ਸਕੂਲਾਂ ਦੀ ਅਚਨਚੇਤ ਚੈਕਿੰਗ, 13 ਅਧਿਆਪਕ ਲੇਟ ਕਾਰਨ ਦੱਸੋ ਨੋਟਿਸ ਜਾਰੀ

 ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਕੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦੀ ਅਚਨਚੇਤ ਚੈਕਿੰਗ।

13 ਅਧਿਆਪਕਾਂ ਨੂੰ ਸਕੂਲ ਲੇਟ ਆਉਣ ਤੇ ਕਾਰਨ ਦੱਸੋ ਨੋਟਿਸ ਜਾਰੀ।

ਸਕੂਲ ਪ੍ਰਿੰਸੀਪਲ ਨੂੰ ਵੀ ਡਿਊਟੀ ਵਿੱਚ ਕੋਤਾਹੀ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ।

ਡਿਊਟੀ ਵਿੱਚ ਕੋਤਾਹੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ:- ਜਸਵੰਤ ਸਿੰਘ।





ਪਠਾਨਕੋਟ, 24 ਸਤੰਬਰ (      )  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਸਵੇਰੇ ਅੱਠ ਵਜੇ ਤੋਂ  ਲੇਟ ਸਕੂਲ ਆਉਣ ਵਾਲੇ 13 ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਤੇ ਕਾਰਵਾਈ ਕਰਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ, ਸਕੂਲਾਂ ਵਿੱਚ ਵਿਕਾਸ ਕਾਰਜਾ ਅਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ। 



ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ




ਇਸੇ ਲੜੀ ਤਹਿਤ ਅੱਜ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦਾ ਦੌਰਾ ਕੀਤਾ ਗਿਆ ਉਹ ਸਵੇਰੇ 7.45 ਤੇ ਸਕੂਲ ਪਹੁੰਚ ਗਏ ਸਨ। ਸਕੂਲ ਦੇ 13 ਅਧਿਆਪਕ ਜਿਨ੍ਹਾਂ ਵਿੱਚ ਆਸ਼ੂਤੋਸ਼ ਮਨਹਾਸ ਲੈਕਚਰਾਰ ਅਰਥਸ਼ਾਸ਼ਤਰ, ਸਰੋਜ ਬਾਲਾ ਲੈਕਚਰਾਰ ਪੰਜਾਬੀ, ਸ਼ਿਵ ਸਿੰਘ ਸੋਸ਼ਲ ਸਟਡੀ ਮਾਸਟਰ, ਰਾਕੇਸ਼ ਕੁਮਾਰ ਗਣਿਤ ਮਾਸਟਰ, ਸੁਰਿੰਦਰ ਸਿੰਘ ਸੋਸ਼ਲ ਸਟਡੀ ਮਾਸਟਰ, ਅਨੀਤਾ ਕਟਾਰੀਆ ਅੰਗਰੇਜ਼ੀ ਮਿਸਟ੍ਰੇਸ, ਨੀਲਮ ਕੁਮਾਰੀ ਸਾਇੰਸ ਮਿਸਟ੍ਰੇਸ, ਅੰਜੂ ਬਾਲਾ ਹਿੰਦੀ ਮਿਸਟ੍ਰੇਸ, ਰਾਕੇਸ਼ ਕੁਮਾਰ ਗਣਿਤ ਮਾਸਟਰ, ਅਮ੍ਰਿਤ ਪਾਲ ਕੌਰ ਪੀਟੀਆਈ, ਆਕਾਸ਼ ਸਿੰਘ ਵੋਕੇਸ਼ਨਲ ਟ੍ਰੇਨਰ, ਆਸ਼ਾ ਰਾਣੀ ਵੋਕੇਸ਼ਨਲ ਟ੍ਰੇਨਰ ਬਿਊਟੀ ਐਂਡ ਵੈਲਨੈਸ, ਬਿਕਰਮ ਸਿੰਘ ਕੰਪਿਊਟਰ ਫੈਕਲਟੀ ਸ਼ਾਮਿਲ ਹਨ ਅੱਠ ਵਜੇ ਤੋਂ ਲੇਟ ਸਕੂਲ ਪਹੁੰਚੇ ਸਨ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।



ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ


 ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਰੁਣ ਕੁਮਾਰ ਨੂੰ ਵੀ ਡਿਊਟੀ ਵਿੱਚ ਕੋਤਾਹੀ ਵਰਤਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਆਪਕ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ, ਜੇਕਰ ਕੋਈ ਕਰਮਚਾਰੀ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਿਆਂ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends