ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ 03 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਖਰੜ ਵਿੱਚ ਵਿਸ਼ਾਲ ਰੋਸ ਧਰਨੇ ਦਾ ਐਲਾਨ

ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ 03 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਖਰੜ ਵਿੱਚ ਵਿਸ਼ਾਲ ਰੋਸ ਧਰਨੇ ਦਾ ਐਲਾਨ

  " ਜਲਦ ਸੁਣਵਾਈ ਨਾ ਹੋਈ ਤਾਂ ਅਧਿਆਪਕ ਵਰਗ ਤੇ ਨਰਸਿੰਗ ਸਟਾਫ 24 ਕੈਟਾਗਿਰੀਜ ਵੱਲੋ ਲਗੇਗਾ ਪੱਕਾ ਮੋਰਚਾ "।


ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ' ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ,ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ , ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ , ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ, ਸੰਦੀਪ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਰਮਨ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ 22 ਜੁਲਾਈ ਨੂੰ ਗਰੁਪ ਆਫ ਆਫੀਸਰਜ ਕਮੇਟੀ ਨਾਲ ਪੰਜਾਬ ਭਵਨ ਤੇ ਫਿਰ 8 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਉਚ ਅਧਿਕਾਰੀਆਂ ਨਾਲ ਪੰਜਾਬ ਰਾਜ ਅਧਿਆਪਕ ਗੱਠਜੋੜ ਦੀ ਸਕੱਤਰੇਤ ਚੰਡੀਗੜ ਹੋਈ ਮੀਟਿਂਗ ਚ 24 ਕੈਟਾਗਿਰੀਜ ਨੂੰ 2.25 ਗੁਣਾਕ ਖਤਮ ਕਰਕੇ ਬਾਕੀ ਮੁਲਾਜਮਾਂ ਬਰਾਬਰ ਵੱਧ ਗੁਣਾਕ ਦੇਣ ਦਾ ਨੋਟੀਫੀਕੇਸ਼ਨ ਕਰਨ ਦਾ ਫੈਸਲਾ ਕਰਦਿਆ ਪੇ ਕਮਿਸ਼ਨ ਰਿਪੋਰਟ ਅਨੁਸਾਰ 24 ਕੈਟਾਗਿਰੀਜ ਨੂੰ ਵੱਧ ਗੁਣਾਕ ਦੇਕੇ ਰਿਪੋਰਟ ਲਾਗੂ ਕਰਨ ਤੇ ਪੇ ਕਮਿਸ਼ਨ ਵੱਲੋ ਬਾਕੀ ਹੋਰ ਦਿਤੇ ਸਾਰੇ ਵੱਧ ਭੱਤੇ ਲਾਗੂ ਕਰਨ ਤੋ ਇਲਾਵਾ ਵੀ ਬਾਰਡਰ ਏਰੀਆ ਸਮੇਤ ਬਾਕੀ ਹੋਰ ਪਹਿਲਾ ਮਿਲਦੇ ਭੱਤੇ ਵੀ ਲਈ ਆਫਿਸਰਜ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਸਨ ਪਰ ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਵਿੱਚ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਤਬਦੀਲੀਆ ਕਾਰਨ ਰੁੱਝੇ ਨਵੀਂ ਸਰਕਾਰ ਵੱਲੋ ਜੇਕਰ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਤਾਂ 03 ਅਕਤੂਬਰ ਦਿਨ ਐਤਵਾਰ ਨੂੰ ਨਵੇ ਬਣੇ ਮੁੱਖ ਮਂਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਖਰੜ ਚ ਹਜਾਰਾਂ ਅਧਿਆਪਕਾ ਵਲ਼ੋ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਫਿਰ ਵੀ ਜਲਦ ਸੁਣਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕਰਕੇ ਸਰਕਾਰ ਵਿਰੱਧ ਪੱਕਾ ਮੋਰਚਾ ਲਗਾ ਦਿਤਾ ਜਾਵੇਗਾ। ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਸੰਘਰਸ਼ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ lਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਬੰਸ ਲਾਲ ਜਲੰਧਰ, ਹਰਭਜਨ ਸਿੰਘ, ਸੁਖਦੇਵ ਕਾਜਲ ,ਮਨਜਿੰਦਰ ਸਿੰਘ ਹਰਮਿੰਦਰਪਾਲ ਸਿੰਘ ਦੁਰੇਜਾ ,ਧਰਮਿੰਦਰ ਗੁਪਤਾ ,ਕੁਲਜੀਤ ਸਿੰਘ ਮਾਨ ,ਸੁਖਰਾਜ ਬੁੱਟਰ ,ਪ੍ਰਭਜਿੰਦਰ ਸਿੰਘ ,ਡਾ ਅਰਜਿੰਦਰ ਕਲੇਰ ,ਹਰਪ੍ਰੀਤ ਸਿੰਘ ਖੁੰਡਾ ,ਸ਼ਮਸ਼ੇਰ ਸਿੰਘ ,ਕੁਲਵਿੰਦਰ ਸਿੰਘ ,ਜਸਪਾਲ ਸਿੰਘ, ਦਲਬੀਰ ਸਿੰਘ, ਧਰਮਿੰਦਰ ਸਿੰਘ, ਜਗਜੀਤ ਸਿੰਘ ,ਧਰਮਪ੍ਰੀਤ ਸਿੰਘ, ਬਲਜਿੰਦਰ ਸਿੰਘ ਸ਼ਾਂਤਪੁਰੀ , ਬਲਜੀਤ ਸਿੰਘ ,ਜਸਵੀਰ ਸਿੰਘ ਸਿੱਧੂ ਆਦਿ ਹਾਜ਼ਰ ਸਨ l

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends