Sunday, 22 August 2021

ਵਰਦ੍ਹੇ ਮੀਂਹ ਵਿੱਚ ਦੂਜੇ ਦਿਨ ਵੀ ਟੈਂਕੀ ਉੱਤੇ ਡੱਟਿਆ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ

 ਵਰਦ੍ਹੇ ਮੀਂਹ ਵਿੱਚ ਦੂਜੇ ਦਿਨ ਵੀ ਟੈਂਕੀ ਉੱਤੇ ਡੱਟਿਆ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ


ਬੇਰੁਜ਼ਗਾਰਾਂ ਨੇ ਸੰਗਰੂਰ 'ਚ ਰੋਸ਼ ਮਾਰਚ ਕਰਦਿਆਂ 'ਮੁਨੀਸ਼ ਫਾਜਲਿਕਾ ਜ਼ਿੰਦਾਬਾਦ' ਅਤੇ ਪੰਜਾਬ ਸਰਕਾਰ ਮੁਰਦਾਬਾਦ ਲਗਾਏ ਨਾਅਰੇ 


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਕੋਠੀ ਦੇ ਗੇਟ ਉੱਤੇ ਚੱਲ ਰਿਹਾ ਪੱਕਾ ਮੋਰਚਾ ਵੀ ਜਾਰੀ


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 22 ਅਗਸਤ 2021: ਪਟਿਆਲਾ ਦੇ ਇਕ ਟਾਵਰ ਉੱਪਰੋਂ ਬੇਰੁਜ਼ਗਾਰ ਸੁਰਿੰਦਰ ਪਾਲ ਦੇ ਉੱਤਰਨ ਮਗਰੋਂ ਭਾਵੇਂ ਸਰਕਾਰ ਨੂੰ ਸੁਖ ਦਾ ਸਾਹ ਆਇਆ ਸੀ, ਪਰ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਉੱਤੇ ਪਿਛਲੇ ਕਰੀਬ ਅੱਠ ਮਹੀਨੇ ਤੋਂ ਗੱਡੇ ਪੱਕੇ ਮੋਰਚੇ ਦੇ ਨਾਲ ਨਾਲ ਇਕ ਫਾਜ਼ਿਲਕਾ ਦਾ ਬੇਰੁਜ਼ਗਾਰ ਮੁਨੀਸ਼ 21 ਅਗਸਤ ਦੀ ਸਵੇਰ ਤੋਂ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ ਜੋ ਕਿ ਅੱਜ ਵਰਦੇ ਮੀਂਹ ਵਿੱਚ ਵੀ ਡੱਟਿਆ ਰਿਹਾ।


ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਟੈਂਕੀ ਹੇਠਾਂ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਬਰਨਾਲਾ ਕੈਂਚੀਆਂ ਤੱਕ ਰੋਸ ਮਾਰਚ ਕਰਦਿਆਂ 'ਮੁਨੀਸ਼ ਫਾਜਲਿਕਾ ਜ਼ਿੰਦਾਬਾਦ' ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰਾਂ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਸਮੇਤ ਬੀ ਐਡ ਅਧਿਆਪਕਾਂ ਦੀ ਹੋਰਨਾਂ ਵਿਸ਼ਿਆਂ ਸਮੇਤ ਮੁੱਖ ਮੰਗ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਭਰਨ ਦੀ ਮੰਗ ਹੈ।


ਵੱਖ-ਵੱਖ ਬੁਲਾਰਿਆਂ ਨੇ ਸਿੱਖਿਆ ਮੰਤਰੀ ਦੀ ਖਾਮੋਸ਼ੀ ਉੱਤੇ ਜ਼ੋਰਦਾਰ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਮੰਤਰੀ ਕੋਠੀ ਵਿਚੋਂ ਗਾਇਬ ਹਨ ਅਤੇ ਹੁਣ ਸਹਿਰ ਵਿੱਚੋਂ ਵੀ ਭੱਜ ਰਹੇ ਹਨ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਮੰਗਾਂ ਦੀ ਪੂਰਤੀ ਤੱਕ ਮੋਰਚਾ ਜਾਰੀ ਰਹੇਗਾ। ਮੋਰਚੇ ਵੱਲੋਂ 25 ਅਗਸਤ ਨੂੰ ਵੱਡਾ ਇਕੱਠ ਕਰਕੇ ਰੋਸ਼ ਮਾਰਚ ਕੀਤਾ ਜਾਵੇਗਾ।


ਉਧਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਚੱਲ ਰਿਹਾ 'ਸਾਂਝਾ ਬੇਰੁਜ਼ਗਾਰ ਮੋਰਚਾ' ਵੱਲੋਂ ਪੱਕਾ ਮੋਰਚਾ ਵੀ ਜਿਉਂ ਦੀ ਤਿਓ ਜਾਰੀ ਹੈ ਜਿੱਥੇ ਸੁਖਪਾਲ ਖ਼ਾਨ, ਨਿਰਮਲ ਮੋਗਾ, ਦੀਪ ਲਹਿਰਾ ਆਦਿ ਬੈਠੇ ਹੋਏ ਹਨ।


ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗੁਰਪ੍ਰੀਤ ਫੂਲ, ਨਰਿੰਦਰ ਕੰਬੋਜ, ਸਤਪਾਲ ਸਿੰਘ , ਗੁਰਪ੍ਰੀਤ ਸਿੰਘ , ਬਲਵਿੰਦਰ ਸਿੰਘ , ਕੁਲਦੀਪ ਸਿੰਘ ਮੋਗਾ, ਕੁਲਦੀਪ ਲਹਿਰਾ, ਹਰਦੀਪ ਲਹਿਰਾ, ਦੀਪ ਸੰਸਕ੍ਰਿਤ ਲਹਿਰਾ, ਬੇਅੰਤ ਕੌਰ ਬਠਿੰਡਾ, ਗੀਤਾ ਰਾਣੀ ਬਠਿੰਡਾ, ਵੀਰਪਾਲ ਸ਼ਰਮਾ ਕੋਟਕਪੂਰਾ, ਮਨਦੀਪ ਕੌਰ ਮਲੇਰਕੋਟਲਾ, ਗੁਰਪ੍ਰੀਤ ਕੌਰ ਗਾਜ਼ੀਪੁਰ, ਰਾਜਿੰਦਰ ਕੌਰ, ਸਿਮਰਜੀਤ ਕੌਰ, ਰੇਖਾ ਰਾਣੀ ਫਾਜ਼ਿਲਕਾ, ਕਾਲੂ ਰਾਮ ਅਬੋਹਰ, ਨਵਨੀਤ ਸਿੰਘ ਸੰਗਰੂਰ, ਅਰਸ਼ਦੀਪ ਸਿੰਘ ਫਾਜ਼ਿਲਕਾ, ਰਸ਼ਪਾਲ ਸਿੰਘ ਜਲਾਲਾਬਾਦ, ਸਤਿੰਦਰਪਾਲ ਫਾਜ਼ਿਲਕਾ, ਸਨੀ ਝਨੇੜੀ, ਸੁਰੇਸ਼ ਕੁਮਾਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਹਰਜੀਤ ਜਲਾਲਾਬਾਦ, ਅਰਵਿੰਦ ਅਬੋਹਰ, ਪਵਨ ਕੁਮਾਰ ਅਬੋਹਰ, ਨਰਿੰਦਰ ਸਿੰਘ ਸੰਗਰੂਰ, ਜਗਤਾਰ ਨਾਭਾ, ਸਮਨਦੀਪ ਸਿੰਘ ਮਲੇਰਕੋਟਲਾ, ਅਸ਼ਵਨੀ ਕੁਮਾਰ ਮਲੇਰਕੋਟਲਾ, ਅਰਸ਼ਦ ਮਲਿਕ ਮਲੇਰਕੋਟਲਾ, ਇਕਬਾਲ ਸਿੰਘ ਅਮਰਗੜ੍ਹ, ਜਸਵੀਰ ਸਿੰਘ ਸੰਗਰੂਰ, ਰਾਜਕੁਮਾਰ ਅਬੋਹਰ ਆਦਿ ਹਾਜ਼ਰ ਸਨ। RECENT UPDATES

School holiday

SCHOOL HOLIDAY IN OCTOBER: ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, 13 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ  ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮ...

Today's Highlight