸਾਰ ਪੰਜਾਬ 'ਚ ਸਭ ਤੋਂ
ਵੱਧ 36 ਐੱਮਐੱਮ ਮੀਂਹ ਅੰਮ੍ਰਿਤਸਰ ਵਿੱਚ
ਪਿਆ ਹੈ।
ਅੰਮ੍ਰਿਤਸਰ ਚ ਵੱਧ ਤੋਂ ਵੱਧ
ਤਾਪਮਾਨ 26.5 ਡਿਗਰੀ ਸੈਲਸੀਅਸ ਸੀ।
ਇਸੇ ਤਰ੍ਹਾਂ ਫਿਰੋਜ਼ਪੁਰ ਚ 21 ਐੱਮਐੱਮ,
ਗੁਰਦਾਸਪੁਰ, ਨੂਰਮਹਿਲ ਚ 20
ਐੱਮਐੱਮ, ਪਠਾਨਕੋਟ ਚ 15 ਐੱਮਐੱਮ,
ਲੁਧਿਆਣਾ ਚ 8 ਐੱਮਐੱਮ, ਬਰਨਾਲਾ
ਚ 10.5 ਐੱਮਐੱਮ, ਪਟਿਆਲਾ ਚ 3 ਐੱਮਐੱਮ ਮੀਹ ਦਰਜ ਕੀਤਾ ਗਿਆ।
ਹਰਿਆਣਾ ਦੇ ਰੋਹਤਕ ਚ 146 ਐੱਮਐੱਮ, ਗੁਰੂਗ੍ਰਾਮ ਚ 28 ਐੱਮਐੱਮ, ਨਾਰਨੌਲ ਚ 10 ਐੱਮਐੱਮ. ਮੀਂਹ ਦਰਜ ਕੀਤਾ ਗਿਆ।